ਪਟਿਆਲਾ, 30 ਨਵੰਬਰ : ਸਥਾਨਕ ਸ਼ਹਿਰ ਦੇ ਚੀਕਾ ਰੋਡ ਤੇ ਇੱਕ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮ੍ਰਿਤਕਾਂ ਦੀ ਪਛਾਣ ਸੰਜੂ (23) ਵਾਸੀ ਚਰਾਸੋ ਅਤੇ ਗੁਰਤੇਜ ਸਿੰਘ ਵਾਸੀ ਬਲਬੇੜਾ ਵਜੋਂ ਹੋਈ ਹੈ। ਮੌਕੇ ਤੇ ਪੁੱਜੀ ਪੁਲਿਸ ਚੌਂਕੀ ਬਲਬੇੜਾ ਨੇ ਲਾਸ਼ਾਂ ਨੂੰ ਕਬਜੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਘਟਨਾਂ ਸਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਸੂਬਾ ਸਿੰਘ ਨੇ....
ਮਾਲਵਾ
ਪੁਰਾਣੇ ਬੱਸ ਅੱਡੇ ਦੀ ਥਾਂ ਪੌਣੇ 2 ਏਕੜ ਜਮੀਨ 'ਚ ਬਣੇਗਾ ਅਤਿ-ਆਧੁਨਿਕ ਬੱਸ ਅੱਡਾ-ਕੈਬਨਿਟ ਮੰਤਰੀ ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੌਜੂਦਾ ਸਰਕਾਰ ਲਾਅਰਿਆਂ ਦੀ ਬਜਾਇ ਤੁਰੰਤ ਕੰਮ ਕਰਨ 'ਚ ਕਰਦੀ ਹੈ ਵਿਸ਼ਵਾਸ਼ ਸਮਾਣਾ, 30 ਨਵੰਬਰ : ਸਮਾਣਾ ਸ਼ਹਿਰ ਨਿਵਾਸੀਆਂ ਤੇ ਆਸ-ਪਾਸ ਦੇ ਇਲਾਕਿਆਂ ਦੀਆਂ ਸਵਾਰੀਆਂ ਨੂੰ 6 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਬੱਸ ਅੱਡਾ ਬਣਾ ਕੇ ਸੌਂਪਿਆ ਜਾਵੇਗਾ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ....
ਬਰਨਾਲਾ, 30 ਨਵੰਬਰ : ਬਰਨਾਲਾ ਦੇ ਸਥਾਨਕ ਬੱਸ ਸਟੈਂਡ ਤੋਂ ਥੋੜ੍ਹੀ ਦੂਰੀ ‘ਤੇ ਸਵਾਰੀਆਂ ਨਾਲ ਭਰੀ ਇੱਕ ਨਿੱਜੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਦੇ ਹੀ ਬੱਸ ਵਿੱਚ ਮੌਜੂਦ ਸਵਾਰੀਆਂ ਵਿੱਚ ਦਹਿਸ਼ਤ ਫੈਲ ਗਈ ਅਤੇ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਬੱਸ ਵਿੱਚੋਂ ਛਾਲਾਂ ਮਾਰ ਦਿੱਤੀਆਂ। ਇਸ ਦੌਰਾਨ ਬੱਸ ‘ਚ ਮੌਜੂਦ ਸਵਾਰੀਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਦੇਰ ਸ਼ਾਮ ਸਿੱਧੂ ਟਰਾਂਸਪੋਰਟ....
ਪਟਿਆਲਾ, 30 ਨਵੰਬਰ : ਖ਼ੇਤੀ ਵਿਰਾਸਤ ਮਿਸ਼ਨ ਅਤੇ ਕੇ ਕੇ ਬਿਰਲਾ ਮੈਮੋਰੀਅਲ ਸੋਸਾਇਟੀ ਦੇ ਪ੍ਰੋਜੈਕਟ ਭੂਮੀ ਦੇ ਤਹਿਤ ਪਟਿਆਲਾ ਜ਼ਿਲ੍ਹੇ ਦੇ 50 ਪਿੰਡਾਂ ਵਿਚ ਮੁਹਿੰਮ ਚਲਾਈ ਜਾ ਰਹੀ ਹੈ। ਅੱਜ ਇਸੇ ਮੁਹਿੰਮ ਦੇ ਤਹਿਤ ਬੋਸਰ ਕਲਾਂ ,ਬੱਠਲੀ, ਢੀਂਡਸਾ ਪਿੰਡ ਵਿੱਚ ਖ਼ੇਤੀ ਵਿਰਾਸਤ ਮਿਸ਼ਨ ਦੀ ਟੀਮ ਵੱਲੋਂ ਖੇਤਾਂ ਦਾ ਦੌਰਾ ਕੀਤਾ ਗਿਆ। ਬੋਸਰ ਕਲਾਂ ਪਿੰਡ ਦੇ 400 ਏਕੜ ਵਿਚ ਸੁਪਰਸੀਡਰ ਦੁਆਰਾ ਕਣਕ ਦੀ ਬਿਜਾਈ ਕੀਤੀ ਗਈ, 500 ਏਕੜ ਵਿੱਚ ਬੇਲਰ ਮਸ਼ੀਨ ਨਾਲ ਪਰਾਲੀ ਦੀਆਂ ਗੰਢਾਂ ਬਣਾਈਆਂ ਗਈਆਂ ਅਤੇ ਬਿਨਾਂ....
