ਪੰਜਾਬ ਸਰਕਾਰ ਵਲੋਂ ਪੂਰੇ ਸੂਬੇ ਵਿੱਚ ਮਿਲਾਵਟਖੋਰੀ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗੁਰਦਾਸਪੁਰ , 21 ਮਈ : ਸੂਬੇ ਦੇ ਲੋਕਾਂ ਨੂੰ ਮਿਲਾਵਟ ਰਹਿਤ ਖਾਣ-ਪੀਣ ਵਾਲੀਆਂ ਵਸਤੂਆਂ ਮੁਹੱਈਆ ਹੋਣ ਇਸ ਮਕਸਦ ਨਾਲ ਪੰਜਾਬ ਸਰਕਾਰ ਵਲੋਂ ਪੂਰੇ ਸੂਬੇ ਵਿੱਚ ਮਿਲਾਵਟਖੋਰੀ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਜਿਲਾ ਗੁਰਦਾਸਪੁਰ ਚ ਫੂਡ ਸੇਫਟੀ ਟੈਸਟਿੰਗ ਵੈਨ ਆਨ ਵ੍ਹੀਲਜ਼ ਵੱਖ ਵੱਖ ਥਾਵਾਂ ਤੇ ਪਹੁਚ ਖਾਣੇ ਵਾਲੇ ਸਾਮਾਨ ਦੇ ਸੈਂਪਲ ਲੈ ਕੇ ਮੌਕੇ ਤੇ ਦੇ ਰਹੀ ਹੈ ਜਾਂਚ....
ਮਾਝਾ

ਅੰਮ੍ਰਿਤਸਰ, 20 ਮਈ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 1984 ਦੇ ਦਿੱਲੀ ਸਿੱਖ ਕਤਲੇਆਮ ਕੇਸ ਵਿੱਚ ਸੀਬੀਆਈ ਵੱਲੋਂ ਜਗਦੀਸ਼ ਟਾਈਟਲਰ ਵਿਰੁੱਧ ਚਾਰਜਸ਼ੀਟ ਦਾਇਰ ਕਰਨ ਦਾ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦਿੱਲੀ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਵਿਚ ਸ਼ਾਮਿਲ ਹੈ, ਜਿਸ ਨੂੰ ਕਰੜੀ ਸਜ਼ਾ ਮਿਲਣੀ ਚਾਹੀਦੀ ਹੈ। ਸੀਬੀਆਈ ਵੱਲੋਂ ਅੱਜ ਦਾਇਰ ਕੀਤੀ ਚਾਰਜਸ਼ੀਟ ਨਾਲ ਟਾਇਟਲਰ ਨੂੰ ਸਜਾ ਦੀ ਆਸ ਬੱਝੀ ਹੈ। ਐਡਵੋਕੇਟ....

ਸ਼੍ਰੋਮਣੀ ਕਮੇਟੀ ਸੋਸ਼ਲ ਮੀਡੀਆ ’ਤੇ ਸਿੱਖ ਵਿਰੋਧੀ ਬਿਰਤਾਂਤ ਸਿਰਜਣ ਵਾਲਿਆਂ ਖਿਲਾਫ ਕਰੇਗੀ ਕਰੜੀ ਕਾਰਵਾਈ : ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਸਿੱਖ ਮਸਲਿਆਂ ਸਬੰਧੀ ਲਏ ਕਈ ਅਹਿਮ ਫੈਸਲੇ ਅੰਮ੍ਰਿਤਸਰ, 20 ਮਈ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ’ਚ ਜੰਤਰ ਮੰਤਰ ਵਿਖੇ ਧਰਨੇ ’ਤੇ ਬੈਠੀਆਂ ਓਲੰਪੀਅਨ ਭਲਵਾਨਾਂ ਦੇ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਅੱਜ ਇੱਥੇ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਮਗਰੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਪਾਸੇ ਸਰਕਾਰਾਂ ਬੱਚੀਆਂ ਨੂੰ ਉੱਚਾ ਚੁੱਕਣ ਦੀ ਗੱਲ ਕਰਦੀਆਂ ਹਨ....

