ਅੰਮ੍ਰਿਤਸਰ, 31 ਦਸੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਿਜਨੌਰ ਦੇ ਪਿੰਡ ਚੰਪਤਪੁਰ ’ਚ ਇਕ ਸਿੱਖ ਨੌਜੁਆਨ ਦੇ ਕੇਸਾਂ ਅਤੇ ਕਕਾਰਾਂ ਦੀ ਬੇਅਦਬੀ ਕਰਨ ਦੀ ਕਰੜੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਘਟਗਿਣਤੀ ਸਿੱਖਾਂ ਨਾਲ ਦੇਸ਼ ਅੰਦਰ ਵਧੀਕੀਆਂ ਹੋ ਰਹੀਆਂ ਹਨ। ਬਿਜਨੌਰ ਦੇ ਪਿੰਡ ਚੰਪਤਪੁਰ ’ਚ ਵਾਪਰੀ ਘਟਨਾ ਨਾਲ ਸਿੱਖ ਮਾਨਸਿਕਤਾ ਨੂੰ ਭਾਰੀ ਠੇਸ ਪੁੱਜੀ ਹੈ ਅਤੇ ਇਸ ਦੇ ਦੋਸ਼ੀਆਂ ਖਿਲਾਫ ਕਰੜੀ....
ਦੋਆਬਾ

-ਮਾਨ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੋਧ ਮੁਹਿੰਮ ਦੇ ਸਾਰਥਕ ਨਤੀਜੇ ਆਏ ਸਾਹਮਣੇ -ਸੁਚਾਰੂ ਅਤੇ ਵਧੀਆ ਸੇਵਾਵਾਂ ਤੋਂ ਲੋਕ ਖੁਸ਼: ਜਿੰਪਾ -ਮਾਲ ਵਿਭਾਗ ਦੀ ਆਮਦਨ ਵਿਚ ਵੀ ਆਇਆ ਉਛਾਲ ਹੁਸ਼ਿਆਰਪੁਰ, 31 ਦਸੰਬਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਮਾਲ ਵਿਭਾਗ ਨੇ ਸਾਲ 2022 ਦੌਰਾਨ ਕਈ ਲੋਕ ਪੱਖੀਂ ਸੁਵਿਧਾਵਾਂ ਸ਼ੁਰੂ ਕੀਤੀਆਂ ਹਨ। ਹੁਣ ਪੰਜਾਬ ਵਾਸੀਆਂ ਨੂੰ ਪਾਰਦਰਸ਼ੀ, ਖੱਜਲ-ਖੁਆਰੀ ਰਹਿਤ ਅਤੇ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਮਿਲ ਰਹੀਆਂ ਹਨ। ਇਸ ਤੋਂ ਪਹਿਲਾਂ ਮਾਲ ਵਿਭਾਗ ਦੇ ਕੰਮ ਕਰਨ ਦੇ....

ਜਲੰਧਰ, 30 ਦਸੰਬਰ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਨੇ ਤਿੰਨ ਰੋਜ਼ਾ 21ਵੀਂ ਸਲਾਨਾ ਕਾਨਫਰੰਸ 'ਸ਼ੇਅਰ ਦਿ ਵਿਜ਼ਨ' ਕੈਂਪਸ ਆਯੋਜਿਤ ਕੀਤੀ, ਜਿੱਥੇ ਐਲਪੀਯੂ ਦੇ ਸਾਰੇ ਫੈਕਲਟੀ ਅਤੇ ਸਟਾਫ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਵਿਭਿੰਨ ਖੇਤਰਾਂ ਵਿੱਚ ਸਾਲ ਭਰ ਦੀਆਂ ਪ੍ਰਾਪਤੀਆਂ ਦੀ ਗਿਣਤੀ ਕਰਦਿਆਂ ; ਭਵਿੱਖ ਦੇ ਵਾਧੇ ਲਈ ਸਾਲ 2025 ਤੱਕ ਦਾ ਵਿਜ਼ਨ ਵੀ ਸਾਰੀਆਂ ਦੇ ਸਾਹਮਣੇ ਰੱਖਿਆ ਗਿਆ। ਇਸ ਮੌਕੇ ਯੂਨੀਵਰਸਿਟੀ ਦੇ 600 ਤੋਂ ਵੱਧ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਵਡਮੁੱਲੀ ਸੇਵਾਵਾਂ....

