ਬਿਹਾਰ ‘ਚ ਛਠ ਪੂਜਾ ਦੌਰਾਨ 34 ਲੋਕਾਂ ਦੀ ਮੌਤ, ਮਰਨ ਵਾਲਿਆਂ ਵਿੱਚ 14 ਨੌਜਵਾਨ ਤੇ ਇੱਕ ਔਰਤ ਸ਼ਾਮਲ

ਪਟਨਾ, 21 ਨਵੰਬਰ : ਬਿਹਾਰ ਦੇ ਵੱਖ ਵੱਖ ਜਿਲਿ੍ਹਆ ਵਿੱਚ 34 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮਰਨ ਵਾਲਿਆਂ ਵਿੱਚ 18 ਦੀ ਉਮਰ 18 ਸਾਲ ਤੋਂ ਘੱਟ ਹੈ ਅਤੇ ਉਨ੍ਹਾਂ ਤੋਂ ਇਲਾਵਾ 14 ਨੌਜਵਾਨ ਤੇ ਔਰਤਾਂ ਵੀ ਸ਼ਾਮਲ ਹਨ। ਪਟਨਾ ਦੇ ਸੰਪਤਚੱਕ ਦੇ ਬ੍ਰਹਮਾਪੁਰ ਤਲਾਬ ਵਿੱਚ ਜੁੜਵਾਂ ਭਰਾਵਾਂ ਸਮੇਤ ਤਿੰਨ ਲੋਕਾਂ ਦੀ ਡੁੱਬਣ ਕਾਰਨ ਮੌਤ ਹੋ ਗਈ, ਦੋਵੇਂ ਭਰਾਵਾਂ ਦੀ ਉਮਰ 12 ਸਾਲ ਤੇ ਇੱਕ ਦੀ ਉਮਰ 15 ਸਾਲ ਦੇ ਕਰੀਬ ਸੀ। ਇਸ ਕਾਰਨ ਗੁੱਸੇ ਵਿੱਚ ਆਏ ਲੋਕਾਂ ਨੇ ਖੇਮਨੀਚਕ-ਜਗਨਪੁਰਾ ਕੋਲੋਂ ਲੰਘਦੇ ਪਟਨਾ ਬਾਈਪਾਸ ਤੇ ਕਈ ਘੰਟੇ ਤੱਕ ਜਾਮ ਲਗਾਈ ਰੱਖਿਆ। ਸਾਰਣ ਜਿਲ੍ਹੇ ਦੇ ਦਿਘਵਾਰਾ ਇਲਾਕੇ ਦੀ ਬਰੂਆ ਪੰਚਾਇਤ ਦੇ ਰਾਮਦਾਸਚਕ ਪਿੰਡ ਵਿੱਚ ਇੱਕੋ ਹੀ ਪਰਿਵਾਰ ਦੇ ਤਿੰਨ ਲੋਕ ਗੰਗਾ ਨਦੀ ਵਿੱਚ ਡੁੱਬ ਗਏ। ਬੇਗੂਸਰਾਏ ਦੇ ਬਰੌਨੀ ਰਿਫਾਈਨਰੀ ਥਾਣੇ ਦੇ ਇਲਾਕੇ ਕੇਸਾਵੇਂ ਪਿੰਡ ਵਿੱਚ ਅਰਗ ਦੇਣ ਗਏ 21 ਸਾਲ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ। ਦਰਭੰਗਾ ਦੇ ਅਲੀਨਗਰ ਵਿੱਚ ਇੱਕ 36 ਸਾਲਾ ਕਪਿਲ ਦੀ ਅਖੌਰੀ ਛਠ ਘਾਟ ਦੀ ਪੌੜੀ ਤੋਂ ਪੈਰ ਤਿਲਕਣ ਕਾਰਨ ਮੌਤ ਹੋ ਗਈ। ਭਾਗਲਪੁਰ ਵਿੱਚ ਦੋ ਬੱਚਿਆਂ ਅਤੇ ਇੱਕ ਨੌਜਵਾਨ ਦੀ ਮੌਤ, ਇੱਕ ਬੱਚੀ ਅਤੇ ਕਟਿਹਾਰ ਵਿੱਚ ਇੱਕ 12 ਸਾਲਾ ਬੱਚੇ ਦੀ ਮੌਤ ਹੋ ਗਈ। ਮਥੇਪੇਰਾ ਵਿੱਚ ਦੋ ਬੱਚਿਆਂ ਅਤੇ ਦੋ ਅੋਰਤਾਂ ਦੀ ਮੌਤ ਹੋਣ ਜਾਣ ਦੀ ਖਬਰ ਹੈ। ਖਗੜਿਆ ਵਿੱਚ ਇੱਕ ਬੱਚੀ ਸਮੇਤ ਤਿੰਨ ਨੌਜਵਾਨਾਂ ਦੀ ਮੌਤ ਹੋਣ ਦੀ ਸੂਚਨਾ ਹੈ। ਨਗਰ ਪਕੜਿਆ ਛਠ ਘਾਟ ਤੇ ਗੁਬਾਰਿਆਂ ਵਿੱਚ ਗੈਸ ਭਰਨ ਵਾਲਾ ਸਿਲੰਡਰ ਫਟਣ ਕਾਰਨ ਜਿੱਥੇ 10 ਲੋਕ ਜਖ਼ਮੀ ਹੋਏ, ਉੇਥੇ ਇੱਕ ਮੌਤ ਹੋਣ ਬਾਰੇ ਪਤਾ ਲੱਗਾ ਹੈ। ਜਖ਼ਮੀਆਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਲਾਸ਼ਾਂ ਨੂੰ ਪੁਲਿਸ ਵੱਲੋਂ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਮਿਲੀ ਜਾਣਕਾਰੀ ਅਨੁਸਾਰ ਸਿਕਰਹਨਾ ਨਦੀ ਦੇ ਪਕੜਿਆ ਸਥਿਤ ਛਠ ਘਾਟ ਤੇ ਸਿਲੰਡਰ ਫਟਣ ਕਾਰਨ 15 ਦੇ ਕਰੀਬ ਲੋਕ ਜਖ਼ਮੀ ਹੋਣ ਦੀ ਖਬਰ ਹੈ। ਇਸ ਘਟਨਾਂ ਕਾਰਨ ਲੋਕਾਂ ਵਿੱਚ ਹਫੜਾ ਦਫੜੀ ਦਾ ਮਾਹੌਲ ਬਣਗਿਆ, ਪਰ ਮੌਕੇ ਤੇ ਮੌਜ਼ੂਦ ਪੁਲਿਸ ਕਰਮੀਆਂ ਦੀ ਸਮਝਦਾਰੀ ਕਾਰਨ ਹੋਰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਤੋਂ ਬਾਅਦ ਥਾਣਾ ਇੰਚਾਰਜ ਮੁਨੀਸ਼ ਕੁਮਾਰ, ਨਗਰ ਪੰਚਾਇਤ ਅਧਿਕਾਰੀ ਲਕਛਣ ਪ੍ਰਸ਼ਾਦ ਸਮੇਤ ਹੋਰ ਲੋਕ ਮੌਕੇ ਪੁੱਜੇ ਅਤੇ ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਤਿੰਨ ਲੋਕਾਂ ਦੀ ਹਾਲਤ ਜਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਬੇਤਿਆ ਰੈਫਰ ਕੀਤਾ ਗਿਆ, ਜਿੱਥੇ ਇੱਕ ਵਿਅਕਤੀ ਦਮਤੋੜ ਗਿਆ। ਸਿੰਲਡਰ ਨਾਲ ਹਵਾ ਭਰਨ ਵਾਲੇ ਮੌਕੇ ਤੋਂ ਫਰਾਰ ਹੋ ਗਏ। ਥਾਣਾ ਇੰਚਾਰਜ ਮੁਨੀਸ਼ ਕੁਮਾਰ ਨੇ ਦੱਸਿਆ ਕਿ ਸਿਲੰਡਰ ਜਬਤ ਕਰਕੇ, ਗੁਬਾਰਿਆਂ ‘ਚ ਹਵਾ ਭਰਨ ਵਾਲੇ ਦੀ ਭਾਲ ਕੀਤੀ ਜਾ ਰਹੀ ਹੈ।