ਮਾਲਵਾ

ਆਜ਼ਾਦੀ ਦਿਹਾੜੇ ਨੂੰ ਸਮਰਪਿਤ ਆਨਲਾਈਨ ਕੁਇੱਜ਼ ਮੁਕਾਬਲਾ 15 ਅਗਸਤ ਨੂੰ
ਫਰੀਦਕੋਟ 14 ਅਗਸਤ : ਆਓ ਆਜ਼ਾਦ ਭਾਰਤ ਮਿਲ ਕੇ ਰੁਸ਼ਨਾਈਏ, ਇੱਕ ਕਦਮ ਮਜ਼ਬੂਤ ਲੋਕਤੰਤਰ ਵੱਲ ਹੋਰ ਵਧਾਈਏ ਦੇ ਤਹਿਤ ਭਾਰਤ ਦੇ ਚੋਣ ਕਮਿਸ਼ਨ ਵੱਲੋਂ 15 ਅਗਸਤ ਨੂੰ ਦੁਪਹਿਰ 12.00 ਵਜੇ ਦੇਸ਼ ਦੀ ਆਜ਼ਾਦੀ ਨੂੰ ਸਮਰਪਿਤ ਆਨਲਾਈਨ ਕੁਇੱਜ਼ ਮੁਕਾਬਲਾ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਭਾਰਤ ਦੀ ਆਜ਼ਾਦੀ, ਭਾਰਤ ਦੇ ਸੰਵਿਧਾਨ ਅਤੇ ਭਾਰਤ ਦੇ ਚੋਣ ਕਮਿਸ਼ਨ ਨਾਲ ਸਬੰਧਤ ਸੁਆਲ ਪੁੱਛੇ ਜਾਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਭਾਰਤ ਦੇ ਚੋਣ....
ਆਸ਼ੀਰਵਾਦ ਸਕੀਮ ਤਹਿਤ ਯੋਗ ਲਾਭਪਤਾਰੀਆਂ ਨੂੰ 1.92 ਕਰੋੜ ਰੁਪਏ ਦੀ ਰਾਸ਼ੀ ਜਾਰੀ- ਡਿਪਟੀ ਕਮਿਸ਼ਨਰ
ਫਰੀਦਕੋਟ 14 ਅਗਸਤ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਆਸ਼ੀਰਵਾਦ ਸਕੀਮ ਤਹਿਤ ਜਿਲ੍ਹਾ ਫਰੀਦਕੋਟ ਨੂੰ 1.92 ਕਰੋੜ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੀਆਂ ਲੜਕੀਆਂ ਦੇ ਵਿਆਹ ਸਮੇਂ 51000/- ਰੁਪਏ ਦੀ ਆਰਥਿਕ ਸਹਾਇਤਾ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ । ਉਨ੍ਹਾਂ ਦੱਸਿਆ ਕਿ ਜਿਲ੍ਹੇ ਅੰਦਰ ਦਸੰਬਰ 2022 ਤੋਂ ਲੈ ਕੇ....
ਸਪੀਕਰ ਸੰਧਵਾਂ ਨੇ 30 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਦੀ ਬਿਲਡਿੰਗ ਦੇ ਨਵੀਨੀਕਰਨ ਦਾ ਕੀਤਾ ਉਦਘਾਟਨ
3 ਕਮਰੇ, ਗੇਟ ਅਤੇ ਕਲਪਨਾ ਚਾਵਲਾ ਬਲਾਕ ਦਾ ਕੀਤਾ ਗਿਆ ਨਵੀਨੀਕਰਨ ਫਰੀਦਕੋਟ 14 ਅਗਸਤ : ਤੰਦਰੁਸਤ, ਸੱਭਿਅਕ, ਪ੍ਰਗਤੀਸ਼ੀਲ ਸਮਾਜ ਦੀ ਸਿਰਜਣਾ ਕਰਨੀ ਹੈ ਤਾਂ ਉਸ ਦਾ ਰਸਤਾ ਸਕੂਲਾਂ ਵਿੱਚ ਦੀ ਗੁਜਰਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਡਾ. ਚੰਦਾ ਸਿੰਘ ਮਰਵਾਹ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ 30 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਸਕੂਲ ਦੇ ਨਵੀਨੀਕਰਨ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ....