- ਕਿਹਾ, ਪੰਜਾਬ ਸਰਕਾਰ ਜਨਤਾ ਨਾਲ ਕੀਤੇ ਵਾਆਦੇ ਪੂਰੇ ਕਰਨ ਲਈ ਵਚਨਬੱਧ - ਨਗਰ ਸੁਧਾਰ ਟਰੱਸਟ ਦੁਆਰਾ ਰਿਹਾਇਸ਼ੀ ਤੇ ਕਮਰਸ਼ਿਅਲ ਪ੍ਰਾਪਰਟੀ ਦੀ ਨਿਲਾਮੀ ਸਬੰਧੀ ਦਿੱਤੀ ਜਾਣਕਾਰੀ ਹੁਸ਼ਿਆਰਪੁਰ, 30 ਦਸੰਬਰ : ਪੰਜਾਬ ਸਰਕਾਰ ਵਲੋਂ ਸੂਬੇ ਦੇ ਵਿਕਾਸ ਵਿਚ ਨਵੇਂ ਮੀਲ ਪੱਧਰ ਸਥਾਪਿਤ ਕੀਤੇ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਇਸ ਸਾਲ ਦੇ ਅੰਤ ਤੱਕ ਪੰਜਾਬ ਸਰਕਾਰ ਨੇ ਕਈ ਇਤਿਹਾਸਕ ਫੈਸਲੇ ਲੈ ਕੇ ਜਿਥੇ ਜਨਤਾ ਨਾਲ ਕੀਤੇ ਵਾਅਦੇ ਇਕ ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਪੂਰੇ ਕਰ ਦਿੱਤੇ ਹਨ, ਉਥੇ ਵਿਕਾਸ....

- ਜੇਲ੍ਹ ਮੰਤਰੀ ਨੇ ਹੁਸ਼ਿਆਰਪੁਰ ਜੇਲ੍ਹ ਵਿਖੇ ਪੈਟਰੋਲ ਪੰਪ ਕੀਤਾ ਲੋਕ ਅਰਪਣ - ਕੈਦੀਆਂ ਦੀ ਭਲਾਈ ਲਈ ਖ਼ਰਚ ਕੀਤੀ ਜਾਵੇਗੀ ਪੈਟਰੋਲ ਪੰਪ ਤੋਂ ਪ੍ਰਾਪਤ ਆਮਦਨ - ਚੰਗੇ ਵਤੀਰੇ ਵਾਲੇ ਕੈਦੀ ਹੀ ਪਾਉਣਗੇ ਵਾਹਨਾਂ ਵਿਚ ਤੇਲ - ਕਿਹਾ, ਅਸਲ ਮਾਅਨਿਆਂ ਵਿਚ ਪੰਜਾਬ ਦੀਆਂ ਜੇਲ੍ਹਾਂ ਬਣਨਗੀਆਂ ਸੁਧਾਰ ਘਰ - ਕੇਵਲ ਅੱਠ ਮਹੀਨਿਆਂ ਵਿਚ ਜੇਲ੍ਹਾਂ ’ਚੋਂ ਹੁਣ ਤੱਕ ਦੇ ਸਭ ਤੋਂ ਵੱਧ ਰਿਕਾਰਡ 4800 ਮੋਬਾਇਲ ਫੋਨ ਕੀਤੇ ਬਰਾਮਦ ਹੁਸ਼ਿਆਰਪੁਰ, 28 ਦਸੰਬਰ : ਜੇਲ੍ਹ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ....

ਅੰਮ੍ਰਿਤਸਰ, 27 ਦਸੰਬਰ : ਸੰਨ 1984 ’ਚ ਉੱਤਰ ਪ੍ਰਦੇਸ਼ ਦੇ ਕਾਨਪੁਰ ਅੰਦਰ ਹੋਏ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸਰਗਰਮ ਦਿੱਲੀ ਦੇ ਆਗੂ ਕੁਲਦੀਪ ਸਿੰਘ ਭੋਗਲ ਨਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਬੈਠਕ ਕਰਕੇ ਅਦਾਲਤ ’ਚ ਚੱਲ ਰਹੇ ਕੇਸਾਂ ਦੀ ਸਥਿਤੀ ’ਤੇ ਵਿਚਾਰ ਵਿਟਾਂਦਰਾ ਕੀਤਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੁਲਦੀਪ ਸਿੰਘ ਭੋਗਲ ਦੀ ਮੰਗ ’ਤੇ ਇਸ ਮਾਮਲੇ ਵਿਚ ਕਾਨੂੰਨੀ ਸਹਿਯੋਗ ਲਈ....

