ਰੈਡ ਕਰਾਸ ਦਿਵਸ ਤੇ ਖੂਨਦਾਨ ਕਰਨਾ ਮਾਨਵਤਾ ਦੀ ਸੇਵਾ ਲਈ ਚੰਗੀ ਪਹਿਲ : ਸਾਕਸ਼ੀ ਸਾਹਨੀ

  • 35 ਨੌਜਵਾਨਾਂ ਵੱਲੋ ਕੀਤਾ ਗਿਆ ਖੂਨਦਾਨ

ਅੰਮ੍ਰਿਤਸਰ 8 ਮਈ 2025 : ਸ਼੍ਰੀਮਤੀ ਸਾਕਸ਼ੀ ਸਾਹਨੀ, ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਰੈਡ ਕਰਾਸ ਸੁਸਾਇਟੀ, ਅੰਮ੍ਰਿਤਸਰ  ਦੀ ਅਗਵਾਈ ਹੇਠ ਅੱਜ ਰੈਡ ਕਰਾਸ ਭਵਨ, ਅੰਮ੍ਰਿਤਸਰ ਵਿਖੇ ਵਿਸ਼ਵ ਰੈਡ ਕਰਾਸ ਦਿਵਸ ਆਯੋਜਿਤ ਕੀਤਾ ਗਿਆ। ਇਹ ਦਿਹਾੜਾ ਰੈਡ ਕਰਾਸ ਦੇ ਬਾਨੀ ਅਤੇ ਪਿਤਾਮਾ ਸਰ ਹੈਨਰੀ ਡੁਨਟ ਨੂੰ ਸਮਰਪਿਤ ਹੈ। ਇਸ ਸਮਾਰੋਹ ਵਿੱਚ ਵੱਖ ਵੱਖ ਐਨ ਜੀ ਓ ਦੇ ਨਾਮੁੰਦੀਆ  ਯੂਥ ਕਲੱਬਾ ਅਤੇ ਵਿਦਿਆਰਥੀਆਂ ਨੇ ਭਾਗ ਲਿਆ । ਇਸ ਮੌਕੇ ਆਪਣੇ ਸੰਦੇਸ਼ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੈਡ ਕਰਾਸ ਦਿਵਸ ਤੇ ਖੂਨਦਾਨ ਕਰਨਾ ਮਾਨਵਤਾ ਦੀ ਸੇਵਾ ਲਈ ਚੰਗੀ ਪਹਿਲ ਹੈ।ਇਸ ਮੌਕੇ ਤੇ ਸ਼੍ਰੀ ਸੈਮਸਨ ਮਸੀਹ, ਕਾਰਜਕਾਰੀ ਸਕੱਤਰ, ਰੈਡ ਕਰਾਸ ਸੁਸਾਇਟੀ, ਅੰਮ੍ਰਿਤਸਰ ਨੇ ਆਏ ਹੋਏ ਸਾਰੇ ਵਲੰਟੀਅਰ , ਰੈਡ ਕਰਾਸ ਦੇ ਮੈਬਰ ਅਤੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਅਤੇ ਰੈਡ ਕਰਾਸ ਦੇ ਕੰਮਾਂ ਬਾਰੇ ਇੱਕ ਵਿਸਤ੍ਰਿਤ ਰਿਪੋਰਟ ਸਾਂਝੀ ਕੀਤੀ ।