ਨਗਰ ਕੌਂਸਲ ਜਲਾਲਾਬਾਦ ਦੀ ਸਵੱਛਤਾ ਟੀਮ ਵਲੋਂ ਮੇਰਾ ਸ਼ਹਿਰ ਮੇਰਾ ਮਾਨ ਮੁਹਿੰਮ ਤਹਿਤ ਸਿਟੀ ਥਾਣਾ ਰੋਡ ਵਿਖੇ ਸਵੱਛਤਾ ਰੈਲੀ ਕੱਢੀ

ਫਾਜਿਲਕਾ 16 ਜੂਨ : ਵਧੀਕ ਡਿਪਟੀ ਕਮਿਸ਼ਨਰ (ਜ) ਫਾਜਿਲਕਾ ਮੈਡਮ ਅਵਨੀਤ ਕੌਰ ਅਤੇ ਕਾਰਜ ਸਾਧਕ ਅਫਸਰ ਸ਼੍ਰੀ ਬਲਵਿੰਦਰ ਸਿੰਘ ਦੀ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀ.ਐਫ ਗੁਰਦੇਵ ਸਿੰਘ ਖਾਲਸਾ ਦੀ ਅਗਵਾਈ ਹੇਠ ਨਗਰ ਕੌਂਸਲ ਜਲਾਲਾਬਾਦ ਦੀ ਸਵੱਛਤਾ ਟੀਮ ਵਲੋਂ ਮੇਰਾ ਸ਼ਹਿਰ ਮੇਰਾ ਮਾਨ ਮੁਹਿੰਮ ਤਹਿਤ ਸਿਟੀ ਥਾਣਾ ਰੋਡ ਵਿਖੇ ਸਵੱਛਤਾ ਰੈਲੀ ਕੱਢੀ ਗਈ । ਇਸ ਰੈਲੀ ਵਿੱਚ ਦੁਕਾਨਦਾਰਾ ਨੂੰ ਆਪਣਾ ਵੇਸਟ ਬਾਹਰ ਨਾ ਸੁੱਟਣ, 2 ਡਸਟਬਿਨ ਲਗਾਉਣ, ਕੂੜਾ ਸੈਗਰੀਗੇਟ ਕਰਨ ਸਬੰਧੀ ਮੋਟੀਵੇਟ ਕੀਤਾ ਗਿਆ। ਨਗਰ ਕੌਂਸਲ ਜਲਾਲਾਬਾਦ ਦੇ ਕਾਰਜ ਸਾਧਕ ਅਫਸਰ ਨੇ ਦੱਸਿਆ ਕਿ ਇਸ ਰੈਲੀ ਦੋਰਾਨ ਦੁਕਾਨਦਾਰਾ ਨੂੰ ਸਿਟੀ ਥਾਣਾ ਰੋਡ ਤੇ ਨਗਰ ਕੌਂਸਲ ਜਲਾਲਾਬਾਦ ਵਲੋਂ ਚਲਾਈ ਗਈ ਟਾਟਾ ਗੱਡੀ ਸਬੰਧੀ ਦੱਸਿਆ ਗਿਆ ਕਿ ਇਹ ਟਾਟਾ ਏਸ ਸਵੇਰੇ 9 ਵਜੇ ਇਸ ਬਜਾਰ ਵਿੱਚ ਆਵੇਗੀ, ਸਾਰੇ ਦੁਕਾਨਦਾਰ ਨੇ ਆਪਣਾ ਕੂੜੇ ਨੂੰ ਸੈਗਰੀਗੇਟ ਕਰਕੇ ਇਸ ਗੱਡੀ ਵਿੱਚ ਪਾਉਣਾ ਹੈ । ਇਸ ਰੈਲੀ ਦੋਰਾਨ ਲੋਕਾਂ ਨੂੰ ਆਪਣੀਆਂ ਦੁਕਾਨਾ ਤੇ ਪੋਲੀਥੀਨ ਲਫਾਫੇ ਦੀ ਵਰਤੋਂ ਨਾ ਕਰਨ ਸਬੰਧੀ, ਸਿੰਗਲ ਯੂਜ ਪਲਾਸਟਿਕ ਨਾ ਵੇਚਣ ਸਬੰਧੀ, ਮਲਬਾ ਰੋਡ ਤੇ ਨਾ ਰੱਖਣ ਸਬੰਧੀ, ਸਮਾਨ ਅਤੇ ਸਾਇਨ ਬੋਰਡ ਆਪਣੀ ਹਦੂਦ ਵਿੱਚ ਰੱਖਣ ਸਬੰਧੀ ਕਿਹਾ ਗਿਆ । ਇਸ ਰੈਲੀ ਦੋਰਾਨ ਲੋਕਾਂ ਨੂੰ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਸਹਿਯੋਗ ਦੇਣ ਲਈ ਕਿਹਾ ਗਿਆ ।