news

Jagga Chopra

Articles by this Author

ਭੂਮੱਧ ਸਾਗਰ ਵਿੱਚ 500 ਸ਼ਰਨਾਰਥੀਆਂ ਨਾਲ ਭਰੀ ਇੱਕ ਕਿਸ਼ਤੀ ਲਾਪਤਾ

ਇਟਲੀ, 26 ਮਈ : ਭੂਮੱਧ ਸਾਗਰ ਵਿੱਚ 500 ਸ਼ਰਨਾਰਥੀਆਂ ਨਾਲ ਭਰੀ ਇੱਕ ਕਿਸ਼ਤੀ ਲਾਪਤਾ ਹੋ ਗਈ ਹੈ। ਇਸ ਕਿਸ਼ਤੀ ਵਿੱਚ ਇੱਕ ਨਵਜੰਮਿਆ ਬੱਚਾ ਅਤੇ ਇੱਕ ਗਰਭਵਤੀ ਔਰਤ ਵੀ ਮੌਜੂਦ ਹੈ। ਸ਼ਰਨਾਰਥੀਆਂ ਦੀਆਂ ਕਿਸ਼ਤੀਆਂ ‘ਤੇ ਨਜ਼ਰ ਰੱਖਣ ਵਾਲੀ ਸੰਸਥਾ ਅਲਾਰਮ ਫੋਨ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਸੰਗਠਨ ਮੁਤਾਬਕ ਸ਼ਰਨਾਰਥੀਆਂ ਨਾਲ ਉਨ੍ਹਾਂ ਦੀ ਕਿਸ਼ਤੀ ਦਾ ਆਖਰੀ

ਸ੍ਰੀ ਮੁਕਤਸਰ ਸਾਹਿਬ ਵਿੱਚ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ, ਪਤੀ-ਪਤਨੀ ਦੀ ਮੌਤ, ਪੋਤੇ ਦੀਆਂ ਦੋਵੇਂ ਲੱਤਾਂ ਅਤੇ ਬਾਹਾਂ ਟੁੱਟੀਆਂ

ਸ੍ਰੀ ਮੁਕਤਸਰ ਸਾਹਿਬ,26 ਮਈ : ਜਲਾਲਾਬਾਦ ਰੋਡ ਸਥਿਤ ਰਿਲਾਇੰਸ ਪੰਪ ਦੇ ਬਿਲਕੁਲ ਸਾਹਮਣੇ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਜਿਸ ਵਿੱਚ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦਾ ਪੋਤਾ ਗੰਭੀਰ ਜ਼ਖ਼ਮੀ ਹੋ ਗਿਆ। ਲੜਕੇ ਦੀਆਂ ਦੋਵੇਂ ਬਾਹਾਂ ਅਤੇ ਲੱਤਾਂ ਟੁੱਟ ਗਈਆਂ, ਜਿਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ

‘ਟਾਵਰ ਆਫ਼ ਲੰਡਨ' ਵਿਖੇ ਪ੍ਰਦਰਸ਼ਨੀ ਵਿਚ ਕੋਹਿਨੂਰ ਹੀਰੇ ਨੂੰ ਕੀਤਾ ਜਾਵੇਗਾ ਪ੍ਰਦਰਸ਼ਿਤ

ਲੰਡਨ, 26 ਮਈ : ਕੋਹਿਨੂਰ ਹੀਰੇ ਨੂੰ ਇਸ ਦੇ ਅਸ਼ਾਂਤ ਬਸਤੀਵਾਦੀ ਇਤਿਹਾਸ ਨੂੰ ‘ਪਾਰਦਰਸ਼ੀ, ਸੰਤੁਲਤ ਅਤੇ ਸੰਮਲਤ' ਤਰੀਕੇ ਨਾਲ ਪ੍ਰਦਰਸ਼ਿਤ ਕਰਨ ਲਈ ਜਿੱਤ ਦੇ ਪ੍ਰਤੀਕ ਵਜੋਂ ਅੱਜ ਤੋਂ ‘ਟਾਵਰ ਆਫ਼ ਲੰਡਨ' ਵਿਖੇ ਇਕ ਨਵੀਂ ਪ੍ਰਦਰਸ਼ਨੀ ਵਿਚ ਪ੍ਰਦਰਸ਼ਿਤ ਕੀਤਾ ਜਾਵੇਗਾ। ਕੋਹਿਨੂਰ ਨੂੰ ‘ਕੋਹ-ਏ-ਨੂਰ’ ਵੀ ਕਿਹਾ ਜਾਂਦਾ ਹੈ। ਇਹ ਨਵੀਂ ਜਵੈੱਲ ਹਾਊਸ ਪ੍ਰਦਰਸ਼ਨੀ ਦਾ ਹਿੱਸਾ ਹੈ ਅਤੇ

ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ  ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ 

ਮੁੱਲਾਂਪੁਰ ਦਾਖਾ, 26 ਮਈ (ਸਤਵਿੰਦਰ ਸਿੰਘ ਗਿੱਲ) : ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ 417ਵਾਂ ਸ਼ਹੀਦੀ ਦਿਹਾੜਾ  ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਅਮਨ ਪਾਰਕ, ਨਿਊ ਰਾਜਗੁਰੂ ਨਗਰ, ਮੁੱਲਾਪੁਰ ਦਾਖਾ - ਲੁਧਿਆਣਾ ਰੋਡ  ਵਿਖੇ ਪਿੰਡ ਦੀ ਸੰਗਤ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਵੇਰੇ ਗੁਰਦੁਆਰਾ ਸਾਹਿਬ ਵਿਖੇ ਪਰਸੋਂ

ਦਾਖਾ 'ਚ ਨੈਸ਼ਨਲ ਹਾਈਵੇਅ 'ਤੇ 2 ਕਰੋੜ ਨਾਲ ਬਣੇਗਾ ਪੈਦਲ ਚੱਲਣ ਵਾਲਾ ਪੁਲ
  • ਸੁਖਵਿੰਦਰ ਢੋਲਣ ਦੀ ਸਖ਼ਤ ਮਿਹਨਤ ਦਾ ਨਤੀਜਾ
  • ਸਰਕਾਰੀ ਸਕੂਲ ਦਾਖਾ ਦੇ ਵਿਦਿਆਰਥੀ ਬੇਹੱਦ ਖ਼ੁਸ਼

ਮੁੱਲਾਂਪੁਰ ਦਾਖਾ, 26 ਮਈ (ਸਤਵਿੰਦਰ ਸਿੰਘ ਗਿੱਲ) : ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਲੁਧਿਆਣਾ ਤੋਂ ਤਲਵੰਡੀ ਤੱਕ ਇਕ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇ ਕੇ ਹਰ ਚੌਕ 'ਚ ਪੁਲਾਂ ਦਾ ਨਿਰਮਾਣ ਤੇ ਪੁਲਾਂ ਦੁਆਲੇ ਸਰਵਿਸ ਲੇਨ ਬਣਾਉਣ ਦਾ ਕੰਮ ਕਰਵਾਇਆ ਪਰ ਇਸ ਸ਼ਾਹਰਾਹ 'ਤੇ

2024 ਦੀਆਂ ਲੋਕ ਸਭਾ ਚੋਣਾਂ ਲਈ ਭਾਰਤੀ ਜੰਨਤਾ ਪਾਰਟੀ ਹੋਈ ਪੱਬਾਂ ਭਾਰ
  • 30 ਮਈ ਤੋਂ 30 ਜੂਨ ਤੱਕ ਭਾਜਪਾ ਵਿੱਢੇਗੀ ਜਨ ਸਪੰਰਕ ਮੁਹਿੰਮ 

ਮੁੱਲਾਂਪੁਰ ਦਾਖਾ, 26 ਮਈ (ਸਤਵਿੰਦਰ  ਸਿੰਘ ਗਿੱਲ) : ਭਾਰਤੀ ਜਨਤਾ ਪਾਰਟੀ  ਜਿਲ੍ਹਾ ਜਗਰਾਉਂ ਦੀ ਕਾਰਜਕਾਰਨੀ ਦੀ ਇੱਕ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਮੇਜਰ ਸਿੰਘ ਦੇਤਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਅਤੇ ਸਾਬਕਾ ਵਿਧਾਇਕ ਜਲੰਧਰ ਕੇ.ਡੀ. ਭੰਡਾਰੀ ਨੇ ਸ਼ਮੂਲੀਅਤ

ਉੱਤਰੀ ਭਾਰਤ ਸਮੇਤ ਦੇਸ਼ ਦੇ ਸਾਰੇ ਰਾਜਾਂ 'ਚ ਮਾਨਸੂਨ ਦੀ ਆਮਦ ਜੂਨ 'ਚ ਹੋਵੇਗੀ : ਮੌਸਮ ਵਿਭਾਗ

ਨਵੀਂ ਦਿੱਲੀ, 25 ਮਈ : ਉੱਤਰੀ ਭਾਰਤ ਸਮੇਤ ਦੇਸ਼ ਦੇ ਸਾਰੇ ਰਾਜਾਂ ਨੂੰ ਬਹੁਤ ਜਲਦੀ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ। ਰਾਜਧਾਨੀ ਦਿੱਲੀ 'ਚ ਪਿਛਲੇ ਦਿਨੀਂ ਹੋਈ ਬਾਰਸ਼ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਸੀ ਪਰ ਕੁਝ ਹੀ ਦਿਨਾਂ 'ਚ ਮੌਸਮ ਹੋਰ ਸੁਹਾਵਣਾ ਹੋਣ ਵਾਲਾ ਹੈ। ਦਰਅਸਲ, IMD ਨੇ ਅੱਜ ਮਾਨਸੂਨ ਨੂੰ ਲੈ ਕੇ ਇੱਕ ਅਪਡੇਟ ਜਾਰੀ ਕੀਤਾ ਹੈ। ਮੌਸਮ ਵਿਭਾਗ (IMD)