ਗਤਕਾ ਚੈਂਪੀਅਨਸ਼ਿਪ ’ਚ ਲੜਕੀਆਂ ਦੀ ਦਿਲਚਸਪੀ ਦੇਖ ਕੇ ਹੋ ਰਹੀ ਹੈ ਖੁਸ਼ੀ : ਸਪੀਕਰ ਸੰਧਵਾਂ
ਸਟੇਟ ਗਤਕ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਜਾ ਰਹੀਆਂ ਲੜਕੀਆਂ ਨੂੰ ਵੰਡੀਆਂ ਖੇਡ ਕਿੱਟਾਂ ਕੋਟਕਪੂਰਾ, 14 ਅਗਸਤ : ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਗਤਕਾ ਚੈਂਪੀਅਨਸ਼ਿਪ ਵਿੱਚ ਦਿਲਚਸਪੀ ਦੇਖ ਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ, 18-19-20 ਅਗਸਤ ਨੂੰ ਟਾਂਡਾ ਜਿਲਾ ਹੁਸ਼ਿਆਰ ਵਿਖੇ ਹੋ ਰਹੀ 11ਵੀਂ ਸਟੇਟ ਗਤਕਾ ਚੈਂਪੀਅਨਸ਼ਿਪ ਲੜਕੀਆਂ ਵਿੱਚ ਗਤਕਾ ਐਸੋਸੀਏਸ਼ਨ ਵਲੋਂ ਭੇਜੀਆਂ ਜਾ ਰਹੀਆਂ ਲੜਕੀਆਂ ਨੂੰ ਸਪੋਰਟਸ ਕਿੱਟਾਂ ਵੰਡਣ ਮੌਕੇ ਵਾਹਿਗੁਰੂ ਸਿਮਰਨ ਕੇਂਦਰ ਹੀਰਾ ਸਿੰਘ ਨਗਰ ਕੋਟਕਪੂਰਾ ਵਿਖੇ....
ਪਿੰਡ ਨਵਾਂ ਕਿਲਾ ਦੀ ਜਸਪ੍ਰੀਤ ਕੌਰ ਸਰਾਂ ਦੀ ਚੋਣ ਏਸ਼ੀਅਨ ਪੈਰਾ ਉਲੰਪਿਕ ਖੇਡਾਂ ਵਿੱਚ ਡਿਸਕਸ ਥਰੋ ਲਈ ਹੋਈ
ਫਰੀਦਕੋਟ 14 ਅਗਸਤ : ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਨਵਾਂ ਕਿਲਾ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਸਰਾਂ ਦੀ ਚੋਣ ਪੈਰਾ ਅਥਲੈਟਿਕਸ ਡਿਸਕਸ ਥਰੋ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨ ਲਈ ਹੋਈ ਹੈ। ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਆਈ.ਏ.ਐਸ. ਨੇ ਜਸਪ੍ਰੀਤ ਕੌਰ ਸਰਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਦੱਸਿਆ ਕਿ ਜਸਪ੍ਰੀਤ ਪੰਜਾਬ ਦੀਆਂ ਸਮੁੱਚੀਆਂ ਕੁੜੀਆਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਸਪ੍ਰੀਤ ਕੌਰ ਸਰਾਂ ਦੀ ਹਰ ਪੱਧਰ ਤੇ ਸਹਾਇਤਾ ਕੀਤੀ ਜਾਵੇਗੀ।....
