news

Jagga Chopra

Articles by this Author

ਮਿਆਂਮਾਰ ਵਿੱਚ ਇੱਕ ਮੱਠ ਵਿੱਚ ਤਿੰਨ ਭਿਕਸ਼ੂਆਂ ਸਮੇਤ ਘੱਟੋ-ਘੱਟ 29 ਲੋਕਾਂ ਦੀ ਮੌਤ

ਨੇਪੀਡਾਵ, ਏਐੱਨਆਈ : ਮਿਆਂਮਾਰ ਦੇ ਦੱਖਣੀ ਸ਼ਾਨ ਰਾਜ ਵਿੱਚ ਇੱਕ ਮੱਠ ਵਿੱਚ ਤਿੰਨ ਭਿਕਸ਼ੂਆਂ ਸਮੇਤ ਘੱਟੋ-ਘੱਟ 29 ਲੋਕਾਂ ਦੀ ਮੌਤ ਹੋ ਗਈ। ਐਤਵਾਰ ਨੂੰ ਆਨਲਾਈਨ ਪੋਸਟ ਕੀਤੀਆਂ ਗਈਆਂ ਤਸਵੀਰਾਂ ਵਿੱਚ ਪਿੰਡ ਦੇ ਮੱਠ ਦੇ ਪ੍ਰਵੇਸ਼ ਦੁਆਰ ਦੇ ਨੇੜੇ ਤਿੰਨ ਬੋਧੀ ਭਿਕਸ਼ੂਆਂ ਸਮੇਤ ਕਈ ਖੂਨ ਨਾਲ ਲੱਥਪੱਥ ਲਾਸ਼ਾਂ ਦਿਖਾਈਆਂ ਗਈਆਂ। ਮੱਠ ਦੇ ਮੂਹਰਲੇ ਪਾਸੇ ਵੀ ਗੋਲ਼ੀਆਂ ਦੇ ਨਿਸ਼ਾਨ

ਲਾਰੈਂਸ਼ ਬਿਸ਼ਨੋਈ ਨੇ ਚੈਨਲ ਨੂੰ ਦਿੱਤੀ ਇੰਟਰਵਿਊ ‘ਚ ਕੀਤਾ ਦਾਅਵਾ, ਸਿੱਧੂ ਮੂਸੇਵਾਲਾ ਦੀ ਹੱਤਿਆ ਮੇਰੇ ਕਹਿਣ ਤੇ ਹੋਈ, ਸਾਜ਼ਿਸ ਗੋਲਡੀ ਬਰਾੜ ਨੇ ਰਚੀ
  • ਲਾਰੈਂਸ ਨੇ ਇੰਟਰਵਿਊ 'ਚ ਕਿਹਾ ਸਲਮਾਨ ਨੇ ਸਾਡੇ ਸਮਾਜ ਨੂੰ ਨੀਵਾਂ ਦਿਖਾਇਆ ਹੈ : 
  • ਪੁਲਿਸ ਪ੍ਰਸ਼ਾਸਨ ਦਾ ਦਾਅਵਾ, ਇੰਟਰਵਿਊ ਬਠਿੰਡਾ ਜੇਲ੍ਹ ’ਚ ਨਹੀਂ ਹੋਇਆ 
  • ਪੁਲਿਸ ਦੀ ਗਿ੍ਫਤ ’ਚ ਰਹਿਣ ਦੌਰਾਨ ਲਾਰੈਂਸ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ : ਪੁਲਿਸ ਕਮਿਸ਼ਨਰ ਜੈਪੁਰ 
  • ਪੰਜਾਬ ਤੇ ਰਾਜਸਥਾਨ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਸਾਡੇ ਨਹੀਂ ਹੋਈ ਇੰਟਰਵਿਊ
  • ਇਸ ਵੀਡੀਓ ਦਾ
ਕੈਨੇਡੀਅਨ ਸਰਕਾਰ 700 ਭਾਰਤੀ ਵਿਦਿਆਰਥੀਆਂ ਨੂੰ ਕਰੇਗੀ ਡਿਪੋਰਟ, ਜਲੰਧਰ ਦੇ ਏਜੰਟ ਨੇ ਵਿਦਿਆਰਥੀਆਂ ਨੂੰ ਦਿੱਤਾ ਫਰਜੀ ਆਫਰ ਲੈਟਰ