ਅੰਮ੍ਰਿਤਸਰ, 20 ਮਈ : ਪਿੰਡ ਗੋਗੋਮਾਹਲ ਦੇ ਦੋ ਨੌਜਵਾਨ ਜੋ ਕਿ ਕਿਸੇ ਠੱਗ ਟਰੈਵਲ ਏਜੰਟ ਦੇ ਭਰੋਸੇ ਵਿਚ ਆ ਕੇ ਇੰਡੋਨੇਸ਼ੀਆ ਵਿਖੇ ਫਸ ਗਏ ਦੇ ਪਰਿਵਾਰ ਕੋਲ ਪਹੁੰਚੇ ਐਨ.ਆਰ.ਆਈ. ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਰਿਵਾਰ ਨੂੰ ਭਰੋਸਾ ਦਿਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੋਵੇਂ ਨੌਜਵਾਨਾਂ ਨੂੰ ਵਤਨ ਵਾਪਸ ਲਿਆਉਣ ਲਈ ਪੂਰੀ ਕਾਨੂੰਨੀ ਕਾਰਵਾਈ ਕਰਨਗੇ। ਉਨਾਂ ਦਸਿਆ ਕਿ ਅੱਜ ਸਵੇਰ ਤੋਂ ਹੀ ਇਸ ਮਾਮਲੇ ਦੇ ਪਿ੍ਰੰਸੀਪਲ ਸੈਕਟਰੀ ਜੇ. ਐਮ....

ਅੰਮ੍ਰਿਤਸਰ, 20 ਮਈ : ਅੰਮ੍ਰਿਤਸਰ ਦਾ ਸਭ ਤੋਂ ਪੁਰਾਣਾ ਅਨੇਮ ਸਿਨਮਾ ਜੋ ਕਿ ਇਸ ਸਮੇਂ ਬੰਦ ਹੋ ਚੁੱਕਾ ਹੈ ਅਤੇ ਉਸ ਅਨੇਮ ਸਿਨਮਾ ਦੇ ਵਿੱਚ ਲੱਕੜ ਦਾ ਕੰਮ ਚਲ ਰਿਹਾ ਸੀ ਇਸ ਦੌਰਾਨ ਮਸ਼ੀਨ ਦੀ ਚੰਗਿਆੜੀ ਨਿਕਲਣ ਨਾਲ 'ਚ ਅੱਗ ਲੱਗੀ ਅਤੇ ਦੇਖਦੇ ਹੀ ਦੇਖਦੇ ਕਰੋੜਾਂ ਦੀ ਲਾਗਤ ਨਾਲ ਬਣਿਆ ਸਿਨਮਾ-ਘਰ ਮਿੰਟਾਂ-ਸਕਿੰਟਾਂ ਵਿਚ ਸੜ ਕੇ ਸਵਾਹ ਹੋ ਗਿਆ। ਅਨੇਮ ਸਿਨਮਾ ਦੇ ਅੰਦਰ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢ ਲਿਆ ਗਿਆ। ਅੱਗ ਦੀਆਂ ਲਪਟਾਂ ਏਨੀ ਭਿਆਨਕ ਸੀ ਕਿ ਉਹਨਾਂ ਨੇ ਸਿਨਮਾ ਘਰ....