ਕਾਂਗਰਸ ਭਾਰਤੀ ਸੱਭਿਆਚਾਰ ਨੂੰ ਇੰਨੀ 'ਨਫ਼ਰਤ' ਕਿਉਂ ਕਰਦੀ ਹੈ : ਅਮਿਤ ਸ਼ਾਹ 

ਨਵੀਂ ਦਿੱਲੀ, 25 ਮਈ : ਨਵੀਂ ਸੰਸਦ ਭਵਨ ਨਵੀਂ ਸੰਸਦ ਭਵਨ ਦੇ ਉਦਘਾਟਨ ਅਤੇ ਉਸ ਵਿੱਚ ਰੱਖੇ ਜਾਣ ਵਾਲੇ ਸੇਂਗੋਲ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਹੈ। ਨਵੇਂ ਸੰਸਦ ਭਵਨ 'ਚ ਸਪੀਕਰ ਦੀ ਕੁਰਸੀ ਨੇੜੇ ਲਗਾਏ ਜਾਣ ਵਾਲੇ ਸੇਂਗੋਲ ਸਬੰਧੀ ਭਾਜਪਾ ਦੇ ਦਾਅਵੇ ਨੂੰ ਕਾਂਗਰਸ ਨੇ ਫਰਜ਼ੀ ਦੱਸਿਆ ਸੀ

ਜ਼ਿਲ੍ਹਾ ਹਸਪਤਾਲ ਵਿਚ ਦੂਰਬੀਨ ਤੇ ਲੇਜ਼ਰ ਨਾਲ ਕੀਤੇ ਜਾ ਰਹੇ ਹਨ ਜਨਰਲ ਆਪਰੇਸ਼ਨ : ਡਾ. ਵਿਨੀਤ ਕੰਬੋਜ
  • ਜਨਰਲ ਸਰਜਰੀ ਵਿਭਾਗ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ

ਮੋਹਾਲੀ, 25 ਮਈ : ਜ਼ਿਲ੍ਹਾ ਹਸਪਤਾਲ ਮੋਹਾਲੀ ਵਿਚ ਵੱਖ-ਵੱਖ ਬੀਮਾਰੀਆਂ ਦੇ ਜਨਰਲ ਆਪਰੇਸ਼ਨ ਸਫ਼ਲਤਾਪੂਰਵਕ ਤੇ ਤਸੱਲੀਬਖ਼ਸ਼ ਢੰਗ ਨਾਲ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਹਸਪਤਾਲ ਦੇ ਜਨਰਲ ਅਤੇ ਲੈਪਰੋਸਕੋਪਿਕ ਸਰਜਨ ਡਾ. ਵਿਨੀਤ ਕੰਬੋਜ ਨੇ ਦਸਿਆ ਕਿ ਸਿਵਲ ਸਰਜਨ ਡਾ. ਰੁਪਿੰਦਰ ਗਿੱਲ ਅਤੇ

ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਸਰਕਾਰ ਦੇ ਵੱਖ-ਵੱਖ ਪ੍ਰੋਗਰਾਮਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਵੱਲੋਂ ਸਮੂਹ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ
  • ਸਮੂਹ ਅਧਿਕਾਰੀ ਤੇ ਕਰਮਚਾਰੀ ਨਵੇਂ ਦਫ਼ਤਰੀ ਸਮੇਂ ਅਨੁਸਾਰ ਆਪਣੇ ਦਫ਼ਤਰਾਂ ਵਿੱਚ ਹਾਜ਼ਰ ਹੋਣਾ ਯਕੀਨੀ ਬਣਾਉਣ-ਸ੍ਰੀ ਸੰਦੀਪ ਰਿਸ਼ੀ

ਤਰਨ ਤਾਰਨ, 26 ਮਈ : ਜ਼ਿਲ੍ਹਾ ਤਰਨ ਤਾਰਨ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਸਰਕਾਰ ਦੇ ਵੱਖ-ਵੱਖ ਪ੍ਰੋਗਰਾਮਾਂ ਦਾ ਜਾਇਜ਼ਾ ਲੈਣ ਲਈ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਨਵ-ਨਿਯੁਕਤ ਡਿਪਟੀ ਕਮਿਸ਼ਨਰ ਤਰਨ ਤਾਰਨ (ਵਾਧੂ ਚਾਰਜ)