news

Jagga Chopra

Articles by this Author

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣਾਂ ਲਈ ਵੋਟਰ ਸੂਚੀ ਵਿਚ ਹੁਣ 29 ਫਰਵਰੀ ਤੱਕ ਕਰਵਾਈ ਜਾ ਸਕਦੀ ਹੈ ਰਜਿਸਟ੍ਰੇਸ਼ਨ : ਜ਼ਿਲ੍ਹਾ ਚੋਣ ਅਫ਼ਸਰ

ਫਾਜਿ਼ਲਕਾ, 22 ਨਵੰਬਰ : ਜ਼ਿਲ੍ਹਾ ਚੋਣ ਅਫ਼ਸਰ—ਕਮ—ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣਾਂ ਲਈ ਵੋਟਰ ਸੂਚੀ ਵਿਚ ਹੁਣ 29 ਫਰਵਰੀ 2024 ਤੱਕ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਵਿੱਚ ਰਜਿਸਟਰੇਸ਼ਨ ਲਈ ਫਾਰਮ 15 ਨਵੰਬਰ 2023 ਤੱਕ ਪ੍ਰਾਪਤ ਕੀਤੇ ਜਾਣੇ ਸਨ ਪਰੰਤੂ

ਪਰਾਲੀ ਸਮੱਸਿਆ ਨਹੀਂ, ਜਮੀਨ ਲਈ ਖੁਰਾਕੀ ਤੱਤਾਂ ਦਾ ਸਰੋਤ ਹੈ, ਇਸ ਨੂੰ ਸਾੜੋ ਨਾ

ਫਾਜਿ਼ਲਕਾ, 22 ਨਵੰਬਰ : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਜਿ਼ਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਾਲੀ ਨੂੰ ਸੱਮਸਿਆ ਨਾ ਸਮਝਣ ਅਤੇ ਇਸ ਨੂੰ ਸਾੜਨ ਨਾ ਕਿਉਂਕਿ ਇਹ ਜਮੀਨ ਲਈ ਖੁਰਾਕੀ ਤੱਤਾਂ ਦਾ ਸਰੋਤ ਹੈ।ਇਸ ਨੂੰ ਖੇਤ ਵਿਚ ਹੀ ਮਿਲਾ ਦੇਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ। ਡਿਪਟੀ ਕਮਿਸ਼ਨਰ ਨੇ ਅਪੀਲ ਕਰਦਿਆਂ ਕਿਹਾ ਕਿ

ਕਿਸਾਨਾਂ ਦੀਆਂ ਮੰਗਾਂ ਨੂੰ ਪਹਿਲ ਦੇ  ਅਧਾਰ ’ਤੇ ਕਰਾਂਗੇ ਹੱਲ : ਡਿਪਟੀ ਕਮਿਸ਼ਨਰ
  • ਭਾਰਤ ਮਾਲਾ ਪ੍ਰਾਜੈਕਟ ਅਧੀਨ ਐਕਵਾਇਰ ਕੀਤੀ ਗਈ ਜਮੀਨ ਦਾ ਮੁਆਵਾਜਾ ਦੇਣ ਸਮੇਂ ਹੋਈਆਂ ਬੇਨਿਯਮੀਆਂ ਪ੍ਰਤੀ ਕੀਤੀ ਜਾਵੇਗੀ ਸਖਤ ਕਾਰਵਾਈ
  • ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨਾਲ ਕੀਤੀ ਮੀਟਿੰਗ

ਅੰਮ੍ਰਿਤਸਰ, 22 ਨਵੰਬਰ : ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨਾਲ ਉਨ੍ਹਾਂ ਦੀਆਂ