ਮੁੱਲਾਂਪੁਰ ਦਾਖਾ 30 ਨਵੰਬਰ (ਸਤਵਿੰਦਰ ਸਿੰਘ ਗਿੱਲ) : ਕਾਮਾਗਾਟਾਮਾਰੂ ਯਾਦਗਾਰ ਕਮੇਟੀ ਜਿਲ੍ਹਾ ਲੁਧਿਆਣਾ ਦੀ ਇੱਕ ਐਮਰਜੈਂਸੀ ਮੀਟਿੰਗ ਅੱਜ ਸਾਥੀ ਹਰਦੇਵ ਸਿੰਘ ਸੁਨੇਤ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਮਹਾਨ ਦੇਸ਼ ਭਗਤ ਗਦਰੀ ਬਾਬਾ ਗੁਰਮੁਖ ਸਿੰਘ ਲਾਲਤੋਂ ਜੀ ਦੇ ਜੱਦੀ ਘਰ ਦੀ ਖਰੀਦ/ ਵੇਚ ਦੇ ਮੁੱਦੇ ਬਾਰੇ ਗੰਭੀਰ ਭਰਵੀੰ ਤੇ ਡੂੰਘੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ- ਵੱਖ ਆਗੂਆਂ ਮਾਸਟਰ ਜਸਦੇਵ ਸਿੰਘ ਲਲਤੋਂ, ਐਡਵੋਕੇਟ ਕੁਲਦੀਪ ਸਿੰਘ, ਸੁਖਦੇਵ ਸਿੰਘ ਕਿਲਾ ਰਾਏਪੁਰ....
ਮੁੱਲਾਂਪੁਰ ਦਾਖਾ 30 ਨਵੰਬਰ (ਸਤਵਿੰਦਰ ਸਿੰਘ ਗਿੱਲ) : ਗ਼ਦਰੀ ਬਾਬਿਆਂ ਦੀਆਂ ਲਾਸ਼ਾਨੀਆਂ ਕੁਰਬਾਨੀਆਂ ਨੂੰ ਦਰਸਾਉਂਦੀ ਫਿਲਮ 'ਸਰਾਭਾ' ਜੋ ਕਿ 9 ਨਵੰਬਰ ਤੋਂ ਪੂਰੇ ਭਾਰਤ ਵਿੱਚ ਰਿਲੀਜ਼ ਹੋ ਚੁੱਕੀ ਹੈ। ਐਨ ਆਰ ਆਈ ਭਰਾਵਾਂ ਵੱਲੋਂ ਪੰਜਾਬ ਤੇ ਕਨੇਡਾ 'ਚ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਫਿਲਮ ਸਰਾਭਾ ਦਿਖਾਉਣ ਦਾ ਉਪਰਾਲਾ ਕੀਤ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮਾਸਟਰ ਟਹਿਲ ਸਿੰਘ ਸਰਾਭਾ ਅਤੇ ਭੋਲਾ ਸਿੰਘ ਸਰਾਭਾ ਨੇ ਆਖਿਆ ਕਿ ਕਿਰਨਪਾਲ ਕਨੇਡਾ ਵੱਲੋਂ ਕੁਝ ਦਿਨ ਪਹਿਲਾਂ ਸ਼ਹੀਦ ਕਰਤਾਰ ਸਿੰਘ....