ਸੀਬੀਆਈ ਵੱਲੋਂ 1984 ਕਤਲੇਆਮ ਮਾਮਲੇ ’ਚ ਸ਼ਾਮਲ ਜਗਦੀਸ਼ ਟਾਈਟਲਰ ਖਿਲਾਫ਼ ਚਾਰਜਸ਼ੀਟ ਪੇਸ਼ ਕਰਨ ਦੇ ਫੈਸਲੇ ਦਾ ਸਵਾਗਤ ਅੰਮ੍ਰਿਤਸਰ 20 ਮਈ : 1984 ਦੇ ਸਿੱਖ ਵਿਰੋਧੀ ਦੰਗਿਆਂ ’ਚ ਸ਼ਾਮਲ ਕਾਂਗਰਸ ਦੇ ਸੀਨੀਅਰ ਆਗੂ ਜਗਦੀਸ਼ ਟਾਈਟਲਰ ਖਿਲਾਫ਼ ਸੀਬੀਆਈ ਵੱਲੋਂ ਚਾਰਜਸ਼ੀਟ ਪੇਸ਼ ਕੀਤੇ ਜਾਣ ਦਾ ਸ਼ੋ੍ਮਣੀ ਪੰਥ ਬੁੱਢਾ ਦਲ ਦੇ ਮੁੱਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਫੈਸਲੇ ਨੂੰ ਸਵਾਗਤਯੋਗ ਕਰਾਰ ਦਿੰਦਿਆਂ ਕਿਹਾ ਕਿ ਹੁਣ ਕਾਨੂੰਨ ਨੂੰ ਸਜ਼ਾ ਸੁਣਾਉਣ ਦਾ ਕੰਮ ਵੀ ਜਲਦ ਕਰ ਦੇਣਾ ਚਾਹੀਦਾ ਹੈ....

ਅੰਮ੍ਰਿਤਸਰ, 19 ਮਈ : ਭਾਰਤ ਵਿੱਚ ਕੈਦ ਪਾਕਿਸਤਾਨੀ ਨਾਗਰਿਕਾਂ ਨੂੰ ਅੱਜ ਅਟਾਰੀ ਵਾਘਾ ਸਰਹੱਦ ਰਾਹੀਂ ਉਹਨਾਂ ਦੇ ਦੇਸ਼ ਵਾਪਸ ਭੇਜ ਦਿੱਤਾ ਗਿਆ। ਇਹਨਾਂ 22 ਕੈਦੀਆਂ ਵਿੱਚੋਂ 9 ਕੈਦੀ ਮਛੇਰੇ ਹਨ ਅਤੇ ਬਾਕੀ ਸਿਵਲ ਕੈਦੀ ਹਨ ਅਤੇ ਕੁਝ ਕੈਦੀ ਗਲਤੀ ਦੇ ਨਾਲ ਭਾਰਤ ਦੀ ਹੱਦ ਵਿੱਚ ਆ ਗਏ ਸਨ। ਜਿਨ੍ਹਾਂ ਨੂੰ ਵੱਖ-ਵੱਖ ਸਮੇਂ ਤੋਂ ਜੇਲ੍ਹਾਂ ਵਿੱਚ ਕੈਦ ਕੀਤਾ ਹੋਇਆ ਸੀ ਅਤੇ ਅੱਜ ਉਨ੍ਹਾਂ ਦੀ ਸਜ਼ਾ ਪੂਰੀ ਹੋਣ ਤੇ ਉਹਨਾਂ ਨੂੰ ਰਿਹਾ ਕੀਤਾ ਗਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਕਿਸਤਾਨੀ....

ਧੋਖਾਧੜੀ ਕਰਨ ਵਾਲੇ ਏਜੰਟ ਕੋਲੋਂ 25 ਪਾਸਪੋਰਟ, 6 ਚੈਕਬੁੱਕ, 7 ਏਟੀਐਮ ਕਾਰਡ, ਆਧਾਰ ਕਾਰਡ, ਕਾਰ, ਫ਼ੋਨ ਅਤੇ ਹੋਰ ਦਸਤਾਵੇਜ਼ ਵੀ ਜ਼ਬਤ ਪਠਾਨਕੋਟ, 19 ਮਈ : ਇੱਕ ਮਹੱਤਵਪੂਰਨ ਸਫਲਤਾ ਵਿੱਚ, ਪਠਾਨਕੋਟ ਪੁਲਿਸ ਦੇ ਮਿਹਨਤੀ ਯਤਨਾਂ ਸਦਕਾ ਇੱਕ ਬਦਨਾਮ ਫਰਜ਼ੀ ਟਰੈਵਲ ਏਜੰਟ ਜਸਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਿ ਇੱਕ ਵਿਸਤ੍ਰਿਤ ਵੀਜ਼ਾ ਘੁਟਾਲੇ ਦਾ ਮਾਸਟਰਮਾਈਂਡ ਸੀ। ਇਹ ਪਠਾਨਕੋਟ ਪੁਲਿਸ ਦੁਆਰਾ ਇੱਕ ਧੋਖੇਬਾਜ਼ ਟਰੈਵਲ ਏਜੰਟ ਦੀ ਤੀਜੀ ਵੱਡੀ ਪਕੜ ਹੈ, ਜੋ ਜਨਤਕ ਸੁਰੱਖਿਆ ਅਤੇ ਸੁਰੱਖਿਆ....

ਖੇਤਰ ਦੀ ਬੇਮਿਸਾਲ ਕੁਦਰਤੀ ਸੁੰਦਰਤਾ ਪੰਜਾਬ ਨੂੰ ਆਲਮੀ ਸੈਰਗਾਹਾਂ ਦੇ ਨਕਸ਼ੇ ‘ਤੇ ਹੋਰ ਉਭਾਰਨ ਵਿੱਚ ਸਮਰੱਥ: ਮੁੱਖ ਮੰਤਰੀ ਲੋਕਾਂ ਦਾ ਜੀਵਨ ਪੱਧਰ ਸੁਧਾਰਣ ਲਈ ਅਜਿਹੀਆਂ ਆਰਥਿਕ ਗਤੀਵਿਧੀਆਂ ਨੂੰ ਹੋਰ ਪ੍ਰਫੁੱਲਿਤ ਕਰਨ ਨੂੰ ਸਮੇਂ ਦੀ ਲੋੜ ਦੱਸਿਆ ਪਠਾਨਕੋਟ, 18 ਮਈ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਰਣਜੀਤ ਸਾਗਰ ਡੈਮ ਦੇ ਆਲੇ-ਦੁਆਲੇ ਦੇ ਖੇਤਰ ਖਾਸ ਕਰਕੇ ਧਾਰ ਕਲਾਂ ਬਲਾਕ ਨੂੰ ਪ੍ਰਮੁੱਖ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਲਈ ਠੋਸ ਤੇ ਸੁਹਿਰਦ ਯਤਨ ਕੀਤੇ....

ਅੰਮ੍ਰਿਤਸਰ, 18 ਮਈ : ਪੰਜਾਬ ਸਰਕਾਰ ਵੱਲੋਂ ਬੁੱਧਵਾਰ 17 ਮਈ ਨੂੰ ਜਲੰਧਰ ਚ ਕੈਬਨਿਟ ਦੀ ਮੀਟਿੰਗ ਰੱਖੀ ਗਈ ਸੀ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਡੀ. ਸੀ. ਦਫਤਰ ਮੁਲਾਜ਼ਮ ਯੂਨੀਅਨ ਨੂੰ ਉਨ੍ਹਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਲਈ ਸੱਦਿਆ ਗਿਆ ਸੀ, ਪਰ ਡੀ.ਸੀ. ਦਫਤਰ ਮੁਲਾਜ਼ਮ ਯੂਨੀਅਨ ਦੇ ਆਗੂ ਦਿਨ ਭਰ ਉਡੀਕ ਚ ਬੈਠੇ ਰਹੇ ਪਰ ਸੂਬਾ ਭਰ ਤੋਂ ਆਏ ਯੂਨੀਅਨ ਦੇ ਨੇਤਾਵਾਂ ਨੂੰ ਮੁੱਖ ਮੰਤਰੀ ਬਿਨਾਂ ਮਿਲੇ ਚਲੇ ਗਏ ਅਤੇ ਮੁੱਖ ਮੰਤਰੀ ਦੇ ਨਾਂਹ ਪੱਖੀ ਵਤੀਰੇ ਨੂੰ ਲੈ ਕੇ 18 ਮਈ ਤੋਂ....

