ਪੰਜਾਬ ਰਾਜ ਵਿੱਚ ਹਰੀ/ਨਵੀਂ ਟੈਕਨਾਲੋਜੀ ਨਾਲ  ਨਾਲ ਪੀਐਮਜੀਐਸਵਾਈ ਅਧੀਨ ਪੇਂਡੂ ਸੜਕਾਂ ਦਾ ਹੋਵੇਗਾ ਨਿਰਮਾਣ - ਲੋਕ ਨਿਰਮਾਣ ਮੰਤਰੀ

ਅੰਮ੍ਰਿਤਸਰ, 22 ਨਵੰਬਰ : ਮਿਸ਼ਨ ਲਾਈਫ ਦੇ ਤਹਿਤ ਵਾਤਾਵਰਨ ਦੀ ਰੱਖਿਆ ਅਤੇ ਸੰਭਾਲ ਦੇ ਆਦੇਸ਼ ਨਾਲ,ਪੰਜਾਬ ਰਾਜ ਨੇ SRR41 ਅਤੇ MoR4 ਨਵੀਂ ਦਿੱਲੀ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਗ੍ਰਾਮ ਸੜ੍ਹਕ ਯੋਜਨਾ ਅਧੀਨ 16 ਪੇਂਡੂ ਸੜਕਾਂ (ਲੰਬਾਈ 138.41 ਕਿਲੋਮੀਟਰ) ਦਾ ਨਿਰਮਾਣ ਸ਼ੁਰੂ ਕੀਤਾ ਹੈ।ਜਿਸ ਨੂੰ ਨੈਨੋ ਟੈਕਨਾਲੋਜੀ ਕਿਹਾ ਜਾਂਦਾ ਹੈ। ਇਸ ਨਵੀਂ ਟੈਕਨਾਲੋਜੀ ਦੀ ਵਰਤੋ ਅਤੇ ਲਾਭ ਬਾਰੇ ਜਾਗਰੂਕਤਾ ਫੈਲਾਉਣ ਲਈ ਪੰਜਾਬ ਰਾਜ ਨੇ ਅੰਮ੍ਰਿਤਸਰ ਵਿਖੇ ਅੰਤਰ ਰਾਜੀ ਵਰਕਸ਼ਾਪ ਦਾ ਆਯੋਜਨ ਕੀਤਾ,ਜਿਸ ਵਿੱਚ ਦੇਸ਼ ਭਰ ਦੇ ਸਾਰੇ ਰਾਜਾ ਦੇ ਸੀਨੀਅਰ ਇੰਜੀਨੀਅਰਾਂ ਨੇ 21 ਅਤੇ 22 ਨਵੰਬਰ 2023 ਨੂੰ ਰਾਜ ਦਾ ਦੌਰਾ ਕੀਤਾ।ਭਾਰਤ ਵਿੱਚ ਵੱਖ-ਵੱਖ ਰਾਜਾ ਵਿੱਚੋਂ ਡੈਲੀਗੇਸ਼ਨ ਤਰਨ ਤਾਰਨ ਵਿਖੇ ਉਸਾਰੀ ਵਾਲੀ ਥਾਂ ਦਾ ਦੌਰਾ ਕੀਤਾ। ਤਰਨ ਤਾਰਨ ਵਿਖੇ ਗ੍ਰੀਨ/ਨਿਊ ਟੈਕਨਾਲੋਜੀ ਤੇ ਵਿਚਾਰ ਵਿਟਾਂਦਰਾ ਕਰਨ ਲਈ ਵਰਕਸ਼ਾਪ ਵਿਚ ਭਾਗ ਲਿਆ। ਤਕਨੀਕੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਲੋਕ ਨਿਰਮਾਣ ਮੰਤਰੀ ਸ੍ਰ:ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਇਸ ਨਵੀ ਤਕਨੀਕ ਦੇ ਤਹਿਤ ਸਬ-ਸਾਇਲ,ਜੀਐਸ.ਬੀ ਅਤੇ ਡਬਲਯੂ.ਬੀ.ਐਮ.ਲੇਅਰ ਦੀ ਕੈਮੀਕਲ ਬਾਡਿੰਗ ਸੜਕ ਦੇ ਚੋੜਾਈ ਵਾਲੇ ਹਿੱਸੇ ਦੀ ਮੋਟਾਈ ਨੂੰ ਘਟਾਉਣ ਲਈ ਕੀਤੀ ਜਾਦੀ ਹੈ,ਜਿਸ ਨਾਲ ਕੁਦਰਤੀ ਸਾਧਨਾ ਦੀ ਕਾਫੀ ਬੱਚਤ ਹੁੰਦੀ ਹੈ। ਉਨਾਂ ਦੱਸਿਆ ਕਿ ਟੈਕਨਾਲੋਜੀ ਦੀ ਵਰਤੋ ਨਾਲ,ਉਸਾਰੀ ਦੀ ਲਾਗਤ ਇਨਾਂ 16 ਸੜਕਾਂ ਤੇ ਲਗਭਗ 1.50 ਲੱਖ ਮੀਟਰਕ ਟਨ ਜੀਐਸਬੀ ਅਤੇ ਪੱਥਰ ਦੀ ਬਚਤ ਹੋਵੇਗੀ। ਇਸ ਤੋ ਇਲਾਵਾ,ਲੁੱਕ ਦੀ ਪਰਤ ਦੀ ਮਜਬੂਤੀ ਵੀ ਕੀਤੀ ਜਾਦੀ ਹੈ ਜੋ ਕਿ ਸੜਕ ਦੇ ਪੀ.