ਅੱਖਾਂ ਵਿੱਚ ਕਾਵਾਂ ਮੇਰੇ , ਚੁੰਜਾ ਨਾ ਮਾਰ ਉਏ
ਅੱਲਾ ਦੇ ਕਰਨੇ ਮੈ ਤਾਂ, ਹਾਲੇ ਦੀਦਾਰ ਉਏ
ਅੱਖਾਂ ਵਿੱਚ ਕਾਵਾਂ ਮੇਰੇ। ......................
ਹੱਡੀਆਂ ਤੋਂ ਲਾਹ ਕੇ ਮੇਰਾ ਖਾ ਲੈ ਤੂੰ ਮਾਸ ਕਾਵਾਂ
ਤੂੰ ਮੰਨ ਲੈ ਅਰਜੋਈ ਮੇਰੀ ਤੇਰੇ ਮੈ ਵਾਸਤੇ ਪਾਵਾਂ
ਇੱਕ ਵਾਰ ਤੱਕ ਲੈਣਦੇ ਸੱਚਾ ਪਰਵਦਗਾਰ ਉਏ
ਅੱਖਾਂ ਵਿੱਚ ਕਾਵਾਂ ਮੇਰੇ , ਚੁੰਜਾ ਨਾ ਮਾਰ ਉਏ। .....
ਮੇਰੀਆਂ ਤੂੰ ਆਸਾਂ ਉਤੇ ਫੇਰ ਨਾ ਦੇਵੀਂ ਪਾਣੀ
ਗਰਬ ਦੀ ਕੈਦ ਮੈਥੋਂ ਅੱਗੇ ਨਹੀਂ ਝੱਲੀ ਜਾਣੀ
ਚੁਰਾਸੀ ਦੇ ਗੇੜੇ ਵਿੱਚੋ ਕੱਢਣਾ ਉਹਨੇ ਬਾਹਰ ਉਏ
ਅੱਖਾਂ ਵਿੱਚ ਕਾਵਾਂ ਮੇਰੇ , ਚੁੰਜਾ ਨਾ ਮਾਰ ਉਏ। ..
ਅੱਖਾਂ ਦੇ ਨਾਲ ਤੱਕਣਾ ਮੈ ਉਹਦੇ ਅਜੇ ਰਾਹ ਨੂੰ
ਫੁੱਟਣ ਦੀ ਉਮੀਦ ਹਮੇਸ਼ਾ ਰਹਿੰਦੀ ਸੁੱਕੇ ਘਾਹ ਨੂੰ
ਅੱਲਾ ਨਾਲ ਮੇਰਾ ਜਨਮਾਂ ਜਨਮਾਂ ਦਾ ਪਿਆਰ ਉਏ
ਅੱਖਾਂ ਵਿੱਚ ਕਾਵਾਂ ਮੇਰੇ , ਚੁੰਜਾ ਨਾ ਮਾਰ ਉਏ। .
ਬਣ ਕੇ ਜਮਦੂਦ ਕਾਵਾਂ ਪੈ ਗਿਆ ਏ ਪਿੱਛੇ ਮੇਰੇ
ਛੱਡ ਦੇ ਤੂੰ ਖਹਿੜਾ ਅੱਖਾਂ ਦਾ ਕਰਾਂ ਮੈ ਤਰਲੇ ਤੇਰੇ
ਭਵੱਜਲ ਤੋਂ ਲਾਉਣਾ ਉਹਨੇ ਆ ਕੇ ਮੈਨੂੰ ਪਾਰ ਉਏ
ਅੱਖਾਂ ਵਿੱਚ ਕਾਵਾਂ ਮੇਰੇ , ਚੁੰਜਾ ਨਾ ਮਾਰ ਉਏ। .....
ਬਚਪਨ ਤੋਂ ਲੈ ਕੇ ਮੇਰੀ ,ਸੀ ਇੱਕੋ ਇੱਕ ਆਸ ਏ
ਆਵੇਗਾ ਕਦੋ ਵੇਲਾ, ਜਦੋ ਬੁਝੇਗੀ ਪਿਆਸ ਏ
ਜਾਵਾਂ ਨਾ ਜਸਵਿੰਦਰਾ ,ਕਿੱਧਰੇ ਬਾਜ਼ੀ ਮੈ ਹਾਰ ਉਏ
ਅੱਖਾਂ ਵਿੱਚ ਕਾਵਾਂ ਮੇਰੇ। ......................
ਅੱਖਾਂ ਵਿੱਚ ਕਾਵਾਂ ਮੇਰੇ , ਚੁੰਜਾ ਨਾ ਮਾਰ ਉਏ
ਅੱਲਾ ਦੇ ਕਰਨੇ ਮੈ ਤਾਂ, ਹਾਲੇ ਦੀਦਾਰ ਉਏ
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮਮਦੋਟ
7589155501