ਭਾਵੇਂ ਹੋਵੇ ਪੁਲਿਸ ਤੇ ਭਾਵੇਂ ਹੋਵੇ ਸਰਕਾਰ
ਇਹਨਾਂ ਦੇ ਮੂੰਹੋਂ ਸੁਣਦੇ ਹਾਂ ਇਹੋ ਵਾਰ ਵਾਰ
ਬਖਸ਼ੇ ਨਹੀਂ ਜਾਣਗੇ ਅਪਰਾਧੀ ਤੇ ਗਦਾਰ
ਕੁਰਸੀ ਉਤੇ ਬਹਿ ਕੇ ਇਹ ਸਬਦ ਭੁੱਲ ਜਾਂਦੇ ਨੇ
ਫਿਰ ਕੀ ਵੱਡੇ ਵੱਡੇ ਮਾਇਆ ਉਤੇ ਡੁੱਲ ਜਾਂਦੇ ਨੇ
ਜਦ ਚੋਰ ਤੇ ਕੁੱਤਿਆ ਦੇ ਸਾਰੇ ਭੇਦ ਖੁੱਲ ਜਾਂਦੇ ਨੇ
ਫਿਰ ਤੁਸੀਂ ਦਸੋ ਕਿਵੇਂ ਰੁੱਕ ਸਕਦਾ ਏ ਭ੍ਰਿਸ਼ਟਾਚਾਰ
ਅਸੀਂ ਤਾਂ ਰੋਜ਼ ਇਹੋ ਸੁਣਦੇ ਹਾਂ ਦੋਸਤੋ
ਬਖਸ਼ੇ ਨਹੀਂ ਜਾਣਗੇ ਅਪਰਾਧੀ ਤੇ ਗਦਾਰ
ਡੱਬੂ ਅੱਗ ਲਾ ਕੇ ਫਿਰ ਵੇਖਦਾ ਬਹਿ ਕੇ ਕੰਧ ਉਤੇ
ਕਿਸੇ ਨੂੰ ਪਤਾ ਵੀ ਨਹੀਂ ਲਗਦਾ ਰਹਿ ਜਾਂਦੇ ਨੇ ਸੁੱਤੇ
ਚੋਰ ਤੇ ਗੁੰਡੇ ਖਾਣ ਚੂਰੀਆਂ ਮਹਾਤੜ੍ਹ ਖਾਣ ਜੁਤੇ
ਲੰਡੇ ਲੁੱਚੇ ਚੌਧਰੀ ਬੈਠਣ ਬਣ ਬਣ ਠੇਕੇਦਾਰ
ਅਸੀਂ ਤਾਂ ਰੋਜ਼ ਇਹੋ ਸੁਣਦੇ ਹਾਂ ਦੋਸਤੋ
ਬਖਸ਼ੇ ਨਹੀਂ ਜਾਣਗੇ ਅਪਰਾਧੀ ਤੇ ਗਦਾਰ।
ਪਈ ਸੱਚ ਨੂੰ ਫਾਂਸੀ ਲਗਦੀ ਹੋਵੇ ਝੂਠ ਦੀ ਜੈ ਜੈ ਕਾਰ
ਇੱਥੇ ਵਿਹਲੜ ਮੌਜ਼ਾ ਲੁੱਟਦੇ ਹੋਇਆ ਮਿਹਨਤਕਸ਼ ਬਿਮਾਰ
ਸੱਚ ਬੋਲ ਕੇ ਜਸਵਿੰਦਰਾ ਜਾਵੇਂਗਾ ਝੂਠੀ ਦੁਨੀਆਂ ਵਿੱਚੋਂ ਹਾਰ
ਕੋਈ ਸੱਚੇ ਨਾਲ ਨਹੀਂ ਇੱਥੇ ਖੜਦਾ ਬਣਦੇ ਝੂਠੇ ਦੇ ਸਭ ਯਾਰ
ਅਸੀਂ ਤਾਂ ਰੋਜ਼ ਇਹੋ ਸੁਣਦੇ ਹਾਂ ਦੋਸਤੋ
ਬਖਸ਼ੇ ਨਹੀਂ ਜਾਣਗੇ ਅਪਰਾਧੀ ਤੇ ਗਦਾਰ