news

Jagga Chopra

Articles by this Author

ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਕੈਬਨਿਟ ਮੰਤਰੀ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ
  • ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਵਿਧਾਨ ਸਭਾ ਹਲਕਾ ਮਲੋਟ ਦਾ ਕੀਤਾ ਦੌਰਾ

ਸ੍ਰੀ ਮੁਕਤਸਰ ਸਾਹਿਬ, 26 ਮਈ : ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਵਿਧਾਨ ਸਭਾ ਹਲਕਾ ਮਲੋਟ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਜਾਇਜ਼ ਮੁਸ਼ਕਿਲਾਂ ਦਾ ਮੌਕੇ ਤੇ ਨਿਪਟਾਰਾ ਕੀਤਾ। ਕੈਬਨਿਟ ਮੰਤਰੀ

ਬਿਜਲੀ ਮੰਤਰੀ ਈਟੀਓ ਨੇ 66ਕੇਵੀ ਸਬ ਸਟੇਸ਼ਨ ਕਲਿਆਣਪੁਰ ਦੇ ਖਪਤਕਾਰਾਂ ਨੂੰ ਸਮਰਪਿਤ ਕੀਤਾ
  • ਸੂਬੇ ਭਰ ਵਿੱਚ 20 ਐਮਵੀਏ ਪਾਵਰ ਟਰਾਂਸਫਾਰਮਰਾਂ ਵਾਲੇ 40 ਨਵੇਂ 66 ਕੇਵੀ ਸਬ ਸਟੇਸ਼ਨ ਸਥਾਪਿਤ ਕੀਤੇ ਜਾ ਰਹੇ: ਬਿਜਲੀ ਮੰਤਰੀ ਈ.ਟੀ.ਓ

ਹੁਸ਼ਿਆਰਪੁਰ, 26 ਮਈ : ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਸ਼ੁੱਕਰਵਾਰ ਨੂੰ ਇੱਥੇ ਸਬ-ਡਿਵੀਜ਼ਨ ਟਾਂਡਾ ਅਤੇ ਭੋਗਪੁਰ ਦੇ ਖਪਤਕਾਰਾਂ ਨੂੰ 66 ਕੇ.ਵੀ ਸਬ ਸਟੇਸ਼ਨ ਪਿੰਡ ਕਲਿਆਣਪੁਰ ਸਮਰਪਿਤ ਕੀਤਾ। ਸ. ਹਰਭਜਨ ਸਿੰਘ ਈ

ਡੀਜੀਪੀ ਨੇ ਲੁਧਿਆਣਾ ਪੁਲਿਸ ਦੇ 13 ਪੁਲਿਸ ਥਾਣਿਆਂ ਵਿੱਚ 120 ਕਿਲੋਵਾਟ ਸਮਰੱਥਾ ਵਾਲੇ ਸੋਲਰ ਪਾਵਰ ਪਲਾਂਟਾਂ ਦਾ ਕੀਤਾ ਉਦਘਾਟਨ
  • ਸੂਬੇ ਨੂੰ ਵਾਤਾਵਰਣ ਪੱਖੀ ਬਣਾਉਣ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਸੀਐਸਆਰ ਦੀ ਭਾਈਵਾਲੀ ਨਾਲ ਪੁਲਿਸ ਵਿਭਾਗਾਂ ਦੀਆਂ ਇਮਾਰਤਾਂ ਨੂੰ ਕੀਤਾ ਸੋਲਰਾਈਜ਼
  • ਜਲਦ ਹੀ ਪੰਜਾਬ ਦੇ ਸਾਰੇ ਥਾਣਿਆਂ ਨੂੰ ਸੋਲਰ ਊਰਜਾ ਨਾਲ ਦਿੱਤੀ ਜਾਵੇਗੀ ਬਿਜਲੀ: ਡੀਜੀਪੀ ਗੌਰਵ ਯਾਦਵ
  • ਸੋਲਰ ਊਰਜਾ ਪਲਾਂਟ ਲੁਧਿਆਣਾ ‘ਚ ਕਾਰਬਨ ਦੀ ਨਿਕਾਸੀ ਵਿੱਚ ਸਾਲਾਨਾ 180 ਮੀਟ੍ਰਿਕ ਟਨ ਤੱਕ ਕਮੀ
ਲੁਧਿਆਣਾ ਪੁਲਿਸ ਵੱਲੋਂ ਜਿੰਦੀ ਗਰੁੱਪ ਦੇ 5 ਸਾਥੀਆਂ ਨੂੰ ਕੀਤਾ ਗ੍ਰਿਫਤਾਰ, 4 ਪਿਸਟਲ ਤੇ ਇੱਕ ਬਦੂੰਕ ਸਮੇਤ 16 ਲੱਖ ਦੀ ਨਕਦੀ ਬਰਾਮਦ

