ਰਾਸ਼ਟਰੀ

ਮੁੱਖ ਮੰਤਰੀ ਕੇਜਰੀਵਾਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਭਾਰਤੀ ਕਰੰਸੀ ਦੇ ਪਿੱਛੇ ਵਾਲੇ ਪਾਸੇ ਸ਼੍ਰੀ ਲਕਸ਼ਮੀ-ਗਣੇਸ਼ ਦੀ ਤਸਵੀਰ ਛਾਪੀ ਜਾਵੇ
ਦਿੱਲੀ : ਆਮ ਆਦਮੀ ਪਾਰਟੀ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਰਤੀ ਕਰੰਸੀ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਵੱਡੀ ਮੰਗ ਕੀਤੀ ਕਿ ਭਾਰਤੀ ਕਰੰਸੀ ਦੇ ਪਿੱਛੇ ਵਾਲੇ ਪਾਸੇ ਸ਼੍ਰੀ ਲਕਸ਼ਮੀ-ਗਣੇਸ਼ ਦੀ ਤਸਵੀਰ ਛਾਪੀ ਜਾਵੇ। ਉਨ੍ਹਾਂ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਦੀਵਾਲੀ ‘ਤੇ ਲਕਸ਼ਮੀ ਜੀ ਦੀ ਪੂਜਾ ਕਰਦਿਆਂ ਉਨ੍ਹਾਂ ਦੇ ਮਨ ਵਿੱਚ ਅਜਿਹੇ ਵਿਚਾਰ ਆਏ ਸੀ, ਜਿਨ੍ਹਾਂ ਨੂੰ ਉਹ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਦੇਖ ਰਹੇ ਹਾਂ ਕਿ ਦੇਸ਼ ਦੀ....
ਕੋਇੰਬਟੂਰ ’ਚ ਹੋਏ ਕਾਰ ਧਮਾਕੇ ਦੇ ਮਾਮਲੇ ’ਚ ਪੁਲਿਸ ਨੇ ਪੰਜ ਲੋਕਾਂ ਨੂੰ ਕੀਤਾ ਗ੍ਰਿਫਤਾਰ
ਤਾਮਿਲਨਾਡੂ : ਕੋਇੰਬਟੂਰ ਸ਼ਹਿਰ ’ਚ ਹੋਏ ਕਾਰ ਬੰਬ ਧਮਾਕੇ ਦੇ ਮਾਮਲੇ ’ਚ ਪੁਲਿਸ ਨੇ ਪੰਜ ਲੋਕਾਂ ਨੂੰ ਗੈਰ ਕਾਨੂੰਨੀ ਸਰਗਰਮੀਆਂ (ਰੋਕਥਾਮ) ਐਕਟ (ਯੂਏਪੀਏ) ਦੇ ਤਹਿਤ ਗ੍ਰਿਫਤਾਰ ਕੀਤਾ ਹੈ। ਇਸ ਹਮਲੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਪੁਲਿਸ ਇਸ ਮਾਮਲੇ ਦੀ ਅੱਤਵਾਦੀ ਹਮਲੇ ਦੇ ਪੱਖ ਸਮੇਤ ਸਾਰੇ ਪੱਖਾਂ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਇਸ ਮਾਮਲੇ ਨਾਲ ਸਬੰਧਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਨਾਂ ਮੁਹੰਮਦ ਤਲਕਾ, ਮੁਹੰਮਦ ਅਜ਼ਹਰੂਦੀਨ, ਮੁਹੰਮਦ ਰਿਆਜ਼, ਫਿਰੋਜ਼ ਇਸਮਾਈਲ ਅਤੇ....
ਹਨੀਪ੍ਰੀਤ ਉਸ ਦੀ ਧਰਮ ਦੀ ਧੀ ਹੈ : ਰਾਮ ਰਹੀਮ
ਬਰਨਾਵਾ : ਦੀਵਾਲੀ ਤਾਂ ਹਰ ਕੋਈ ਮਨਾਉਂਦਾ ਹੈ ਪਰ ਅਸੀਂ ਦੇਖਿਆ ਹੈ ਕਿ ਰਾਮ ਜੀ ਦੇ ਨਕਸ਼ੇ ਕਦਮਾਂ ’ਤੇ ਚੱਲਣ ਵਾਲਿਆਂ ਦੀ ਘਾਟ ਹੈ, ਇਹ ਸ਼ਬਦਾਂ ਦਾ ਪ੍ਰਗਟਾਵਾ 40 ਦਿਨਾਂ ਦੀ ਪੈਰੋਲ ’ਤੇ ਆਏ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਕੀਤਾ, ਉਨ੍ਹਾਂ ਕਿਹਾ ਕਿ ਸਭ ਦੇ ਅੰਦਰ ਰਾਵਣ ਜਾਗਿਆ ਹੋਇਆ ਹੈ। ਦੀਵਾਲੀ 'ਚ ਦੀਵੇ ਜਗਾਏ ਜਾਂਦੇ ਹਨ ਤੇ ਇਹ ਸਭ ਨੂੰ ਪਤਾ ਹੈ ਕਿ ਜਿਸ ਦਿਨ ਰਾਮ ਜੀ ਅਯੁੱਧਿਆ ਵਾਪਸ ਆਏ ਸਨ, ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਦਿਨ, ਘਰ-ਘਰ ਦੀਵੇ ਜਗਾਏ ਗਏ। ਪਰ ਬੜੇ ਦੁੱਖ ਦੀ ਗੱਲ ਹੈ....
ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਅਹੁਦਾ ਸੰਭਾਲਣਗੇ ਮਲਿਕਾਅਰਜੁਨ ਖੜਗੇ
ਨਵੀਂ ਦਿੱਲੀ : ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਅਹੁਦਾ ਮਲਿਕਾਅਰਜੁਨ ਖੜਗੇ ਬੁੱਧਵਾਰ ਨੂੰ ਸੰਭਾਲਣਗੇ। ਇਸ ਮੌਕੇ ਪਾਰਟੀ ਆਗੂ ਰਾਹੁਲ ਗਾਂਧੀ ਵੀ ਮੌਜੂਦ ਰਹਿਣਗੇ। ਰਾਹੁਲ ਭਾਰਤ ਜੋੜੋ ਯਾਤਰਾ ਦੇ ਤਿੰਨ ਦਿਨ ਦੇ ਬ੍ਰੇਕ ਦੌਰਾਨ ਹੀ ਦਿੱਲੀ 'ਚ ਹੋਣਗੇ। ਦੱਸ ਦੇਈਏ ਕਿ ਮਲਿਕਾਅਰਜੁਨ ਖੜਗੇ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਜਿੱਤੇ ਸਨ। ਇਸ ਤਰ੍ਹਾਂ ਦੋ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਪਾਰਟੀ ਦੇ ਪਹਿਲੇ ਗੈਰ-ਗਾਂਧੀ ਮੁਖੀ ਬਣ ਗਏ ਹਨ। ਸੋਮਵਾਰ ਨੂੰ ਹੋਈਆਂ ਕਾਂਗਰਸ ਪ੍ਰਧਾਨ ਚੋਣਾਂ 'ਚ ਉਨ੍ਹਾਂ ਨੇ ਸ਼ਸ਼ੀ....
ਰਾਂਚੀ 'ਚ ਵਾਪਰਿਆ ਦਰਦਨਾਕ ਹਾਦਸਾ, ਬੱਸ 'ਚ ਸੁੱਤੇ ਦੋ ਵਿਅਕਤੀਆਂ ਦੀ ਮੌਤ
ਰਾਂਚੀ : ਦੀਵਾਲੀ ਦੀ ਰਾਤ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਦਰਦਨਾਕ ਹਾਦਸਾ ਵਾਪਰ ਗਿਆ। ਖਾਦਗੜ੍ਹਾ ਬੱਸ ਸਟੈਂਡ ਵਿੱਚ ਇੱਕ ਬੱਸ ਨੂੰ ਅੱਗ ਲੱਗ ਗਈ, ਜਿਸ ਕਾਰਨ ਬੱਸ ਵਿੱਚ ਸੌਂ ਰਹੇ ਦੋ ਲੋਕ ਜਿਊਂਦੇ ਸੜ ਗਏ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਇੱਥੇ ਮੂਨਲਾਈਟ ਨਾਂ ਦੀ ਬੱਸ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਬੱਸ ਵਿੱਚ ਸੁੱਤੇ ਦੋ ਵਿਅਕਤੀ ਝੁਲਸ ਗਏ। ਦੋਵੇਂ ਮ੍ਰਿਤਕਾਂ ਦੀ ਪਛਾਣ ਮਦਨ ਮਹਤੋ ਅਤੇ ਇਬਰਾਹਿਮ ਵਜੋਂ ਹੋਈ ਹੈ। ਇਹ ਦੋਵੇਂ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੱਸੇ ਜਾ ਰਹੇ ਹਨ। ਘਟਨਾ....
