ਸਭ ਧਰਮਾਂ ਦਾ ਖਿੜਿਆ ਗੁਲਦੱਸਤਾ
ਪਾਣੀ ਪੰਜ-ਆਬ ਦਾ
ਫਿਰ ਖਿੜ ਸਕਦਾ ਹੈ ਮੁਰਝਾਇਆ ਫੁੱਲ
ਜੇਕਰ ਬਾਣੀ ਦੇ ਲੜ ਲਗ ਜਾਵੇ
ਹਰ ਗੱਭਰੂ ਮੇਰੇ ਪੰਜਾਬ ਦਾ
ਸਭ ਧਰਮਾਂ ਦੀ ਤਹਿ ਵਿੱਚ ਇੱਕ ਹੈ
ਉਸ ਇੱਕ ਨੂੰ ਹੀ ਸਾਰੇ ਜਪਦੇ ਨੇ
ਬਾਹਰ ਮੁਖੀ ਹੋਕੇ ਪਤਾ ਨਹੀਂ ਕਿਉਂ
ਈਰਖਾ ਨਫਰਤਾ ਦੇ ਵਿੱਚ ਵੱਸਦੇ ਨੇ
ਗੁਰਬਾਣੀ ਪੜਿਆ ਕਰੋ
ਸਵਾਲਾਂ ਦਾ ਜਵਾਬ ਮਿਲੂਗਾ ਲਾ ਜੁਵਾਬ ਦਾ
ਸਭ ਧਰਮਾਂ ਦਾ ਖਿੜਿਆ ਗੁਲਦਸਤਾ
ਪਾਣੀ ਪੰਜ-ਆਬ ਦਾ
ਫਿਰ ਖਿੜ ਸਕਦਾ ਹੈ ਮੁਰਝਾਇਆ ਫੁੱਲ
ਜੇਕਰ ਬਾਣੀ ਦੇ ਲੜ ਲੱਗ ਜਾਵੇ
ਹਰ ਗੱਭਰੂ ਮੇਰੇ ਪੰਜਾਬ ਦਾ
ਹਰ ਕੁਰਸੀ ਤੇ ਬੈਠਾ ਅਫ਼ਸਰ
ਜੇ ਆਪਣਾ ਫਰਜ਼ ਨਿਭਾ ਜਾਵੇ
ਵਧੀਆ ਕੰਮ ਕਰ ਕਰਕੇ
ਜ਼ਿੰਦਗੀ ਦੇਸ਼ ਸੇਵਾ ਚ ਲਾ ਜਾਵੇ
ਸੁਪਨਾਂ ਪੂਰਾ ਹੋਵੂ, ਲਏ ਗਏ ਖਵਾਬ ਦਾ
ਸਭ ਧਰਮਾਂ ਦਾ ਖਿੜਿਆ ਗੁੱਲਦਸਤਾ
ਪਾਣੀ ਪੰਜ-ਆਬ ਦਾ
ਫਿਰ ਖਿੜ ਸਕਦਾ ਹੈ ਮੁਰਝਾਇਆ ਫੁੱਲ
ਜੇਕਰ ਬਾਣੀ ਦੇ ਲੜ ਲੱਗ ਜਾਵੇ
ਹਰ ਗੱਭਰੂ ਮੇਰੇ ਪੰਜਾਬ ਦਾ
ਧਰਮ ਹੁੰਦਾ ਹੈ ਇਕ ਵਿਚਾਰ ਧਾਰਾ ਦਾ ਨਾਮ
ਸਾਰੇ ਧਰਮ ਉਸ ਇੱਕ ਦੇ ਨੇ
ਤੁਸੀਂ ਆਪਣਾ ਆਪ ਪਛਾਣ ਲਵੋਂ
ਤੁਸੀ ਬਾਹਰੋਂ ਵੱਖਰੇ ਕਿਉਂ ਦਿਸਦੇ ਨੇ
ਪੰਜ ਦਰਿਆਵਾਂ ਦਾ ਪਾਣੀ, ਇੱਕੋ ਏ,
ਫਿਰ ਵੱਖਰਾ ਕਿਉਂ, ਸਤਲੁਜ ਤੇ ਝਨਾਬ ਦਾ
ਸਭ ਧਰਮਾਂ ਦਾ ਖਿੜਿਆ ਗੁਲਦਸਤਾ
ਪਾਣੀ ਪੰਜ-ਆਬ ਦਾ
ਫਿਰ ਖਿੜ ਸਕਦਾ ਮੁਰਝਾਇਆ ਫੁੱਲ
ਜੇਕਰ ਬਾਣੀ ਦੇ ਲੜ ਲੱਗ ਜਾਵੇ
ਹਰ ਗੱਭਰੂ ਮੇਰੇ ਪੰਜਾਬ ਦਾ
ਗੁਰਚਰਨ ਸਿੰਘ ਧੰਜੂ