ਆਮ ਆਦਮੀ ਕਲੀਨਿਕ ਦਾ ਵਾੜਾ ਭਾਈਕਾ ਵਿਖੇ ਹੋਇਆ ਲੋਕ ਅਰਪਣ
ਫਰੀਦਕੋਟ, 14 ਅਗਸਤ: ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਜਾਰੀ ਆਦੇਸ਼ਾਂ ਅਨੁਸਾਰ ਪਿੰਡ ਪੱਧਰ ਤੱਕ ਲੋਕਾਂ ਨੂੰ ਉੱਚ ਪਾਏ ਦੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਹਿੱਤ ਸਿਹਤ ਬਲਾਕ ਬਾਜਾਖਾਨਾ ਅਧੀਨ ਪੈਂਦੇ ਪਿੰਡ ਵਾੜਾ ਭਾਈਕਾ ਵਿਖੇ ਅੱਜ ਆਮ ਆਦਮੀ ਕਲੀਨਿਕ ਦਾ ਲੋਕ ਅਰਪਣ ਜੈਤੋ ਦੇ ਸਬ ਡਵੀਜ਼ਨਲ ਮੈਜਿਸਟ੍ਰੇਟ ਡਾ. ਨਿਰਮਲ ਓਸੇਪੱਚਨ ਅਤੇ ਮਾਰਕਿਟ ਕਮੇਟੀ ਜੈਤੋ ਦੇ ਚੇਅਰਮੈਨ ਸ਼੍ਰੀ ਲਛਮਣ ਸ਼ਰਮਾ ਦੁਆਰਾ ਸਿਵਲ ਸਰਜਨ ਫ਼ਰੀਦਕੋਟ ਡਾ. ਅਨਿਲ ਗੋਇਲ, ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਬਾਜਾਖਾਨਾ ਡਾ....
ਸਾਨੂੰ ਸ਼ਹੀਦਾਂ ਦੇ ਦਿਖਾਏ ਰਸਤਿਆਂ ਤੇ ਚੱਲਣ ਦੀ ਲੋੜ: ਕੈਬਨਿਟ ਮੰਤਰੀ ਜਿੰਪਾ
ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਹੁਸੈਨੀਵਾਲਾ ਸ਼ਹੀਦੀ ਸਮਾਰਕ ਵਿਖੇ ਨਤਮਸਤਕ ਹੋਏ ਸਰਹੱਦ ਤੇ ਝੰਡਾ ਲਾਹੁਣ ਦੀ ਰਸਮ ਵੇਖੀ ਸਰਕਟ ਹਾਊਸ ਵਿਖੇ ਕਿਸਾਨ ਆਗੂਆਂ ਅਤੇ ਆਸ਼ਾ ਵਰਕਰ ਯੂਨੀਅਨ ਨਾਲ ਕੀਤੀ ਮੀਟਿੰਗ ਫਿਰੋਜ਼ਪੁਰ, 14 ਅਗਸਤ : ਗਣਤੰਤਰ ਦਿਵਸ ਦੀ ਪੂਰਵ ਸੰਧਿਆ ਮੌਕੇ ਕੈਬਨਿਟ ਮੰਤਰੀ ਸ੍ਰੀ ਬ੍ਰਮ ਸ਼ੰਕਰ ਸ਼ਰਮਾ (ਜਿੰਪਾ) ਦੇ ਫਿਰੋਜ਼ਪੁਰ ਪਹੁੰਚਣ ਤੇ ਸਰਕਟ ਹਾਊਸ ਫਿਰੋਜ਼ਪੁਰ ਵਿਖੇ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜਨੀਸ਼ ਦਹੀਆ, ਡਿਪਟੀ ਕਮਿਸ਼ਨਰ....
