ਚੰਗੇ ਜੀਵਨ ਦਾ ਆਧਾਰ

ਚੰਗੇ ਜੀਵਨ ਦਾ ਆਧਾਰ, ਨਿਰਮਲ ਸੋਚ ਤੇ ਸੁੱਧ ਵਿਚਾਰ।

ਹਾਸਿਲ ਕਰ ਵਧੀਆ ਤਾਲੀਮ, ਕਰਨਾ ਸਿੱਖ ਚੰਗਾ ਵਿਵਹਾਰ।

 

ਚਮਨ ਦੇ ਵਾਂਗਰ ਖਿੜਦੇ ਰਹਿਣਾ, ਖੁਸਬੂਆਂ ਵੰਡਦੇ ਹੀ ਜਾਣਾ,

ਰਹੇ ਦੂਰ ਤਕਰਾਰ ਜੁਬਾਂ 'ਚੋਂ, ਦੁੱਖ-ਸੱਖ ਵਿਚ ਰਹਿਣਾ ਇਕਸਾਰ।

 

ਦੁਨੀਆ ਅਦਰ ਸੇਵ ਕਮਾਉਣੀ, ਹੱਕ ਨਹੀਂ ਛੱਡਣਾ, ਹੱਕ ਦੀ ਖਾਣੀ,

ਨੇਕੀਆਂ ਦਾ ਸਰਮਾਇਆ ਹੋਵੇ, ਤਾਂ ਮਿਲਦਾ ਜੱਗ ਵਿੱਚ ਸਤਿਕਾਰ।

 

ਲਕਸ ਪਾਉਣ ਲਈ ਵਧਦੇ ਜਾਣਾ, ਬਲਬੂਤੇ ਮੰਜਿਲ ਨੂੰ ਪਾਉਣਾ,

ਸੋਚ ਸਾਰਥਕ ਨੂੰ ਅਪਣਾਉਣਾ, ਜਿੰਦਗੀ ਲਈ ਵੱਡਾ ਉਪਹਾਰ।

 

ਬੁਰੀ ਸੰਗਤ ਦੀ ਮਾੜੀ ਰੰਗਤ, ਕਰ ਦੇਵੇ ਕਿਰਦਾਰ ਕਲੰਕਿਤ,

ਸੁੱਧ ਆਹਾਰ ਤੇ ਸੁੱਧ ਵਿਚਾਰ, ਪੈਦਾ ਕਰਨ ਚੰਗੇ ਸੰਸਕਾਰ।

 

ਕਸਰਤ ਦੇ ਨਾਲ ਬਲ ਤਾਂ ਵਧਦਾ, ਮਨ ਵੀ ਚੰਗੇ ਪਾਸੇ ਲੱਗਦਾ,

ਨਸਾ ਤੇ ਆਲਸ ਦੁਸਮਣ ਸਭ ਦੇ, ਦੋਹਾਂ ਦਾ ਪ੍ਰਭਾਵ ਨਾਕਾਰ।

 

ਬਿਨ ਹਿੰਮਤ ਕੀ ਹਾਸਲ ਹੋਵੇ? ਹੋਵੇ ਕੋਲ ਜੋ ਉਹ ਵੀ ਖੋਵੇ,

ਕੀ ਫਾਇਦਾ ਐਸੇ ਜੀਵਨ ਦਾ, ਧਰਤੀ ਲਈ ਜੋ ਬਣਦਾ ਭਾਰ।

 

ਅਮੀਰ ਵਿਰਾਸਤ ਜਿਹਨ ਚ ਰੱਖੀਂ, ਘਾਲ ਕਮਾਈਆਂ ਵੱਲ ਵੀ ਤੱਕੀਂ,

ਵੱਡੀ ਦੇਣ ਜਿਨ੍ਹਾਂ ਦੀ ਸਭ ਨੂੰ, ਮੰਨਦੇ ਪੁਰਬ, ਮੇਲੇ, ਤਿਉਹਾਰ।

 

ਟਿਕੇ ਨਾ ਸੁਰਤਿ ਇਕਾਗਰਤਾ ਬਿਨ, ਨਾ ਬਣਦਾ ਕੋਈ ਉੱਚ ਖਿਆਲ,

ਸੋਚਾਂ ਦੇ ਵਿਚ ਗਹਿਰੇ ਜਾਵੋ, ਕਹਿੰਦੇ ਨਾਮੀ ਸਾਹਿਤਕਾਰ।

 

ਮਨ, ਚਿਤ, ਬੁੱਧ ਸੱਭ ਸੁੱਧ ਹੋ ਜਾਵੇ, ਹਰ ਕੋਈ ਸਭ ਦਾ ਭਲਾ ਮਨਾਵੇ,

ְਲਾਂਬੜਾ ਸਿਰਜੋ ਇਕਮਿਕ ਹੋ ਕੇ, ਚੰਗੇ ਸੁਪਨਿਆਂ ਦਾ ਸੰਸਾਰ