ਰਾਸ਼ਟਰੀ

ਗੌਤਮ ਮਲਹੋਤਰਾ ਦਾ ਈਡੀ ਨੂੰ ਸੱਤ ਦਿਨ ਦਾ ਮਿਲਿਆ ਰਿਮਾਂਡ
ਨਵੀਂ ਦਿੱਲੀ, 8 ਫਰਵਰੀ : ਰੌਜ਼ ਐਵੇਨਿਊ ਅਦਾਲਤ ਨੇ ਬੁੱਧਵਾਰ ਨੂੰ ਦਿੱਲੀ ਐਕਸਾਈਜ਼ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੇ ਪੁੱਤਰ ਕਾਰੋਬਾਰੀ ਗੌਤਮ ਮਲਹੋਤਰਾ ਨੂੰ ਈਡੀ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਦੀ ਧੀ ਕੇ ਕਵਿਤਾ ਦੇ ਆਡੀਟਰ ਨੂੰ ਸੀਬੀਆਈ ਰਿਮਾਂਡ 'ਤੇ ਭੇਜ ਦਿੱਤਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗੌਤਮ ਮਲਹੋਤਰਾ ਦਾ 14 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਉਸ ਦਾ ਸੱਤ ਦਿਨ ਦਾ ਰਿਮਾਂਡ ਦਿੱਤਾ ਹੈ। OASIS ਸਮੂਹ ਦੀ ਸ਼ਰਾਬ ਨਿਰਮਾਣ ਅਤੇ ਵੰਡ....
ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਅਡਾਨੀ ਨੂੰ ਬਚਾਉਣ ਦਾ ਲਗਾਇਆ ਦੋਸ਼
ਨਵੀਂ ਦਿੱਲੀ, 08 ਫਰਵਰੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਦਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ‘ਤੇ ਅਡਾਨੀ ਨੂੰ ਬਚਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਕ ਵੀ ਜਵਾਬ ਨਹੀਂ ਦਿੱਤਾ। ਉਨ੍ਹਾਂ ਦੇ ਬੋਲਾਂ ਵਿਚ ਸੱਚਾਈ ਝਲਕਦੀ ਹੈ। ਜੇਕਰ (ਅਡਾਨੀ) ਦੋਸਤ ਨਹੀਂ ਹਨ ਤਾਂ ਉਨ੍ਹਾਂ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਉਹ ਜਾਂਚ ਕਰਵਾ ਦੇਣਗੇ। ਲੋਕ ਸਭਾ ‘ਚ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਬਾਅਦ ਸਦਨ ਦੇ ਬਾਹਰ ਪ੍ਰਧਾਨ ਮੰਤਰੀ ‘ਤੇ....
ਰਾਜਸਥਾਨ ‘ਚ ਝੌਂਪੜੀ ਨੂੰ ਅੱਗ ਲੱਗਣ ਕਾਰਨ 3 ਮਾਸੂਮ ਬੱਚਿਆਂ ਦੀ ਹੋਈ ਦਰਦਨਾਕ ਮੌਤ
ਬਾੜਮੇਰ, 8 ਫਰਵਰੀ : ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿਚ ਵੱਡਾ ਹਾਦਸਾ ਵਾਪਰ ਗਿਆ ਜਿਥੇ ਇਕ ਖੇਤ ਵਿਚ ਬਣੀ ਝੌਂਪੜੀ ਵਿਚ ਖੇਡ ਰਹੇ ਤਿੰਨ ਬੱਚੇ ਅੱਗ ਲੱਗ ਜਾਣ ਨਾਲ ਜ਼ਿੰਦਾ ਸੜ ਗਏ। ਘਟਨਾ ਨਾਗਾਣਾ ਥਾਣਾ ਇਲਾਕੇ ਵਿਚ ਵਾਪਰੀ। ਤਿੰਨੋਂ ਮਾਸੂਮ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿਚ 2 ਸਕੇ ਭਰਾ-ਭੈਣ ਦੱਸੇ ਜਾ ਰਹੇ ਹਨ। ਇਕ ਹੋਰ ਬੱਚੀ ਉਨ੍ਹਾਂ ਦੇ ਹੀ ਪਰਿਵਾਰ ਦੀ ਸੀ। ਪੁਲਿਸ ਨੇ ਤਿੰਨੋਂ ਦੀਆਂ ਲਾਸ਼ਾਂ ਨੂੰ ਸਥਾਨਕ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਹੈ। ਹਾਦਸੇ ਦੇ ਬਾਅਦ ਮਾਤਮ ਛਾ ਗਿਆ ਹੈ।....