ਮੁੱਖ ਮੰਤਰੀ ਨੇ ਆਜ਼ਾਦੀ ਦੇ 76 ਵਰ੍ਹੇ ਪੂਰੇ ਹੋਣ ਮੌਕੇ 76 ਹੋਰ ਆਮ ਆਦਮੀ ਕਲੀਨਿਕ ਕੀਤੇ ਲੋਕਾਂ ਨੂੰ ਸਮਰਪਿਤ
ਦਿੱਲੀ ਦੇ ਮੁੱਖ ਮੰਤਰੀ ਨੇ ਇਤਿਹਾਸਕ ਪਹਿਲਕਦਮੀ ਲਈ ਭਗਵੰਤ ਮਾਨ ਤੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਵਧਾਈ ਸੂਬੇ ਵਿੱਚ ਆਮ ਆਦਮੀ ਕਲੀਨਿਕਾਂ ਦੀ ਕੁੱਲ ਗਿਣਤੀ 659 ਹੋਈ ਮੁੱਖ ਮੰਤਰੀ ਨੇ ਇਸ ਨੂੰ ਸਿਹਤ ਕ੍ਰਾਂਤੀ ਦੀ ਦਿਸ਼ਾ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਦੱਸਿਆ ਆਮ ਆਦਮੀ ਕਲੀਨਿਕਾਂ ਤੋਂ ਹੁਣ ਤੱਕ 44 ਲੱਖ ਤੋਂ ਵੱਧ ਲਾਭਪਾਤਰੀ ਲੈ ਚੁੱਕੇ ਨੇ ਫਾਇਦਾ ਧੂਰੀ, 14 ਅਗਸਤ : ਸੁਤੰਤਰਤਾ ਦਿਵਸ ਤੋਂ ਪਹਿਲਾਂ ਸੂਬੇ ਦੇ ਲੋਕਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ....
ਮੁੱਖ ਮੰਤਰੀ ਨੇ ਮੁਫ਼ਤ ਜਾਂਚ ਤੇ ਇਲਾਜ ਲਈ ਵਿਸ਼ੇਸ਼ ਤੌਰ ਉਤੇ ਤਿਆਰ ਕੀਤੀ ਮੋਬਾਈਲ ਵੈਨ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ
ਘਰ-ਘਰ ਜਾ ਕੇ ਸਿਹਤ ਸੰਭਾਲ ਤੇ ਜਾਂਚ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਸਹਾਈ ਸਿੱਧ ਹੋਵੇਗਾ ਉਪਰਾਲਾ ਧੂਰੀ ਨੂੰ ਮਾਡਲ ਵਿਧਾਨ ਸਭਾ ਹਲਕਾ ਬਣਾਉਣ ਦਾ ਵਾਅਦਾ ਅਗਲੇ ਸਾਲ ਤੱਕ ਧੂਰੀ ਦੇ ਸਾਰੇ ਖਾਲਿਆਂ ਤੇ ਕੱਸੀਆਂ ਵਿਚ ਨਹਿਰੀ ਪਾਣੀ ਪਹੁੰਚਾਉਣ ਦਾ ਐਲਾਨ ਧੂਰੀ, 14 ਅਗਸਤ : ਜ਼ਿਲ੍ਹਾ ਸੰਗਰੂਰ ਦੇ ਲੋਕਾਂ ਨੂੰ ਉਨ੍ਹਾਂ ਦੇ ਬੂਹੇ ਉਤੇ ਜਾ ਕੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਕ ਮੋਬਾਈਲ ਵੈਨ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ ਜਿਸ ਨਾਲ....
ਆਟੋ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਸ਼ਰਧਾਲੂਆਂ ਨਾਲ ਭਰਿਆ ਆਟੋ ਡਿੱਗਾ ਡਰੇਨ ‘ਚ, ਤਿੰਨ ਦੀ ਮੌਤ
ਪਾਤੜਾਂ, 13 ਅਗਸਤ : ਨੇੜਲੇ ਪਿੰਡ ਖਾਨੇਵਾਲ ‘ਚ ਇੱਕ ਸ਼ਰਧਾਲੂਆਂ ਨਾਲ ਭਰਿਆਂ ਹੋਇਆ ਆਟੋ ਡਰੇਨ ਵਿੱਚ ਡਿੱਗ ਗਿਆ, ਜਿਸ ਕਾਰਨ 3 ਔਰਤਾਂ ਦੀ ਮੌਤ ਹੋ ਗਈ ਤੇ 8 ਦੇ ਜਖ਼ਮੀ ਹੋਣ ਦੀ ਖਬਰ ਹੈ। ਇਸ ਹਾਦਸੇ ਵਿੱਚ ਜਖ਼ਮੀ ਹੋਏ ਲੋਕਾਂ ਨੂੰ ਇਲਾਜ ਲਈ ਪਾਤੜਾਂ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਜੇਰੇ ਇਲਾਜ ਦੇਵੀ ਪਤਨੀ ਮਹਿੰਦਰ ਸਿੰਘ ਤੇ ਬਿਮਲਾ ਪਤਨੀ ਜਗਦੀਸ਼ ਰਾਮ ਨੇ ਦੱਸਿਆ ਕਿ ਉਹ ਜਾਖ਼ਲ (ਹਰਿਆਣਾ) ਤੋਂ ਇੱਕ ਆਟੋ ਕਿਰਾਏ ਤੇ ਕਰਕੇ ਸ੍ਰੀ ਖਾਟੂ ਸ਼ਿਆਮ ਮੰਦਰ ਪਾਤੜਾਂ....
ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ, ਲੋਕਾਂ ਨੂੰ ਅਲਰਟ ਜਾਰੀ 
ਨੰਗਲ, 13 ਅਗਸਤ : ਹਿਮਾਚਲ ਪ੍ਰਦੇਸ਼ ਦੇ ਪਹਾੜਾਂ 'ਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਭਾਖੜਾ ਡੈਮ 'ਚ ਪਾਣੀ ਦਾ ਪੱਧਰ 1671 ਫੁੱਟ ’ਤੇ ਪਹੁੰਚ ਗਿਆ ਹੈ। ਪਾਣੀ ਦਾ ਇਹ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 9 ਫੁੱਟ ਦੀ ਦੂਰੀ ’ਤੇ ਹੈ। ਇਸ ਦੇ ਮੱਦੇਨਜਰ ਮੈਨੇਜ਼ਮੈਂਟ ਵੱਲੋਂ ਅੱਜ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸਤਲੁਜ ਦਰਿਆ ਵਿੱਚ ਵੀ ਪਾਣੀ ਦਾ ਨਿਕਾਸ ਵਧਾ ਦਿੱਤਾ ਹੈ। ਜ਼ਿਆਦਾ ਪਾਣੀ ਛੱਡਣ ਕਾਰਨ ਨਾਲ ਲੱਗਦੇ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਨੂੰ ਅਲਰਟ ਜਾਰੀ ਕਰ....
ਸੰਗਰੂਰ ਜ਼ਿਲ੍ਹੇ ਦੇ ਪਿੰਡ ਅਕੜਵਾਸ ਦੀ ਗੁਰਵਿੰਦਰ ਕੌਰ ਰਾਣੀ ਦੀ ਜਲਦੀ ਹੋਵੇਗੀ ਪੰਜਾਬ ਵਾਪਸੀ : ਮੁੱਖ ਮੰਤਰੀ ਮਾਨ 
ਮਲੇਸ਼ੀਆ ਵਿੱਚ ਲੰਬੇ ਸਮੇਂ ਤੋਂ ਫਸੀ; ਮੁੱਖ ਮੰਤਰੀ ਨੇ ਕਿਹਾ, ਭਾਰਤੀ ਦੂਤਾਵਾਸ ਨਾਲ ਸੰਪਰਕ ਹੋਇਆ ਰਾਣੀ ਨੇ ਮਲੇਸ਼ੀਆ ਤੋਂ ਵੀਡੀਓ ਜਾਰੀ ਕਰਦਿਆਂ ਦੇਸ਼ ਵਾਪਸ ਲਿਆਉਣ ਦੀ ਅਪੀਲ ਕੀਤੀ ਸੀ ਸੰਗਰੂਰ, 13 ਅਗਸਤ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਦੇ ਪਿੰਡ ਅਕੜਵਾਸ ਦੀ ਰਹਿਣ ਵਾਲੀ ਗੁਰਵਿੰਦਰ ਕੌਰ ਰਾਣੀ ਕੌਰ ਜਲਦੀ ਹੀ ਦੇਸ਼ ਵਾਪਸੀ ਕਰ ਸਕਦੀ ਹੈ। ਇਸ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਜਾਰੀ ਕਰਦਿਆਂ ਕਿਹਾ ਕਿ ਰਾਣੀ ਕੌਰ ਨੇ ਭਾਰਤੀ ਦੂਤਾਵਾਸ ਨਾਲ ਸੰਪਰਕ ਹੋ ਗਿਆ....