ਈਟਾਨਗਰ 'ਚ ਨਾਹਰਲਾਗੁਨ ਡੇਲੀ ਮਾਰਕਿਟ ਵਿੱਚ ਅੱਗ ਲੱਗਣ 700 ਦੁਕਾਨਾਂ ਸੜ ਕੇ ਸੁਆਹ ਹੋਈਆਂ
ਅਰੁਣਾਚਲ ਪ੍ਰਦੇਸ਼ : ਈਟਾਨਗਰ ਨੇੜੇ ਮੰਗਲਵਾਰ ਤੜਕੇ ਨਾਹਰਲਾਗੁਨ ਡੇਲੀ ਮਾਰਕਿਟ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 700 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਸਵੇਰੇ ਚਾਰ ਵਜੇ ਦੇ ਕਰੀਬ ਮਿਲੀ। ਪੁਲਿਸ ਨੇ ਕਿਹਾ ਕਿ ਇਹ ਰਾਜ ਦਾ ਸਭ ਤੋਂ ਪੁਰਾਣਾ ਬਾਜ਼ਾਰ ਹੈ ਅਤੇ ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾਨਗਰ ਤੋਂ ਲਗਭਗ 14 ਕਿਲੋਮੀਟਰ ਦੂਰ ਨਾਹਰਲਾਗੁਨ ਵਿਖੇ ਫਾਇਰ ਸਟੇਸ਼ਨ ਦੇ ਨੇੜੇ ਸਥਿਤ ਹੈ। ਪੁਲਿਸ ਨੇ ਦੱਸਿਆ ਕਿ ਇਹ ਅੱਗ....
ਪ੍ਰਧਾਨ ਮੰਤਰੀ ਜਨਧਨ ਖਾਤਾ ਖੁੱਲ੍ਹਵਾਉਣ ‘ਤੇ ਪੂਰੇ 1.30 ਲੱਖ ਦਾ ਫਾਇਦਾ ਮਿਲਦਾ ਹੈ।
ਮੋਦੀ ਸਰਕਾਰ ਨੇ ਦੇਸ਼ ਦੇ ਗਰੀਬ ਵਰਗ ਦੇ ਲੋਕਾਂ ਨੂੰ ਬੈਂਕਿੰਗ ਵਿਵਸਥਾ ਨਾਲ ਜੋੜਨ ਲਈ ਪ੍ਰਧਾਨ ਮੰਤਰੀ ਜਨਧਨ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਸ ਯੋਜਨਾ ਜ਼ਰੀਏ ਸਰਕਾਰ ਨੇ ਦੇਸ਼ ਦੇ ਗਰੀਬ ਤੇ ਗ੍ਰਾਮੀਣ ਵਰਗ ਨੂੰ ਬੈਂਕ ਨਾਲ ਜੋੜਿਆ ਹੈ। ਇਸ ਤਹਿਤ ਤੁਸੀਂ ਜ਼ੀਰੋ ਬੈਲੇਂਸ ‘ਤੇ ਵੀ ਕਿਸੇ ਵੀ ਬੈਂਕ ਵਿਚ ਖਾਤਾ ਖੁੱਲ੍ਹਵਾ ਸਕਦੇ ਹੋ। ਸਰਕਾਰ ਵੱਲੋਂ ਜਾਰੀ ਅੰਕੜੇ ਮੁਤਾਬਕ ਹੁਣ ਤੱਕ ਇਸ ਯੋਜਨਾ ਤਹਿਤ 46.95 ਕਰੋੜ ਲੋਕਾਂ ਨੇ ਬੈਂਕਾਂ ਵਿਚ ਖਾਤਾ ਖੁੱਲ੍ਹਵਾਇਆ ਹੈ। ਇਸ ਯੋਜਨਾ ਨਾਲ ਸਰਕਾਰ ਨੇ ਲੋਕਾਂ ਨੂੰ ਨਾ....
