ਮਾਲਵਾ

ਬਾਲ ਮਜਦੂਰੀ ਕਰਵਾਉਣਾ ਗੈਰ ਕਾਨੂੰਨੀ ਤੇ ਸਜਾਯੋਗ ਅਪਰਾਧ : ਮਹਿਮੀ
ਬਾਲ ਮਜਦੂਰੀ ਰੋਕਣ ਲਈ ਬਣਾਈ ਟਾਸਕ ਫੋਰਸ ਨੇ ਵੱਖ-ਵੱਖ ਥਾਵਾਂ ਤੇ ਕੀਤੀ ਅਚਨਚੇਤ ਚੈਕਿੰਗ ਫ਼ਤਹਿਗੜ੍ਹ ਸਾਹਿਬ, 16 ਜੂਨ : ਪੰਜਾਬ ਸਰਕਾਰ ਵੱਲੋਂ ਬਾਲ ਮਜਦੂਰੀ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਦੀ ਪ੍ਰਧਾਨਗੀ ਹੇਠ ਬਣਾਈ ਗਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੱਲੋਂ ਅੱਜ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਤੇ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਬਾਲ ਮਜਦੂਰੀ ਨਾ ਕਰਵਾਉਣ ਬਾਰੇ ਦੁਕਾਨਦਾਰਾਂ ਤੇ ਫੈਕਟਰੀ ਮਾਲਕਾਂ ਨੂੰ ਜਾਗਰੂਕ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ....
ਔਰਤਾਂ ਨੂੰ ਸਹਾਇਕ ਧੰਦਿਆਂ ਨਾਲ ਜੋੜ ਕੇ ਪਰਿਵਾਰ ਦਾ ਆਰਥਿਕ ਪੱਧਰ ਉਚਾ ਚੁੱਕਿਆ ਜਾ ਸਕਦਾ ਹੈ: ਡਾ: ਕੁਲਵਿੰਦਰ ਸਿੰਘ
ਖੇਤੀਬਾੜੀ ਵਿਭਾਗ ਨੇ ਔਰਤਾਂ ਨੂੰ ਸਹਾਇਕ ਧੰਦਿਆਂ ਦੀ ਸਿਖਲਾਈ ਕਰਵਾਈ ਅਮਲੋਹ, 16 ਜੂਨ : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਮੁੱਖ ਖੇਤੀਬਾੜੀ ਅਫਸਰ ਡਾ: ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਆਤਮਾ ਸਕੀਮ ਅਧੀਨ ਪਿੰਡ ਟਿੱਬੀ ਵਿਖੇ ਕਿਸਾਨਾਂ ਤੇ ਕਿਸਾਨ ਬੀਬੀਆਂ ਨੂੰ ਆਈਸ ਕਰੀਮ, ਸ਼ੇਕ ਅਤੇ ਸੁਕੈਸ਼ ਬਣਾਉਣ ਲਈ ਇੱਕ ਦਿਨ ਦੀ ਟਰੇਨਿੰਗ ਕਰਵਾਈ ਗਈ। ਇਸ ਮੌਕੇ ਆਤਮਾ ਦੇ ਡਿਪਟੀ ਪ੍ਰੋਜੈਕਟ ਡਾਇਰੈਕਟਰ ਸ਼੍ਰੀ ਹਰਮਨਜੀਤ ਸਿੰਘ ਨੇ ਕਿਸਾਨ ਬੀਬੀਆਂ ਨੂੰ ਵਿਭਾਗ ਅਧੀਨ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ....
ਜ਼ਿਲ੍ਹਾ ਮੈਜਿਸਟਰੇਟ ਨੇ ਸੜਕਾਂ ਕਿਨਾਰੇ ਗਾਵਾਂ, ਮੱਝਾਂ,ਭੇਡਾਂ ਤੇ ਬੱਕਰੀਆਂ ਚਾਰਨ ਤੇ ਲਗਾਈ ਪਾਬੰਦੀ
ਫ਼ਤਹਿਗੜ੍ਹ ਸਾਹਿਬ, 16 ਜੂਨ : ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਫੌਜਦਾਰੀ ਦੰਡ ਸੰਘਤਾ 1973 ( 2 ਆਫ 1974 ) ਦੀ ਧਾਰਾ 144 ਅਧੀਨ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੀਆਂ ਸੜਕਾਂ ਕਿਨਾਰੇ ਗੁੱਜਰਾਂ, ਚਰਵਾਹਿਆਂ ਅਤੇ ਆਮ ਵਿਅਕਤੀਆਂ ਵੱਲੋਂ ਗਾਵਾਂ, ਮੱਝਾਂ, ਭੇਡਾਂ ਅਤੇ ਬੱਕਰੀਆਂ ਆਦਿ ਚਰਾਉਣ ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਅਕਸਰ ਗੁੱਜਰ ਜਾਂ ਚਰਵਾਹੇ ਭਾਰੀ ਮਾਤਰਾ ਵਿੱਚ ਗਾਂਵਾਂ, ਮੱਝਾਂ....