ਸੀ. ਦੀ ਲੇਅਰ ਦੀ ਸਮੇਂ ਦੀ ਮਿਆਦ ਨੂੰ ਵਧਾਉਦੀ ਹੈ।ਇਸ ਦੇ ਨਤੀਜੇ ਵਜੋ ਮਾਈਨਿੰਗ ਦੀ ਘੱਟ ਲੋੜ ਅਤੇ ਕਾਰਬਨ ਫੁੱਟ ਪ੍ਰਿੰਟਸ ਵਿਚ ਕਮੀ ਆਵੇਗੀ ਅਤੇ ਇਸ ਤਰਾਂ ਵਾਤਾਵਰਣ ਦੀ ਰੱਖਿਆ ਅਤੇ ਸਭਾਲ ਹੋਵੇਗੀ। ਲੋਕ ਨਿਰਮਾਣ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੈਨੋ ਟੈਕਨਾਲੋਜੀ ਤੋ ਇਲਾਵਾ,ਰਾਜ 48 ਪੇਂਡੂ ਸੜਕਾਂ(546 ਕਿਲੋਮੀਟਰ ਲੰਬਾਈ) ਦੇ ਨਿਰਮਾਣ ਵਿੱਚ ਵੀ ਵੇਸਟ ਪਲਾਸਟਿਕ ਦੀ ਵਰਤੋਂ ਕਰ ਰਿਹਾ ਹੈ,ਜੋ ਕਿ ਵਾਤਾਰਵਨ ਅਨੂਕੂਲ ਵੀ ਹੈ,ਇਸ ਤੋ ਇਲਾਵਾ ਪੀਐਮਜੀਐਵਾਈ ਦੇ ਅਧੀਨ ਪੇਂਡੂ ਸੜਕਾਂ ਦੇ ਆਗਾਮੀ ਪ੍ਰੋਜੈਕਟ ਵਿੱਚ ਸੜਕਾਂ ਦੇ ਨਿਰਮਾਣ ਵਿੱਚ ਢਧ੍ਰ ਟੈਕਨਾਲੋਜੀ ਯਾਨੀ ਪੁਰਾਣੇ ਸੜਕ ਵਿੱਚ ਪਏ ਪੱਥਰ ਨੂੰ ਮੁੜ ਪ੍ਰਾਪਤ ਕਰਨ ਦੀ ਪ੍ਰੋਵੀਜਨ ਕੀਤੀ ਗਈ ਹੈ।ਇਸ ਟੈਕਨਾਲੋਜੀ ਦੇ ਤਹਿਤ ਮੌਜੂਦਾ ਪੁਰਾਣੇ ਪੱਥਰ/ਸਟੋਨ ਮੈਟਲ ਨੂੰ ਸੀਮੇਂਟ ਅਤੇ ਕੈਮੀਕਲ ਦੀ ਵਰਤੋਂ ਨਾਲ ਰੀਸਾਇਕਲ ਅਤੇ ਸਥਿਰ ਕੀਤਾ ਜਾਂਦਾ ਹੈ ਅਤੇ ਨਵੇਂ ਪੱਥਰ ਦੀ ਲੋੜ ਨੂੰ ਘੱਟ ਕੀਤਾ ਜਾਂਦਾ ਹੈ,ਜਿਸ ਨਾਲ ਕੁਦਰਤੀ ਸਰੋਤਾਂ ਨੂੰ ਸਰੱਖਿਅਤ ਰੱਖਿਆ ਜਾਦਾ ਹੈ ਅਤੇ ਉਸਾਰੀ ਦੀ ਲਾਗਤ ਦੀ ਬੱਚਤ ਹੁੰਦੀ ਹੈ।ਭਾਰਤ ਵਿੱਚੋਂ ਵੱਖ-ਵੱਖ ਰਾਜਾਂ ਦੇ ਇੰਜੀਨੀਅਰ,ਰਾਜ ਦੀ ਤਕਨੀਕੀ ਏਜੰਸੀ,ਨਵੀਂ ਟੈਕਨਾਲੋਜੀ ਦੇ ਸਪਲਾਈਰ ਦੇ ਤਕਨੀਕੀ ਮਾਹਰ,ਸਟੇਟ ਕੁਆਲਟੀ ਮੋਨੀਟਰ,ਠੇਕੇਦਾਰ ਆਦਿ ਸ਼ਾਮਲ ਸਨ ਅਤੇ ਆਪਣੇ ਤਜਰਬੇ ਅਤੇ ਨਵੀ ਟੈਕਨਾਲੋਜੀ ਨੂੰ ਅਪਣਾਉਣ ਵਿਚ ਦਰਪੇਸ਼ ਚੁਣੋਤੀਆਂ ਸਾਂਝੀਆ ਕੀਤੀਆ।