ਨਿਰਾਸ਼ਾ ਵਿੱਚ ਡੁੱਬੇ ਕੁਝ ਲੋਕ ਇਸ ਦੇਸ਼ ਦੀ ਤਰੱਕੀ ਨੂੰ ਸਵੀਕਾਰ ਨਹੀਂ ਕਰ ਪਾ ਰਹੇ : ਪੀ.ਐਮ. ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਤਲਾਂ ਤੋਂ ਬਣਾਈ ਜੈਕੇਟ ਪਹਿਨ ਕੇ ਸੰਸਦ ਪਹੁੰਚੇ। ਹਰ ਘਰ ਵਿੱਚ ਤਿਰੰਗੇ ਝੰਡੇ ਦਾ ਸਫਲ ਪ੍ਰੋਗਰਾਮ ਹੋਇਆ। ਅੱਤਵਾਦੀਆਂ ਦੇ ਧਮਕੀ ਭਰੇ ਪੋਸਟਰ ਲਗਾਉਣ ਦੇ ਬਾਵਜੂਦ ਵੀ ਮੈਂ ਜੰਮੂ-ਕਸ਼ਮੀਰ ਦੇ ਲਾਲ ਚੌਂਕ ‘ਚ ਲਹਿਰਾਇਆ ਝੰਡਾ : ਪੀ.ਐਮ. ਮੋਦੀ ਨਵੀਂ ਦਿੱਲੀ, 08 ਫਰਵਰੀ : ਬਜਟ ਸੈਸ਼ਨ ਦੌਰਾਨ ਰਾਸ਼ਟਰਪਤੀ ਦੇ ਭਾਸ਼ਣ ‘ਤੇ ਸੰਸਦ ‘ਚ ਜ਼ੋਰਦਾਰ ਬਹਿਸ ਹੋ ਰਹੀ ਹੈ। ਅਡਾਨੀ ਕੰਪਨੀ ਦੇ ਸ਼ੇਅਰਾਂ ਦੇ ਮੁੱਦੇ ‘ਤੇ ਭਾਜਪਾ ਅਤੇ ਕਾਂਗਰਸ ਵਿਚਾਲੇ ਜ਼ਬਰਦਸਤ ਹੰਗਾਮਾ ਹੋਇਆ। ਮੰਗਲਵਾਰ....
ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨਾਂ, ਗਰੀਬਾਂ ਤੇ ਸਿੱਖ ਕੌਮ ਨੂੰ ਫੇਲ੍ਹ ਕਰ ਰਹੀ ਹੈ: ਹਰਸਿਮਰਤ ਬਾਦਲ
ਰਾਸ਼ਟਰਪਤੀ ਦੇ ਭਾਸ਼ਣ ’ਤੇ ਬਹਿਸ ’ਚ ਭਾਗ ਲੈਂਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਹੋਈ ਤੇ ਗਰੀਬ ਲੋਕ ਅੱਛੇ ਦਿਨਾਂ ਦੀ ਉਡੀਕ ਕਰ ਰਹੇ ਹਨ ਨਵੀਂ ਦਿੱਲੀ, 8 ਫਰਵਰੀ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨਾਂ ਤੇ ਗਰੀਬਾਂ ਨੂੰ ਫੇਲ੍ਹ ਬਣਾ ਚੁੱਕੀ ਹੈ ਜਦੋਂ ਕਿ ਇਹ ਸਿੱਖ ਕੌਮ ਦੇ ਖਿਲਾਫ ਵਿਤਕਰਾ ਕਰ ਰਹੀ ਹੈ। ਸੰਸਦ ਵਿਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਬਹਿਸ ਵਿਚ....
ਸ਼ਰਧਾ ਕਤਲ ਕਾਂਡ 'ਚ ਵੱਡਾ ਖੁਲਾਸਾ, ਪੁਲਿਸ ਨੇ ਦੋਸ਼ੀ ਆਫਤਾਬ 'ਤੇ ਸ਼ਰਧਾ ਦੀਆਂ ਹੱਡੀਆਂ ਨੂੰ ਗ੍ਰਾਈਂਡਰ 'ਚ ਪੀਸਣ ਅਤੇ ਫਿਰ ਹੱਡੀਆਂ ਦਾ ਪਾਊਡਰ ਕੱਢਣ ਦਾ ਲਗਾਇਆ ਦੋਸ਼
ਜੇਐੱਨਐੱਨ, ਨਵੀਂ ਦਿੱਲੀ : ਸ਼ਰਧਾ ਕਤਲ ਕਾਂਡ 'ਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਨੇ ਦੋਸ਼ੀ ਆਫਤਾਬ 'ਤੇ ਸ਼ਰਧਾ ਦੀਆਂ ਹੱਡੀਆਂ ਨੂੰ ਗ੍ਰਾਈਂਡਰ 'ਚ ਪੀਸਣ ਅਤੇ ਫਿਰ ਹੱਡੀਆਂ ਦਾ ਪਾਊਡਰ ਕੱਢਣ ਦਾ ਦੋਸ਼ ਲਗਾਇਆ ਹੈ। ਸਾਕੇਤ ਅਦਾਲਤ ਨੇ ਮੰਗਲਵਾਰ ਨੂੰ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਦੇ ਖਿਲਾਫ ਦਿੱਲੀ ਪੁਲਿਸ ਦੁਆਰਾ ਦਾਇਰ ਚਾਰਜਸ਼ੀਟ 'ਤੇ ਨੋਟਿਸ ਲਿਆ। ਅਦਾਲਤ ਨੇ ਆਫਤਾਬ ਦੇ ਵਕੀਲ ਨੂੰ ਚਾਰਜਸ਼ੀਟ ਦੀ ਕਾਪੀ ਵੀ ਮੁਹੱਈਆ ਕਰਵਾਈ ਹੈ। ਆਫਤਾਬ 'ਤੇ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਵਾਕਰ ਦਾ ਗਲਾ ਘੁੱਟਣ....
ਤੁਰਕੀ ਦੀ ਮੱਦਦ ਲਈ ਭਾਰਤ ਨੇ ਵਿਸ਼ੇਸ਼ ਜਹਾਜ਼ C-17 ਗਲੋਬਮਾਸਟਰ ਰਾਂਹੀ NDRF ਦੇ 51 ਜਵਾਨ ਭੇਜੇ
ਨਵੀਂ ਦਿੱਲੀ, 07 ਫਰਵਰੀ : ਤੁਰਕੀ ਵਿੱਚ ਭੂਚਾਲ ਕਾਰਨ ਹੋਏ ਭਾਰੀ ਨੁਕਸਾਨ ਤੋਂ ਬਾਅਦ, ਭਾਰਤ ਸਰਕਾਰ ਨੇ ਮਦਦ ਦਾ ਹੱਥ ਵਧਾਇਆ ਹੈ। ਇਸ ਕੜੀ ਵਿੱਚ NDRF ਦੇ 51 ਜਵਾਨ ਵਿਸ਼ੇਸ਼ ਜਹਾਜ਼ C-17 ਗਲੋਬਮਾਸਟਰ ਰਾਹੀਂ ਤੁਰਕੀ ਪਹੁੰਚੇ ਹਨ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਵਿਦੇਸ਼ ਮੰਤਰੀ ਨੇ ਟਵੀਟ ਕੀਤਾ ਕਿ 50 ਤੋਂ ਵੱਧ ਸੈਨਿਕਾਂ ਨਾਲ ਪਹਿਲੀ ਭਾਰਤੀ ਸੀ17 ਉਡਾਣ ਤੁਰਕੀ ਦੇ ਅਡਾਨਾ ਹਵਾਈ ਅੱਡੇ ‘ਤੇ ਪਹੁੰਚ ਗਈ ਹੈ। ਇਸ ਵਿੱਚ ਬਚਾਅ ਕਰਮਚਾਰੀ, ਸਿਖਲਾਈ ਪ੍ਰਾਪਤ....