ਪੰਜਾਬ ਰਾਜ ਵਿੱਚ ਹਰੀ/ਨਵੀਂ ਟੈਕਨਾਲੋਜੀ ਨਾਲ  ਨਾਲ ਪੀਐਮਜੀਐਸਵਾਈ ਅਧੀਨ ਪੇਂਡੂ ਸੜਕਾਂ ਦਾ ਹੋਵੇਗਾ ਨਿਰਮਾਣ - ਲੋਕ ਨਿਰਮਾਣ ਮੰਤਰੀ

ਅੰਮ੍ਰਿਤਸਰ, 22 ਨਵੰਬਰ : ਮਿਸ਼ਨ ਲਾਈਫ ਦੇ ਤਹਿਤ ਵਾਤਾਵਰਨ ਦੀ ਰੱਖਿਆ ਅਤੇ ਸੰਭਾਲ ਦੇ ਆਦੇਸ਼ ਨਾਲ,ਪੰਜਾਬ ਰਾਜ ਨੇ SRR41 ਅਤੇ MoR4 ਨਵੀਂ ਦਿੱਲੀ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਗ੍ਰਾਮ ਸੜ੍ਹਕ ਯੋਜਨਾ ਅਧੀਨ 16 ਪੇਂਡੂ ਸੜਕਾਂ (ਲੰਬਾਈ 138.41 ਕਿਲੋਮੀਟਰ) ਦਾ ਨਿਰਮਾਣ ਸ਼ੁਰੂ ਕੀਤਾ ਹੈ।ਜਿਸ ਨੂੰ ਨੈਨੋ ਟੈਕਨਾਲੋਜੀ ਕਿਹਾ ਜਾਂਦਾ ਹੈ। ਇਸ ਨਵੀਂ ਟੈਕਨਾਲੋਜੀ ਦੀ ਵਰਤੋ ਅਤੇ ਲਾਭ

ਲੈਕਮੇ ਫੈਸ਼ਨ ਵੀਕ ਸ਼ੋਅ ਲੰਡਨ ‘ਚ ਪ੍ਰਭਦੀਪ ਕੌਰ ਨੇ ਦਸਤਾਰ ਸਜਾ ਕੇ ਲਿਆ ਹਿੱਸਾ, ਸਿੱਖ ਕੌਮ ਦਾ ਨਾਂ ਦੁਨੀਆਂ ਭਰ ਵਿਚ ਕੀਤਾ ਰੌਸ਼ਨ
  • ਦਸਤਾਰ ਸਜਾ ਕੇ ਭਾਗ ਲੈਣ ਤੇ ਲੰਡਨ ਦੇ ਸਿੱਖਾਂ ਨੇ ਪੂਰਾ ਮਾਣ ਸਤਿਕਾਰ ਦਿੱਤਾ : ਪ੍ਰਭਦੀਪ ਕੌਰ

ਲੰਡਨ, 21 ਨਵੰਬਰ : ਪੰਜਾਬੀ ਕੁੜੀ ਪ੍ਰਭਦੀਪ ਕੌਰ ਕੈਲੀਫੋਰਨੀਆ ਨੇ ਲੰਡਨ ਦੇ ਲੈਕਮੇ ਫੈਸ਼ਨ ਸ਼ੋਅ ਵੀਕ ’ਚ ਪਹਿਲੀ ਵਾਰ ਸਿੱਖੀ ਸਰੂਪ ਵਿਚ ਦਸਤਾਰ ਬੰਨ੍ਹ ਕੇ ਸ਼ੋਅ ਵਿਚ ਜਲਵਾ ਦਿਖਾ ਕੇ ਸਿੱਖ ਕੌਮ ਦਾ ਨਾਂ ਦੁਨੀਆਂ ਭਰ ਵਿਚ ਰੋਸ਼ਨ ਕੀਤਾ ਹੈ। ਹਾਲ ਹੀ ਵਿਚ ਕੈਲੀਫੋਰਨੀਆ ਤੋਂ ਜਾ ਕੇ

