ਅਕਸਰ ਸਮਾਜ ਵਿਚ ਰਹਿੰਦੇ ਹੋਏ ਅਸੀਂ ਦੇਖਦੇ ਹਾਂ ਕਿ ਕਈ ਇਨਸਾਨ ਬਹੁਤ ਜ਼ਿਆਦਾ ਧਾਰਮਿਕ ਹੁੰਦੇ ਹਨ। ਉਹ ਅਕਸਰ ਕਹਿੰਦੇ ਹਨ ਕਿ ਮੈਂ ਹਰ ਰੋਜ਼ ਸਵੇਰੇ 2 ਵਜੇ ਉੱਠਦਾ ਹਾਂ। ਪਾਠ ਕਰਦਾ ਹਾਂ। ਗੁਰੂ ਘਰ ਜਾਂਦਾ ਹਾਂ। ਜ਼ਰੂਰਤਮੰਦ ਥਾਵਾਂ ਤੇ ਲੰਗਰ ਲਾਉਂਦਾ ਹਾਂ। ਗਰੀਬ ਕੁੜੀਆਂ ਦੇ ਵਿਆਹ ਕਰਵਾਉਂਦਾ ਹਾਂ। ਗਊਸ਼ਾਲਾ ਵਿੱਚ ਹਰਾ ਚਾਰਾ ਦਾਨ ਦਿੰਦਾਂ ਹਾਂ। ਅਕਸਰ ਕਿਹਾ ਵੀ ਜਾਂਦਾ ਹੈ ਕਿ ਜਿਥੇ ਅਧਿਆਤਮਕ ਹੈ, ਉਥੇ ਹੰਕਾਰ ਰਹਿ ਨਹੀਂ ਸਕਦਾ। ਜਿਥੇ ਈਸ਼ਵਰ ਹੈ, ਉੱਥੇ ਹੰਕਾਰ ਨਹੀਂ ਹੋ ਸਕਦਾ। ਸੂਖਮ ਤੋਂ ਸੂਖਮ ਹੰਕਾਰ ਨਾਲ ਵੀ ਇਸ ਨਿਰੰਕਾਰ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਾਰਿਆਂ ਨੂੰ ਹੀ ਰਮਾਇਣ ਦਾ ਪਤਾ ਹੈ। ਰਾਵਣ ਨੂੰ ਬਹੁਤ ਘੁਮੰਡ ਸੀ। ਰਾਵਣ ਬਹੁਤ ਗਿਆਨ ਵਾਨ ਸੀ। ਉਹ ਸਰਬ ਗੁਣ ਸੰਪੂਰਨ ਸੀ। ਉਸ ਵਰਗਾ ਕੋਈ ਵੀ ਤਾਕਤਵਰ ਯੋਧਾ ਨਹੀਂ ਸੀ। ਰਾਵਣ ਦਾ ਹੰਕਾਰ ਹੀ ਉਸਨੂੰ ਲੈ ਡੁੱਬਿਆ। ਰਾਵਣ ਦੀ ਹੰਕਾਰ ਖ਼ਤਮ ਕਰਨ ਲਈ ਭਗਵਾਨ ਸ੍ਰੀ ਰਾਮ ਜੀ ਨੇ ਉਸ ਦਾ ਖ਼ਾਤਮਾ ਕੀਤਾ। ਰਾਵਣ ਦੇ ਹੰਕਾਰ ਕਾਰਣ ਉਸਦੇ ਸਾਰੇ ਕੁੱਲ ਦਾ ਨਾਸ਼ ਹੋ ਗਿਆ। ਅਜਿਹੀਆਂ ਬਹੁਤ ਉਦਾਹਰਨਾਂ ਹਨ, ਜੋ ਸਾਨੂੰ ਦੱਸਦੀਆਂ ਹਨ ਕਿ ਸਾਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਸਾਨੂੰ ਆਪਣੇ ਤੇ ਹੰਕਾਰ ਨੂੰ ਕਦੇ ਵੀ ਭਾਰੂ ਨਹੀਂ ਹੋਣ ਦੇਣਾ ਚਾਹੀਦਾ।
