surjitsinghlambra

Articles by this Author

ਗੁਰ ਨਾਨਕ

ਤਪਦੇ ਹਿਰਦੇ ਠਾਰ ਗਿਆ ਗੁਰ ਨਾਨਕ।
ਡੁਬਦਿਆਂ ਨੂੰ ਤਾਰ ਗਿਆ ਗੁਰ ਨਾਨਕ।
ਦੱਬੇ ਕੁਚਲੇ ਲੋਕਾਂ ਨੂੰ ਲਾ ਨਾਲ ਗਲੇ।
ਕਰਕੇ ਪਰਉਪਕਾਰ ਗਿਆ ਗੁਰ ਨਾਨਕ।
ਕੌਡੇ ਰਾਖਸ਼, ਵਲੀ ਕੰਧਾਰੀ, ਸੱਜਣ ਠੱਗ,
ਕਿੰਨੇ ਪੱਥਰ ਤਾਰ ਗਿਆ ਗੁਰ ਨਾਨਕ।
ਬਾਬਰ ਵਰਗੇ ਜਾਬਰ ਰਾਜੇ ਨੂੰ ਡਟ ਕੇ,
ਲੋਕਾਂ ਵਿਚ ਵੰਗਾਰ ਗਿਆ ਗੁਰ ਨਾਨਕ।
ਰੱਖਣ ਦੇ ਲਈ ਮਾਂ ਬੋਲੀ ਦਾ ਮਾਣ ਸਦਾ,
ਜਪੁਜੀ ਲਿਖ

ਦੀਵਾਲੀ

ਦੀਵਾਲੀ ਸਭਨਾਂ ਦੇ ਲਈ ਜੋ ਖ਼ੁਸ਼ੀਆਂ ਦਾ ਤਿਉਹਾਰ ਹੈ।
ਮਿਲਾਪ, ਆਜ਼ਾਦੀ, ਰੋਸ਼ਨੀਆਂ ਦੀ ਹੁੰਦੀ ਜਗਮਗ ਕਾਰ ਹੈ।

ਨਾਲ ਘਰਾਂ ਦੇ, ਸਭ ਦਿਲਾਂ ਤਾਈ ਲੋੜ ਹੈ ਸਾਫ਼ ਸਫ਼ਾਈ ਦੀ,
ਸਾਫ਼ ਦਿਲਾਂ ਦੇ ਅੰਦਰ ਵਸਦਾ ਸੱਚਾ ਸਤਿ ਕਰਤਾਰ ਹੈ।

ਦੂਰ ਭਜਾਓ ਘੁੱਪ ਹਨੇਰਾ, ਕਿਧਰੇ ਨਜ਼ਰ ਨਾ ਆਵੇ ਹੁਣ,
ਅੰਦਰ ਬਾਹਰ ਕਰੋ ਰੌਸ਼ਨੀ ਇਹ ਘਰ ਦਾ ਸ਼ਿੰਗਾਰ ਹੈ।

ਮੂੰਹ ਵਿਚ ਜਿਸਦੇ ਰਾਮ ਹੈ

ਅੱਗ ਦੀ ਖੇਡ

ਥਾਂ-ਥਾਂ ਉੱਤੇ ਦੇਸ਼ ਦੇ ਅੰਦਰ ਅੱਗ ਦੀ ਖੇਡ ਮਚਾਈ ਏ।
ਆਪਣਾ ਹੀ ਘਰ ਸਾੜ ਰਹੇ, ਕਿਹੜੀ ਵਸਤ ਪਰਾਈ ਏ।

ਪੱਥਰ, ਰੋੜੇ, ਡਾਂਗਾਂ, ਸੋਟੇ ਜੋ ਵੀ ਹੱਥ ਵਿਚ ਆ ਜਾਵੇ,
ਭੀੜ ਤੰਤਰ ਨੇ ਜਿਧਰ ਦੇਖੋ ਅੰਨ੍ਹੀ ਲੁੱਟ ਮਚਾਈ ਏ।

ਰਾਜਨੀਤੀ ਦੇ ਪਿੱਛੇ ਲੱਗ ਕੇ ਵੰਡੀਆਂ ਪਾਈ ਜਾਂਦੇ ਨੇ,
ਰਲ ਮਿਲ ਰਹਿੰਦੀ ਜਨਤਾ ਇਹਨਾਂ ਆਪਸ ਵਿਚ ਲੜਾਈ ਏ।

ਦੂਰ ਰਹੀ ਗੱਲ ਮਾਨਵਤਾ ਦੀ, ਧਰਮਾਂ ਦਾ

ਗਜ਼ਲ

ਤਪਸ਼ਾਂ ਦੇ ਬਿਨ ਬਰਫ਼ਾਂ ਨੇ ਕਦ ਬਣ ਪਾਣੀ ਵਗ ਤੁਰਨਾ ਸੀ।

ਬਿਨ ਪਾਣੀ ਦੇ ਰੇਤਾ, ਪੱਥਰ ਦੂਰ ਤਕ ਨਹੀਂ ਰੁੜ੍ਹਨਾ ਸੀ।

ਬਿਹਬਲ ਨਦੀਆਂ ਦਾ ਪਾਣੀ ਜੇ ਸਾਗਰ ਵੱਲ ਭੱਜਦਾ ਨਾ,

ਖੜੇ-ਖੜੋਤੇ ਕੰਢਿਆਂ ਵੀ ਨਾ ਆਪ-ਮੁਹਾਰੇ ਖੁਰਨਾ ਸੀ।

ਕੁਦਰਤ ਦੇ ਬੁਲਡੋਜ਼ਰ ਅੱਗੇ ਜ਼ੋਰ ਕਿਸੇ ਦਾ ਚੱਲਦਾ ਨਹੀਂ,

ਸ਼ਬਜ਼ ਵਾਦੀਆਂ ਨਾਲੋਂ ਚੰਗਾ ਹੋਰ ਕਿਹੜਾ ਦਸ ਘੁਰਨਾ ਸੀ।

ਘੋਖਣ ਦੀ

ਗ਼ਜ਼ਲ

                   

ਸੋਚ ਦੇ ਜੰਗਲੀਂ ਕਿਤੇ ਗੁੰਮ ਹੋ ਰਿਹਾ ਹੈ ਆਦਮੀ।

ਉਲਝਣਾਂ ਵਿਚ ਉਲਝ ਕੇ ਸੁੰਨ ਹੋ ਰਿਹਾ ਹੈ ਆਦਮੀ।

 

ਅੱਜ ਉਹ ਲੋੜਾਂ ਦੀ ਅਪੂਰਤੀ ਦਾ ਹੋ ਕੇ ਸ਼ਿਕਾਰ,

ਥੋੜ੍ਹਾ ਕੁਝ ਪਾ ਕੇ ਬਹੁਤਾ ਕੁਝ ਖੋ ਰਿਹਾ ਹੈ ਆਦਮੀ।

 

ਬੇਸ਼ਕ ਨਵੇਂ ਜ਼ਮਾਨੇ ਦੀ ਨਵੀਂ ਰੌਸ਼ਨੀ 'ਚ ਜੀ ਰਿਹਾ,

ਚੰਦ 'ਤੇ ਪੁੱਜ ਕੇ ਵੀ ਨਾਖ਼ੁਸ਼ ਹੋ ਰਿਹਾ ਹੈ ਆਦਮੀ

ਅੱਜ ਕੈਨੇਡਾ ਦੂਰ ਨਹੀਂ


ਹੈਰਾਨੀ ਦੀ ਕੋਈ ਗੱਲ ਨਹੀਂ, ਬਿਨ ਇਸ ਦੇ ਲੱਭਦਾ ਹੱਲ ਨਹੀਂ

ਦਿਸਦਾ ਵੀ ਕੋਈ ਕਸੂਰ ਨਹੀਂ, ਕਿਹੜਾ ਜਾਣ ਲਈ ਮਜਬੂਰ ਨਹੀਂ

ਅੱਜ ਕੈਨੇਡਾ ਦੂਰ ਨਹੀਂ, ਬਈ! ਅੱਜ ਕੈਨੇਡਾ ਦੂਰ ਨਹੀਂ...

ਪਰਦੇਸ ਨੂੰ ਵਿਰਲਾ ਜਾਂਦਾ ਸੀ, ਜਦ ਵਾਪਿਸ ਫੇਰੀ ਪਾਂਦਾ ਸੀ

ਪਿੰਡ ਦੇਖਣ ਉਸਨੂੰ ਜਾਂਦਾ ਸੀ, ਉਹ ਵੀ ਤਾਂ ਰੋਅਬ ਜਮਾਂਦਾ ਸੀ

ਕਿਸ ਨੂੰ ਕਦ ਹੋਇਆ ਗ਼ਰੂਰ ਨਹੀਂ, ਅੱਜ ਕੈਨੇਡਾ

ਅੱਗ ਦੀ ਖੇਡ


ਥਾਂ-ਥਾਂ ਉੱਤੇ ਦੇਸ਼ ਦੇ ਅੰਦਰ ਅੱਗ ਦੀ ਖੇਡ ਮਚਾਈ ਏ।

ਆਪਣਾ ਹੀ ਘਰ ਸਾੜ ਰਹੇ ਹੋ, ਕਿਹੜੀ ਵਸਤ ਪਰਾਈ ਏ।

ਪੱਥਰ, ਰੋੜੇ, ਡਾਂਗਾਂ, ਸੋਟੇ ਜੋ ਵੀ ਹੱਥ ਵਿਚ ਆ ਜਾਵੇ,

ਭੀੜ ਤੰਤਰ ਨੇ ਜਿਧਰ ਦੇਖੋ ਅੰਨ੍ਹੀ ਲੁੱਟ ਮਚਾਈ ਏ।

ਰਾਜਨੀਤੀ ਦੇ ਪਿਛੇ ਲੱਗ ਕੇ ਵੰਡੀਆਂ ਪਾਈ ਜਾਂਦੇ ਨੇ,

ਰਲ ਮਿਲ ਰਹਿੰਦੀ ਜਨਤਾ ਇਹਨਾਂ ਆਪਸ ਵਿਚ ਲੜਾਈ ਏ।

ਦੂਰ ਰਹੀ ਗੱਲ ਮਾਨਵਤਾ

ਅੱਜ ਕੈਨੇਡਾ ਦੂਰ ਨਹੀਂ

ਹੈਰਾਨੀ ਦੀ ਕੋਈ ਗੱਲ ਨਹੀਂ, ਬਿਨ ਇਸ ਦੇ ਲੱਭਦਾ ਹੱਲ ਨਹੀਂ
ਦਿਸਦਾ ਵੀ ਕੋਈ ਕਸੂਰ ਨਹੀਂ, ਕਿਹੜਾ ਜਾਣ ਲਈ ਮਜਬੂਰ ਨਹੀਂ
ਅੱਜ ਕੈਨੇਡਾ ਦੂਰ ਨਹੀਂ, ਬਈ! ਅੱਜ ਕੈਨੇਡਾ ਦੂਰ ਨਹੀਂ...

ਪਰਦੇਸ ਨੂੰ ਵਿਰਲਾ ਜਾਂਦਾ ਸੀ, ਜਦ ਵਾਪਿਸ ਫੇਰੀ ਪਾਂਦਾ ਸੀ
ਪਿੰਡ ਦੇਖਣ ਉਸਨੂੰ ਜਾਂਦਾ ਸੀ, ਉਹ ਵੀ ਤਾਂ ਰੋਅਬ ਜਮਾਂਦਾ ਸੀ
ਕਿਸ ਨੂੰ ਕਦ ਹੋਇਆ ਗ਼ਰੂਰ ਨਹੀਂ, ਅੱਜ ਕੈਨੇਡਾ ਦੂਰ ਨਹੀਂ

ਗਜ਼ਲ

ਉਮਰ ਵਡੇਰੀ ਹੋ ਗਈ ਜੇ, ਕੰਮ ਰੁਕਦੇ ਰੁਕਦੇ ਕਰਿਆ ਕਰ।
ਹੁਣ ਫੱਟੇ ਜਿੱਥੇ ਪਏ ਰਹਿਣ ਦੇ, ਨਾ ਚੁੱਕਦੇ ਚੁੱਕਦੇ ਕਰਿਆ ਕਰ।

ਮਿੱਠੇ ਨੂੰ ਬਹੁਤਾ ਖਾਈਂ ਨਾ, ਤੂੰ ਜੀਅ ਐਵੇਂ ਲਲਚਾਈਂ ਨਾ,
ਘੱਟ ਲੂਣ ਦੀ ਵਰਤੋਂ ਚੰਗੀ ਏ, ਨਾ ਭੁੱਕਦੇ ਭੁੱਕਦੇ ਕਰਿਆ ਕਰ।

ਤਨ ਜਿੰਨਾ ਕੁ ਝੱਲ ਸਕਦਾ ਏ, ਤੂੰ ਬੋਝ ਓਨਾ ਹੀ ਪਾਇਆ ਕਰ,
ਵੱਧ ਵਜ਼ਨ ਉਠਾ ਕੇ ਗੋਡਿਆਂ ਨੂੰ ਨਾ ਦੁੱਖਦੇ ਦੁੱਖਦੇ

(ਗੀਤ) ਇਕ ਵੀਰ ਲੋਚਦੀ ਰੱਬਾ

ਚਿੱਤ ਰੱਖੜੀ ਬੰਨ੍ਹਣ ਨੂੰ ਕਰਦਾ, ਮੈਂ ਇਕ ਵੀਰ ਲੋਚਦੀ ਰੱਬਾ!
ਮੇਰਾ ਵੀਰ ਤੋਂ ਬਿਨਾਂ ਨਹੀਓਂ ਸਰਦਾ, ਮੈਂ ਇਕ ਵੀਰ ਲੋਚਦੀ ਰੱਬਾ!

ਭੈਣ ਨੂੰ ਤਾਂ ਵੀਰ ਸਦਾ ਲਗਦਾ ਪਿਆਰਾ ਏ,
ਦੁਖ-ਸੁਖ ਵਿਚ ਜਿਹੜਾ ਬਣਦਾ ਸਹਾਰਾ ਏ,
‘ਕੱਲੀ ਖੇਡਣ ਨੂੰ ਦਿਲ ਵੀ ਨਹੀਂ ਕਰਦਾ,
ਮੈਂ ਇਕ ਵੀਰ ਲੋਚਦੀ.......

ਦੇਵੇਗਾ ਜੇ ਵੀਰਾ ਤੇਰਾ ਸ਼ੁਕਰ ਮਨਾਵਾਂਗੀ,
ਕਰਾਂਗੀ ਪਿਆਰ ਉਹਨੂੰ ਰੁੱਸੇ