ਮੁੱਲਾਂਪੁਰ ਦਾਖਾ,30 ਨਵੰਬਰ (ਸਤਵਿੰਦਰ ਸਿੰਘ ਗਿੱਲ) : ਪੰਜਾਬ ਦੇ ਲੁਧਿਆਣਾ ਜਿਲ੍ਹੇ ਦੇ ਤੇ ਹਲਕੇ ਦਾਖੇ ਦੇ ਪਿੰਡ ਗੁੜੇ ਵਿੱਚ 3 ਤੇ 4 ਦਸੰਬਰ ਦਿਨ ਐਂਤਵਾਰ ਤੇ ਸੋਮਵਾਰ ਨੂੰ ਕਰਵਾਏ ਜਾਣ ਵਾਲੇ ਕਬੱਡੀ ਕੱਪ ਵਾਸਤੇ ਵਿਸ਼ੇਸ਼ ਸਹਿਯੋਗ ਕਰਨ ਵਾਲੇ ਐਨ ਆਰ ਆਈਜ਼ ਹੈਰੀ ਮਾਨ ਯੂ ਐਸ ਏ, ਵਿੱਕੀ ਕੈਨੇਡਾ,ਹਰਜੀਤ ਕੈਨੇਡਾ , ਰਿੰਕੂ ਕੈਨੇਡਾ,ਤੀਰਥ ਯੂ ਐਸ ਏ ਅਤੇ ਕਮਲ ਡੈਨਮਾਰਕ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਊਕਿ ਜਦੋਂ ਵੀ ਕੋਈ ਸਾਂਝਾ ਕੰਮ ਕਰਨਾ ਹੁੰਦਾ ਹੈ ਤਾਂ ਉਸ ਵਾਸਤੇ ਮਾਇਕ ਸਹਾਇਤਾ ਦੀ....
ਮੁੱਲਾਂਪੁਰ ਦਾਖਾ, 30 ਨਵੰਬਰ (ਸਤਵਿੰਦਰ ਸਿੰਘ ਗਿੱਲ) : ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਵਤਾਰ ਪੁਰਬ ਦੀ ਖੁਸ਼ੀ ਵਿੱਚ ਸਥਾਨਕ ਸ਼ਹਿਰ ਦੇ ਰਾਏਕੋਟ ਰੋਡ ਸਥਿਤ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਗੁਰਦੁਆਰਾ ਸਾਹਿਬਾ ਵਿਖੇ ਤਿੰਨ ਰੋਜਾਂ ਧਾਰਮਿਕ ਸਮਾਗਮ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕਰਵਾਏ ਗਏ। ਜਿੱਥੇ ਵੱਖ-ਵੱਖ ਰਾਗੀ,ਢਾਡੀ ਜੱਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਕੀਤਾ ਤੇ ਗੁਰੂ ਸਾਹਿਬਾ ਦਾ ਗੁਣਗਾਨ ਕੀਤਾ। ਉੱਥੇ ਹੀ ਸ਼ਹਿਰ....
ਕਿਹਾ! ਹਲਕਾ ਪੂਰਬੀ ਦੀਆਂ ਸੀਵਰੇਜ ਲਾਈਨਾਂ ਹੋਰਨਾ ਹਲਕਿਆਂ ਤੋਂ ਅਲੱਗ ਕਰਨ ਨਾਲ ਸਮੱਸਿਆ ਹੋਵੇਗੀ ਹੱਲ ਰਾਹੋਂ ਰੋਡ ਦੇ ਅੱਧ ਵਿਚਕਾਰ ਲਟਕੇ ਪ੍ਰੋਜੈਕਟ ਨੂੰ ਵੀ ਦਿੱਤੀ ਜਾਵੇ ਹਰੀ ਝੰਡੀ : ਦਲਜੀਤ ਸਿੰਘ ਗਰੇਵਾਲ ਲੁਧਿਆਣਾ, 30 ਨਵੰਬਰ : ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਦੂਜੇ ਦਿਨ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਵਲੋਂ ਪੀਣ ਵਾਲੇ ਪਾਣੀ ਅਤੇ ਸੀਵਰੇਜ਼ ਸਮੱਸਿਆ ਦਾ ਮੁੱਦਾ ਜੋਰ-ਸ਼ੋਰ ਨਾਲ ਚੁੱਕਿਆ ਗਿਆ। ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕਾ ਲੁਧਿਆਣਾ....
