ਹੱਕਾਂ ਖਾਤਰ ਧਰਨੇ ਤੇ ਬੈਠਣ ਵਾਲਿੳ
ਅੱਜ ਤੁਹਾਡਾ ਏਨ ਬੁਰਾਂ ਕਿਉਂ ਹਾਲ,ਹੋਇਆ
ਖਿੱਚ ਧੂ ਪੈਦੀਆਂ ਵੇਖ ਚੀਕਾਂ
ਵੇਖ ਤੁਹਾਨੂੰ ਅੱਜ ਸਾਰਾ ਸੰਸਾਰ, ਰੋਇਆ
ਤੁਸੀ ਨਾਂ ਉੱਚਾ ਕੀਤਾ ਦੇਸ਼ ਆਪਣੇ ਦਾ
ਉਚੀਆਂ ਖੇਡ ਜਗਤ ’ਚ ਮੱਲਾਂ, ਮਾਰੀਆਂ ਨੇ
ਅੱਜ ਹੱਕ ਮੰਗਣੇ ਗੁਨਾਹ ਹੋ ਗਏ
ਅੱਜ ਪਤਾ ਲੱਗਾ ਨੀਤਾਂ, ਹੰਕਾਰੀਆਂ ਨੇ
ਚੰਗਾਂ ਕੰਮ ਸੀ ਖੇਡਾਂ ਨਾਲ ਤੁਸੀ ਜੁੜੇ
ਗੱਲਾਂ ਰੁਜਗਾਰ ਦੀਆਂ ਬਹੁਤ, ਕੀਤੀਆਂ ਸੀ
ਧੂ ਧੂ ਕੇ ਚੀਕਾਂ ਪੈਦੀਆਂ ਸੀ
ਅੱਖਾਂ ਵੇਖ ਰੋਈਆਂ ਚੁੱਪ, ਚਪੀਤੀਆਂ ਸੀ
ਗੱਲ ਧਿਆਨ ਨਾਲ ਸੁਣ ਲਵੋ ਸਤਾ ਦਿੳ ਕਾਬਜੋ ੳ
ਜੁਵਾਨੀ ਨਸ਼ੇ ਵੱਲ ਤੇ ਵਿਦੇਸ਼ਾ ਨੂੰ, ਜਾ ਰਹੀ ਏ
ਚੰਗਾਂ ਰਾਹ ਚੁਣਿਆ ਸੀ ਖਿਡਾਰੀਆਂ ਨੇ
ਏਹਨਾਂ ਨੂੰ ਭਵਿੱਖ ਦੀ ਚਿੰਤਾਂ ਸਤਾ ਰਹੀ ਏ
ਜੁਵਾਨੀ ਦੇਸ਼ ਦਾ ਭਵਿੱਖ ਹੁੰਦੀਂ ਕਹਿੰਦੇ ਸਿਆਣੇ
ਗੱਲਬਾਤ ਨਾਲ ਮਸਲਾ ਸੁਲਜਾ ਲਵੋ
ਕਾਹਨੂੰ ਰੋਲਦੇ ਖੇਡ ਦਿਆਂ ਹੀਰਿਆਂ ਨੂੰ
ਸਮਾਂ ਅਜੇ ਵੀ ਗਲ ਨਾਲ ਲਾ ਲਵੋ
ਗੁਰਚਰਨ ਸਿੰਘ ਧੰਜੂ