
ਅੰਮ੍ਰਿਤਸਰ 9 ਅਪ੍ਰੈਲ 2205 : ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਸੀ.ਆਈ.ਏ-1 ਵੱਲੋ ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਵੱਡਾ ਝਟਕਾ ਦਿੰਦੇ ਹੋਏ ਦੋ ਡਰੱਗ ਕਾਰਟੈਲਾਂ ਦਾ ਪਰਦਾਫਾਸ਼ ਕੀਤਾ ਗਿਆ ਅਤੇ 8 ਮੁੱਖ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 4.040 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਨਫੋਰਸਮੈਂਟ ਏਜੰਸੀ ਦੇ ਇੱਕ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ, ਸਹਿ-ਦੋਸ਼ੀ ਰਵੀ ਨਾਲ ਮਿਲ ਕੇ ਨੈੱਟਵਰਕ ਦੀ ਮੱਦਦ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਜਲਦੀ ਪੈਸੇ ਕਮਾਉਣ ਦੇ ਲਾਲਚ ਵਿੱਚ ਇਹ ਕੰਮ ਕਰ ਰਿਹਾ ਸੀ। ਇਸ ਦੇ ਨਾਲ ਹੀ ਗ੍ਰਿਫ਼ਤਾਰ ਮੁਲਜ਼ਮਾਂ ਦਾ ਪਾਕਿਸਤਾਨ ਨਾਲ ਸਬੰਧ ਵੀ ਸਾਹਮਣੇ ਆਇਆ ਹੈ। ਇਹ ਦੋਵੇਂ ਸਰਹੱਦ ਪਾਰ ਤੋਂ ਖੇਪਾਂ ਪ੍ਰਾਪਤ ਕਰ ਰਹੇ ਸਨ, ਜਿਸ ਵਿੱਚ ਰਵੀ ਵਿਦੇਸ਼ੀ ਤਸਕਰਾਂ ਨਾਲ ਜੁੜਿਆ ਹੋਇਆ ਸੀ। ਅਗਲੇਰੀ ਜਾਂਚ ਦੇ ਦੌਰਾਨ 6 ਹੋਰ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਨਸ਼ਾ ਤਸਕਰੀ ਅਤੇ ਹਵਾਲਾ ਫਾਇਨੈਂਸਿੰਗ ਵਿੱਚ ਸ਼ਾਮਲ ਸਨ। ਇਨ੍ਹਾਂ ਵਿੱਚੋਂ ਇੱਕ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੇ ਪੈਸੇ ਨੂੰ ਚੈਨਲ ਕਰਨ ਲਈ ਹਵਾਲਾ ਨੈੱਟਵਰਕ ਚਲਾ ਰਿਹਾ ਸੀ। ਐਨਡੀਪੀਐਸ ਐਕਟ ਦੇ ਤਹਿਤ ਕਈ ਐਫਆਈਆਰਜ਼ ਪੁਲਿਸ ਥਾਣਾ ਛੇਹਰਟਾ ਅਤੇ ਪੁਲਿਸ ਥਾਣਾ ਰਣਜੀਤ ਐਵੇਨਿਊ ਵਿਖੇ ਦਰਜ ਕੀਤੀਆਂ ਗਈਆਂ ਹਨ। ਸ਼ੁਰੂਆਤੀ ਜਾਂਚ ਵਿੱਚ ਵਿਆਪਕ ਸ਼ਮੂਲੀਅਤ ਦਾ ਸੰਕੇਤ ਮਿਲਦਾ ਹੈ - ਪੂਰੇ ਨੈੱਟਵਰਕ ਨੂੰ ਲੱਭਣ ਅਤੇ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪੰਜਾਬ ਪੁਲਿਸ ਨਸ਼ਾ ਤਸਕਰੀ ਦੇ ਕਾਰਟੈਲਾਂ ਨੂੰ ਖਤਮ ਕਰਨ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ। ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆ ਕਿ ਨਸ਼ਾ ਤਸਕਰੀ ਮਾਮਲੇ ਵਿੱਚ ਇੱਕ ਈਡੀ ਅਧਿਕਾਰੀ ਸਮੇਤ 8 ਲੋਕਾਂ ਨੂੰ ਕਾਬੂ ਕੀਤਾ ਗਿਆ ਹੈ, ਜਿੰਨ੍ਹਾਂ ਕੋਲੋਂ 4.040 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਪਾਕਿਸਤਾਨ ਵਿੱਚ ਸਿੱਧੇ ਸਮਾਗਲਰਾਂ ਦੇ ਸੰਪਰਕ ਸਨ। ਸੀਪੀ ਭੁੱਲਰ ਨੇ ਦੱਸਿਆ ਕਿ ਪਾਕਿਸਤਾਨੀ ਸਮਗਲਰ ਇਸ ਨਸ਼ੇ ਤਸਕਰੀ ਨੁੰ ਖੁਦ ਕਰਦੇ ਸਨ, ਉਨ੍ਹਾਂ ਦੱਸਿਆ ਕਿ ਰਵੀ ਕੁਮਾਰ ਤੇ ਮਨਜੀਤ ਈਡੀ ਦਾ ਅਧਿਕਾਰੀ ਆਪਣੇ ਆਹੁਦੇ ਦਾ ਫਾਇਦਾ ਲੈ ਕੇ ਡਰੱਗ ਨੈਟਵਰਕ ਵਿੱਚ ਸ਼ਾਮਲ ਸੀ। ਜੋ ਜਲਦੀ ਫੈਸਲਾ ਕਮਾਉਣ ਲਈ ਕੰਮ ਕਰ ਰਿਹਾ ਸੀ। ਰਵੀ ਕੁਮਾਰ ਫਿਰੋਜ਼ਪੁਰ, ਮਨਜੀਤ ਰੋਹਤਕ (ਹਰਿਆਣਾ), ਧਲਵਿੰਦਰ ਧਨੋਆ ਖੁਰਦ (ਅੰਮ੍ਰਿਤਸਰ ਦਿਹਾਤੀ), ਰੋਹਿਤ ਸ਼ਰਮਾਂ, ਅਭਿਸ਼ੇਕ, ਅਰਸ਼ਦੀਪ, ਅਮਿਤ ਕੁਮਾਰ ਅਤੇ ਸਨਤਮਾ ਸਿੰਘ ਨੂੰ ਕਾਬੂ ਕੀਤਾ ਗਿਆ ਹੈ ਅਤੇ ਇਸ ਵਿੱਚ ਦੁਬਾਈ ਬੇਸ ਹਵਾਲਾ ਉਪਰੇਟ ਅਤੇ ਡਰੱਗ ਨੈਟਵਰਕ ਕਰਨ ਵਾਲਿਆਂ ਦੀ ਜਾਣਕਾਰੀ ਮਿਲੀ ਹੈ।