'ਅਗਨੀਵੀਰ ਯੋਜਨਾ ਨਾਲ ਸਹਿਮਤ ਨਹੀਂ ਦੇਸ਼ ਦੇ ਨੌਜਵਾਨ, ਡੋਭਾਲ ਨੇ ਥੋਪਿਆ ਆਈਡੀਆ' : ਰਾਹੁਲ ਗਾਂਧੀ
ਨਵੀਂ ਦਿੱਲੀ, 07 ਫਰਵਰੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ 'ਚ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਭਾਰਤ ਜੋੜੋ ਯਾਤਰਾ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਇਸ ਦੌਰਾਨ ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਅੱਜਕੱਲ੍ਹ ਸਿਆਸਤਦਾਨਾਂ ਦੀ ਤਰਫੋਂ ਤੁਰਨ ਦਾ ਰਿਵਾਜ ਘਟ ਗਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਯਾਤਰਾ ਦੌਰਾਨ ਲੋਕ ਸਾਨੂੰ ਮਿਲੇ। ਲੋਕਾਂ ਨੇ ਸਾਨੂੰ ਸਵਾਲ ਪੁੱਛੇ। ਲੋਕ ਸਾਨੂੰ ਬੇਰੁਜ਼ਗਾਰੀ ਬਾਰੇ ਸਵਾਲ ਪੁੱਛਦੇ ਸਨ। ਕੁਝ ਦੇਰ ਬਾਅਦ ਇੱਕ....
ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੋ ਦਿਨਾਂ ਗੁਜਰਾਤ ਦੌਰੇ 'ਤੇ, ਐਲੋਰਾ ਗੁਫ਼ਾਵਾਂ ਦਾ ਕਰੇਗੀ ਦੌਰਾ
ਔਰੰਗਾਬਾਦ, 07 ਫਰਵਰੀ : ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਵਿੱਚ ਪਹੁੰਚੀ, ਜਿੱਥੇ ਉਹ ਬੁੱਧਵਾਰ ਨੂੰ ਵਿਸ਼ਵ ਪ੍ਰਸਿੱਧ ਐਲੋਰਾ ਗੁਫ਼ਾਵਾਂ ਦਾ ਦੌਰਾ ਕਰੇਗੀ। ਇੱਕ ਅਧਿਕਾਰੀ ਨੇ ਕਿਹਾ ਕਿ ਕਲਿੰਟਨ ਦੋ ਦਿਨਾਂ ਲਈ ਗੁਜਰਾਤ ਦੌਰੇ 'ਤੇ ਸੀ। ਉਹ ਮੰਗਲਵਾਰ ਦੁਪਹਿਰ ਇੱਥੇ ਪਹੁੰਚੀ ਅਤੇ ਖੁਲਤਾਬਾਦ ਸ਼ਹਿਰ ਲਈ ਰਵਾਨਾ ਹੋਈ ਜਿੱਥੇ ਉਹ ਰਾਤ ਰੁਕੇਗੀ। ਅਧਿਕਾਰੀ ਨੇ ਕਿਹਾ ਕਿ ਬੁੱਧਵਾਰ ਨੂੰ ਉਹ ਦੇਸ਼ ਦੇ 12ਵੇਂ ਜੋਤਿਰਲਿੰਗ ਘ੍ਰਿਸ਼ਨੇਸ਼ਵਰ....
ਪਾਰਲੀਮੈਂਟ ਮੈਂਬਰ ਔਜਲਾ ਨੇ ਕੇਂਦਰੀ ਰੇਲ ਮੰਤਰੀ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ, 07 ਫਰਵਰੀ : ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਅੰਮ੍ਰਿਤਸਰ ਤੋਂ ਪਾਰਲੀਮੈਂਟ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੁਲਾਕਾਤ ਕੀਤੀ ਹੈ। ਇਸ ਦੌਰਾਨ ਉਹਨਾਂ ਨੇ ਰੇਗੋ ਬ੍ਰਿਜ ਬਾਰੇ ਚਰਚਾ ਕੀਤੀ ਅਤੇ ਇਸ ਦੇ ਪੁਨਰ ਨਿਰਮਾਣ ਲਈ ਕੇਂਦਰ ਸਰਕਾਰ ਦੇ ਦਖਲ ਦੀ ਮੰਗ ਕੀਤੀ। ਉਹਨਾਂ ਇਸ ਮੁੱਦੇ 'ਤੇ ਇਕ ਮੰਗ ਪੱਤਰ ਵੀ ਲਿਖਿਆ ਹੈ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਮਹਾਵੀਰ ਰੇਲਵੇ ਓਵਰਬ੍ਰਿਜ (ਆਰ.ਓ.ਬੀ.) ਜੋ ਕਿ ਅੰਮ੍ਰਿਤਸਰ ਵਿਚ ਰੇਗੋ ਬ੍ਰਿਜ ਵਜੋਂ ਜਾਣਿਆ ਜਾਂਦਾ ਹੈ, ਇਕ 129 ਸਾਲ ਪੁਰਾਣਾ....