ਸਬ ਜੇਲ ਪਠਾਨਕੋਟ ਅੰਦਰ ਮੈਡੀਕਲ ਕੈਂਪ ਲਗਾ ਕੇ ਜੇਲ ਅੰਦਰ ਬੰਦ ਬੰਦੀਆਂ ਦੇ ਕੀਤੇ ਵੱਖ ਵੱਖ ਪ੍ਰਕਾਰ ਦੇ ਟੈਸਟ
ਪਠਾਨਕੋਟ, 16 ਜੂਨ : ਪੰਜਾਬ ਸਰਕਾਰ ਅਤੇ ਜੇਲ ਵਿਭਾਗ ਪੰਜਾਬ ਜੀ ਦੇ ਦਿੱਤੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆ ਅੱਜ ਸਬ ਜੇਲ ਪਠਾਨਕੋਟ ਅੰਦਰ ਸਿਵਲ ਸਰਜਨ ਪਠਾਨਕੋਟ ਦੇ ਸਹਿਯੋਗ ਨਾਲ ਫ੍ਰੀ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਸਮਾਰੋਹ ਵਿੱਚ ਮੇਜਰ ਡਾ. ਸੁਮਿਤ ਮੁਧ ਚੀਫ ਮਨਿਸਟਰ ਫੀਲਡ ਅਫਸਰ ਕਮ ਸਹਾਇਕ ਕਮਿਸਨਰ ਜਰਨਲ ਮੁੱਖ ਮਹਿਮਾਨ ਵਜੋਂ ਹਾਜਰ ਹੋਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਆਦਿੱਤੀ ਸਲਾਰੀਆਂ ਸਿਵਲ ਸਰਜਨ ਪਠਾਨਕੋਟ, ਜੀਵਨ ਸਿੰਘ ਸੁਪਰੀਡੈਂਅ ਸਬ ਜੇਲ ਪਠਾਨਕੋਟ , ਮਨੋਜ....
ਨਗਰ ਕੌਂਸਲ ਜਲਾਲਾਬਾਦ ਦੀ ਸਵੱਛਤਾ ਟੀਮ ਵਲੋਂ ਮੇਰਾ ਸ਼ਹਿਰ ਮੇਰਾ ਮਾਨ ਮੁਹਿੰਮ ਤਹਿਤ ਸਿਟੀ ਥਾਣਾ ਰੋਡ ਵਿਖੇ ਸਵੱਛਤਾ ਰੈਲੀ ਕੱਢੀ
ਫਾਜਿਲਕਾ 16 ਜੂਨ : ਵਧੀਕ ਡਿਪਟੀ ਕਮਿਸ਼ਨਰ (ਜ) ਫਾਜਿਲਕਾ ਮੈਡਮ ਅਵਨੀਤ ਕੌਰ ਅਤੇ ਕਾਰਜ ਸਾਧਕ ਅਫਸਰ ਸ਼੍ਰੀ ਬਲਵਿੰਦਰ ਸਿੰਘ ਦੀ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀ.ਐਫ ਗੁਰਦੇਵ ਸਿੰਘ ਖਾਲਸਾ ਦੀ ਅਗਵਾਈ ਹੇਠ ਨਗਰ ਕੌਂਸਲ ਜਲਾਲਾਬਾਦ ਦੀ ਸਵੱਛਤਾ ਟੀਮ ਵਲੋਂ ਮੇਰਾ ਸ਼ਹਿਰ ਮੇਰਾ ਮਾਨ ਮੁਹਿੰਮ ਤਹਿਤ ਸਿਟੀ ਥਾਣਾ ਰੋਡ ਵਿਖੇ ਸਵੱਛਤਾ ਰੈਲੀ ਕੱਢੀ ਗਈ । ਇਸ ਰੈਲੀ ਵਿੱਚ ਦੁਕਾਨਦਾਰਾ ਨੂੰ ਆਪਣਾ ਵੇਸਟ ਬਾਹਰ ਨਾ ਸੁੱਟਣ, 2 ਡਸਟਬਿਨ ਲਗਾਉਣ, ਕੂੜਾ ਸੈਗਰੀਗੇਟ ਕਰਨ ਸਬੰਧੀ ਮੋਟੀਵੇਟ ਕੀਤਾ ਗਿਆ। ਨਗਰ ਕੌਂਸਲ....
ਡੇਅਰੀ ਕਿੱਤੇ ਸਬੰਧੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ ਨੌਵਜਾਨਾਂ ਨੂੰ ਵਿਸੇਸ਼ ਸਿਖਲਾਈ- ਗੁਰਮੀਤ ਸਿੰਘ ਖੁੱਡੀਆਂ
3 ਜੁਲਾਈ ਤੋਂ ਡੇਅਰੀ ਸਿਖਲਾਈ ਦਾ ਨਵਾਂ ਬੈਂਚ ਸ਼ੁਰੂ ਸਿਖਲਾਈ ਕੇਂਦਰਾਂ ਤੇ 28 ਜੂਨ ਨੂੰ ਹੋਵੇਗੀ ਯੋਗ ਲਾਭਪਾਤਰੀਆਂ ਦੀ ਚੋਣ ਫਾਜ਼ਿਲਕਾ 16 ਜੂਨ : ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ ਦੀ ਗਤੀਸ਼ੀਲ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ ਪੰਜਾਬ ਕਿਸਾਨਾਂ ਨੂੰ ਡੇਅਰੀ ਵਿਕਾਸ ਬੋਰਡ ਤੋਂ 4 ਹਫਤੇ ਦੀ ਡੇਅਰੀ ਉੱਦਮ ਸਿਖਲਾਈ ਕਰਵਾਏਗਾ ਤਾਂ ਜੋ ਸਾਡੇ ਨੌਜਵਾਨ ਡੇਅਰੀ ਦੇ ਸਹਾਇਕ ਕਿੱਤੇ ਨੂੰ ਅਪਣਾ ਸਕਣ ਅਤੇ ਰਾਜ ਦੇ ਖੇਤੀ ਅਰਥਚਾਰੇ ਨੂੰ ਹੋਰ ਹੁੰਘਾਰਾ ਮਿਲ ਸਕੇ। ਇਹ ਜਾਣਕਾਰੀ ਸ. ਗੁਰਮੀਤ ਸਿੰਘ ਖੁੱਡੀਆਂ....
ਨਗਰ ਕੌਂਸਲ ਵੱਲੋਂ ਮੇਰਾ ਸ਼ਹਿਰ ਮੇਰਾ ਮਾਨ ਮੁਹਿੰਮ ਤਹਿਤ ਸਹਿਰ ਦੀਆਂ ਵੱਖ-ਵੱਖ ਥਾਵਾਂ ਅਤੇ ਗਾਰਬੇਜ਼ ਵਨਰੇਬਲ ਪੁਆਇੰਟਾਂ ਦੀ ਕੀਤੀ ਗਈ ਸਾਫ ਸਫਾਈ
ਫਾਜ਼ਿਲਕਾ 16 ਜੂਨ : ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਵਨੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੇਰਾ ਸ਼ਹਿਰ ਮੇਰਾ ਮਾਨ ਮੁਹਿੰਮ ਸਵੱਛਤਾ ਪੰਦਰਵਾੜਾ ਤਹਿਤ ਨਗਰ ਕੌਂਸਲ ਵੱਲੋਂ ਚੌਥੇ ਦਿਨ ਮਦਨ ਗੋਪਾਲ ਰੋਡ ਵਿਖੇ ਬਰਸਾਤੀ ਨਾਲਿਆਂ ਦੀ ਸਾਫ ਸਫਾਈ ਕੀਤੀ ਗਈ। ਇਸ ਤੋਂ ਇਲਾਵਾ ਰੰਗਲਾ ਬੰਗਲਾ ਐੱਨ.ਜੀ.ਓ ਦੇ ਸਹਿਯੋਗ ਨਾਲ ਸਿੱਧ ਸ਼੍ਰੀ ਹਨੂੰਮਾਨ ਮੰਦਰ ਦੇ ਪਿਛਲੇ ਪਾਸੇ ਆਨੰਦਪੁਰ ਮੁਹੱਲਾ ਸਮੇਤ ਸਹਿਰ ਦੀਆਂ ਵੱਖ-ਵੱਖ ਥਾਵਾਂ ਤੇ ਗਾਰਬੇਜ਼ ਵਨਰੇਬਲ ਪੁਆਇੰਟਾਂ ਦੀ ਸਾਫ ਸਫਾਈ ਕਰਕੇ ਪੇਂਟਿੰਗ ਕੀਤੀ ਗਈ ਅਤੇ....
ਡੀ ਸੀ ਫਰੀਦਕੋਟ ਨੇ ਲੋਕਾਂ ਨੂੰ ਯੋਗ ਦਿਵਸ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਦਿੱਤਾ ਸੱਦਾ
ਦਰਬਾਰ ਗੰਜ ਫ਼ਰੀਦਕੋਟ ਵਿਖੇ 21 ਜੂਨ ਨੂੰ ਮਨਾਇਆ ਜਾਵੇਗਾ ਨੌਵਾਂ ਅੰਤਰਰਾਸ਼ਟਰੀ ਯੋਗਾ ਦਿਵਸ- ਡੀ ਸੀ ਵਿਨੀਤ ਕੁਮਾਰ ਫ਼ਰੀਦਕੋਟ 16 ਜੂਨ : ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਮਨਾਏ ਜਾ ਰਹੇ ਅੰਤਰਰਾਸ਼ਟਰੀ ਯੋਗਾ ਦਿਵਸ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੰਦਿਆ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ 21 ਜੂਨ ਨੂੰ ਦਰਬਾਰ ਗੰਜ (ਰੈਸਟ ਹਾਊਸ) ਵਿਖੇ ਮਨਾਏ ਜਾ ਰਹੇ ਯੋਗਾ ਦਿਵਸ ਵਿੱਚ ਵੱਧ ਚੜ੍ਹ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਸਬੰਧੀ ਹੋਰ....
ਨਸ਼ਾ ਛੁਡਾਊ ਕੇਂਦਰ ਫਰੀਦਕੋਟ ਵਿਖੇ ਲਗਾਇਆ ਗਿਆ ਯੋਗਾ ਟਰੇਨਿੰਗ ਕੈਂਪ
ਪਿਛਲੇ ਦਿਨੀਂ ਲਗਾਏ ਗਏ ਯੋਗਾ ਟਰੇਨਿੰਗ ਕੈਂਪਾਂ ਵਿੱਚ 673 ਲੋਕਾਂ ਨੇ ਲਿਆ ਹਿੱਸਾ ਬਿਮਾਰੀਆਂ ਤੋਂ ਸਰੀਰ ਨੂੰ ਬਚਾਉਣ ਲਈ ਸਭ ਤੋਂ ਉੱਤਮ ਸਰਲ ਸਾਧਨ ਯੋਗ ਹੈ ਫਰੀਦਕੋਟ 16 ਜੂਨ : ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲਾ ਪ੍ਰਸ਼ਾਸਨ ਫਰੀਦਕੋਟ ਅਤੇ ਆਯੂਸ਼ ਵਿਭਾਗ ਵੱਲੋਂ ਸਾਂਝੇ ਤੌਰ ਤੇ ਯੋਗ ਟਰੇਨਿੰਗ ਕੈਂਪ ਨਸ਼ਾ ਛੁਡਾਊ ਕੇਂਦਰ ਫਰੀਦਕੋਟ ਵਿਖੇ ਮਨਾਇਆ ਗਿਆ। ਇਸ ਮੌਕੇ ਲਗਾਏ ਵਿਸ਼ੇਸ਼ ਯੋਗਾ ਟਰੇਨਿੰਗ ਕੈਂਪ ਵਿੱਚ ਲੋਕਾਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ....
ਬਾਲ ਮਜਦੂਰੀ ਨੂੰ ਰੋਕਣ ਲਈ ਜਿਲ੍ਹਾ ਟਾਸਕ ਫੋਰਸ ਵੱਲੋਂ ਕੋਟਕਪੂਰਾ ਸ਼ਹਿਰ ਅੰਦਰ ਕੀਤੀ ਚੈਕਿੰਗ
ਫਰੀਦਕੋਟ 16 ਜੂਨ : ਜਿਲ੍ਹਾ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਵਲੋਂ ਬਾਲ ਮਜਦੂਰੀ ਨੂੰ ਰੋਕਣ ਲਈ ਦਿੱਤੇ ਗਏ ਨਿਰਦੇਸ਼ਾਂ ਤਹਿਤ ਜਿਲ੍ਹਾ ਟਾਸਕ ਫੋਰਸ ਵੱਲੋ ਕੋਟਕਪੂਰਾ ਸ਼ਹਿਰ ਅੰਦਰ ਵੱਖ –ਵੱਖ ਦੁਕਾਨਾਂ, ਢਾਬਿਆ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਪ੍ਰੋਟੈਕਸ਼ਨ ਅਫਸਰ ਆਈ.ਸੀ ਸ਼੍ਰੀ ਸੁਖਮੰਦਰ ਸਿੰਘ ਅਤੇ ਕਿਰਤ ਇੰਸਪੈਕਟਰ ਸ਼੍ਰੀ ਰੰਜੀਵ ਸੋਢੀ ਵੱਲੋ ਦੁਕਾਨਾਂ ਤੇ ਕੰਮ ਕਰਨ ਵਾਲੇ ਮੁਲਾਜਮਾਂ ਤੋਂ ਉਨ੍ਹਾਂ ਦੀ ਉਮਰ ਬਾਰੇ ਜਾਣਕਾਰੀ ਲੈਣ ਤੋਂ ਇਲਾਵਾ ਦੁਕਾਨਾਂ....
ਸਿਵਲ ਹਸਪਤਾਲ ਕੋਟਕਪੂਰਾ ਵਿਖੇ ਵਿਸ਼ਵ ਖੂਨਦਾਨ ਦਿਵਸ ਤਹਿਤ ਸਮਾਰੋਹ ਦਾ ਆਯੋਜਨ
ਡੀਸੀ ਫਰੀਦਕੋਟ ਵੱਲੋਂ ਸਮਾਜ ਸੇਵੀ ਸੰਸਥਾਵਾਂ ਅਤੇ ਖੂਨਦਾਨੀਆਂ ਨੂੰ ਕੀਤਾ ਸਨਮਾਨਿਤ ਫਰੀਦਕੋਟ 16 ਜੂਨ : ਸਿਵਲ ਹਸਪਤਾਲ ਕੋਟਕਪੂਰਾ ਵਿਖੇ ਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਫਰੀਦਕੋਟ ਵਿਨੀਤ ਕੁਮਾਰ ਆਈ.ਏ.ਐਸ ਨੇ ਕੀਤੀ।ਇਸ ਮੌਕੇ ਸਿਵਲ ਸਰਜਨ ਫਰੀਦਕੋਟ ਡਾ. ਅਨਿਲ ਗੋਇਲ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਚੰਦਰ ਸ਼ੇਖਰ ਕੱਕੜ, ਐਸ.ਐਮ.ਓ ਡਾ. ਹਰਿੰਦਰ ਗਾਂਧੀ, ਬਲੱਡ ਬੈਂਕ ਕੋਟਕਪੂਰਾ ਦੇ ਇੰਚਾਰਜ ਡਾ. ਰਮੇਸ਼ ਕੁਮਾਰ, ਜਿਲ੍ਹਾ....
ਪਰਵਾਸੀ ਭਾਰਤੀ ਗਰੇਵਾਲ ਵਲੋਂ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਬੱਸੀਆਂ ਕੋਠੀ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ 2 ਲੱਖ ਦਾਨ
ਲੁਧਿਆਣਾ, 16 ਜੂਨ : ਸੱਰੀ (ਕੈਨੇਡਾ) ਵਾਸੀ ਕਰਮਜੀਤ ਸਿੰਘ ਗਰੇਵਾਲ ਰਾਏਕੇਟ ਵਾਲਿਆਂ ਵਲੋਂ ਮਹਾਰਾਜਾ ਦਲੀਪ ਸਿੰਘ ਯਾਦਗਾਰ, ਜਿਸ ਨੂੰ ਆਮ ਤੌਰ 'ਤੇ ਬੱਸੀਆਂ ਕੋਠੀ ਵਜੋਂ ਜਾਣਿਆ ਜਾਂਦਾ ਹੈ, ਦੇ ਸੁੰਦਰੀਕਰਨ ਲਈ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੂੰ 2 ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ। ਕਰਮਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਯਾਦਗਾਰ ਦੀ ਇਤਿਹਾਸਕ ਮਹੱਤਤਾ ਨੂੰ ਦੇਖਦੇ ਹੋਏ ਅਤੇ ਯਾਦਗਾਰ ਨੂੰ ਸੁੰਦਰ ਬਣਾਉਣ ਵਿੱਚ ਪ੍ਰਸ਼ਾਸਨ ਦੀ ਮਦਦ ਲਈ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ ਤਾਂ ਜੋ ਨੌਜਵਾਨ ਪੀੜ੍ਹੀ....