ਟੋਰਾਂਟੋਂ, 15 ਮਾਰਚ (ਭੁਪਿੰਦਰ ਸਿੰਘ ਠੁੱਲੀਵਾਲ) : ਜਲੰਧਰ ਦੇ ਏਜੰਟ ਵੱਲੋਂ ਵਿਦਿਆਰਥੀਆਂ ਨੂੰ ਫਰਜ਼ੀ ਆਫਰ ਲੈਟਰ ਦੇ ਕੇ ਕੈਨੇਡਾ ਕਾਲਜ ‘ਚ ਦਾਖਲਾ ਦਵਾਇਆ ਗਿਆ ਸੀ, ਜਿਸ ਬਾਰੇ ਪਤਾ ਲੱਗਣ ਤੋਂ ਬਾਅਦ 700 ਵਿਦਿਆਰਥੀਆਂ ਨੂੰ ਕੈਨੇਡੀਅਨ ਸਰਕਾਰ ਡਿਪੋਰਟ ਕਰਨ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਕੈਨੇਡੀਅਨ ਬਾਰਡਰ ਸਕਿਊਰਿਟੀ ਏਜੰਸੀ ਵੱਲੋਂ 700 ਭਾਰਤੀ ਵਿਦਿਆਰਥੀਆਂ ਨੂੰ

10 ਹਜ਼ਾਰ ਕਿਸਾਨਾਂ ਵੱਲੋਂ ਨਾਸਿਕ ਤੋਂ ਮੁੰਬਈ ਤੱਕ ਪੈਦਲ ਮਾਰਚ, ਮੁੰਬਈ ਦੇ ਆਜ਼ਾਦ ਮੈਦਾਨ ਕਰਨਗੇ ਰੋਸ ਪ੍ਰਦਰਸ਼ਨ

ਨਾਸਿਕ, 15 ਮਾਰਚ : ਕਰੀਬ 10,000 ਕਿਸਾਨ ਨਾਸਿਕ ਦੇ ਡਿੰਡੋਰੀ ਤੋਂ ਮੁੰਬਈ ਦੇ ਆਜ਼ਾਦ ਮੈਦਾਨ ਤੱਕ ਪੈਦਲ ਪ੍ਰਦਰਸ਼ਨ ਕਰ ਰਹੇ ਹਨ। ਸੋਮਵਾਰ ਤੋਂ ਸ਼ੁਰੂ ਹੋਇਆ ਕਿਸਾਨਾਂ ਦਾ ਪੈਦਲ ਮਾਰਚ ਬੁੱਧਵਾਰ ਨੂੰ ਕਸਾਰਾ ਘਾਟ ਤੋਂ ਗੁਜ਼ਰਿਆ। ਡਰੋਨ ਤੋਂ ਇੱਥੇ ਦੇਖ ਕੇ ਅਜਿਹਾ ਲੱਗ ਰਿਹਾ ਸੀ ਜਿਵੇਂ ਕੋਈ ਅਜਗਰ ਸੜਕ 'ਤੇ ਘੁੰਮ ਰਿਹਾ ਹੋਵੇ। ਇਹ ਕਿਸਾਨ ਜ਼ਮੀਨ 'ਤੇ ਆਦਿਵਾਸੀਆਂ ਦੇ ਹੱਕ

ਮਾਲੂਮੀ ਰੰਜ਼ਿਜ ਕਾਰਨ ਨੌਜਵਾਨ ਨੇ ਮਾਂ ਅਤੇ ਛੋਟੇ ਭਰਾ ਨੂੰ ਪੈਟਰੋਲ ਪਾ ਕੇ ਅੱਗ ਲਗਾ ਕੇ ਸਾੜਿਆ, ਦੋਵਾਂ ਦੀ ਮੌਤ