ਯੂਕੇ ਨੇ ਘੱਟ ਗਿਣਤੀ ਮੈਂਬਰ ਨੂੰ ਆਪਣੇ ਪ੍ਰਧਾਨ ਮੰਤਰੀ ਵਜੋਂ ਸਵੀਕਾਰ ਕੀਤਾ ਹੈ : ਮਹਿਬੂਬਾ ਮੁਫਤੀ
ਜੰਮੂ-ਕਸ਼ਮੀਰ : ਭਾਰਤੀ ਮੂਲ ਦੇ ਰਿਸ਼ੀ ਸੁਨਕ ਦੀ ਤਾਜਪੋਸ਼ੀ ਨੇ ਦੁਨੀਆ ਭਰ ਦੇ ਭਾਰਤੀਆਂ ਨਾਲ ਤਾਜਪੋਸ਼ੀ ਕੀਤੀ ਹੈ। ਸੁਨਕ ਬ੍ਰਿਟੇਨ ਦੇ ਇਤਿਹਾਸ ਵਿੱਚ ਦੇਸ਼ ਦਾ ਸਭ ਤੋਂ ਉੱਚਾ ਅਹੁਦਾ ਸੰਭਾਲਣ ਵਾਲਾ ਪਹਿਲੇ ਗੈਰ-ਸ਼ਵੇਤ ਵਿਅਕਤੀ ਹੈ। ਇਸ ਮੌਕੇ ਭਾਰਤ ਵਿੱਚ ਸਿਆਸੀ ਦੰਗੇ ਸ਼ੁਰੂ ਹੋ ਗਏ ਹਨ। ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਬ੍ਰਿਟੇਨ ਨੇ ਘੱਟ ਗਿਣਤੀ ਨੂੰ ਪ੍ਰਧਾਨ ਮੰਤਰੀ ਚੁਣਿਆ ਹੈ। ਫਿਰ ਵੀ ਅਸੀਂ NRC ਅਤੇ CAA ਵਰਗੇ ਵੰਡਣਵਾਲੀ ਅਤੇ ਪੱਖਪਾਤੀ ਕਾਨੂੰਨਾਂ....
ਰਿਸ਼ੀ ਸੁਨਕ ਪੰਜਾਬੀ ਪਰਿਵਾਰ ਦੇ ਪੋਤਰੇ ਰਿਸ਼ੀ ਸੁਨਕ ਬਣੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ 
ਚੰਡੀਗੜ੍ਹ : ਪੰਜਾਬੀਆਂ ਨੇ ਇੱਕ ਵਾਰ ਫਿਰ ਪੂਰੀ ਦੁਨੀਆ ਵਿੱਚ ਬੱਲੇ-ਬੱਲੇ ਕਰਾ ਦਿੱਤੀ ਹੈ। ਬ੍ਰਿਟੇਨ ਦੇ ਬਣੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਗੁਜਰਾਵਾਲਾ ਦੇ ਪੰਜਾਬੀ ਖੱਤਰੀ ਪਰਿਵਾਰ ਦੇ ਪੋਤਰੇ ਹਨ। ਉਨ੍ਹਾਂ ਦੇ ਦਾਦਾ ਰਾਮਦਾਸ ਸੁਨਕ ਨੂੰ 1930 ਦੇ ਦਹਾਕੇ ਦੌਰਾਨ ਗੁਜਰਾਂਵਾਲਾ ਛੱਡਣ ਲਈ ਮਜ਼ਬੂਰ ਕੀਤਾ ਗਏ ਸਨ ਅਤੇ ਉਹ 1935 ਵਿੱਚ ਕਲਰਕ ਵਜੋਂ ਕੰਮ ਕਰਨ ਲਈ ਨੈਰੋਬੀ ਚਲੇ ਗਏ ਸਨ। ਰਿਸ਼ੀ ਸੁਨਕ ਦੇ ਦਾਦੀ ਸੁਹਾਗ ਰਾਣੀ ਸੁਨਕ ਆਪਣੀ ਸੱਸ ਦੇ ਨਾਲ ਬਾਅਦ ਵਿੱਚ 1937 ਵਿੱਚ ਆਪਣੇ ਪਤੀ ਨਾਲ ਦਿੱਲੀ....
ਗੋਆ ਵਿੱਚ ਦੀਵਾਲੀ ਅਨੋਖੇ ਤਰੀਕੇ ਨਾਲ ਮਨਾਈ, ਵੱਖ-ਵੱਖ ਥਾਵਾਂ 'ਤੇ ਨਰਕਾਸੁਰ ਦੇ ਪੁਤਲੇ ਫੂਕੇ ਗਏ।
ਗੋਆ : ਗੋਆ ਵਿੱਚ ਦੀਵਾਲੀ ਇੱਕ ਅਨੋਖੇ ਤਰੀਕੇ ਨਾਲ ਮਨਾਈ ਜਾਂਦੀ ਹੈ। ਅੱਜ ਸਵੇਰੇ ਸੂਬੇ ਵਿੱਚ ਵੱਖ-ਵੱਖ ਥਾਵਾਂ 'ਤੇ ਨਰਕਾਸੁਰ ਦੇ ਪੁਤਲੇ ਫੂਕੇ ਗਏ। ਬੁਰਾਈ 'ਤੇ ਚੰਗਿਆਈ ਦੀ ਜਿੱਤ ਦੀ ਇਸ ਪਰੰਪਰਾ ਦੇ ਹਿੱਸੇ ਵਜੋਂ ਇਹ ਪੁਤਲੇ ਸਾੜੇ ਜਾਂਦੇ ਹਨ। ਦੀਵਾਲੀ ਦੇ ਮੌਕੇ 'ਤੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਸੂਬੇ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਤਿਉਹਾਰ ਉਨ੍ਹਾਂ ਦੇ ਜੀਵਨ 'ਚ ਸ਼ਾਂਤੀ ਅਤੇ ਖੁਸ਼ਹਾਲੀ ਲੈ ਕੇ ਆਵੇ। ਸੀਐਮ ਸਾਵੰਤ ਨੇ ਲੋਕਾਂ ਨੂੰ ਪ੍ਰਦੂਸ਼ਣ ਰਹਿਤ....
ਭਾਰਤੀ ਜਵਾਨਾਂ ਨੇ ਮਨਾਈ ਦੀਵਾਲੀ, ਪਾਕਿਸਤਾਨ ਦੇ ਰੇਂਜਰਸ ਨੂੰ ਵੰਡੀਆਂ ਮਿਠਾਈਆਂ
ਅਟਾਰੀ : ਦੀਵਾਲੀ ‘ਤੇ ਸਿਰਫ ਦੀਵਿਆਂ ਦੀ ਰੌਸ਼ਨੀ ਨਹੀਂ ਹੁੰਦੀ ਸਗੋਂ ਦਿਲਾਂ ਦੇ ਵਿਚ ਵੀ ਦੂਰੀਆਂ ਵੀ ਇਕੱਠੇ ਮਠਿਆਈ ਖਾ ਕੇ ਮਿਟ ਜਾਂਦੀਆਂ ਹਨ। ਇਹੀ ਦੂਰੀਆਂ ਅੱਜ ਬਾਰਡਰ ‘ਤੇ ਭਾਰਤ-ਪਾਕਿਸਤਾਨ ਦੇ ਸੁਰੱਖਿਆ ਬਲਾਂ ਵਿਚ ਵੀ ਮਿਟਦੀਆਂ ਦਿਖਾਈ ਦਿੱਤੀਆਂ। ਦੁਪਹਿਰ ਸਮੇਂ ਦੋਵੇਂ ਦੇਸ਼ਾਂ ਦੇ ਬਾਰਡਰ ਖੁੱਲ੍ਹੇ। ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨ ਤੇ ਅਧਿਕਾਰੀ ਤੇ ਪਾਕ ਰੇਂਜਰਸ ਦੇ ਅਧਿਕਾਰੀ ਜ਼ੀਰੋ ਲਾਈਨ ‘ਤੇ ਇਕੱਠੇ ਹੋਏ ਤੇ ਸ਼ੁਭਕਾਮਨਾਵਾਂ ਦਿੱਤੀਆਂ। ਬਾਰਡਰ ‘ਤੇ ਸਵੇਰੇ 11 ਵਜੇ ਦੋਵੇਂ ਦੇਸ਼ਾਂ ਦੇ ਜਵਾਨ....