ਲੁਧਿਆਣਾ, 25 ਮਈ : ਲੁਧਿਆਣਾ ਪੁਲਿਸ ਨੇ ਜਤਿੰਦਰ ਸਿੰਘ ਜਿੰਦੀ ਗਰੁੱਪ ਦੇ 5 ਜਣਿਆਂ ਨੂੰ ਕਾਬੂ ਕੀਤਾ ਹੈ। ਜਿੰਨਾਂ ਪਾਸੋਂ ਪੁਲਿਸ ਨੂੰ 16 ਲੱਖ ਰੁਪਏ ਤੋਂ ਵੱਧ ਦੀ ਨਕਦੀ, 4 ਪਿਸਟਲ, ਇੱਕ ਬੰਦੂਕ ਤੇ ਜਿੰਦਾ ਕਾਰਤੂਸ ਤੋਂ ਇਲਾਵਾ 525 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ ਹੈ। ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੁਧਿਆਣਾਂ

ਰਾਸ਼ਟਰਪਤੀ ਬਾਇਡਨ ਨੂੰ ਮਾਰਨ ਦੇ ਇਰਾਦੇ ਨਾਲ ਵ੍ਹਾਈਟ ਹਾਊਸ ਨੇੜੇ ਪਹੁੰਚਿਆ ਭਾਰਤੀ ਮੂਲ ਦਾ ਨੌਜਵਾਨ ਟਰੱਕ ਸਮੇਤ ਗ੍ਰਿਫਤਾਰ

ਵਾਸ਼ਿੰਗਟਨ, 25 ਮਈ : ਵਾਸ਼ਿੰਗਟਨ ਡੀ.ਸੀ. ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਵ੍ਹਾਈਟ ਹਾਊਸ ਨੇੜੇ ਸੁਰੱਖਿਆ ਰੁਕਾਵਟਾਂ ਤੋੜਨ ਤੋਂ ਬਾਦ ਕਿਰਾਏ ਦੇ ਟਰੱਕ ਨੂੰ ਭਜਾਉਦਿਆਂ ਗ੍ਰਿਫਤਾਰ ਕੀਤਾ ਗਿਆ ਹੈ।ਐਨਬੀਸੀ ਨਿਊਜ਼ ਨੇ ਇਹ ਰਿਪੋਰਟ ਦਿੱਤੀ ਹੈ।ਰਿਪੋਰਟ ਵਿੱਚ ਕਿਹਾ ਗਿਆ ਹੈ ਉਸਨੇ ਕਥਿਤ ਤੌਰ 'ਤੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਨਾਜ਼ੀਆਂ ਨੂੰ ਪਸੰਦ ਕਰਦਾ ਹੈ,"ਸੱਤਾ

'ਮੈਂ ਦੁਨੀਆ ਦੇ ਦੇਸ਼ਾਂ 'ਚ ਜਾਂਦਾ ਹਾਂ, ਦੁਨੀਆ ਦੇ ਮਹਾਨ ਪੁਰਸ਼ਾਂ ਨੂੰ ਮਿਲਦਾ ਹਾਂ ਤੇ ਭਾਰਤ ਦੀ ਸਮਰੱਥਾ ਬਾਰੇ ਗੱਲ ਕਰਦਾ ਹਾਂ : ਪੀਐਮ ਮੋਦੀ 
  • 
    ਪ੍ਰਧਾਨ ਮੰਤਰੀ ਮੋਦੀ ਦਾ ਜੇਪੀ ਨੱਡਾ, ਭਾਜਪਾ ਦੇ ਹੋਰ ਨੇਤਾ ਸਵਾਗਤ ਕਰਨ ਲਈ ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਪਹੁੰਚੇ

ਨਵੀਂ ਦਿੱਲੀ, 25 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਦਾ ਦੌਰਾ ਕਰਕੇ ਦੇਸ਼ ਪਰਤ ਆਏ ਹਨ। ਵੀਰਵਾਰ ਨੂੰ ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਪਹੁੰਚਣ 'ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਸਣੇ ਭਾਜਪਾ ਨੇਤਾਵਾਂ ਅਤੇ

ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਲੜਾਈ ਜਿੱਤਣ ਲਈ ਪਹਿਲਵਾਨਾਂ ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ : ਸਾਕਸ਼ੀ ਮਲਿਕ 
  • ਬ੍ਰਿਜ ਭੂਸ਼ਣ ਨੇ ਕਈ ਕੁੜੀਆਂ ਦਾ ਸ਼ੋਸ਼ਣ ਕੀਤਾ ਹੈ, ਪਰ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆਇਆ : ਪਹਿਲਵਾਨ ਮਲਿਕ

ਮੋਹਾਲੀ, 25 ਮਈ : ਉਲੰਪਿਕ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਅੱਜ ਮੋਹਾਲੀ ਵਿਖੇ ਕੌਮੀਂ ਇਨਸਾਫ਼ ਮੋਰਚੇ ‘ਚ ਪੁੱਜੀ ਅਤੇ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਜੰਤਰ-ਮੰਤਰ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਅਤੇ ਉਨ੍ਹਾਂ ਨੂੰ

ਕੇਂਦਰੀ ਗ੍ਰਹਿ ਮੰਤਰਾਲੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੈੱਡ ਪਲੱਸ ਸੁਰੱਖਿਆ ਕਰਵਾਈ ਮੁਹੱਈਆ 

ਚੰਡੀਗੜ੍ਹ, 25 ਮਈ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਵਿਚ ਵਾਧਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੂੰ ਡੈੱਡ ਪਲੱਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਇਹ ਫ਼ੈਸਲਾ ਕੇਂਦਰੀ ਖੂਫ਼ੀਆ ਏਜੰਸੀ ਵੱਲੋਂ ਲਿਆ ਗਿਆ ਹੈ। ਏਜੰਸੀ ਦੀ ਰਿਪੋਰਟ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਮੁੱਖ ਮੰਤਰੀ ਨੂੰ ਜੈੱਡ ਪਲੱਸ ਸੁਰੱਖਿਆ ਮੁਹੱਈਆ ਕਰਵਾਈ ਹੈ। ਹੁਣ

ਨਿੱਜੀ ਟੀਵੀ ਚੈਨਲ ਰਾਹੀਂ ਗੁਰਬਾਣੀ ਦਾ ਪ੍ਰਸਾਰਣ ਕਰਨ ਦੀ ਬਜਾਏ ਸੰਸਥਾ ਦੇ ਆਪਣੇ ਯੂਟਿਊਬ ਚੈਨਲ ’ਤੇ ਮੁਫ਼ਤ ਪ੍ਰਸਾਰਿਤ ਕਰੇ : ਰਾਜਾ ਵੜਿੰਗ

ਚੰਡੀਗੜ੍ਹ, 25 ਮਈ : ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰਬਾਣੀ ਦੇ ਮੁਫ਼ਤ ਪ੍ਰਸਾਰਣ ਦੀ ਮੰਗ ਕਰਦਿਆਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਉਹ ਪਵਿੱਤਰ ਬਾਣੀ ਦੇ ਵਪਾਰੀਕਰਨ 'ਤੇ ਹੈਰਾਨ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਇਕ ਨਿੱਜੀ ਟੀਵੀ ਚੈਨਲ ਰਾਹੀਂ ਗੁਰਬਾਣੀ ਦਾ ਪ੍ਰਸਾਰਣ ਕਰਨ ਦੀ ਬਜਾਏ ਸੰਸਥਾ ਦੇ ਆਪਣੇ ਯੂਟਿਊਬ

ਮੁੱਖ ਮੰਤਰੀ ਕੋਲ ਭ੍ਰਿਸ਼ਟਾਚਾਰ ਦੇ ਸਬੂਤ ਹਨ ਤਾਂ ਉਹ ਟਵੀਟ ਦੀ ਜਗ੍ਹਾ ਪਰਚਾ ਦਰਜ ਕਰਕੇ ਮੈਨੂੰ ਅੰਦਰ ਦੇ ਦੇਣ : ਸਾਬਕਾ ਸੀਐਮ ਚੰਨੀ 

ਚੰਡੀਗੜ੍ਹ, 25 ਮਈ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਬਕਾ ਮੁੱਖ ਮੰਤਰੀ ਚੰਨੀ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਗਏ ਹਨ। ਜਿਸ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਪ੍ਰੈਸ ਕਾਨਫਰੰਸ ਕਰਦਿਆਂ ਮੁੱਖ ਮੰਤਰੀ ਮਾਨ ਨੂੰ ਮੋੜਵਾਂ ਜਵਾਬ ਦਿੱਤਾ ਹੈ। ਚੰਨੀ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਜੇ ਮੁੱਖ ਮੰਤਰੀ ਦੇ ਕੋਲ ਕਿਸੇ ਵੀ