ਸੀਕਰੀ, 15 ਮਾਰਚ : ਰਾਜਸਥਾਨ ਦੇ ਸੀਕਰੀ ਇਲਾਕੇ ‘ਚ ਇੱਕ ਨੌਜਵਾਨ ਵੱਲੋਂ ਆਪਣੀ ਮਾਂ ਅਤੇ ਛੋਟੇ ਭਰਾ ਨੂੰ ਪੈਟਰੋਲ ਪਾ ਕੇ ਅੱਗ ਲਗਾਉਣ ਦੀ ਦੁੱਖਦਾਈ ਘਟਨਾਂ ਸਾਹਮਣੇ ਆਈ ਹੈ, ਅੱਗ ਦੀ ਲਪੇਟ ‘ਚ ਆਏ ਮਾਂ-ਪੁੱਤ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਥਾਣਾ ਸੀਕਰੀ ਦੀ ਪੁਲਿਸ ਵੱਲੋਂ ਕਥਿਤ ਦੋਸ਼ੀ ਪੁੱਤਰ ਨੂੰ ਗ੍ਰਿਫਤਾਰ ਕਰਲਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਦੇ ਛੋਟੇ ਭਰਾ

ਮੁੱਖ ਮੰਤਰੀ ਭਗਵੰਤ ਮਾਨ ਨੇ 6 ਮੰਤਰੀਆਂ ਦੇ ਮਹਿਕਮੇ ਬਦਲੇ

ਚੰਡੀਗੜ੍ਹ, 15 ਮਾਰਚ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਕੈਬਨਿਟ ਮੰਤਰੀਆਂ ਦੇ ਮਹਿਕਮਿਆਂ 'ਚ ਬਦਲਾਅ ਕੀਤਾ ਗਿਆ ਹੈ। ਮੁੱਖ ਮੰਤਰੀ ਮਾਨ ਵੱਲੋਂ ਆਪਣੇ 6 ਮੰਤਰੀਆਂ ਦੇ ਮਹਿਕਮਿਆਂ 'ਚ ਬਦਲਾਅ ਕੀਤਾ ਗਿਆ ਹੈ।  ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਗਈ ਸੂਚੀ ਵਿਚ ਮੁੱਖ ਮੰਤਰੀ ਭਗਵੰਤ ਮਾਨ, ਅਮਨ ਅਰੋੜਾ, ਗੁਰਮੀਤ ਸਿੰਘ ਮੀਤ ਹੇਅਰ, ਲਾਲਜੀਤ ਸਿੰਘ ਭੁੱਲਰ, ਚੇਤਨ ਸਿੰਘ

ਸਰਕਾਰ ਸਕਿੱਲ ਕੋਰਸਾਂ ਵਿਚ ਵਧੇਰੇ ਧਿਆਨ ਕੇਂਦਰਿਤ ਕਰਕੇ ਨੌਜਵਾਨਾਂ ਨੂੰ ਕੋਰਸ ਕਰਨ ਲਈ ਪ੍ਰੇਰਿਤ ਕਰ ਰਹੀ ਹੈ : ਜਿੰਪਾ

ਹੁਸ਼ਿਆਰਪੁਰ, 15 ਮਾਰਚ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਹਮੇਸ਼ਾ ਉਪਰਾਲਾ ਰਿਹਾ ਹੈ ਕਿ ਸੂਬੇ ਦੇ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਕੋਰਸ ਕਰਵਾਏ ਜਾਣ, ਜਿਸ ਵਿਚ ਰੋਜ਼ਗਾਰ ਦੀਆਂ ਵਧੇਰੇ ਸੰਭਾਵਨਾਵਾਂ ਹੋਣ। ਇਸ ਲਈ ਪੰਜਾਬ ਸਰਕਾਰ ਸਕਿੱਲ ਕੋਰਸਾਂ ਵਿਚ ਵਧੇਰੇ ਧਿਆਨ ਕੇਂਦਰਿਤ ਕਰ ਰਹੀ ਹੈ

ਗਿਆਨ ਦੇ ਆਦਾਨ ਪ੍ਰਦਾਨ ਲਈ ਮੈਡੀਕਲ ਤੇ ਡੈਂਟਲ ਕਾਲਜਾਂ 'ਚ ਕਰਵਾਏ ਜਾਣਗੇ ਟੀਚਿੰਗ ਐਕਸਚੇਂਜ ਪ੍ਰੋਗਰਾਮ : ਡਾ. ਬਲਬੀਰ ਸਿੰਘ