ਤਖਤ ਸ਼੍ਰੀ ਹਜ਼ੂਰ ਸਾਹਿਬ 'ਤੇ ਸਲਾਨਾ ਤਖਤ ਇਸ਼ਨਾਨ ਹੋਇਆ, ਸੰਗਤਾਂ ਵੱਡੀ ਤਦਾਦ ‘ਚ ਪੁੱਜੀਆਂ
ਸ਼੍ਰੀ ਹਜ਼ੂਰ ਸਾਹਿਬ ਨਾਂਦੇੜ : ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਅਬਿਚਲਨਗਰ ਸਾਹਿਬ,ਨਾਂਦੇੜ ਵਿਖੇ ਪੁਰਾਤਨ ਸਮਿਆਂ ਤੋਂ ਚੱਲੀ ਆਉਦੀ ਗੁਰੂਘਰ ਦੀ ਧਾਰਮਿਕ ਮਰਿਆਦਾ ਅਨੁਸਾਰ ਅੱਜ ਤਖ਼ਤ ਇਸ਼ਨਾਨ ਦੇ ਸ਼ੁਭ ਦਿਹਾੜੇ ਮੌਕੇ ਦੇਸ਼-ਵਿਦੇਸ਼ਾਂ ਤੋਂ ਵੱਡੀ ਤਦਾਦ ‘ਚ ਪੁੱਜੀਆਂ ਸ਼ਰਧਾਲੂ ਸੰਗਤਾਂ ਨੇ ਗੁਰੂ ਪ੍ਰਤੀ ਅਥਾਹ ਸ਼ਰਧਾ ਤੇ ਭਰਪੂਰ ਜੋਸ਼ ਨਾਲ ਗਾਗਰਾਂ ਅਤੇ ਹੋਰ ਵੱਖ-ਵੱਖ ਬਰਤਨਾਂ ਵਿਚ ਗੋਦਾਵਰੀ ਦੇ ਜਲ ਨੂੰ ਭਰ ਕੇ ਤਖ਼ਤ ਸਾਹਿਬ ਦਾ ਇਸ਼ਨਾਨ ਕਰਵਾਇਆ। ਸ਼ਰਨ ਸਿੰਘ ਸੋਢੀ ਨੇ ਮੌਕੇ ਤੋਂ ਜਾਣਕਾਰੀ ਦਿੰਦਿਆਂ....
ਪੱਤਰਕਾਰ ਅਰਸ਼ਦ ਸ਼ਰੀਫ ਦੀ ਕੀਨੀਆ ’ਚ ਗੋਲੀ ਮਾਰ ਕੇ ਹੱਤਿਆ
ਇਸਲਾਮਾਬਾਦ : ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਅਰਸ਼ਦ ਸ਼ਰੀਫ ਦਾ ਕੀਨੀਆ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਜਾਣਕਾਰੀ ਉਹਨਾਂ ਦੀ ਪਤਨੀ ਜਾਵੇਰੀਆ ਸ਼ਰੀਫ ਨੇ ਦਿੱਤੀ। ਉਹਨਾਂ ਦੱਸਿਆ ਕਿ ਮੈਂ ਆਪਣਾ ਦੋਸਤ, ਪਤੀ ਤੇ ਮਨਪਸੰਦ ਪੱਤਰਕਾਰ ਅਰਸ਼ਦ ਸ਼ਰੀਫ ਅੱਜ ਗੁਆ ਲਿਆ ਹੈ। ਪੁਲਿਸ ਮੁਤਾਬਕ ਉਹਨਾਂ ਦੀ ਕੀਨੀਆ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹਨਾਂ ਇਹਵੀ ਕਿਹਾ ਕਿ ਸਾਡੀ ਨਿੱਜਤਾ ਦਾ ਸਨਮਾਨ ਕੀਤਾ ਜਾਵੇ ਤੇ ਸਾਡੇ ਪਰਿਵਾਰ ਦੀਆਂ ਤਸਵੀਰਾਂ, ਨਿੱਜੀ ਵੇਰਵੇ ਤੇ ਹਸਪਤਾਲ ਤੋਂ ਉਹਨਾਂ....