ਮਜੀਠੀਆ ਦੀ ਜ਼ਮਾਨਤ ਵਿਰੁੱਧ ਪੰਜਾਬ ਸਰਕਾਰ ਦੀ ਪਟੀਸ਼ਨ 'ਤੇ ਸੁਣਵਾਈ ਚਾਰ ਹਫ਼ਤਿਆਂ ਬਾਅਦ : ਸੁਪਰੀਮ ਕੋਰਟ 
ਨਵੀਂ ਦਿੱਲੀ, 07 ਫਰਵਰੀ : ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦੇਣ ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਦਾਇਰ ਪਟੀਸ਼ਨ 'ਤੇ ਚਾਰ ਹਫ਼ਤਿਆਂ ਬਾਅਦ ਸੁਣਵਾਈ ਕਰੇਗੀ। ਜਸਟਿਸ ਅਨਿਰੁਧ ਬੋਸ ਅਤੇ ਜਸਟਿਸ ਸੁਧਾਂਸ਼ੂ ਧੂਲੀਆ ਦੇ ਬੈਂਚ ਨੇ ਪੰਜਾਬ ਸਰਕਾਰ ਦੀ ਬੇਨਤੀ 'ਤੇ ਇਹ ਫ਼ੈਸਲਾ ਲਿਆ ਕਿ ਇਸ ਮਾਮਲੇ 'ਚ ਪੇਸ਼ ਹੋਏ ਸੀਨੀਅਰ ਵਕੀਲ ਸ਼ਿਆਮ ਦੀਵਾਨ ਕਿਸੇ ਹੋਰ ਅਦਾਲਤ....
ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਵੱਲੋਂ ਦੇਸ਼ ਭਰ ਵਿੱਚ ਲਗਭਗ 74 ਦਵਾਈਆਂ ਦੀਆਂ ਕੀਮਤਾਂ ਵਿੱਚ ਸੋਧ
ਨਵੀਂ ਦਿੱਲੀ, 06 ਫਰਵਰੀ : ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਵੱਲੋਂ ਦੇਸ਼ ਭਰ ਵਿੱਚ ਲਗਭਗ 74 ਦਵਾਈਆਂ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਗਈ ਹੈ। 56 ਦਵਾਈਆਂ ਦੀਆਂ ਵੱਧ ਤੋਂ ਵੱਧ ਕੀਮਤਾਂ ਅਤੇ 18 ਦਵਾਈਆਂ ਦੀਆਂ ਪ੍ਰਚੂਨ ਕੀਮਤਾਂ (MRP) ਤੈਅ ਕੀਤੀਆਂ ਗਈਆਂ ਹਨ। ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ NPPA ਦੇ ਡਿਪਟੀ ਡਾਇਰੈਕਟਰ ਮਹਾਵੀਰ ਸੈਣੀ ਨੇ ਜਾਰੀ ਨੋਟੀਫਿਕੇਸ਼ਨ ‘ਚ ਕਿਹਾ ਕਿ 74 ਦਵਾਈਆਂ ਦੇ ਰੇਟ ਬਦਲੇ ਜਾ ਰਹੇ ਹਨ। ਡਰੱਗ ਰੈਗੂਲੇਟਰ ਨੇ....
ਸਰਕਾਰ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਸੰਸਦ ਵਿਚ ਅਡਾਨੀ ਮੁੱਦੇ ‘ਤੇ ਕੋਈ ਚਰਚਾ ਨਾ ਹੋਵੇ, ਮੈਂ ਚਾਹੁੰਦਾ ਹਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ : ਰਾਹੁਲ ਗਾਂਧੀ
ਨਵੀਂ ਦਿੱਲੀ, 06 ਫਰਵਰੀ : ਅਡਾਨੀ ਗਰੁੱਪ ਖਿਲਾਫ ਲੱਗੇ ਧੋਖਾਦੇਹੀ ਦੇ ਦੋਸ਼ਾਂ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਸਰਕਾਰ ‘ਤੇ ਹਮਲਾ ਬੋਲ ਰਹੀ ਹੈ। ਇਸ ਮੁੱਦੇ ‘ਤੇ ਸੰਸਦ ਦੇ ਦੋਵੇਂ ਸਦਨਾਂ ਵਿਚ ਵੀ ਹੰਗਾਮਾ ਹੋਇਆ ਜਿਸ ਦੇ ਬਾਅਦ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਇਸ ਵਿਚ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਵੀ ਇਸ ਮੁੱਦੇ ਨੂੰ ਲੈ ਕੇ ਸਰਕਾਰ ‘ਤੇ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਸੰਸਦ ਵਿਚ ਅਡਾਨੀ ਮੁੱਦੇ ‘ਤੇ ਕੋਈ ਚਰਚਾ ਨਾ ਹੋਵੇ।....
