ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ੇ ਬਾਅਦ ਪਹਿਲਾਂ ਬਿਆਨ, ਕਿਹਾ- ਜਿਨ੍ਹਾਂ ਚਿਰ ਅਕਾਲ ਪੁਰਖ ਸੇਵਾ ਲਵੇਗਾ, ਉਨ੍ਹਾਂ ਚਿਰ ਸੇਵਾ ਕਰਾਂਗੇ

  • ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਪੰਥ ਦਾ ਆਦੇਸ਼ ਮੰਨਿਆ, ਨਿਭਾਉਂਦੇ ਰਹਿਣਗੇ ਸੇਵਾ

ਅੰਮ੍ਰਿਤਸਰ, 18 ਅਕਤੂਬਰ 2024 : ਗਿਆਨੀ ਹਰਪ੍ਰੀਤ ਸਿੰਘ ਦੇ ਵਲੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ, ਉਨ੍ਹਾਂ ਵਲੋਂ ਅੱਜ ਜਥੇਦਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਾਲ ਮੁਲਾਕਾਤ ਕੀਤੀ। ਜਿਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ, ਅਕਾਲ ਤਖਤ ਸਾਹਿਬ ਦੇ ਜਥੇਦਾਰ, ਦੁਨੀਆ ਭਰ ਦੀਆ ਤਮਾਮ ਸੰਪਰਦਾਵਾਂ ਜਥੇਬੰਦੀਆਂ, ਸਿੰਘ ਸਭਾਵਾਂ ਗੁਰਦੁਆਰਾ ਕਮੇਟੀਆਂ ਦਾ ਉਹ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਅਹੁਦਿਆਂ ਦੇ ਮਾਣ-ਸਨਮਾਨ ਦੇ ਲਈ ਆਵਾਜ਼ ਉਠਾਈ ਅਤੇ ਉਨ੍ਹਾਂ ਦੁਆਰਾ ਉਠਾਈ ਗਈ ਆਵਾਜ਼ ਇਤਿਹਾਸ ਦਾ ਹਿੱਸਾ ਬਣੀ ਹੈ। ਉਨ੍ਹਾਂ ਕਿਹਾ ਕਿ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਮੈਨੂੰ ਅਹੁਦੇ ਤੇ ਰਹਿ ਕੇ ਸੇਵਾ ਕਰਨ ਦਾ ਆਦੇਸ਼ ਕੀਤਾ ਹੈ, ਪਰ ਮੈਨੂੰ ਅਹੁਦੇ ਤੇ ਬਣੇ ਰਹਿਣ ਦਾ ਕੋਈ ਲਾਲਚ ਨਹੀਂ ਹੈ, ਜਿਨ੍ਹਾਂ ਚਿਰ ਅਕਾਲ ਪੁਰਖ ਸੇਵਾ ਲਵੇਗਾ, ਉਨ੍ਹਾਂ ਚਿਰ ਸੇਵਾ ਕਰਾਂਗੇ, ਜਦੋਂ ਅਕਾਲ ਪੁਰਖ ਦਾ ਹੁਕਮ ਹੋਇਆ, ਫਿਰ ਸੇਵਾ ਤਿਆਗ ਦੇਵਾਂਗੇ।