ਚਾਰ ਬੱਚਿਆਂ ਨੁੰ ਅਨਾਜ ਵਾਲੇ ਡਰੰਮ ਵਿੱਚ ਬੰਦ ਕਰਕੇ ਮਾਰ ਦੇਣ ਤੋਂ ਬਾਅਦ ਮਾਂ ਨੇ ਫਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ

ਬਾੜਮੇਰ (ਰਾਜਸਥਾਨ), 04 ਜੂਨ : ਇੱਕ ਮਾਂ ਨੇ ਆਪਣੇ ਚਾਰ ਬੱਚਿਆਂ ਨੁੰ ਅਨਾਜ ਵਾਲੇ ਡਰੰਮ ਵਿੱਚ ਬੰਦ ਕਰਕੇ ਮਾਰ ਦੇਣ ਅਤੇ ਖੁਦ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦੀ ਦੁੱਖਦਾਈ ਖਬਰ ਹੈ ਇਹ ਘਟਨਾਂ ਬਾੜਮੇਰ ਦੇ ਪਿੰਡ ਬਾਨੀਆਵਾਸ ਦੀ ਹੈ, ਇਹ ਵੀ ਪਤਾ ਲੱਗਾ ਹੈ ਕਿ ਮਾਂ ਗਰਭਵਤੀ ਸੀ ਮਿਲੀ ਜਾਣਕਾਰੀ ਅਨੁਸਾਰ ਉਰਮਿਲਾ (27) ਪਤਨੀ ਜੇਠਾਰਾਮ ਨੇ ਆਪਣੇ ਬੱਚਿਆਂ ਭਾਵਨਾ (8), ਵਿਕਰਮ (5), ਵਿਮਲਾ (3) ਤੇ ਮਨੀਸ਼ਾ (2) ਨੂੰ ਇੱਕ ਅਨਾਜ ਵਾਲਟ ਡਰੰਮ ਵਿੱਚ ਵਾੜ ਕੇ ਉਪਰੋਂ ਢੱਕਣ ਬੰਦ ਕਰ ਦਿੱਤਾ, ਜਿਸ ਕਾਰਨ ਚਾਰੋਂ ਮਾਸੂਮਾਂ ਦੀ ਮੌਤ ਹੋ ਗਈ ਮ੍ਰਿਤਕਾਂ ਦਾ ਪਤੀ ਕੰਮ ਲਈ ਬਾਲਸ਼ੇਰ ਗਿਆ ਹੋਇਆ ਸੀ ਇਸ ਘਟਨਾਂ ਸਬੰਧੀ ਮ੍ਰਿਤਕ ਉਰਮਿਲਾ ਦੇ ਰਿਸ਼ਤੇਦਾਰ ਮਾਂਗੀਵਾਲ ਨੇ ਦੱਸਿਆ ਕਿ ਉਹ ਅਲੱਗ ਅਲੱਗ ਰਹਿੰਦੇ ਹਨ, ਘਰ ਵੀ ਦੂਰੀ ਤੇ ਹਨ, ਮ੍ਰਿਤਕਾ ਦਾ ਪਤੀ ਵੀ ਮਜ਼ਦੂਰੀ ਕਰਨ ਲਈ ਗਿਆ ਹੋਇਆ ਸੀ, ਉਨ੍ਹਾਂ ਦੱਸਿਆ ਕਿ ਉਹ ਖੇਤ ਵਿੱਚ ਕੰਮ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਬੱਚੇ ਅਤੇ ਉਰਮਿਲਾ ਨਾ ਦਿਖਾਈ ਦਿੱਤੀ ਤਾਂ ਉਨ੍ਹਾਂ ਦੀਆਂ ਨੇ ਅਵਾਜ਼ ਮਾਰੀ, ਕਾਫੀ ਦੇਰ ਅਵਾਜ਼ ਮਾਰਨ ਤੇ ਜਦੋਂ ਕੋਈ ਬਾਹਰ ਨਾ ਆਇਆ ਤਾਂ ਉਨ੍ਹਾਂ ਦੀਆਂ ਔਰਤਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਉਰਮਿਲਾ ਦੀ ਲਾਸ਼ ਲਮਕ ਰਹੀ ਸੀ, ਬੱਚਿਆਂ ਦੀ ਭਾਲ ਕੀਤੀ ਤਾਂ ਉਨ੍ਹਾਂ ਦੀਆਂ ਲਾਸ਼ਾਂ ਡਰੰਮ ਵਿੱਚੋਂ ਮਿਲੀਆਇਸ ਸਬੰਧੀ ਥਾਣਾ ਇੰਚਾਰਜ ਕਮਲੇਸ਼ ਨੇ ਦੱਸਿਆ ਕਿ ਪਤੀ-ਪਤਨੀ ਵਿੱਚਕਾਰ ਕੁੱਝ ਸਮੇਂ ਤੋਂ ਲੜਾਈ ਝਗੜਾ ਰਹਿੰਦਾ ਸੀ, ਇੰਨ੍ਹਾਂ ਦਾ ਵਿਆਹ ਵੀ 2014 ਵਿੱਚ ਹੋਇਆ ਸੀ ਉਨ੍ਹਾਂ ਕਿਹਾ ਕਿ ਅਗਲੇਰੀ ਕਾਰਵਾਈ ਸ਼ੁਰੂ ਕਰਦਿੱਤੀ ਹੈ