ਬਲਾਚੌਰ, 27 ਦਸੰਬਰ : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਅੱਜ ਅਕਾਲੀ ਬਸਪਾ ਲੀਡਰਸ਼ਿਪ ਦੀ ਸਾਂਝੀ ਮੀਟਿੰਗ ਕਰਦਿਆ ਦੌਰਾਨ ਵਿਚਾਰ ਮੰਥਨ ਤੋਂ ਬਾਅਦ ਪ੍ਰੈਸ ਨੋਟ ਜਾਰੀ ਕਰਦਿਆ ਕਿਹਾ ਕਿ ਬਲਾਚੌਰ ਸ਼ਹਿਰ ਦੀ ਵਾਰਡਬੰਦੀ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਆਮ ਆਦਮੀ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਹੋਇਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਲਾਚੌਰ ਕੌਂਸਿਲ ਦੀ ਵਾਰਡਬੰਦੀ ਕਰਨ ਵਿੱਚ ਮੁਹੱਲੇ ਦੀ ਵੰਡ, ਗਲ਼ੀ ਦੀ ਵੰਡ, ਰਾਸ਼ਟਰੀ ਤੇ ਸਟੇਟ ਸੜਕਾਂ ਦੀ ਵੰਡ ਦੇ....

- ਕੈਬਨਿਟ ਮੰਤਰੀ ਨੇ ਨਵੀਂ ਅਤਿ-ਆਧੁਨਿਕ ਮਿੰਨੀ ਐਡਵਾਂਸ ਰੈਸਕਿਊ ਟੈਂਡਰ ਨੂੰ ਦਿੱਤੀ ਹਰੀ ਝੰਡੀ - ਕਿਹਾ, ਰਾਜਨੀਤੀ ਤੋਂ ਉਪਰ ਉਠ ਕੇ ਸਭਨਾ ਦੇ ਸਹਿਯੋਗ ਨਾਲ ਸ਼ਹਿਰ ਦਾ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ ਹੁਸ਼ਿਆਰਪੁਰ, 27 ਦਸੰਬਰ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਅੱਜ ਨਗਰ ਨਿਗਮ ਹੁਸ਼ਿਆਰਪੁਰ ਦੀ ਹੋਈ ਜਨਰਲ ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਤਹਿਤ ਸਾਰੇ ਵਾਰਡਾਂ ਲਈ ਲਗਭਗ 25 ਕਰੋੜ ਰੁਪਏ ਦੇ ਕੰਮ ਪਾਸ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੰਮਾਂ ਵਿਚ ਵੱਖ-ਵੱਖ ਪ੍ਰੋਜੈਕਟਾਂ....

ਜਲੰਧਰ, 26 ਦਸੰਬਰ : ਲਤੀਫ਼ਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਵਲੋਂ ਮੋਰਚਾ ਸਥਾਨ 'ਤੇ 27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਦੀਆਂ ਤਿਆਰੀਆਂ ਮੁਕੰਮਲ ਹਨ ਅਤੇ ਉਜਾੜੇ ਵਾਲੀ ਜ਼ਮੀਨ ਉੱਪਰ ਹੀ ਪੀੜਤ ਲੋਕਾਂ ਨੂੰ ਮੁੜ ਵਸਾਉਣ ਅਤੇ ਪੀੜਤਾਂ ਦੇ ਹੋਏ ਨੁਕਸਾਨ ਦੀ ਪੂਰਤੀ ਕਰਨ ਅਤੇ ਲੋਕਾਂ ਨਾਲ ਵਧੀਕੀ ਕਰਨ ਵਾਲੇ ਡੀਸੀਪੀ ਜਸਕਰਨ ਜੋਤ ਸਿੰਘ ਤੇਜ ਖਿਲਾਫ਼ ਕਾਰਵਾਈ ਕਰਨ ਦੀ ਮੰਗ ਨੂੰ ਲੈਕੇ 1 ਜਨਵਰੀ ਨੂੰ ਪੀਏਪੀ ਚੌਕ ਵਿਖੇ ਹਾਈਵੇ ਜਾਮ ਕਰਨ ਲਈ ਤਿਆਰੀਆਂ ਚੱਲ ਰਹੀਆਂ ਹਨ। ਮੋਰਚੇ....