ਫਰੀਦਕੋਟ ਦੇ ਵਿਧਾਇਕ ਸੇਖੋਂ ਦੀ ਪਾਇਲਟ ਗੱਡੀ ਦੀ ਮੋਟਰਸਾਇਕਲ ਨਾਲ ਹੋਈ ਟੱਕਰ, 2 ਦੀ ਮੌਤ
ਫਰੀਦਕੋਟ, 16 ਜੂਨ : ਫਰੀਦਕੋਟ ਦੇ ਸਾਦਿਕ ਰੋਡ ਤੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਇੱਕੋ ਪਿੰਡ ਦੇ 2 ਮੋਟਰਸਾਇਕਲ ਸਵਾਰ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ ਗੁਰੂ ਹਰਿ ਸਹਾਇ ਰੋਡ ਤੇ ਇਕ ਕਥਿਤ ਤੇਜ ਰਫ਼ਤਾਰ ਪਾਇਲਟ ਜਿਪਸੀ ਨੇ ਅੱਗੇ ਜਾ ਰਹੇ ਮੋਟਰਸਾਈਕਲ ਸਵਾਰਾਂ ਨੂੰ ਅਚਾਨਕ ਪਿੱਛੇ ਤੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਹੇਂ ਮੋਟਰਸਾਈਕਲ ਸਵਾਰਾਂ ਦੀ ਗੰਭੀਰ ਸੱਟਾਂ ਲੱਗਣ ਕਾਰਨ ਮੌਕੇ ਤੇ ਮੌਤ ਹੋ ਗਈ। ਦੋਹਾਂ ਮੋਟਰਸਾਈਕਲ ਸਵਾਰਾਂ....
ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਨੇ ਵਿਦਿਆਰਥੀਆਂ ਅਤੇ ਕਿਸਾਨਾਂ ਨੂੰ ਸਿਖਲਾਈ ਗਤੀਵਿਧੀਆਂ ਤੋਂ ਜਾਣੂੰ ਕਰਵਾਇਆ
ਲੁਧਿਆਣਾ 15 ਜੂਨ : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਕੋਟਕਪੂਰਾ, ਜ਼ਿਲ੍ਹਾ ਫਰੀਦਕੋਟ ਦੀਆਂ 38 ਵਿਦਿਆਰਥਣਾਂ ਅਤੇ ਅਧਿਆਪਕ ਸਾਹਿਬਾਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵੱਖ-ਵੱਖ ਵਿਭਾਗਾਂ ਦਾ ਦੌਰਾ ਕਰਵਾਇਆ ਗਿਆ| ਇਸ ਮੌਕੇ ਤੇ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ ਰੁਪਿੰਦਰ ਕੌਰ ਨੇ ਸਕੂਲੀ ਬੱਚਿਆਂ ਨੂੰ ਅਤੇ ਨਾਲ ਆਏ ਹੋਏ ਅਧਿਆਪਕਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਬਾਰੇ....
ਠੰਢ ਤੇ ਕਾਂਬੇ ਨਾਲ ਤੇਜ਼ ਬੁਖਾਰ ਚੜ੍ਹੇ ਤਾਂ ਹੋ ਸਕਦਾ ਮਲੇਰੀਆ -ਸਿਵਲ ਸਰਜਨ ਡਾ ਹਿਤਿੰਦਰ ਕੌਰ
ਘਰਾਂ ਦੇ ਨੇੜੇ ਖੜ੍ਹੇ ਪਾਣੀ 'ਚ ਪੈਦਾ ਹੁੰਦਾ ਐਨਾਫਲੀਜ਼ ਮਾਦਾ ਮੱਛਰ ਲੁਧਿਆਣਾ, 15 ਜੂਨ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਹਤ ਵਿਭਾਗ ਵਲੋ ਜੂਨ ਮਹੀਨਾ ਐਂਟੀ ਮਲੇਰੀਆ ਮਹੀਨੇ ਦੇ ਤੌਰ 'ਤੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਿਤਿੰਦਰ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਲੇਰੀਆ ਐਟੀ ਮਹੀਨਾ ਜਿਲ੍ਹੇ ਭਰ ਮਨਾਇਆ ਜਾ ਰਿਹਾ ਹੈ। ਸਿਵਲ....