ਯੂਪੀ ਪੁਲਿਸ ਨੇ ਫੁਰਤੀ ਨਾਲ ਨੌਜਵਾਨ ਦੀ ਜਾਨ ਤਾਂ ਬਚਾਈ
ਗਾਜ਼ੀਆਬਾਦ, 06 ਫਰਵਰੀ : ਇੱਕ ਨੌਜਵਾਨ ਖੁਦਕੁਸ਼ੀ ਕਰਨ ਦੀ ਪੂਰੀ ਤਿਆਰੀ ਕਰ ਬੈਠਾ ਸੀ । ਦੁਨਿਆ ਨੂੰ ਛੱਡਣ ਤੋਂ ਪਹਿਲਾ ਆਪਣਾ ਦਰਦ ਲੋਕਾਂ ਨੂੰ ਦੱਸਣਾ ਚਾਉਂਦਾ ਸੀ । ਇਸ ਦੇ ਲਈ ਉਸ ਨੇ ਸੋਸ਼ਲ ਮੀਡੀਆ ਦੇ ਪਲੇਟ ਫਾਰਮ ਇੰਸਟਰਾਗਰਾਮ ਨੂੰ ਚੁਣਿਆ । ਅਮਰੀਕਾ ਵਿੱਚ ਫੇਸਬੁਕ ਅਤੇ ਇੰਸਟਰਾਗਰਾਮ ਦੀ ਪੇਰੇਂਟ ਕੰਪਨੀ ਮੇਟਾ ਹੈਡਕੁਆਟਰ ਵਿੱਚ ਜਿਵੇਂ ਹੀ ਵੀਡੀਓ ਵਿਖਾਈ ਦਿੱਤਾ । ਉਨ੍ਹਾਂ ਨੇ ਯੂਪੀ ਪੁਲਿਸ ਨੂੰ ਅਲਰਟ ਜਾਰੀ ਕੀਤੀ। ਮੋਬਾਈਲ ਲੋਕੇਸ਼ਨ ਟਰੈਕ ਦੇ ਜ਼ਰੀਏ ਪੁਲਿਸ ਨੇ 13 ਮਿੰਟ ਵਿੱਚ ਨੌਜਵਾਨ ਅਭੇ ਦੀ....
ਗੌਤਮ ਅਡਾਨੀ ਮਾਮਲੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਸੰਸਦ ਦੇ ਦੋਵਾਂ ਸਦਨਾਂ ‘ਚ ਹੰਗਾਮਾ
ਨਵੀਂ ਦਿੱਲੀ, 6 ਫਰਵਰੀ : ਬਜਟ ਪੇਸ਼ ਕੀਤੇ ਜਾਣ ਤੋਂ ਬਾਅਦ ਤੋਂ ਸੰਸਦ ਵਿੱਚ ਇੱਕ ਦਿਨ ਵੀ ਚਰਚਾ ਨਹੀਂ ਹੋਈ ਹੈ। ਵਿਰੋਧੀ ਪਾਰਟੀਆਂ ਗੌਤਮ ਅਡਾਨੀ ਮਾਮਲੇ ਨੂੰ ਲੈ ਕੇ ਸੰਸਦ ਦੇ ਦੋਵਾਂ ਸਦਨਾਂ ‘ਚ ਲਗਾਤਾਰ ਹੰਗਾਮਾ ਜਾਰੀ ਰਿਹਾ | ਇਸ ਮਾਮਲੇ ‘ਤੇ ਸੰਸਦੀ ਕਮੇਟੀ ਦੇ ਗਠਨ ਦੀ ਮੰਗ ਕੀਤੀ ਜਾ ਰਹੀ ਹੈ, ਅਡਾਨੀ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵਲੋਂ ਨਾਅਰੇਬਾਜ਼ੀ ਦੌਰਾਨ ਲੋਕ ਸਭਾ ਤੇ ਰਾਜ ਸਭਾ ਨੂੰ ਭਲਕੇ 7 ਫਰਵਰੀ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਅਡਾਨੀ....