ਮਾਝਾ

ਪੰਜਾਬ ਸਰਕਾਰ ਜੰਗ ਦੌਰਾਨ ਜ਼ਖ਼ਮੀ ਹੋਣ ਵਾਲੇ ਵਿਅਕਤੀਆਂ ਦਾ ਮੁਫਤ ਇਲਾਜ ਕਰਵਾਏਗੀ : ਧਾਲੀਵਾਲ 
ਪੁੰਛ ਵਿੱਚ ਜ਼ਖਮੀ ਹੋਏ ਵਿਅਕਤੀਆਂ ਦਾ ਹਾਲ ਚਾਲ ਪੁੱਛਣ ਲਈ ਹਸਪਤਾਲ ਗਏ ਕੈਬਨਿਟ ਮੰਤਰੀ ਅੰਮ੍ਰਿਤਸਰ, 10 ਮਈ 2025 : ਬੀਤੇ ਦਿਨ ਜੰਮੂ ਕਸ਼ਮੀਰ ਦੇ ਪੁੰਛ ਇਲਾਕੇ ਵਿੱਚ ਪਾਕਿਸਤਾਨੀ ਗੋਲੀਬਾਰੀ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਦਾ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਵੱਲੋਂ ਹਾਲ ਪੁੱਛਣ ਲਈ ਸਥਾਨਕ ਅਮਨਦੀਪ ਹਸਪਤਾਲ ਪਹੁੰਚੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਜਿੱਥੇ ਉਕਤ ਪੁੰਛ ਹਾਦਸੇ ਦੇ ਜਖਮੀਆਂ ਦਾ ਇਲਾਜ ਕਰਵਾਏਗੀ, ਉਥੇ ਭਾਰਤ ਪਾਕਿਸਤਾਨ ਜੰਗ....
ਪਹਿਲੇ ਦਿਨ ਹੀ 541 ਜ਼ਿਲ੍ਹਾ ਵਾਸੀ ਸਿਵਲ ਡਿਫੈਂਸ ਲਈ ਸਵੈ ਇੱਛਾ ਨਾਲ ਅੱਗੇ ਆਏ 
ਦੇਸ਼ ਉੱਤੇ ਆਏ ਸੰਕਟ ਲਈ ਅੰਮ੍ਰਿਤਸਰ ਵਾਸੀ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਲਈ ਨਾਲ ਤੁਰੇ -ਅਮਿਤ ਸਰੀਨ ਅੰਮ੍ਰਿਤਸਰ 10 ਮਈ 2025 : ਭਾਰਤ ਪਾਕਿਸਤਾਨ ਜੰਗ ਦਰਮਿਆਨ ਅੱਜ ਜਦੋਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਸੇਵਾਵਾਂ ਲਈ ਨਾਗਰਿਕਾਂ ਨੂੰ ਸਿਵਲ ਡਿਫੈਂਸ ਵਿੱਚ ਸਾਥ ਦੇਣ ਲਈ ਸਹਿਯੋਗ ਮੰਗਿਆ ਗਿਆ ਤਾਂ ਪਹਿਲੇ ਹੀ ਦਿਨ 541 ਨੌਜਵਾਨ ਅਤੇ ਹੋਰ ਨਾਗਰਿਕ ਆਪਣਾ ਯੋਗਦਾਨ ਦੇਣ ਲਈ ਅੱਗੇ ਆਏ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਮੇਜਰ ਅਮਿਤ ਸਰੀਨ ਨੇ ਕਰਦਿਆਂ ਦੱਸਿਆ ਕਿ ਅੱਜ ਰੈਡ ਕਰਾਸ....
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਡਰੋਨ ਚਲਾਉਣ ਉੱਤੇ ਲਾਈ ਪਾਬੰਦੀ 
ਅੰਮ੍ਰਿਤਸਰ, 10 ਮਈ 2025 : ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਮਨੁੱਖ ਰਹਿਤ ਹਵਾਈ ਵਾਹਨਾਂ (UAVs), ਜਿਨ੍ਹਾਂ ਨੂੰ ਆਮ ਤੌਰ 'ਤੇ ਡਰੋਨ ਕਿਹਾ ਜਾਂਦਾ ਹੈ, ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਹੈ। ਆਪਣੇ ਹੁਕਮਾਂ ਵਿੱਚ ਉਹਨਾਂ ਕਿਹਾ ਕਿ ਇਹ ਜਨਤਕ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਲਈ ਇੱਕ ਸੰਭਾਵੀ ਖ਼ਤਰਾ ਪੈਦਾ ਕਰਦੀ ਹੈ। ਇਸ ਤੋਂ ਇਲਾਵਾ ਇਹ ਕੁਝ ਸਮਾਜ ਵਿਰੋਧੀ ਤੱਤ ਜਾਂ ਸ਼ਰਾਰਤੀ ਅਨਸਰ ਨਿਗਰਾਨੀ, ਤਸਕਰੀ, ਸੰਵੇਦਨਸ਼ੀਲ ਸਥਾਪਨਾਵਾਂ ਦੀ....
ਸ਼ੋਸਲ ਮੀਡੀਆ 'ਤੇ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ : ਜ਼ਿਲਾ ਮੈਜਿਸਟ੍ਰੇਟ 
ਅੰਮ੍ਰਿਤਸਰ 10 ਮਈ 2025 : ਜਿਲਾ ਮਜਿਸਟਰੇਟ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਵੱਖੋ ਵੱਖ ਪਲੇਟਫਾਰਮ ਅਤੇ ਸੋਸ਼ਲ ਮੀਡੀਆ ਉੱਤੇ ਜ਼ਿਲੇ ਸਬੰਧੀ ਚੱਲ ਰਹੀਆਂ ਨਿਰਅਧਾਰ ਖਬਰਾਂ ਦਾ ਗੰਭੀਰ ਨੋਟਿਸ ਲੈਂਦੇ ਹੋਏ ਕਿਹਾ ਕਿ ਭਵਿੱਖ ਵਿੱਚ ਜੋ ਵੀ ਵਿਅਕਤੀ ਅਫਵਾਹਾਂ ਫੈਲਾਉਣ ਵਿੱਚ ਦੋਸ਼ੀ ਪਾਇਆ ਗਿਆ, ਉਸ ਖਿਲਾਫ ਪੁਲਿਸ ਕੇਸ ਦਰਜ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਮੌਜੂਦਾ ਸਥਿਤੀ ਵਿੱਚ ਅਫਵਾਹਾਂ, ਨਿਰਅਧਾਰ ਖਬਰਾਂ ਆਮ ਲੋਕਾਂ ਵਿੱਚ ਬੇਲੋੜੀ ਘਬਰਾਹਟ ਅਤੇ ਪ੍ਰਤੀਕੂਲ ਸਥਿਤੀਆਂ ਪੈਦਾ ਕਰ....
ਸ਼ੋਸਲ ਮੀਡੀਆ 'ਤੇ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ - ਜ਼ਿਲਾ ਮੈਜਿਸਟ੍ਰੇਟ 
ਅੰਮ੍ਰਿਤਸਰ 10 ਮਈ 2025 : ਜਿਲਾ ਮਜਿਸਟਰੇਟ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਵੱਖੋ ਵੱਖ ਪਲੇਟਫਾਰਮ ਅਤੇ ਸੋਸ਼ਲ ਮੀਡੀਆ ਉੱਤੇ ਜ਼ਿਲੇ ਸਬੰਧੀ ਚੱਲ ਰਹੀਆਂ ਨਿਰਅਧਾਰ ਖਬਰਾਂ ਦਾ ਗੰਭੀਰ ਨੋਟਿਸ ਲੈਂਦੇ ਹੋਏ ਕਿਹਾ ਕਿ ਭਵਿੱਖ ਵਿੱਚ ਜੋ ਵੀ ਵਿਅਕਤੀ ਅਫਵਾਹਾਂ ਫੈਲਾਉਣ ਵਿੱਚ ਦੋਸ਼ੀ ਪਾਇਆ ਗਿਆ, ਉਸ ਖਿਲਾਫ ਪੁਲਿਸ ਕੇਸ ਦਰਜ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਮੌਜੂਦਾ ਸਥਿਤੀ ਵਿੱਚ ਅਫਵਾਹਾਂ, ਨਿਰਅਧਾਰ ਖਬਰਾਂ ਆਮ ਲੋਕਾਂ ਵਿੱਚ ਬੇਲੋੜੀ ਘਬਰਾਹਟ ਅਤੇ ਪ੍ਰਤੀਕੂਲ ਸਥਿਤੀਆਂ ਪੈਦਾ ਕਰ....
ਭਾਰਤ-ਪਾਕਿਸਤਾਨ ’ਚ ਤਣਾਅਪੂਰਨ ਹਾਲਾਤ ਮੌਕੇ ਸ਼੍ਰੋਮਣੀ ਕਮੇਟੀ ਨੇ ਸਰਾਵਾਂ ਅਤੇ ਸਕੂਲ ਕਾਲਜ ਰਿਹਾਇਸ਼ ਲਈ ਖੋਲੇ
ਅੰਮ੍ਰਿਤਸਰ, 10 ਮਈ 2025 : ਭਾਰਤ-ਪਾਕਿਸਤਾਨ ਵਿਚ ਬਣੇ ਤਣਾਅਪੂਰਨ ਹਾਲਾਤਾਂ ਦੇ ਮੱਦੇਨਜ਼ਰ ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਹੱਦੀ ਇਲਾਕਿਆਂ ਵਿਚੋਂ ਉਠਾਏ ਜਾ ਰਹੇ ਲੋਕਾਂ ਦੇ ਰਹਿਣ ਲਈ ਜਿਥੇ ਗੁਰਦੁਆਰਾ ਸਾਹਿਬਾਨ ਅੰਦਰ ਸਰਾਵਾਂ ਦੇਣ ਦੀ ਪਹਿਲਕਦਮੀ ਕੀਤੀ ਸੀ, ਉਥੇ ਹੁਣ ਸੰਸਥਾ ਦੇ ਪ੍ਰਬੰਧ ਵਾਲੇ ਸਕੂਲ ਕਾਲਜ ਵੀ ਰਹਾਇਸ਼ ਲਈ ਖੋਲ੍ਹ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇੇ ਕਿਹਾ ਕਿ....
ਪੰਜਾਬ ਵਿੱਚ ਵੱਜਿਆ ਹਾਈ ਅਲਰਟ ਸਾਇਰਨ, ਅੰਮ੍ਰਿਤਸਰ-ਜਲੰਧਰ ਦੇ ਬਾਜ਼ਾਰ ਬੰਦ
ਅੰਮ੍ਰਿਤਸਰ, 9 ਮਈ 2025 : ਭਾਰਤ ਨੇ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਪਾਕਿਸਤਾਨ ਵਿੱਚ 9 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪਾਕਿਸਤਾਨ ਘਬਰਾ ਗਿਆ ਹੈ। ਪਾਕਿਸਤਾਨ ਨੇ ਭਾਰਤ ਦੇ 15 ਸ਼ਹਿਰਾਂ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਭਾਰਤੀ ਫੌਜ ਨੇ ਪਾਕਿਸਤਾਨੀ ਮਿਜ਼ਾਈਲਾਂ ਨੂੰ ਤਬਾਹ ਕਰ ਦਿੱਤਾ। ਇਸ ਦੌਰਾਨ, ਅੰਮ੍ਰਿਤਸਰ ਪ੍ਰਸ਼ਾਸਨ ਨੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ੁਰੂ ਹੋਏ ਤਣਾਅ ਦੇ ਵਿਚਕਾਰ....
ਪੁਲਿਸ ਨੇ 7 ਪਿਸਤੌਲ, 5 ਕਿਲੋ ਹੈਰੋਇਨ, 7.20 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕੀਤਾ ਗ੍ਰਿਫਤਾਰ 
ਤਰਨਤਾਰਨ, 9 ਮਈ 2025 : ਤਰਨਤਾਰਨ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਨਾਰਕੋ-ਅੱਤਵਾਦੀ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਦੋ ਅਪਰਾਧੀਆਂ ਨੂੰ ਭਾਰੀ ਮਾਤਰਾ ਵਿੱਚ ਹਥਿਆਰਾਂ ਅਤੇ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਖੁਫੀਆ ਜਾਣਕਾਰੀ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਇੱਕ ਕਾਰਵਾਈ ਵਿੱਚ, ਪੁਲਿਸ ਨੇ ਦੋ ਅਪਰਾਧੀਆਂ, ਲਵਪ੍ਰੀਤ ਸਿੰਘ ਅਤੇ ਜਗਰੂਪ ਸਿੰਘ ਨੂੰ ਸੱਤ ਆਧੁਨਿਕ ਪਿਸਤੌਲ (.30 ਬੋਰ) ਜ਼ਿੰਦਾ ਕਾਰਤੂਸਾਂ, ਪੰਜ....
ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਪੁੰਛ ’ਚ ਹਮਲੇ ਦੌਰਾਨ ਜ਼ਖ਼ਮੀ ਹੋਏ ਸਿੱਖਾਂ ਹਾਲ ਜਾਣਿਆ
ਅੰਮ੍ਰਿਤਸਰ, 9 ਮਈ 2025 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ’ਤੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਪੁੰਛ ’ਚ ਹਮਲੇ ਦੌਰਾਨ ਜ਼ਖ਼ਮੀ ਹੋਏ ਸਿੱਖਾਂ ਦਾ ਹਸਪਤਾਲ ਪਹੁੰਚ ਕੇ ਹਾਲ ਜਾਣਿਆ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਹਰ ਸੰਭਵ ਮੱਦਦ ਦਾ ਭੋਰਸਾ ਵੀ ਦਿੱਤਾ। ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਜੇਰੇ-ਇਲਾਜ਼ ਸ. ਗੁਰਮੀਤ ਸਿੰਘ ਅਤੇ ਕਾਕ ਰਾਜਵੰਸ਼ ਸਿੰਘ ਨੂੰ ਮਿਲ ਕੇ ਸ਼੍ਰੋਮਣੀ ਕਮੇਟੀ ਸਕੱਤਰ ਸ. ਪ੍ਰਤਾਪ ਸਿੰਘ ਤੇ ਸ੍ਰੀ ਦਰਬਾਰ ਸਾਹਿਬ ਦੇ....
ਰੈਡ ਕਰਾਸ ਦਿਵਸ ਤੇ ਖੂਨਦਾਨ ਕਰਨਾ ਮਾਨਵਤਾ ਦੀ ਸੇਵਾ ਲਈ ਚੰਗੀ ਪਹਿਲ : ਸਾਕਸ਼ੀ ਸਾਹਨੀ
35 ਨੌਜਵਾਨਾਂ ਵੱਲੋ ਕੀਤਾ ਗਿਆ ਖੂਨਦਾਨ ਅੰਮ੍ਰਿਤਸਰ 8 ਮਈ 2025 : ਸ਼੍ਰੀਮਤੀ ਸਾਕਸ਼ੀ ਸਾਹਨੀ, ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਰੈਡ ਕਰਾਸ ਸੁਸਾਇਟੀ, ਅੰਮ੍ਰਿਤਸਰ ਦੀ ਅਗਵਾਈ ਹੇਠ ਅੱਜ ਰੈਡ ਕਰਾਸ ਭਵਨ, ਅੰਮ੍ਰਿਤਸਰ ਵਿਖੇ ਵਿਸ਼ਵ ਰੈਡ ਕਰਾਸ ਦਿਵਸ ਆਯੋਜਿਤ ਕੀਤਾ ਗਿਆ। ਇਹ ਦਿਹਾੜਾ ਰੈਡ ਕਰਾਸ ਦੇ ਬਾਨੀ ਅਤੇ ਪਿਤਾਮਾ ਸਰ ਹੈਨਰੀ ਡੁਨਟ ਨੂੰ ਸਮਰਪਿਤ ਹੈ। ਇਸ ਸਮਾਰੋਹ ਵਿੱਚ ਵੱਖ ਵੱਖ ਐਨ ਜੀ ਓ ਦੇ ਨਾਮੁੰਦੀਆ ਯੂਥ ਕਲੱਬਾ ਅਤੇ ਵਿਦਿਆਰਥੀਆਂ ਨੇ ਭਾਗ ਲਿਆ । ਇਸ ਮੌਕੇ ਆਪਣੇ ਸੰਦੇਸ਼ ਵਿੱਚ ਡਿਪਟੀ ਕਮਿਸ਼ਨਰ ਨੇ....
ਵਿਧਾਇਕ ਕਲਸੀ ਵਲੋਂ ਬਟਾਲਾ ਸ਼ਹਿਰ ਨੂੰ ਖੂਬਸੂਰਤ ਬਣਾਉਣ ਵੱਲ ਇੱਕ ਹੋਰ ਕਦਮ-ਸੜਕਾਂ ਤੋਂ ਮਿੱਟੀ-ਘੱਟਾ ਚੁੱਕਣ ਲਈ ‘ਰੋਡ ਸਵੀਪਿੰਗ ਮਸ਼ੀਨ’ ਬਟਾਲਾ ਵਾਸੀਆਂ ਲਈ ਸਮਰਪਿਤ
ਕਿਹਾ-ਬਟਾਲਾ ਸ਼ਹਿਰ ਨੂੰ ਵਿਕਾਸ ਪੱਖੋਂ ਤੇ ਸੁੰਦਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ ਬਟਾਲਾ, 8 ਮਈ 2025 : ਬਟਾਲਾ ਦੇ ਨੌਜਵਾਨ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਅਮਨਸ਼ੇਰ ਸ਼ਿੰਘ ਸ਼ੈਰੀ ਕਲਸੀ ਵਲੋਂ ਬਟਾਲਾ ਸ਼ਹਿਰ ਨੂੰ ਖੂਬਸੂਰਤ ਬਣਾਉਣ ਲਈ ਕੀਤੇ ਜਾ ਰਹੇ ਵਿਸ਼ੇਸ ਉਪਰਾਲਿਆਂ ਤਹਿਤ ਅੱਜ ਇੱਕ ਚੈਪਟਰ ਜੁੜਿਆ ਹੈ। ਅੱਜ ਉਨਾਂ ਵਲੋਂ ਬਟਾਲਾ ਸ਼ਹਿਰ ਨੂੰ ਹੋਰ ਖੂਬਸੂਰਤ ਬਣਾਉਣ ਦੇ ਮੰਤਵ ਨਾਲ ਸੜਕਾਂ ਤੋਂ ਮਿੱਟੀ-ਘੱਟਾ ਚੁੱਕਣ ਵਾਲੀ ‘ਰੋਡ ਸਵੀਪਿੰਗ ਮਸ਼ੀਨ’ ਬਟਾਲਾ....
ਜਲੰਧਰ ਵਾਸੀ ਸ਼ਰਧਾਲੂ ਪਰਿਵਾਰ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਵੱਡੀ ਮਾਤਰਾ ’ਚ ਰਸਦਾਂ ਭੇਟ
ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਸੇਵਾ ਕਰਨ ਵਾਲੇ ਪਰਿਵਾਰ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਵੱਲੋਂ ਸਨਮਾਨ ਅੰਮ੍ਰਿਤਸਰ, 8 ਮਈ 2025 : ਲੰਗਰ ਸ੍ਰੀ ਗੁਰੂ ਰਾਮਦਾਸ ਵਿਖੇ ਹਰ ਦਿਨ ਸੰਗਤ ਆਪਣੀ ਕਿਰਤ ਕਮਾਈ ਵਿੱਚੋਂ ਵੱਡੀ ਮਾਤਰਾ ’ਚ ਰਸਦਾਂ ਭੇਟ ਕਰਕੇ ਸ਼ਰਧਾ ਪ੍ਰਗਟਾਉਂਦੀ ਹੈ। ਇਸੇ ਤਹਿਤ ਹੀ ਅੱਜ ਜਲੰਧਰ ਵਾਸੀ ਬੀਬੀ ਗੁਰਦੇਵ ਕੌਰ ਸੰਘਾ ਦੇ ਪਰਿਵਾਰ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਵੱਡੀ ਕਣਕ ਤੇ ਦਾਲਾਂ ਭੇਟ ਕੀਤੀਆਂ ਗਈਆਂ ਹਨ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ....
ਅੰਮ੍ਰਿਤਸਰ 'ਚ ਮਿਜ਼ਾਈਲ ਦਾ ਮਲਬਾ ਹੋਇਆ ਬਰਾਮਦ
ਅੰਮ੍ਰਿਤਸਰ, 8 ਮਈ 2025 : ਭਾਰਤ-ਪਾਕਿ ਜੰਗ ਦੌਰਾਨ ਵੀਰਵਾਰ ਸਵੇਰੇ ਕਥੂਨੰਗਲ ਦੇ ਜੇਠੂਵਾਲ ਪਿੰਡ ਤੋਂ ਮਿਜ਼ਾਈਲ ਦਾ ਮਲਬਾ ਬਰਾਮਦ ਹੋਇਆ। ਹੁਣ ਜੇਠੂਵਾਲ ਤੋਂ ਬਾਅਦ ਜੰਡਿਆਲਾ ਦੇ ਮੱਖਣ ਹਨੇਰੀ, ਪੰਧੇਰ, ਕੰਬੋ, ਢੁੱਧਾਲਾ ਵਿੱਚ ਵੀ ਰਾਕੇਟ ਦਾ ਮਲਬਾ ਡਿੱਗਿਆ ਪਾਇਆ ਗਿਆ। ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਪੁਲਿਸ ਅਤੇ ਸੁਨਾ ਦੇ ਕਰਮਚਾਰੀਆਂ ਨੇ ਮਲਬਾ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।ਹਾਲਾਂਕਿ, ਇਸ ਬਾਰੇ ਕੋਈ ਧਮਾਕਾ ਜਾਂ ਆਵਾਜ਼ ਨਹੀਂ ਸੁਣਾਈ ਦਿੱਤੀ। ਜਦੋਂ ਪਿੰਡ ਵਾਸੀ ਸਵੇਰੇ ਆਪਣੇ ਕੰਮ....
ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਵਲੋਂ ਵੱਡੀ ਕਾਰਵਾਈ, 10 ਕਿਲੋਗ੍ਰਾਮ ਹੈਰੋਇਨ ਤੇ ਡਰੱਗ ਮਨੀ ਬਰਾਮਦ
ਅੰਮ੍ਰਿਤਸਰ, 8 ਮਈ 2025 : ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਵਲੋਂ ਖੁਫੀਆ ਜਾਣਕਾਰੀ ਉੱਤੇ ਕਾਰਵਾਈ ਕਰਦਿਆਂ, ਵਿਦੇਸ਼ ਅਧਾਰਤ ਤਸਕਰ ਜੱਸਾ ਦੁਆਰਾ ਚਲਾਏ ਜਾ ਰਹੇ ਇੱਕ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਾਲੇ ਮਾਡਿਊਲ ਦਾ ਪਰਦਾਫਾਸ਼ ਕਰਕੇ ਉਸਦੇ ਭਾਰਤ-ਅਧਾਰਤ ਸੰਚਾਲਕਾਂ, ਗੁਰਪਿੰਦਰ ਸਿੰਘ ਅਤੇ ਸਾਜਨ ਨੂੰ ਗ੍ਰਿਫਤਾਰ ਕੀਤਾ ਹੈ, ਦੋਵੇਂ ਅੰਮ੍ਰਿਤਸਰ ਦੇ ਵਸਨੀਕ ਹਨ, ਜਿੰਨ੍ਹਾਂ ਕੋਲੋਂ 10 ਕਿਲੋਗ੍ਰਾਮ ਹੈਰੋਇਨ, 1 ਲੱਖ ਰੁਪਏ ਦੀ ਡਰੱਗ ਮਨੀ” ਬਰਾਮਦ ਕੀਤੀ ਗਈ ਹੈ। ਪੰਜਾਬ ਪੁਲਿਸ ਵੱਲੋਂ ਸਾਂਝੀ....
ਸਿੱਖ ਸੰਸਥਾ ਦਾ ਬਿਨਾ ਪੱਖ ਲਏ ਖ਼ਬਰਾਂ ਲਗਾਉਣੀਆਂ ਤਰਕਸੰਗਤ ਨਹੀਂ : ਸਤਵੰਤ ਕੌਰ 
ਅੰਮ੍ਰਿਤਸਰ, 7 ਮਈ 2025 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਾਇਕ ਡਾਇਰੈਕਟਰ ਸਕੂਲਜ਼ ਸਤਵੰਤ ਕੌਰ ਨੇ ਅਖ਼ਬਾਰਾਂ ਵਿਚ ਸਿੱਖ ਸੰਸਥਾ ਦੇ ਸਿੱਖਿਆ ਡਾਇਰੈਕਟੋਰੇਟ ਬਾਰੇ ਛਪੀਆਂ ਖ਼ਬਰਾਂ ਨੂੰ ਤੱਥ ਰਹਿਤ ਕਰਾਰ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਵਿੱਦਿਅਕ ਸੰਸਥਾਵਾਂ ਅਤੇ ਡਾਇਰੈਕਟੋਰੇਟ ਨੇ ਹਮੇਸ਼ਾ ਹੀ ਵਿਦਿਆ ਦੇ ਪ੍ਰਚਾਰ ਪ੍ਰਸਾਰ ਲਈ ਵੱਡਮੁੱਲੇ ਕਾਰਜ ਕੀਤੇ ਹਨ। ਉਨ੍ਹਾਂ ਜਾਰੀ ਇਕ ਬਿਆਨ ਵਿਚ ਆਖਿਆ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਮਹਾਨ ਅਤੇ ਸ਼ਾਨਾਮੱਤੀ ਸੰਸਥਾ ਹੈ, ਜਿਸ ਦਾ ਇਤਿਹਾਸ....