ਰੈਡ ਕਰਾਸ ਸੁਸਾਇਟੀ, ਅੰਮ੍ਰਿਤਸਰ ਨੇ ਆਪਣੇ  ਸੰਬੋਧਨ ਵਿੱਚ ਅੱਜ ਦਾ ਦਿਹਾੜਾ ਸਰ ਹੈਨਰੀ ਡੋਨੇਟ ਜੋ ਕਿ ਰੈਡ ਕਰਾਸ ਦੇ ਬਾਨੀ ਹਨ ਉਨ੍ਹਾ ਨੂੰ ਸਮਰਪਿਤ ਕੀਤਾ ਹੈ ਅਤੇ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ। ਜਿਸ ਵਿੱਚ 35 ਨੌਜਵਾਨਾਂ ਵੱਲੋ ਖੂਨਦਾਨ ਕੀਤਾ ਗਿਆ । ਇਸ ਦੇ ਨਾਲ ਹੀ ਸ਼੍ਰੀ ਸੈਮਸਨ ਮਸੀਹ ਕਾਰਜਕਾਰੀ ਸਕੱਤਰ ਨੇ ਦੱਸਿਆ ਡਿਪਟੀ ਕਮਿਸ਼ਨਰ ,ਅੰਮ੍ਰਿਤਸਰ ਜਿਲ੍ਹੇ ਵਿੱਚ ਵਿਸ਼ੇਸ਼ ਰੂਪ ਵਿੱਚ ਕੈਸਰ ਪੀੜਤਾਂ, ਕਿਡਨੀ ਪੀੜਤਾਂ ਅਤੇ ਗਰੀਬ ਮਰੀਜਾਂ ਦੀ ਹਰ ਤਰ੍ਹਾਂ ਦੀ ਮਦਦ ਕਰ ਰਹੇ ਹਨ ਅਤੇ ਉਨ੍ਹਾਂ ਨੇ ਰੈਡ ਕਰਾਸ ਨੂੰ ਆਦੇਸ਼ ਦਿੱਤਾ ਹੈ ਕਿ ਬੇਸਹਾਰਾਂ, ਵਿਧਵਾਵਾਂ, ਬੱਚਿਆਂ ਦੀ ਵਿਸ਼ੇਸ਼ ਤੌਰ ਤੇ ਸਹਾਇਤਾ ਕੀਤੀ ਜਾਵੇ। ਅੱਜ ਦੇ ਇਸ ਦਿਹਾੜੇ ਤੇ ਮਾਨਯੋਗ ਡਿਪਟੀ ਕਮਿਸ਼ਨਰ ,ਅੰਮ੍ਰਿਤਸਰ ਵਲੋ ਇਸ ਜਿਲ੍ਹੇ ਵਿੱਚ ਚੰਗੇ ਕੰਮ ਕਰਨ ਵਾਲੇ ਵੱਖ ਵੱਖ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਸ਼੍ਰੀਮਤੀ ਗੁਰਦਰਸ਼ਨ ਕੋਰ ਬਾਵਾ, ਸ੍ਰੀ ਪੀ ਸੀ ਠਾਕੁਰ ਸ਼੍ਰੀ ਮਤੀ ਵਿਜੈ ਮਹੇਸ਼ਵਰੀ, ਡਾ ਹਰਜੀਤ ਸਿੰਘ ਗਰੋਵਰ, ਸ਼੍ਰੀਮਤੀ ਦਲਬੀਰ ਕੋਰ ਨਾਗਪਾਲ, ਸ਼੍ਰੀ ਅਜੈ ਡੁਡੇਜਾ, ਸ਼੍ਰੀ ਬਿਕਰਮਜੀਤ ਸਿੰਘ, ਸ਼੍ਰੀ ਮਤੀ ਗੁਰਪ੍ਰੀਤ ਕੋਰ,ਪ੍ਰੋਫੇਸਰ ਦਵਿੰਦਰ ਸਿੰਘ, ਸ਼੍ਰੀ ਸਵਿੰਦਰ ਸਿੰਘ, ਡਾ ਗੋਰਵ, ਡਾ ਪਲਵੀ ,ਸ਼੍ਰੀ ਫੁਲਵਿੰਦਰ ਸਿੰਘ, ਸ਼੍ਰੀ ਸੰਜੈ ਮਹੇਸ਼ਵਰੀ, ਮਿਸ ਮਹਿਕ ਖੰਨਾ ਸ਼ਾਮਲ ਸਨ। ਇਸ ਮੌਕੇ ਤੇ ਸ਼੍ਰੀ ਵਿਨੋਦ ਕੁਮਾਰ, ਸ਼੍ਰੀ ਸ਼ਸ਼ਪਾਲ ਸਿੰਘ, ਮਿਸ ਨੇਹਾ ਅਤੇ ਰੈਡ ਕਰਾਸ ਦਾ ਸਮੂਹ ਸਟਾਫ ਸ਼ਾਮਲ ਸੀ।