ਗੁਰਦਾਸਪੁਰ, 18 ਮਈ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਰੇਲ ਰੋਕੋ ਅੰਦੋਲਨ ਦੇ ਮਹਿਜ਼ 3 ਘੰਟਿਆਂ ਵਿਚ ਹੀ ਸਰਕਾਰ ਸੰਘਰਸ਼ ਅੱਗੇ ਝੁਕ ਗਈ ਅਤੇ ਕਿਸਾਨਾਂ ਨਾਲ 24 ਮਈ ਨੂੰ ਮੀਟਿੰਗ ਦਾ ਸਮਾਂ ਦੇ ਕੇ, ਭਰੋਸਾ ਦਿਤਾ ਕਿ, ਆਰਬੀਟਰੇਸਨ ਦੇ ਮੁਆਵਜ਼ੇ ਸੰਬੰਧੀ ਫ਼ੈਸਲੇ ਤੋ ਪਹਿਲਾਂ ਕਿਤੇ ਵੀ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਕਬਜ਼ਾ ਲੈਣ ਨਹੀਂ ਆਉਣਗੇ। ਦੱਸ ਦਈਏ ਕਿ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ ਅਤੇ ਹਰਵਿੰਦਰ ਸਿੰਘ ਮਸਾਣੀਆਂ ਨੇ ਜ਼ਿਲ੍ਹਾ ਗੁਰਦਾਸਪੁਰ....

ਗੁਰਦਾਸਪੁਰ, 18 ਮਈ : ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਚੀਮਾ ਖੁੱਡੀ ਵਿੱਚ ਇੱਕ ਔਰਤ ਨੂੰ ਪੁਲਿਸ ਕਾਂਸਟੇਬਲ ਵੱਲੋਂ ਥੱਪੜ ਮਾਰਨ ਤੋਂ ਬਾਅਦ ਪੀੜਤ ਔਰਤ ਨੇ ਮੀਡੀਆ ਸਾਹਮਣੇ ਆਉਂਦਿਆਂ ਕਿਹਾ ਕਿ ਉਸਦੇ ਪਤੀ ਨੂੰ ਪੁਲਿਸ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਹੈ। ਜਦਕਿ ਉਸਦਾ ਪਤੀ ਪਹਿਲਾਂ ਹੀ ਦਿਲ ਦਾ ਮਰੀਜ਼ ਹੈ। ਜਦੋਂ ਔਰਤ ਨੇ ਪੁਲਸ ਮੁਲਾਜ਼ਮਾਂ ਨੂੰ ਆਪਣੇ ਪਤੀ ਦੀ ਕੁੱਟਮਾਰ ਕਰਨ ਤੋਂ ਰੋਕਿਆ ਤਾਂ ਇਸ ਦੌਰਾਨ ਇਕ ਪੁਲਸ ਮੁਲਾਜ਼ਮ ਨੇ ਉਸ ਨੂੰ ਥੱਪੜ ਮਾਰ ਦਿੱਤਾ। ਪੀੜਤ ਔਰਤ ਲਖਵਿੰਦਰ ਕੌਰ ਨੇ ਦੱਸਿਆ ਕਿ....

