ਹੁਸ਼ਿਆਰਪੁਰ, 25 ਦਸੰਬਰ (ਗੁਰਭਿੰਦਰ ਗੁਰੀ) : ਸੰਤਾਂ ਦਾ ਪਿਆਰ ਤਾਂ ਸਾਰੇ ਸੰਸਾਰ ਨਾਲ ਹੁੰਦਾ ਹੈ। ਸੰਤ ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਉਹ ਸਦਾ ਨਿਰੰਕਾਰ ਪ੍ਰਭ ਦੇ ਅਹਿਸਾਸ ਵਿੱਚ ਜੀਵਨ ਜਿਉਂਦੇ ਹਨ। ਸੰਤ ਹਮੇਸਾ ਪ੍ਰਭੂ ਦੇ ਸੱਚ ਦੀ ਅਵਾਜ ਨੂੰ ਸਾਰਿਆਂ ਤੱਕ ਪਹੁੰਚਾਉਣ ਲਈ ਨਿਰੰਤਰ ਯਤਨ ਕਰਦੇ ਹਨ ਜੋ ਇਸ ਪ੍ਰਭੂ ਪ੍ਰਮਾਤਮਾ ਨਾਲ ਜੁੜਦੇ ਜਾਓ ਅਤੇ ਆਪਣਾ ਜੀਵਨ ਸਫਲ ਬਣਾਓ। ਇਸ ਗੱਲ ਦਾ ਪ੍ਰਗਟਾਵਾ ਸਤਿਗੁਰੂ ਮਾਤਾ ਸੁਦੀਕਸਾ ਜੀ ਮਹਾਰਾਜ ਨੇ ਗੁਰੂਗ੍ਰਾਮ ਵਿਖੇ ਆਯੋਜਿਤ ਸਤਿਸੰਗ ‘ਚ ਮੌਜੂਦ ਵਿਸਾਲ ਮਨੁੱਖੀ ਪਰਿਵਾਰ ਨੂੰ ਸੰਬੋਧਨ ਕਰਦਿਆਂ ਕੀਤਾ । ਮਾਤਾ ਜੀ ਨੇ ਕਿਹਾ ਕਿ ਸੰਤਾਂ ਦਾ ਹਿਰਦਾ ਸਦਾ ਨਿਰੰਕਾਰ ਪਰਮਾਤਮਾ ਦੇ ਨਾਲ ਲੱਗਾ ਰਹਿੰਦਾ ਹੈ ਕਿ ਇਸ ਨੇ ਹਰ ਸਮੇਂ ਸਾਡੇ ਨਾਲ ਰਹਿਣਾ ਹੈ ਕਿ ਇਹ ਉਹ ਪ੍ਰਮਾਤਮਾ ਹੈ ਜੋ ਸਾਡੇ ਜਨਮ ਤੋਂ ਪਹਿਲਾਂ ਵੀ ਸੀ ਅਤੇ ਸਾਡੇ ਨਾ ਹੋਣ ਤੋਂ ਬਾਅਦ ਵੀ ਰਹੇਗਾ। ਇਥੇ ਇਸ ਸਤਿਸੰਗ ਵਿਚ ਸਮੂਹ ਸੰਗਤਾਂ ਨੇ ਨਿਰੰਕਾਰ ਨਾਲ ਸਾਂਝ ਪਾਉਣ ਲਈ ਇਕੱਠੇ ਹੋਏ ਹਨ ਕਿ ਜੇਕਰ ਪਰਮਾਤਮਾ ਦੇ ਨਾਲ ਨਾਤੇ ਵਿਚ ਕੋਈ ਕਮੀ ਹੈ ਤਾਂ ਉਸ ਘਾਟ ਨੂੰ ਸਤਿਸੰਗ ਰਾਹੀਂ ਪੂਰਾ ਕੀਤਾ ਜਾਵੇੇੇ। ਜਦੋਂ ਸਰਧਾਲੂ ਇਸ ਸਤਿਸੰਗ ਨਾਲ ਆਪਣੇ ਆਪ ਨੂੰ ਜੋੜ ਲੈਂਦਾ ਹੈ ਤਾਂ ਸਾਡਾ ਧਿਆਨ ਵੀ ਨਿਰੰਕਾਰ ਵਿੱਚ ਲੱਗਾ ਰਹਿੰਦਾ ਹੈ ਅਤੇ ਅਸੀਂ ਭਗਤਾਂ ਦੇ ਮਿੱਠੇ ਬੋਲ ਹੀ ਸੁਣਦੇ ਹਾਂ। ਉਨਾਂ ਕਿਹਾ ਕਿ ਜੇਕਰ ਮਨੁੱਖ ਦੇ ਜੀਵਨ ਵਿੱਚ ਰੂਹਾਨੀਅਤ ਅਤੇ ਮਾਨਵਤਾ ਇਕੱਠੇ ਰਹਿਣਗੇ ਤਾਂ ਜੀਵਨ ਸਫਲ ਹੋਵੇਗਾ। ਜਿੰਨੇ ਜਿਆਦਾ ਅਸੀਂ ਪ੍ਰਮਾਤਮਾ ਦੇ ਨੇੜੇ ਹੋਵਾਂਗੇ, ਓਨਾ ਹੀ ਮਨੁੱਖਤਾ ਦੇ ਗੁਣ ਸਾਡੇ ਜੀਵਨ ਵਿੱਚ ਆਉਂਦੇ ਰਹਿਣਗੇ। ਇਸ ਬ੍ਰਹਮ ਨਿਰੰਕਾਰ ਨਾਲ ਜੁੜ ਕੇ ਮਨ ਵੀ ਪਵਿੱਤਰ ਤੇ ਸਾਫ ਹੁੰਦਾ ਜਾਵੇਗਾ। ਸਤਿਗੁਰੂ ਨੇ ਕਿਹਾ ਕਿ ਆਤਮਾ ਰਾਹੀਂ ਹੀ ਮੁਕਤੀ ਦੀ ਪ੍ਰਾਪਤੀ ਸੰਭਵ ਹੈ। ਉਸ ਤੋਂ ਬਾਅਦ ਹੀ ਜੀਵਨ ਦੀ ਭਟਕਣਾ ਮੁੱਕ ਜਾਵੇਗੀ। ਸਤਿਗੁਰੂ ਮਾਤਾ ਜੀ ਨੇ ਸੁਚੇਤ ਕੀਤਾ ਕਿ ਜੇ ਜਿਉਂਦੇ ਜੀਅ ਪਰਮਾਤਮਾ ਨਾਲ ਰਿਸ਼ਤਾ ਕਾਇਮ ਨਾ ਕੀਤਾ ਤਾਂ ਜੀਵਨ ਦੀ ਦਿਸ਼ਾ ਸਹੀ ਨਹੀਂ ਹੋਵੇਗੀ ਅਤੇ ਭਟਕਣਾ ਹੀ ਪਵੇਗਾ। ਜੀਵਤ ਹੁੰਦਿਆਂ ਹੀ ਸੰਤਾਂ ਮਹਾਤਮਾਵਾਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ, ਇਹ ਬ੍ਰਹਮਗਿਆਨ ਪ੍ਰਾਪਤ ਹੋ ਜਾਂਦਾ ਹੈ, ਫਿਰ ਜਿੱਥੇ ਜੀਵਨ ਦੀ ਭਟਕਣਾ ਮੁੱਕ ਜਾਂਦੀ ਹੈ, ਉਥੇ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਇਸ ਲਈ ਜੀਵਨ ਵਿੱਚ ਇਸ ਪ੍ਰਮਾਤਮਾ ਨੂੰ ਪ੍ਰਾਪਤ ਕਰਕੇ ਹੀ ਮੁਕਤੀ ਦੀ ਪ੍ਰਾਪਤੀ ਸੰਭਵ ਹੈ। ਜਿਉਂਦੇ ਜੀਅ ਇਸ ਹਨੇਰੇ ਜੀਵਨ ਨੂੰ ਪ੍ਰਮਾਤਮਾ ਦੇ ਪ੍ਰਕਾਸ਼ ਨਾਲ ਰੋਸ਼ਨ ਕਰਨਾ ਚਾਹੀਦਾ ਹੈ। ਕਿਸੇ ਉਲਝਣ ਵਿੱਚ ਨਾ ਫਸੋ, ਸਗੋਂ ਆਪਣੇ ਜੀਵਨ ਨੂੰ ਸਫਲ ਕਰਦੇ ਜਾਣਾ ਹੈ। ਜੀਵਨ ਦੇ ਉਤਰਾਅ-ਚੜਾਅ ਦੇ ਬਾਵਜੂਦ ਬਹੁਤ ਹੀ ਆਰਾਮਦਾਇਕ ਅਤੇ ਸਥਿਰ ਜੀਵਨ ਬਤੀਤ ਕੀਤਾ ਜਾ ਸਕਦਾ ਹੈ। ਜਦੋਂ ਜਾਤ-ਪਾਤ, ਪਹਿਰਾਵਾ ਆਦਿ ਛੋਟੀਆਂ-ਛੋਟੀਆਂ ਗੱਲਾਂ ਤੋਂ ਮਨ ਉੱਪਰ ਉੱਠ ਜਾਂਦਾ ਹੈ ਤਾਂ ਇਹੀ ਪ੍ਰਮਾਤਮਾ ਸਾਰਿਆਂ ਅੰਦਰ ਨਜਰ ਆਉਂਦਾ ਹੈ। ਸਾਰੇ ਮਨੁੱਖ ਫਿਰ ਸਭ ਤੋਂ ਉੱਤਮ ਜਾਪਦੇ ਹਨ ਕਿਉਂਕਿ ਹਰ ਕਿਸੇ ਵਿਚ ਪਰਮਾਤਮਾ ਹੈ ਅਤੇ ਇਹ ਪਰਮਾਤਮਾ ਸਭ ਵਿਚ ਵੱਸਦਾ ਹੈ। ਫਿਰ ਮਨ ਤੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ। ਇਹ ਸਬੰਧ ਬਿਨਾਂ ਕਿਸੇ ਵਿਤਕਰੇ ਦੇ ਦਿਲ ਤੋਂ ਬਣੇਗਾ। ਜਦੋਂ ਰੱਬ ਨਾਲ ਪਿਆਰ ਹੋ ਗਿਆ, ਫਿਰ ਅਸੀਂ ਆਪ ਹੀ ਪਿਆਰ ਹੋ ਜਾਵਾਂਗੇ । ਇਕ ਘਰ ਦੀ ਉਦਾਹਰਣ ਦਿੰਦੇ ਹੋਏ ਮਾਤਾ ਜੀ ਨੇ ਦੱਸਿਆ ਕਿ ਘਰ ਦੇ ਸਾਰੇ ਮੈਂਬਰਾਂ ਦਾ ਸੁਭਾਅ ਵੱਖ-ਵੱਖ ਹੋਣ ਦੇ ਬਾਵਜੂਦ ਉਹ ਪਿਆਰ ਨਾਲ ਰਹਿੰਦੇ ਹਨ ਅਤੇ ਇਕ ਦੂਜੇ ਨੂੰ ਪਿਆਰ ਦੀ ਭਾਵਨਾ ਨਾਲ ਸਵੀਕਾਰ ਕਰਦੇ ਹਨ। ਇਸੇ ਤਰਾਂ ਮਨੁੱਖ ਸੰਸਾਰ ਵਿੱਚ ਪਰਮ ਪਿਤਾ ਪਰਮ ਆਤਮਾ ਦੇ ਨਾਲ ਆਪਣੇ ਆਪ ਦੀ ਭਾਵਨਾ ਨਾਲ ਰਹਿੰਦਾ ਹੈ। ਅਜਿਹੇ ਮਨੁੱਖਾਂ ਨੂੰ ਸੰਸਾਰ ਅਤੇ ਸਮਾਜ ਲਈ ਵਰਦਾਨ ਕਿਹਾ ਜਾਂਦਾ ਹੈ। ਸਤਿਗੁਰੂ ਮਾਤਾ ਜੀ ਨੇ ਕਿਹਾ ਕਿ ਹਰ ਰਿਸਤੇ ਲਈ ਭਰੋਸਾ ਜਰੂਰੀ ਹੈ। ਜੇਕਰ ਇਸ ਪ੍ਰਮਾਤਮਾ ਲਈ ਪ੍ਰੇਮ-ਭਗਤੀ ਦੇ ਰੂਪ ਵਿੱਚ ਪਿਆਰ ਨਹੀਂ ਹੈ, ਉਸ ਵਿੱਚ ਵਿਸਵਾਸ ਨਹੀਂ ਹੈ, ਤਾਂ ਅਸੀਂ ਗਿਆਨਵਾਨ ਭਗਤ ਵੀ ਨਹੀਂ ਕਹੇ ਜਾ ਸਕਦੇ। ਭਗਤੀ ਤਾਂ ਹੀ ਸੰਭਵ ਹੈ ਜਦੋਂ ਸ਼ਰਧਾ ਪ੍ਰੇਮ ਨਾਲ, ਵਿਸਵਾਸ ਨਾਲ, ਬਿਨਾਂ ਕਿਸੇ ਡਰ ਦੇ ਕੀਤੀ ਜਾਵੇ। ਇਹ ਬ੍ਰਹਮਗਿਆਨੀ ਸੰਤਾਂ ਦਾ ਜੀਵਨ ਹੈ। ਇਹ ਪਿਆਰ ਕਿਸੇ ਵੀ ਸਥਿਤੀ ਕਾਰਨ ਘੱਟ ਜਾਂ ਵੱਧ ਨਹੀਂ ਹੋਵੇਗਾ, ਸਗੋਂ ਇਹ ਰੂਹ ਤੋਂ ਰੂਹ ਦਾ ਪਿਆਰ ਹੋਵੇਗਾ। ਉਨਾਂ ਕਿਹਾ ਕਿ ਅੱਜ ਕਿ੍ਰਸਮਸ ਦਾ ਦਿਨ ਹੈ, ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ ਦੀ ਗੱਲ ਹੋਈ ਹੈ। ਇਹ ਭਾਵਨਾ ਇਹ ਹੈ ਕਿ ਸੰਤ ਹਮੇਸਾ ਪਰਉਪਕਾਰੀ ਹੁੰਦੇ ਹਨ। ਸੰਤ ਕੁਝ ਲੋਕਾਂ ਲਈ ਨਹੀਂ ਸਗੋਂ ਸਾਰੇ ਸੰਸਾਰ ਦੇ ਭਲੇ ਲਈ ਆਉਂਦੇ ਹਨ। ਸਾਨੂੰ ਉਨਾਂ ਤੋਂ ਇਹ ਪ੍ਰੇਰਨਾ ਮਿਲਦੀ ਹੈ ਕਿ ਸਾਨੂੰ ਸਾਰਿਆਂ ਨਾਲ ਪਿਆਰ, ਦਿਆਲਤਾ ਅਤੇ ਹਮਦਰਦੀ ਸਿੱਖਣੀ ਚਾਹੀਦੀ ਹੈ। ਆਪ ਨੇ ਕਿਹਾ ਕਿ ਸੇਵਾ ਸਿਮਰਨ ਸਤਿਸੰਗ ਵਿਚ ਜੁੜ ਕੇ ਸਾਰਾ ਸਾਲ ਬੀਤ ਗਿਆ ਹੈ। ਆਉਣ ਵਾਲੇ ਸਾਲ ਵਿੱਚ ਵੀ ਕੋਸ਼ਿਸ਼ ਕਰੋ ਕਿ ਅਸੀਂ ਬਿਹਤਰ ਬਣ ਸਕੀਏ ਅਤੇ ਆਪਣੀ ਜਿੰਦਗੀ ਵਿੱਚ ਚਮਕ ਸਕੀਏ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਜੁੜ ਕੇ, ਜੇ ਹਰ ਵੇਲੇ ਜੁੜਿਆ ਰਹੇ, ਤਾਂ ਚਮਕ ਵਧਦੀ ਰਹੇਗੀ। ਨਿਰੰਕਾਰੀ ਰਾਜਪਿਤਾ ਰਮਿਤ ਜੀ ਸਤਿਗੁਰੂ ਮਾਤਾ ਜੀ ਦੇ ਨਾਲ ਸਤਿਸੰਗ ਸਮਾਗਮ ਵਿੱਚ ਮੁੱਖ ਸਟੇਜ ‘ਤੇ ਮੌਜੂਦ ਸਨ ਅਤੇ ਦਰਸਨ ਕਰਕੇ ਸਾਰਿਆਂ ਨੂੰ ਆਸੀਰਵਾਦ ਦਿੱਤਾ।