-ਕੈਬਨਿਟ ਮੰਤਰੀ ਨੇ ਸ਼ਹੀਦ ਊਧਮ ਸਿੰਘ ਦੇ ਜਨਮ ਦਿਵਸ ’ਤੇ ਭੇਟ ਕੀਤੇ ਸ਼ਰਧਾ ਦੇ ਫੁੱਲ ਹੁਸ਼ਿਆਰਪੁਰ, 26 ਦਸੰਬਰ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਭਾਰਤ ਮਾਤਾ ਦੇ ਉਹ ਮਹਾਨ ਸਪੂਤ ਸਨ, ਜਿਨ੍ਹਾਂ ਨੇ ਦੇਸ਼ ਖਾਤਰ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਸੀ। ਉਨ੍ਹਾਂ ਨੇ ਜਾਲਮ ਬਰਤਾਨਵੀ ਹਕੂਮਤ ਨਾਲ ਜਲਿ੍ਹਆਂਵਾਲੇ ਬਾਗ ਵਿਚ ਨਿਹੱਥੇ ਅਤੇ ਬੇਕਸੂਰ ਭਾਰਤੀਆਂ ਉਤੇ ਕੀਤੇ ਜ਼ੁਲਮ ਦਾ ਬਦਲਾ ਲਿਆ। ਅੱਜ ਅਸੀਂ ਜਿਸ ਆਜ਼ਾਦੀ ਦਾ ਆਨੰਦ ਲੈ ਰਹੇ ਹਾਂ, ਉਹ ਸਾਡੇ ਅਨੇਕਾਂ ਦੇਸ਼ ਭਗਤਾਂ ਦੀਆਂ....

ਹੁਸ਼ਿਆਰਪੁਰ, 25 ਦਸੰਬਰ (ਗੁਰਭਿੰਦਰ ਗੁਰੀ) : ਸੰਤਾਂ ਦਾ ਪਿਆਰ ਤਾਂ ਸਾਰੇ ਸੰਸਾਰ ਨਾਲ ਹੁੰਦਾ ਹੈ। ਸੰਤ ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਉਹ ਸਦਾ ਨਿਰੰਕਾਰ ਪ੍ਰਭ ਦੇ ਅਹਿਸਾਸ ਵਿੱਚ ਜੀਵਨ ਜਿਉਂਦੇ ਹਨ। ਸੰਤ ਹਮੇਸਾ ਪ੍ਰਭੂ ਦੇ ਸੱਚ ਦੀ ਅਵਾਜ ਨੂੰ ਸਾਰਿਆਂ ਤੱਕ ਪਹੁੰਚਾਉਣ ਲਈ ਨਿਰੰਤਰ ਯਤਨ ਕਰਦੇ ਹਨ ਜੋ ਇਸ ਪ੍ਰਭੂ ਪ੍ਰਮਾਤਮਾ ਨਾਲ ਜੁੜਦੇ ਜਾਓ ਅਤੇ ਆਪਣਾ ਜੀਵਨ ਸਫਲ ਬਣਾਓ। ਇਸ ਗੱਲ ਦਾ ਪ੍ਰਗਟਾਵਾ ਸਤਿਗੁਰੂ ਮਾਤਾ ਸੁਦੀਕਸਾ ਜੀ ਮਹਾਰਾਜ ਨੇ ਗੁਰੂਗ੍ਰਾਮ ਵਿਖੇ ਆਯੋਜਿਤ ਸਤਿਸੰਗ ‘ਚ ਮੌਜੂਦ ਵਿਸਾਲ....

ਜਲੰਧਰ, 24 ਦਸੰਬਰ : ਜਲੰਧਰ 'ਚ ਭਾਜਪਾ ਸੱਭਿਆਚਾਰਕ ਸੈੱਲ ਦੇ ਕੋ-ਕਨਵੀਨਰ ਸੰਨੀ ਸ਼ਰਮਾ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ 'ਤੇ ਧਮਕੀਆਂ ਮਿਲੀਆਂ ਹਨ। ਸੰਨੀ ਸ਼ਰਮਾ ਨੇ ਸਾਰੀ ਰਿਕਾਰਡਿੰਗ ਅਤੇ ਮੈਸੇਜ ਸਮੇਤ ਕਾਲ ਡਿਟੇਲ ਸਮੇਤ ਪੁਲੀਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਦੀ ਸਾਈਬਰ ਸੈੱਲ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਸੰਨੀ ਸ਼ਰਮਾ ਨੇ ਦੱਸਿਆ ਕਿ ਉਸ ਦਾ ਪਰਿਵਾਰ ਆਰ.ਐਸ.ਐਸ. ਨਾਲ ਜੁੜਿਆ ਹੋਇਆ ਹੈ ਵਟਸਐਪ 'ਤੇ ਲਸ਼ਕਰ-ਏ-ਖਾਲਸਾ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਨੇ ਉਸ....

ਬਲਾਚੌਰ, 24 ਦਸੰਬਰ : ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਦੂਸਰੇ ਅਵਤਾਰ ਬ਼੍ਰਹਮਲੀਨ ਸ੍ਰੀ ਸਤਿਗੁਰੂ ਲਾਲ ਦਾਸ ਜੀ ਮਹਾਰਾਜ ਭੂਰੀਵਾਲਿਆਂ ਦੇ ਅਵਤਾਰ ਦਿਵਸ ਨੂੰ ਸਮਰਪਿਤ ਚਲ ਰਹੇ ਸੰਤ ਸਮਾਗਮ ਦੇ ਦੂਜੇ ਦਿਨ ਸ੍ਰੀ ਰਾਮਸਰਮੋਕਸ਼ ਧਾਮ ਟੱਪਰੀਆਂ ਖੁਰਦ ਵਿਖੇ ਐਲੋਪੈਥੀ, ਹੋਮੀਓਪੈਥੀ ਅਤੇ ਆਯੂਰਵੈਦਿਕ ਦਾ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ। ਮੈਗਾ ਮੈਡੀਕਲ ਕੈਂਪ ਦਾ ਉਦਘਾਟਨ ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੇ ਕਰਦਿਆਂ ਕਿਹਾ ਕਿ ਭੂਰੀ ਵਾਲਿਆਂ ਦੀ ਗੁਰਗੱਦੀ ਪਰੰਪਰਾ ਵਾਰੇ ਜੋ ਸੁਣਿਆ....

-ਸਭ ਤੋਂ ਵੱਧ ਇਨਰੋਲਮੈਂਟ ਕਰਨ ਵਾਲੇ ਸਕੂਲ ਨੂੰ ਮਿਲੇਗਾ 25 ਲੱਖ ਦਾ ਇਨਾਮ -ਸਰਕਾਰੀ ਸਕੂਲਾਂ ਨੂੰ ਮਿਲਣਗੇ ਕੈਂਪਸ ਮੈਨੇਜਰ, ਸਕਿਉਰਿਟੀ ਗਾਰਡ ਅਤੇ ਚੌਕੀਦਾਰ -ਪੰਜਾਬ ਦੇ ਸਰਕਾਰੀ ਸਕੂਲ ਜਲਦ ਹੀ ਆਧੁਨਿਕ ਮਾਡਲ ਸਕੂਲਾਂ ਨੂੰ ਦੇਣਗੇ ਮਾਤ ਹੁਸ਼ਿਆਰਪੁਰ, 22 ਦਸੰਬਰ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਕ੍ਰਾਂਤੀਕਾਰੀ ਕਦਮ ਚੁੱਕੇ ਜਾ ਰਹੇ ਹਨ ਅਤੇ ਪੰਜਾਬ ਨੂੰ ਸਿੱਖਿਆ ਦੇ....

ਜਲੰਧਰ : ਜਲੰਧਰ ਦੇ ਲਤੀਫਪੁਰਾ ’ਚ ਲੋਕਾਂ ਦੇ ਘਰ ਢਾਹ ਕੇ ਬੇਘਰ ਕੀਤੇ ਗਏ ਲੋਕਾਂ ਦਾ ਹਾਲ ਜਾਣਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਤੀਫਪੁਰਾ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਨੇ ਦੇਸ਼ ਦੀ ਵੰਡ ਤੋਂ ਬਾਅਦ ਇੱਥੇ ਵੱਸਣ ਵਾਲੇ ਲੋਕਾਂ ਦੇ ਘਰ ਢਾਹ ਕੇ ਕਹਿਰ ਢਾਹਿਆ ਹੈ। ਸਰਕਾਰ ਚਾਹੇ ਤਾਂ ਕੀ ਨਹੀਂ ਕਰ ਸਕਦੀ। ਅਦਾਲਤ ਦਾ ਹੁਕਮ ਹੁਣੇ ਹੀ ਨਹੀਂ ਆਇਆ ਹੈ। ਇਹ ਤਾਂ ਕਈ ਸਾਲ ਪਹਿਲਾਂ ਆਇਆ ਸੀ ਪਰ ਪਿਛਲੀਆਂ ਸਰਕਾਰਾਂ ਨੇ ਵੀ ਲਤੀਫਪੁਰਾ ਦੇ ਲੋਕਾਂ....