ਦੀਨਾਨਗਰ, 18 ਮਈ : ਕਿੰਨਰ ਸਮਾਜ ਦਾ 10 ਰੋਜ਼ਾ ਅਖਿਲ ਭਾਰਤੀ ਵਿਸ਼ਾਲ ਮਹਾਸੰਮੇਲਨ ਇਸ ਵਾਰ ਦੀਨਾਨਗਰ ਵਿੱਚ ਹੋਣ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਜ਼ੋਰਾਂ ਪੂਰੇ ਜ਼ੋਰਾਂ ਸ਼ੋਰਾਂ ਤੇ ਚਲ ਰਹੀਆਂ ਹਨ। ਮਨੁੱਖਤਾ ਦੇ ਭਲੇ ਦੀ ਅਰਦਾਸ ਨੂੰ ਲੈ ਕੇ 19 ਮਈ ਤੋਂ ਲੈ ਕੇ 29 ਮਈ ਤੱਕ ਕਰਵਾਏ ਜਾਣ ਵਾਲੇ ਇਸ ਸੰਮੇਲਨ ਲਈ ਕਿੰਨਰ ਸਮਾਜ ਵਿੱਚ ਵਧੇਰੇ ਉਤਸ਼ਾਹ ਦੇਖਿਆ ਜਾ ਰਿਹਾ ਹੈ। ਕਿੰਨਰ ਸਮਾਜ ਦੇ ਸਥਾਨਕ ਪ੍ਰਮੁੱਖ ਬਾਬਾ ਪ੍ਰਵੀਨ ਨੇ ਦੱਸਿਆ ਕਿ ਤਾਜ ਹੈਰੀਟੇਜ ਵਿੱਚ ਹੋਣ ਵਾਲੇ ਇਸ ਸਮਾਗਮ ਵਿੱਚ ਪੂਰੇ ਭਾਰਤ ਦੇ....

ਅੰਮ੍ਰਿਤਸਰ, 17 ਮਈ : ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦਰਿਆਈ ਪਾਣੀ ਨੂੰ ਖੇਤਾਂ ਤੱਕ ਪੁੱਜਦਾ ਕਰਨ ਵਾਲੀਆਂ ਨਹਿਰਾਂ ਤੇ ਸੂਇਆਂ ਵਿਚ ਘਰਾਂ ਤੇ ਦੁਕਾਨਾਂ ਦੇ ਪੈ ਰਹੇ ਗੰਦੇ ਪਾਣੀ ਨੂੰ ਰੋਕਣ ਦੀ ਹਦਾਇਤ ਕਰਦੇ ਕਿਹਾ ਕਿ ਕਿਸੇ ਵੀ ਹਾਲਤ ਵਿਚ ਕੁਦਰਤ ਦੇ ਇਸ ਅਣਮੁੱਲੇ ਸੋਮੇ ਨੂੰ ਗੰਦੇ ਪਾਣੀ ਨਾਲ ਪਲੀਤ ਨਾ ਹੋਣ ਦਿੱਤਾ ਜਾਵੇ। ਅੱਜ ਵਾਤਾਵਰਣ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਉਨਾਂ ਕਿਹਾ ਕਿ ਪਾਣੀ ਸਾਡੇ ਜੀਵਨ ਲਈ ਸਭ ਤੋਂ ਜ਼ਰੂਰੀ ਤੱਤ ਹੈ ਅਤੇ ਇਸ ਵਿਚ ਗੰਦੇ ਪਾਣੀ ਪਾਉਣਾ ਆਪਣੇ ਆਪ ਵਿਚ....

ਅੰਮਿ੍ਤਸਰ, 17 ਮਈ : ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਆਪਣੇ ਹਲਕੇ ਦੇ ਪਿੰਡ ਗਦਲੀ ਵਿਖੇ ਵੱਖ ਵੱਖ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਦੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰ ਦੀਆਂ ਬਦਨੀਤੀਆਂ ਕਾਰਨ ਵਿਕਾਸ ਪੱਖੋਂ ਪੱਛੜੇ ਰਹੇ ਪਿੰਡਾਂ ਦੀ ਨੁਹਾਰ ਬਦਲਣ ਲਈ ਹੁਣ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ....