ਦਿਨੋ-ਦਿਨ ਵਧ ਰਹੇ ਸੜਕੀ ਹਾਦਸੇ

ਆਏ ਦਿਨ ਹਾਦਸਿਆਂ ਵਿਚ ਕਿੰਨੀਆਂ ਮਾਸੂਮ ਜਾਨਾਂ ਜਾ ਰਹੀਆਂ ਹਨ। ਤਰਨਤਾਰਨ ਵਿਖੇ ਦੋ ਸੜਕ ਹਾਦਸਿਆਂ ’ਚ ਮਾਂ ਪੁੱਤ ਸਣੇ 6 ਜਾਣਿਆਂ ਦੀ ਮੌਤ ਹੋ ਗਈ। ਆਹਮੋ-ਸਾਹਮਣੇ ਦੀ ਹੋਈ ਟੱਕਰ ਵਿਚ ਪੀੜਤ ਬਾਈਕ ਸਵਾਰਾਂ ਨੇ ਸਿਰ ’ਤੇ ਹੈਲਮਟ ਵੀ ਨਹੀਂ ਪਾਏ ਹੋਏ ਸਨ। ਪਟਿਆਲਾ ਵਿਖੇ ਸੜਕ ’ਤੇ ਖੜ੍ਹੇ ਟਿੱਪਰ ਨਾਲ ਦੋ ਵਾਹਨ ਟਕਰਾਅ ਗਏ। ਰੋਪੜ ਦੇ ਘਨੌਲੀ ਵਿਚ ਇਕ ਟਰੱਕ ਨੇ ਮੋਟਰਸਾਈਕਲ ਚਾਲਕ ਨੂੰ ਟੱਕਰ ਮਾਰ ਦਿੱਤੀ।
ਦੂਜੀ ਖ਼ਬਰ ’ਚ ਇਕ ਟਿੱਪਰ ਚਾਲਕ ਨੇ ਨੌਜਵਾਨਾਂ ’ਤੇ ਹੀ ਟਿੱਪਰ ਚੜ੍ਹਾ ਦਿੱਤਾ। ਜਿਸ ਕਾਰਨ ਨੌਜਵਾਨਾਂ ਦੀ ਮੌਤ ਹੋ ਗਈ। ਅਕਸਰ ਢਾਬਿਆਂ ਦੇ ਨੇੜੇ ਸੜਕਾਂ ’ਤੇ ਟਿੱਪਰ ਖੜ੍ਹੇ ਕਰ ਦਿੱਤੇ ਜਾਂਦੇ ਹਨ।
ਜ਼ਿਆਦਾਤਰ ਸੜਕ ਹਾਦਸੇ ਚਾਲਕਾਂ ਦੀ ਗ਼ਲਤੀ, ਟੁੱਟੀਆਂ ਸੜਕਾਂ, ਆਵਾਰਾ ਪਸ਼ੂਆਂ, ਸ਼ਰਾਬ ਪੀ ਕੇ ਗੱਡੀ ਚਲਾਉਣ ਕਾਰਨ ਹਾਦਸੇ ਵਾਪਰ ਰਹੇ ਹਨ। ਭਾਵੇਂ ਟ੍ਰੈਫਿਕ ਪੁਲਿਸ ਵਲੋਂ ਜ਼ਿਲ੍ਹਾ ਪੱਧਰ ’ਤੇ ਸਕੂਲਾਂ, ਕਾਲਜਾਂ ਵਿਚ ਸੈਮੀਨਾਰ ਲਗਾ ਕੇ ਵਿਦਿਆਰਥੀਆਂ ਨੂੰ ਸੜਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਹਾਦਸਿਆਂ ਵਿਚ ਨੌਜਵਾਨਾਂ ਦੀ ਹੀ ਮੌਤ ਹੁੰਦੀ ਹੈ। ਕਈ ਮਾਪੇ ਆਪਣੇ ਅਣਜਾਣ ਬੱਚਿਆਂ ਨੂੰ ਕਾਰ- ਮੋਟਰਸਾਈਕਲ ਦੀਆਂ ਚਾਬੀਆਂ ਦੇ ਕੇ ਹਾਦਸਿਆਂ ਦਾ ਕਾਰਨ ਬਣ ਰਬੇ ਹਨ। ਡਰਾਈਵਿੰਗ ਦੌਰਾਨ ਮੋਬਾਈਲ ਫੋਨ ਦੀ ਬਿਲਕੁਲ ਵੀ ਵਰਤੋਂ ਨਾ ਕਰੋ। ਨਾਬਾਲਿਗ ਗੱਡੀ ਨਾ ਚਲਾਵੇ। ਜ਼ੈਬਰਾ ਕਰਾਸਿੰਗ ਨੇੜੇ ਹਮੇਸ਼ਾ ਵਾਹਨ ਹੌਲੀ ਚਲਾਉ। ਸ਼ਰਾਬ ਜਾਂ ਕੋਈ ਵੀ ਨਸ਼ਾ ਖਾ ਕੇ ਗੱਡੀ ਨਾ ਚਲਾਉ।

Add new comment