ਅੰਮ੍ਰਿਤਸਰ ‘ਚ ਬੀਐਸਐਫ ਵੱਲੋਂ ਕਰੋੜਾਂ ਦੀ ਕੀਮਤ ਦੀ ਹੈਰੋਇਨ ਜ਼ਬਤ 

ਅੰਮ੍ਰਿਤਸਰ, 21 ਨਵੰਬਰ : ਅੰਮ੍ਰਿਤਸਰ ਵਿੱਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਜਵਾਨਾਂ ਨੇ ਭਾਰਤੀ ਸਰਹੱਦ ਵਿੱਚ ਦਾਖਲ ਹੋਏ ਪਾਕਿਸਤਾਨੀ ਡਰੋਨ ਦੁਆਰਾ ਸੁੱਟੇ ਗਏ ਖੇਪ ਨੂੰ ਜ਼ਬਤ ਕੀਤੀ ਹੈ। ਹਾਲਾਂਕਿ ਡਰੋਨ ਬੀਐਸਐਫ ਦੇ ਹੱਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਜ਼ਬਤ ਕੀਤੇ ਖੇਪ ਦੀ ਅੰਤਰਰਾਸ਼ਟਰੀ ਕੀਮਤ ਕਰੀਬ 3.5 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਮੋਦੀ ਲੋਕਾਂ ਦਾ ਧਿਆਨ ਭਟਕਾਉਂਦੇ ਹਨ, ਉਦਯੋਗਪਤੀ ਅਡਾਨੀ ਅਪਣੀਆਂ ਜੇਬਾਂ ਭਰਦੇ ਹਨ : ਰਾਹੁਲ ਗਾਂਧੀ 

ਨਵੀਂ ਦਿੱਲੀ, 21 ਨਵੰਬਰ : ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ  ਇਕ ਚੋਣ ਰੈਲੀ ਨੂੰ ਸੰਬੋਧਤ ਕਰਦੇ ਹੋਏ ਕਹਿ ਦਿਤਾ ‘ਪੀ.ਐਮ. ਦਾ ਮਤਲਬ ਪਨੌਤੀ ਮੋਦੀ’ ਹੈ। ਰਾਹੁਲ ਗਾਂਧੀ ਨੇ ਕ੍ਰਿਕਟ ਵਿਸ਼ਵ ਕੱਪ ਫਾਈਨਲ ’ਚ ਆਸਟ੍ਰੇਲੀਆ ਵਿਰੁਧ ਭਾਰਤ ਦੀ ਹਾਰ ਦਾ ਜ਼ਿਕਰ ਕਰਦੇ ਹੋਏ ਬਦਕਿਸਮਤੀ ਨਾਲ ਜੁੜੇ ਇਸ ਸ਼ਬਦ ਦੀ ਵਰਤੋਂ ਕੀਤੀ। ਮੈਚ

ਈਡੀ ਨੇ ਕਾਂਗਰਸ ਨਾਲ ਜੁੜੇ ਐਸੋਸੀਏਟਿਡ ਜਰਨਲਜ਼ ਲਿਮਟਿਡ ਅਤੇ ਯੰਗ ਇੰਡੀਆ ਦੀ 751 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕੀਤੀ ਜ਼ਬਤ

ਨਵੀਂ ਦਿੱਲੀ, 21 ਨਵੰਬਰ : ਨੈਸ਼ਨਲ ਹੈਰਾਲਡ ਮਾਮਲੇ ਵਿੱਚ, ਈਡੀ ਨੇ ਮੰਗਲਵਾਰ ਨੂੰ ਵੱਡੀ ਕਾਰਵਾਈ ਕੀਤੀ ਅਤੇ ਕਾਂਗਰਸ ਨਾਲ ਜੁੜੇ ਐਸੋਸੀਏਟਿਡ ਜਰਨਲਜ਼ ਲਿਮਟਿਡ ਅਤੇ ਯੰਗ ਇੰਡੀਆ (Young India) ਦੀ 751 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ। ਕੇਂਦਰੀ ਜਾਂਚ ਏਜੰਸੀ ਨੇ ਕਿਹਾ ਕਿ ਇਹ ਕਾਰਵਾਈ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ ਹੈ, ਜਿਸ ਵਿੱਚ ਦਿੱਲੀ