ਭਾਰਤੀ ਫੌਜ ਦੇ ਜਵਾਨਾਂ ਨਾਲ ਦੀਵਾਲੀ ਮਨਾਉਣ ਲਈ ਕਾਰਗਿਲ ਪਹੁੰਚੇ ਪ੍ਰਧਾਨ ਮੰਤਰੀ ਮੋਦੀ
ਕਾਰਗਿਲ : ਦੀਵਾਲੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਗਿਲ ਪਹੁੰਚੇ। ਉਥੇ ਉਨ੍ਹਾਂ ਨੇ ਭਾਰਤੀ ਫੌਜ ਦੇ ਜਵਾਨਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਮੈਂ ਦੇਸ਼ ਤੇ ਦੁਨੀਆ ਨੂੰ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਦਿੰਦਾ ਹਾਂ। ਸਰਹੱਦ ‘ਤੇ ਦੀਵਾਲੀ ਮਨਾਉਣਾ ਕਿਸਮਤ ਦੀ ਗੱਲ ਹੈ। ਭਾਰਤ ਆਪਣੇ ਤਿਓਹਾਰਾਂ ਨੂੰ ਪਿਆਰ ਨਾਲ ਮਨਾਉਂਦਾ ਹੈ। ਫੌਜ ਦੇ ਜਵਾਨ ਹੀ ਮੇਰਾ ਪਰਿਵਾਰ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਾਰਗਿਲ ਜੰਗ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ,“ਪਾਕਿਸਤਾਨ ਨਾਲ ਇੱਕ ਵੀ ਲੜਾਈ ਨਹੀਂ ਹੋਈ....
ਅਯੁੱਧਿਆ ‘ਚ ਭਗਵਾਨ ਸ਼੍ਰੀ ਰਾਮ ਦੇ 37 ਘਾਟਾਂ ‘ਤੇ 15 ਲੱਖ 76 ਹਜ਼ਾਰ ਦੀਵੇ ਜਗਾਉਣ ਦਾ ਨਵਾਂ ਰਿਕਾਰਡ ਬਣਾਇਆ
ਅਯੁੱਧਿਆ : ਅਯੁੱਧਿਆ ‘ਚ ਭਗਵਾਨ ਸ਼੍ਰੀ ਰਾਮ ਦੇ 37 ਘਾਟਾਂ ‘ਤੇ 15 ਲੱਖ 76 ਹਜ਼ਾਰ ਦੀਵੇ ਜਗਾਉਣ ਦਾ ਨਵਾਂ ਰਿਕਾਰਡ ਬਣਾਇਆ ਗਿਆ ਹੈ। ਸੀਐਮ ਯੋਗੀ ਨੇ ਪ੍ਰਧਾਨ ਮੰਤਰੀ ਮੋਦੀ ਦੀ ਮੌਜੂਦਗੀ ਵਿੱਚ ਇਸ ਰਿਕਾਰਡ ਦਾ ਸਰਟੀਫਿਕੇਟ ਲਿਆ। ਇਸ ਦੌਰਾਨ ਪੀ.ਐੱਮ. ਮੋਦੀ ਨੇ ਸਰਯੂ ਦੀ ਪੂਜਾ ਕਰਕੇ ਆਰਤੀ ਕੀਤੀ। ਉਨ੍ਹਾਂ ਰਾਮ ਕੀ ਪੈੜੀ ਵਿਖੇ ਲੇਜ਼ਰ ਸ਼ੋਅ ਰਾਹੀਂ ਹੋਈ ਰਾਮ ਕਥਾ ਦੇਖੀ। ਇਸ ਤੋਂ ਬਾਅਦ ਡਿਜੀਟਲ ਆਤਿਸ਼ਬਾਜ਼ੀ ਦਾ ਨਜ਼ਾਰਾ ਲਿਆ। ਇਸ ਤੋਂ ਪਹਿਲਾਂ ਪੀ.ਐੱਮ. ਨੇ ਰਾਮ ਲੱਲਾ ਦੇ ਦਰਸ਼ਨ ਕੀਤੇ। ਭਗਵਾਨ ਰਾਮ....