ਅਧਿਕਾਰੀਆਂ ਵਲੋਂ ਮਿੱਟੀ ਦੀ ਪਰਖ ਲਈ ਨਮੂਨੇ ਭੇਜੇ, ਰਿਪੋਰਟ ਆਉਣ 'ਤੇ ਨਿਰਮਾਣ ਕਾਰਜ਼ਾਂ ਨੂੰ ਦਿੱਤੀ ਜਾਵੇਗੀ ਹਰੀ ਝੰਡੀ : ਵਿਧਾਇਕ ਛੀਨਾ ਲੁਧਿਆਣਾ, 30 ਨਵੰਬਰ : ਵਿਧਾਨ ਸਭਾ ਹਲਕਾ ਦੱਖਣੀ ਦੇ ਵਸਨੀਕਾਂ ਦੀ ਚਿਰੌਕਣੀ ਮੰਗ ਨੂੰ ਬੂਰ ਪਿਆ ਹੈ ਜਿਸਦੇ ਤਹਿਤ ਲੋਹਾਰਾ ਪੁੱਲ ਦਾ ਨਿਰਮਾਣ ਕਾਰਜ਼ ਜਲਦ ਸ਼ੁਰੂ ਕੀਤਾ ਜਾਵੇਗਾ। ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਦੀ ਅਗਵਾਈ ਵਿੱਚ ਸਬੰਧਤ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਹੋਈ ਜਿਸ ਵਿੱਚ ਪੁੱਲ ਦੇ ਜਲਦ ਨਿਰਮਾਣ ਸਬੰਧੀ....
ਲੁਧਿਆਣਾ, 30 ਨਵੰਬਰ : ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਸ਼੍ਰੀ ਨਰਿੰਦਰ ਸਿੰਘ ਬੈਨੀਪਾਲ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਡਾਇਰੈਕਟਰ ਖੇਤੀਬਾੜੀ, ਪੰਜਾਬ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਹੇਠ ਭਲਕੇ ਪਹਿਲੀ ਦਸੰਬਰ ਨੂੰ, ਕਿਸਾਨਾਂ ਵਲੋਂ ਪਰਾਲੀ ਪ੍ਰਬੰਧਨ ਲਈ ਖਰੀਦੀ ਗਈ ਖੇਤੀ ਮਸ਼ੀਨਰੀ ਦੀ ਵਿਭਾਗ ਵਲੋਂ ਸਮੂਹਿਕ ਪੜਤਾਲ ਕੀਤੀ ਜਾਣੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਿਲ੍ਹਾ ਲੁਧਿਆਣਾ ਦੇ ਲਾਭਪਾਤਰੀਆਂ ਦੀ ਸਮੂਹਿਕ ਵੈਰੀਫਿਕੇਸ਼ਨ ਖੇਤੀਬਾੜੀ ਵਿਭਾਗ ਦੇ ਬਲਾਕ ਖੇਤੀਬਾੜੀ ਅਫਸਰਾਂ ਵੱਲੋਂ ਢੁੱਕਵੀਆਂ....
ਵੱਖ-ਵੱਖ 14 ਵਿਧਾਨ ਸਭਾ ਹਲਕਿਆਂ 'ਚ 02 ਅਤੇ 03 ਦਸਬੰਰ ਨੂੰ ਲੱਗਣਗੇ ਵਿਸ਼ੇਸ਼ ਕੈਂਪ ਲੋਕਤੰਤਰ ਦੀ ਮਜ਼ਬੂਤੀ ਲਈ ਹਰੇਕ ਨੌਜਵਾਨ ਭਾਗੀਦਾਰ ਬਣੇ - ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ, 30 ਨਵੰਬਰ : ਡਿਪਟੀ ਕਮਿਸ਼ਨਰ ਲੁਧਿਆਣਾ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਸੁਰਭੀ ਮਲਿਕ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 01.01.2024 ਦੇ ਅਧਾਰ 'ਤੇ ਨਿਰਧਾਰਿਤ ਕੀਤੀਆ ਗਈਆਂ ਮਿਤੀਆਂ 02.12.2023 (ਸ਼ਨੀਵਾਰ) ਅਤੇ 03.12.2023 (ਐਤਵਾਰ) ਨੂੰ ਸਪੈਸ਼ਲ ਕੈਂਪ ਜਿਲ੍ਹਾ ਲੁਧਿਆਣਾ....
ਅਮ੍ਰਿਤ ਇੰਡੋ ਕਨੇਡੀਅਨ ਅਕੈਡਮੀ ਪਿੰਡ ਲਾਦੀਆਂ ਕਲਾਂ ਵਿਖੇ ਬੱਚਿਆਂ ਨੂੰ ਸਵੈ-ਰੱਖਿਆ ਬਾਰੇ ਵੀ ਕਰਵਾਇਆ ਜਾਣੂੰ ਲੁਧਿਆਣਾ, 30 ਨਵੰਬਰ : ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਲੁਧਿਆਣਾ ਵਲੋਂ ਅਮ੍ਰਿਤ ਇੰਡੋ ਕਨੇਡੀਅਨ ਅਕੈਡਮੀ, ਪਿੰਡ ਲਾਦੀਆਂ ਕਲਾਂ, ਲੁਧਿਆਣਾ ਵਿਖੇ ਜਿਣਸੀ ਅਪਰਾਧਾਂ ਤੋਂ ਬੱਚਿਆਂ ਦੀ ਰੋਕਥਾਮ ਸਬੰਧੀ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਇਸ ਮੌਕੇ ਬਾਲ ਸੁਰੱਖਿਆ ਅਫ਼ਸਰ ਮੁਬੀਨ ਕੁਰੈਸ਼ੀ ਦੇ ਨਾਲ ਸੋਸ਼ਲ ਵਰਕਰ ਲਵਪ੍ਰੀਤ ਸਿੰਘ ਤੋਂ ਇਲਾਵਾ ਦਫ਼ਤਰ ਬਾਲ ਸੁਰੱਖਿਆ ਅਫ਼ਸਰ ਦਾ ਅਮਲਾ ਵੀ ਮੌਜੂਦ ਸੀ।....
ਮੁਹਿੰਮ ਦਾ ਮੁੱਖ ਮੰਤਵ ਕਲਿਆਣਕਾਰੀ ਸਕੀਮਾਂ ਦਾ ਲਾਭ ਘਰ-ਘਰ ਪਹੁੰਚਾਉਣ ਦੇ ਨਾਲ ਲੋਕਾਂ ਨੂੰ ਜਾਗਰੂਕ ਕਰਨਾ* ਨਿਰਧਾਰਤ ਪ੍ਰੋਗਰਾਮ ਅਨੁਸਾਰ ਇਹ ਵੈਨਾਂ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਨੂੰ ਕਵਰ ਕਰਨਗੀਆਂ ਜਗਰਾਉਂ , 30 ਨਵੰਬਰ : ਭਾਰਤ ਸਰਕਾਰ ਦੀਆਂ ਭਲਾਈ ਸਕੀਮਾਂ ਪ੍ਰਤੀ ਲੋਕਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਲਈ ਵਿਕਸ਼ਿਤ ਭਾਰਤ ਸੰਕਲਪ ਯਾਤਰਾ ਤਹਿਤ ਵਧੀਕ ਡਿਪਟੀ ਕਮਿਸ਼ਨਰ ਆਰ.ਪੀ. ਸਿੰਘ ਨੇ ਪਿੰਡ ਮਲਕ (ਜਗਰਾਉਂ) ਤੋਂ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਸਬੰਧੀ ਵਿਸਥਾਰ....
ਬਾਰਾਂਦਰੀ ਬਾਗ 'ਚ 15 ਦਸੰਬਰ ਨੂੰ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਕਰਨਗੇ ਉਦਘਾਟਨ-ਸਾਕਸ਼ੀ ਸਾਹਨੀ ਕਿਹਾ, ਗੁਲਦਾਉਦੀ ਤੇ ਅਮਰੂਦ ਦੀਆਂ ਵੱਖੋ-ਵੱਖ ਕਿਸਮਾਂ ਦੀ ਲੱਗੇਗੀ ਨੁਮਾਇਸ਼ ਵਿਰਾਸਤੀ ਖਾਣੇ, ਆਰਗੈਨਿਕ ਤੇ ਅਮਰੂਦ ਤੋਂ ਬਣੀਆਂ ਵਸਤਾਂ ਸਮੇਤ ਬੱਚਿਆਂ ਦਾ ਕੋਨਾ ਹੋਵੇਗਾ ਖਿਚ ਦਾ ਕੇਂਦਰ ਪਟਿਆਲਾ, 30 ਨਵੰਬਰ : ਪਟਿਆਲਾ ਨੂੰ ਟੂਰਿਜ਼ਮ ਦੇ ਕੇਂਦਰ ਵਜੋਂ ਉਭਾਰਨ ਲਈ ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਜਾਣ ਵਾਲੇ ਪਟਿਆਲਾ ਹੈਰੀਟੇਜ ਫੈਸਟੀਵਲ ਦੀ ਸ਼ੁਰੂਆਤ ਵਜੋਂ ਦੂਜੇ....