ਬਿਹਾਰ ‘ਚ ਛਠ ਪੂਜਾ ਦੌਰਾਨ 34 ਲੋਕਾਂ ਦੀ ਮੌਤ, ਮਰਨ ਵਾਲਿਆਂ ਵਿੱਚ 14 ਨੌਜਵਾਨ ਤੇ ਇੱਕ ਔਰਤ ਸ਼ਾਮਲ

ਪਟਨਾ, 21 ਨਵੰਬਰ : ਬਿਹਾਰ ਦੇ ਵੱਖ ਵੱਖ ਜਿਲਿ੍ਹਆ ਵਿੱਚ 34 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮਰਨ ਵਾਲਿਆਂ ਵਿੱਚ 18 ਦੀ ਉਮਰ 18 ਸਾਲ ਤੋਂ ਘੱਟ ਹੈ ਅਤੇ ਉਨ੍ਹਾਂ ਤੋਂ ਇਲਾਵਾ 14 ਨੌਜਵਾਨ ਤੇ ਔਰਤਾਂ ਵੀ ਸ਼ਾਮਲ ਹਨ। ਪਟਨਾ ਦੇ ਸੰਪਤਚੱਕ ਦੇ ਬ੍ਰਹਮਾਪੁਰ ਤਲਾਬ ਵਿੱਚ ਜੁੜਵਾਂ ਭਰਾਵਾਂ ਸਮੇਤ ਤਿੰਨ ਲੋਕਾਂ ਦੀ ਡੁੱਬਣ ਕਾਰਨ ਮੌਤ ਹੋ ਗਈ, ਦੋਵੇਂ ਭਰਾਵਾਂ ਦੀ ਉਮਰ 12 ਸਾਲ ਤੇ

ਬਿਹਾਰ ਵਿੱਚ ਡੀਐਮ ਦੀ ਕਾਰ ਨੇ ਕਈ ਲੋਕਾਂ ਨੂੰ ਕੁਚਲਿਆ, ਹਾਦਸੇ ਵਿੱਚ ਮਾਂ, ਬੱਚੇ ਸਮੇਤ ਤਿੰਨ ਦੀ ਮੌਤ

ਮਧੁਬਨੀ, 21 ਨਵੰਬਰ : ਬਿਹਾਰ ਵਿੱਚ ਮੰਗਲਵਾਰ ਸਵੇਰੇ ਕਰੀਬ 8.30 ਵਜੇ ਐਨਐਚ 57 'ਤੇ ਡੀਐਮ ਦੀ ਕਾਰ ਨੇ ਕਈ ਲੋਕਾਂ ਨੂੰ ਕੁਚਲ ਦਿੱਤਾ। ਇਹ ਘਟਨਾ ਫੂਲਪਾਰਸ ਥਾਣਾ ਖੇਤਰ ਦੀ ਹੈ। ਦਰਭੰਗਾ ਤੋਂ ਮਧੇਪੁਰਾ ਵੱਲ ਜਾ ਰਹੀ ਡੀਐਮ ਦੀ ਕਾਰ ਨੇ ਫੁਲਪਾਰਸ ਪੁਵਾਰੀ ਟੋਲਾ ਨੇੜੇ ਇਕ ਔਰਤ ਅਤੇ ਉਸ ਦੀ ਬੇਟੀ ਨੂੰ ਕੁਚਲ ਦਿੱਤਾ। ਬੇਕਾਬੂ ਹੋਈ ਕਾਰ ਇੱਥੇ ਹੀ ਨਹੀਂ ਰੁਕੀ। ਇਸ ਤੋਂ ਬਾਅਦ