ਅਧਿਆਪਕ

ਜਿਉਂਦੇ ਰਹਿਣ ਅਧਿਆਪਕ ਸਾਰੇ,

ਲੱਗਣ ਇਹਨਾਂ ਨੂੰ ਦੁਆਵਾਂ।

ਬੱਚਿਆਂ ਨੂੰ ਦੇ ਕੇ ਗੁਣਾਂ ਦੀ ਗੁੜ੍ਹਤੀ,

ਤੋਰ ਦਿੰਦੇ ਨੇ ਵੱਲ ਜਿੰਦਗੀ ਦਿਆਂ ਰਾਹਵਾਂ।

ਕਦੇ ਹੱਸ ਕੇ ਤੇ ਕਦੇ ਗੁੱਸੇ ਹੋ ਕੇ,

ਸਿਖਾਉਂਦੇ ਨੇ ਅੱਖਰਾਂ ਦੀ ਭਾਸ਼ਾ।

ਖੁਦ ਦੀਵਾ ਬਣ ਕੇ ਦੇਣ ਰੌਸ਼ਨੀ,

ਬਦਲ ਦੇਣ ਇਹ ਜਿੰਦਗੀ ਦੀ ਪਰਿਭਾਸ਼ਾ।

ਕਮਜ਼ੋਰਾਂ ਨੂੰ ਇਹ ਬਲ ਦਿੰਦੇ ਨੇ,

ਉਲਝੀ ਹੋਈ ਤਾਣੀ ਦਾ ਹੱਲ ਦਿੰਦੇ ਨੇ।

ਲੱਖ ਰੁਝੇਵਿਆਂ ਵਿੱਚੋਂ ਵੇਹਲੇ ਹੋ ਕੇ ਸਾਨੂੰ,

ਆਪਣੀ ਜਿੰਦਗੀ ਦੇ ਅਨਮੋਲ ਪਲ ਦਿੰਦੇ ਨੇ।

ਅਸੂਲਾਂ ਦੇ ਹੋਣ ਅਧਿਆਪਕ ਪੱਕੇ,

ਸਖਤੀ ਦੇ ਨਾਲ ਕਰਵਾਉਂਦੇ ਨੇ ਪੜਾਈ।

ਪੱਥਰਾਂ ਦੇ ਵਿਚੋਂ ਹੀਰੇ ਤਰਾਸ਼ਣ ਇਹ,

ਕਰਕੇ ਬੱਚਿਆਂ ਦੀ ਹੌਸਲਾ ਅਫਜਾਈ।

ਕਦੇ ਮਾਂ, ਕਦੇ ਦੋਸਤ, ਕਦੇ ਭਰਾ ਦੇ ਰੂਪ ਚ,

ਇੱਕ ਅਧਿਆਪਕ ਤੇ ਰਿਸ਼ਤੇ ਸਾਰੇ ਨਿਭਾਉਂਦੇ ਨੇ।

ਪਿਆਰ, ਸਤਿਕਾਰ ਤੇ ਅਸੀਸਾਂ ਵੰਡਦੇ,

ਚੰਗਾ, ਮਾੜਾ ਸਾਨੂੰ ਸਭ ਸਮਝਾਉਂਦੇ ਨੇ।

ਇਹ ਹੋਣਗੇ ਤਾਂ ਸਿੱਖਿਆ ਦਾ ਪਾਸਾਰ ਹੋਵੇਗਾ,

ਵਧਣ, ਫੁੱਲਣ ਇਹ ਬਸ ਇਹੋ ਮੈਂ ਚਾਹਵਾਂ।

ਜਿਉਂਦੇ ਰਹਿਣ ਅਧਿਆਪਕ ਸਾਰੇ,

ਲੱਗਣ ਇਹਨਾਂ ਨੂੰ ਦੁਆਵਾਂ।

                                                                                                                                                                   ਖੁਸ਼