ਪਟਿਆਲਾ , 15 ਮਾਰਚ : ਸਰਕਾਰੀ ਡੈਂਟਲ ਕਾਲਜ ਅਤੇ ਹਸਪਤਾਲ ਵਿਖੇ ਐਮ.ਡੀ.ਐਸ. ਪੈਰੀਡੋਨਟਿਕਸ ਵਿਸ਼ੇ 'ਤੇ ਟੀਚਿੰਗ ਐਕਸਚੇਂਜ ਪ੍ਰੋਗਰਾਮ ਦੌਰਾਨ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਵਿਭਾਗਾਂ ਦੇ ਮੰਤਰੀ ਡਾ. ਬਲਬੀਰ ਸਿੰਘ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਐਕਸੈਜ਼ ਪ੍ਰੋਗਰਾਮ 'ਚ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਦੇ ਉਪ ਕੁਲਪਤੀ

ਦੇਸ਼ ਭਗਤੀ ਦੇ ਰੰਗ ਵਿੱਚ ਰੰਗੀ ਲੋਰੀ ਲਿਖਣ ਮੁਕਾਬਲੇ ਵਿੱਚ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਨੇ ਪੰਜਾਬ ਰਾਜ ਵਿੱਚੋਂ ਪਹਿਲਾ ਸਥਾਨ ਕੀਤਾ ਪ੍ਰਾਪਤ 
  • ਕੌਮੀ ਅਵਾਰਡ ਜੇਤੂ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਨੇ ਜ਼ਿਲ੍ਹਾ ਲੁਧਿਆਣਾ ਦਾ ਵਧਾਇਆ ਮਾਣ : ਡਿਪਟੀ ਕਮਿਸ਼ਨਰ ਮਲਿਕ

ਲੁਧਿਆਣਾ, 15 ਮਾਰਚ : ਦੇਸ਼ ਭਗਤੀ ਦੇ ਰੰਗ ਵਿੱਚ ਰੰਗੀ ਲੋਰੀ ਲਿਖਣ ਮੁਕਾਬਲੇ ਵਿੱਚ ਕੌਮੀ ਅਵਾਰਡ ਜੇਤੂ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਨੇ ਪੰਜਾਬ ਰਾਜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਪਿੰਡ ਲਲਤੋਂ ਕਲਾਂ ਅਤੇ ਜ਼ਿਲ੍ਹਾ ਲੁਧਿਆਣਾ ਦਾ ਮਾਣ ਵਧਾਇਆ ਹੈ।

ਵੀਵੋ ਮਿਸਟਰ ਪੰਜਾਬ ਐਂਡ ਮਿਸਟਰ ਲੁਧਿਆਣਾ 2023 ਚੈਂਪੀਅਨਸ਼ਿਪ ਕਰਵਾਈ ਗਈ, 250 ਪ੍ਰਤੀਯੋਗੀਆਂ ਨੇ ਲਿਆ ਭਾਗ

ਲੁਧਿਆਣਾ, 15 ਮਾਰਚ : ਵੀਵੋ ਮਿਸਟਰ ਪੰਜਾਬ ਐਂਡ ਮਿਸਟਰ ਲੁਧਿਆਣਾ 2023 ਚੈਂਪੀਅਨਸ਼ਿਪ ਲਾਇਨਜ਼ ਕਲੱਬ ਲੁਧਿਆਣਾ ਵਿਖੇ ਕਰਵਾਈ ਗਈ। ਇਸ ਮੁਕਾਬਲੇ ਵਿੱਚ 250 ਤੋਂ ਵੱਧ ਪ੍ਰਤੀਯੋਗੀਆਂ ਨੇ ਭਾਗ ਲਿਆ। ਸਮੂਹ ਪ੍ਰਬੰਧਕਾਂ ਨੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਸੀਨੀਅਰ ਭਾਜਪਾ ਆਗੂ ਸੁਖਵਿੰਦਰ ਸਿੰਘ ਬਿੰਦਰਾ (ਸਾਬਕਾ ਚੇਅਰਮੈਨ ਯੁਵਾ ਵਿਕਾਸ ਤੇ ਖੇਡ ਵਿਭਾਗ ਪੰਜਾਬ ਸਰਕਾਰ) ਅਤੇ