ਅਕਸਰ ਕਿਹਾ ਵੀ ਜਾਂਦਾ ਹੈ ਕਿ ਹੰਕਾਰਿਆ ਸੋ ਮਾਰਿਆ। ਹਰ ਇਨਸਾਨ ਵਿੱਚ ਗੁਣ ਤੇ ਔਗੁਣ ਹੁੰਦੇ ਹਨ। ਹੰਕਾਰ ਸਭ ਤੋਂ ਖਤਰਨਾਕ ਹੁੰਦਾ ਹੈ। ਅਕਸਰ ਕਿਹਾ ਵੀ ਜਾਂਦਾ ਹੈ ਕਿ ਹੰਕਾਰਿਆ ਸੋ ਮਾਰਿਆ। ਕਿਸੇ ਨੂੰ ਧਨ ਦੌਲਤ, ਵਿਦਿਆ, ਪੜ੍ਹਾਈ ਲਿਖਾਈ, ਕਾਰਾਂ ਆਦਿ ਦਾ ਘੁਮੰਡ ਹੋ ਜਾਂਦਾ ਹੈ। ਜਿਸ ਇਨਸਾਨ ਵਿੱਚ ਹੰਕਾਰ ਹੁੰਦਾ ਹੈ ਉਹ ਚੰਗੇ ਲੋਕਾਂ ਨਾਲ ਖੋਰ ਪਿੱਟਦਾ ਹੈ। ਜੋ ਮਾੜੇ ਲੋਕ ਹੁੰਦੇ ਹਨ, ਉਨ੍ਹਾਂ ਨਾਲ ਦੋਸਤੀ ਕਰਦਾ ਹੈ? ਮਿਤਰਤਾ ਹੋ ਜਾਂਦੀ ਹੈ। ਹੰਕਾਰੀ ਇਨਸਾਨ ਆਪਣੇ ਤੋਂ ਨੀਵੇਂ ਲੋਕਾਂ ਨੂੰ ਬਿਲਕੁਲ ਵੀ ਟਿੱਚ ਨਹੀਂ ਜਾਣਦਾ। ਇਨ੍ਹਾਂ ਨਾਲ ਨਫ਼ਰਤ ਕਰਦਾ ਹੈ। ਜਦੋਂ ਹੰਕਾਰੀ ਇਨਸਾਨ ਆਪਣੇ ਤੋਂ ਉੱਚੇ ਵਾਲੇ ਨੂੰ ਦੇਖਦਾ ਹੈ ਤਾਂ ਉਸਦੇ ਅੰਦਰ ਨਫ਼ਰਤ, ਇਰਖਾ ਜਿਹੇ ਨਕਾਰਾਤਮਕ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਹਨ। ਕਿ ਇਹ ਇਨਸਾਨ ਮੇਰੇ ਨਾਲੋਂ ਵਧੀਆ ਕਿਵੇਂ ਹੈ। ਕਿਸੇ ਨੂੰ ਆਪਣੀ ਸਰਕਾਰੀ ਨੌਕਰੀ ਦਾ ਘੁਮੰਡ ਬਹੁਤ ਜ਼ਿਆਦਾ ਹੁੰਦਾ ਹੈ। ਉਸਨੂੰ ਇੰਨਾ ਜ਼ਿਆਦਾ ਘੁਮੰਡ ਆ ਜਾਂਦਾ ਹੈ ਕਿ ਉਹ ਆਪਣੇ ਰੁਤਬੇ ਨੂੰ ਭੁੱਲ ਜਾਂਦਾ ਹੈ। ਚੱਬ ਕੇ ਲੋਕਾਂ ਨਾਲ ਗੱਲ ਕਰਦਾ ਹੈ। ਜੇ ਚਾਰ ਬੰਦੇ ਉਸ ਦੇ ਦਫ਼ਤਰ ਕੋਈ ਸਮੱਸਿਆ ਲੈ ਕੇ ਆ ਜਾਂਦੇ ਹਨ ਤਾਂ ਉਨ੍ਹਾਂ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦਾ। ਰੁਤਬੇ ਦਾ ਘਮੰਡ ਨਹੀਂ ਕਰਨਾ ਚਾਹੀਦਾ। ਚੜ੍ਹਦੇ ਛਿਪਦੇ ਪਰਛਾਵੇ ਹੁੰਦੇ ਹਨ, ਅਕਸਰ ਕਿਹਾ ਜਾਂਦਾ ਹੈ। ਇੱਥੇ ਧਰਤੀ ਤੇ ਕੋਈ ਸਦਾ ਰਹਿਣ ਵਾਲਾ ਨਹੀਂ ਹੈ। ਠੀਕ ਇਸੇ ਤਰ੍ਹਾਂ ਲੋਕਾਂ ਨੂੰ ਪੈਸੇ ਦਾ ਬਹੁਤ ਜ਼ਿਆਦਾ ਘੁਮੰਡ ਹੁੰਦਾ ਹੈ। ਜ਼ਿਆਦਾ ਪੈਸਾ ਹੋਣ ਕਾਰਨ ਰਿਸ਼ਤੇਦਾਰਾਂ ਨਾਲ ਰੱਲਬਾਤ ਕਰਨੀ ਛੱਡ ਦਿੰਦਾ ਹੈ। ਪੈਸੇ ਦਾ ਬਹੁਤ ਜ਼ਿਆਦਾ ਗ਼ੁਮਾਨ ਹੋ ਜਾਂਦਾ ਹੈ। ਅਜਿਹਾ ਇਨਸਾਨ ਰੱਬ ਨੂੰ ਵੀ ਭੁੱਲ ਜਾਂਦਾ ਹੈ। ਚੇਤੇ ਕਰਵਾ ਦੇਈਏ ਕਿ ਜਦੋਂ ਕਰੋਨਾ ਦਾ ਸਮਾਂ ਸੀ ਤਾਂ ਬੈਂਕਾਂ ਵਿੱਚ ਪੈਸਾ ਧਰਿਆ-ਧਰਾਇਆ ਰਹਿ ਗਿਆ ਸੀ। ਇਨਸਾਨੀ ਰਿਸ਼ਤਿਆਂ ਦੀ ਕਦਰ ਬਿਲਕੁਲ ਵੀ ਨਹੀਂ ਸੀ। ਪੈਸੇ ਹੋਣ ਵਾਲਿਆਂ ਕੋਲ ਵੀ ਕੋਈ ਆ ਕੇ ਨਹੀਂ ਖੜਿਆ ਸੀ। ਕਹਿਣ ਦਾ ਮਤਲਬ ਇਹ ਕਿ ਪੈਸਾ ਹੀ ਸਭ ਕੁਝ ਨਹੀਂ ਹੈ। ਪੈਸੇ ਦਾ ਇੰਨਾ ਘੁਮੰਡ ਹੁੰਦਾ ਹੈ ਕਿ ਅਸੀਂ ਕਈ ਵਾਰੀ ਉੱਚਾ ਬੋਲ ਵੀ ਬੋਲ ਦਿੰਦੇ ਹਨ। ਇਹ ਨਹੀਂ ਸੋਚਦੇ ਕਿ ਅਸੀਂ ਕੀ ਬੋਲਣਾ ਸੀ। ਹਮੇਸ਼ਾ ਸੋਚ ਸਮਝਕੇ ਬੋਲੋ। ਜਿਸ ਇਨਸਾਨ ਨੂੰ ਹੰਕਾਰ ਹੁੰਦਾ ਹੈ ਉਸਨੂੰ ਇਹ ਹੁੰਦਾ ਹੈ ਕਿ ਮੈਨੂੰ ਸਮਾਜ ਵਿਚ ਰਹਿੰਦੇ ਹੋਏ ਕਿਸੇ ਤੋਂ ਵੀ ਕੋਈ ਜ਼ਰੂਰਤ ਨਹੀਂ ਪੈਣੀ। ਹੰਕਾਰੀ ਬੰਦੇ ਨੂੰ ਗਲਤ-ਫਹਿਮੀ ਹੋ ਜਾਂਦੀ ਹੈ ਕਿ ਮੈਂ ਸਭ ਤੋਂ ਜ਼ਿਆਦਾ ਤਾਕਤਵਰ ਹਾਂ। ਸੋਚ ਬਹੁਤ ਘਟੀਆ ਹੋ ਜਾਂਦੀ ਹੈ। ਉਸ ਨੂੰ ਇਹ ਹੁੰਦਾ ਹੈ ਕਿ ਸਭ ਪਾਸੇ ਉਸ ਦੀ ਚੱਲੇ। ਉਸ ਨੂੰ ਵਡਿਆਈ ਮਿਲੇ। ਸਾਰੇ ਲੋਕ ਉਸ ਦੀ ਪ੍ਰਸ਼ੰਸਾ ਕਰਨ। ਪਰ ਅਜਿਹਾ ਬਿਲਕੁਲ ਵੀ ਨਹੀਂ ਹੁੰਦਾ। ਹੰਕਾਰੀ ਇਨਸਾਨ ਕੋਲ ਕੋਈ ਬੰਦਾ ਦੁੱਖ ਵਿੱਚ ਸ਼ਰੀਕ ਵੀ ਨਹੀਂ ਹੁੰਦਾ। ਅਜਿਹੇ ਬੰਦੇ ਤੋਂ ਹਰ ਕੋਈ ਦੂਰ ਹੋ ਜਾਂਦਾ ਹੈ।
ਅਕਸਰ ਸਮਾਜ ਵਿਚ ਰਹਿੰਦੇ ਹੋਏ ਅਸੀਂ ਦੇਖਦੇ ਹਾਂ ਕਿ ਕਈ ਇਨਸਾਨ ਬਹੁਤ ਜ਼ਿਆਦਾ ਧਾਰਮਿਕ ਹੁੰਦੇ ਹਨ। ਉਹ ਅਕਸਰ ਕਹਿੰਦੇ ਹਨ ਕਿ ਮੈਂ ਹਰ ਰੋਜ਼ ਸਵੇਰੇ 2 ਵਜੇ ਉੱਠਦਾ ਹਾਂ। ਪਾਠ ਕਰਦਾ ਹਾਂ। ਗੁਰੂ ਘਰ ਜਾਂਦਾ ਹਾਂ। ਜ਼ਰੂਰਤਮੰਦ ਥਾਵਾਂ ਤੇ ਲੰਗਰ ਲਾਉਂਦਾ ਹਾਂ। ਗਰੀਬ ਕੁੜੀਆਂ ਦੇ ਵਿਆਹ ਕਰਵਾਉਂਦਾ ਹਾਂ। ਗਊਸ਼ਾਲਾ ਵਿੱਚ ਹਰਾ ਚਾਰਾ ਦਾਨ ਦਿੰਦਾ ਹਾਂ। ਅਕਸਰ ਕਿਹਾ ਵੀ ਜਾਂਦਾ ਹੈ ਕਿ ਜਿਥੇ ਅਧਿਆਤਮਕ ਹੈ, ਉਥੇ ਹੰਕਾਰ ਰਹਿ ਨਹੀਂ ਸਕਦਾ। ਜਿਥੇ ਈਸ਼ਵਰ ਹੈ, ਉੱਥੇ ਹੰਕਾਰ ਨਹੀਂ ਹੋ ਸਕਦਾ। ਸੂਖਮ ਤੋਂ ਸੂਖਮ ਹੰਕਾਰ ਨਾਲ ਵੀ ਇਸ ਨਿਰੰਕਾਰ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਾਰਿਆਂ ਨੂੰ ਹੀ ਰਮਾਇਣ ਦਾ ਪਤਾ ਹੈ। ਰਾਵਣ ਨੂੰ ਬਹੁਤ ਘੁਮੰਡ ਸੀ। ਰਾਵਣ ਬਹੁਤ ਗਿਆਨ ਵਾਨ ਸੀ। ਉਹ ਸਰਬ ਗੁਣ ਸੰਪੂਰਨ ਸੀ। ਉਸ ਵਰਗਾ ਕੋਈ ਵੀ ਤਾਕਤਵਰ ਯੋਧਾ ਨਹੀਂ ਸੀ ਰਾਵਣ ਦਾ ਹੰਕਾਰ ਹੀ ਉਸਨੂੰ ਲੈ ਡੁੱਬਿਆ। ਰਾਵਣ ਦਾ ਹੰਕਾਰ ਖ਼ਤਮ ਕਰਨ ਲਈ ਭਗਵਾਨ ਸ੍ਰੀ ਰਾਮ ਜੀ ਨੇ ਉਸ ਦਾ ਖ਼ਾਤਮਾ ਕੀਤਾ। ਰਾਵਣ ਦੇ ਹੰਕਾਰ ਕਾਰਣ ਉਸਦੇ ਸਾਰੇ ਕੁੱਲ ਦਾ ਨਾਸ਼ ਹੋ ਗਿਆ। ਅਜਿਹੀਆਂ ਬਹੁਤ ਉਦਾਹਰਨਾਂ ਹਨ, ਜੋ ਸਾਨੂੰ ਦੱਸਦੀਆਂ ਹਨ ਕਿ ਸਾਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਸਾਨੂੰ ਆਪਣੇ ਤੇ ਹੰਕਾਰ ਨੂੰ ਕਦੇ ਵੀ ਭਾਰੂ ਨਹੀਂ ਹੋਣ ਦੇਣਾ ਚਾਹੀਦਾ।
ਜ਼ਿੰਦਗੀ ਬਸਰ ਕਰਦੇ ਹੋਏ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਅਕਸਰ ਕਿਹਾ ਜਾਂਦਾ ਹੈ ਕਿ ਫ਼ਲ ਹਮੇਸ਼ਾ ਨੀਵਿਆਂ ਰੁੱਖਾਂ ਨੂੰ ਲੱਗਦੇ ਹਨ। ਹਮੇਸ਼ਾਂ ਹੰਕਾਰ ਲੰਮਾ ਸਮਾਂ ਨਹੀਂ ਚਲਦਾ। ਸਮਾਜ ਵਿਚ ਵਿਚਰਦੇ ਹੋਏ ਸਭ ਦੀ ਇੱਜ਼ਤ ਕਰੋ। ਕਦੇ ਵੀ ਕਿਸੇ ਨੂੰ ਉੱਚਾ, ਮੰਦਾ ਨਾ ਬੋਲੋ। ਅਕਸਰ ਸੋਚਿਆ ਜਾਵੇ ਤਾਂ ਹੰਕਾਰ ਨਾਲ ਮਿਲਦਾ ਤਾਂ ਕੁਝ ਨਹੀਂ, ਪਰ ਪੱਲੇ ਕੁਝ ਵੀ ਨਹੀਂ ਰਹਿੰਦਾ।