ਸੁਤੰਤਰਤਾ ਦਿਵਸ ਤੋਂ ਪਹਿਲਾਂ, ਸਪੈਸ਼ਲ ਡੀਜੀਪੀ ਨੇ ਲੁਧਿਆਣਾ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਸੁਤੰਤਰਤਾ ਦਿਵਸ ਦੇ ਸ਼ਾਂਤਮਈ ਜਸ਼ਨਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਸੂਬੇ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਲਈ 75 ਫ਼ੀਸਦੀ ਪੁਲਿਸ ਬਲ ਤਾਇਨਾਤ: ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਚੰਡੀਗੜ੍ਹ / ਲੁਧਿਆਣਾ, 13 ਅਗਸਤ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੁਤੰਤਰਤਾ ਦਿਵਸ ਤੋਂ ਪਹਿਲਾਂ ਸੂਬੇ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ....
ਕਲਿਆਣਕਾਰੀ ਯੋਜਨਾਵਾ ਦਾ ਲਾਭ ਲੋੜਵੰਦਾਂ ਤੱਕ ਪਹੁੰਚਾਉਣ ਲਈ ਅਧਿਕਾਰੀ ਜ਼ਿੰਮੇਵਾਰੀ ਨਾਲ ਕੰਮ ਕਰਨ - ਹਰਜੋਤ ਬੈਂਸ
ਲੋਕਾਂ ਦੀਆਂ ਮੁਸ਼ਕਿਲਾ ਦੇ ਨਿਪਟਾਰੇ ਲਈ ਹਰਜੋਤ ਬੈਂਸ ਕੈਬਨਿਟ ਮੰਤਰੀ ਵੱਲੋਂ ਲੋਕ ਮਿਲਣੀ ਨਿਰੰਤਰ ਜਾਰੀ ਹਰ ਐਤਵਾਰ ਹਲਕੇ ਦੇ ਲੋਕਾਂ ਨਾਲ ਰੂਬਰੂ ਹੋ ਰਹੇ ਹਨ ਹਰਜੋਤ ਬੈਂਸ ਸ੍ਰੀ ਅਨੰਦਪੁਰ ਸਾਹਿਬ 13 ਅਗਸਤ : ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਹਰ ਐਤਵਾਰ ਉਲੀਕੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਹਲਕਾ ਵਿਧਾਇਕ, ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਆਮ ਲੋਕਾਂ ਦੇ ਰੂਬਰੂ ਹੋ ਕੇ ਉਨ੍ਹਾਂ ਦੀਆਂ ਮੁਸ਼ਕਿਲਾ ਦਾ ਨਿਪਟਾਰਾ ਤੇ ਸਮੱਸਿਆਵਾ ਦਾ ਢੁਕਵਾ ਹੱਲ ਕੀਤਾ ਜਾ ਰਿਹਾ....
ਗੁਰੂ ਨਗਰੀ ਦਾ ਸਰਵਪੱਖੀ ਵਿਕਾਸ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਰਹੇਗੀ : ਹਰਜੋਤ ਬੈਂਸ
ਸ੍ਰੀ ਅਨੰਦਪੁਰ ਸਾਹਿਬ ਨੂੰ ਸੈਰ ਸਪਾਟਾ ਹੱਬ ਵੱਜੋ ਵਿਕਸਤ ਕੀਤਾ ਜਾਵੇਗਾ-ਕੈਬਨਿਟ ਮੰਤਰੀ ਆਮ ਆਦਮੀ ਪਾਰਟੀ ਦਾ ਕੁਨਵਾ ਹੋਰ ਵੱਡਾ ਹੋਇਆਂ, ਰਲ ਮਿਲ ਕੇ ਵਿਕਾਸ ਕਰਨ ਦਾ ਕੀਤਾ ਵਾਅਦਾ ਨਗਰ ਕੋਂਸਲ ਨੂੰ ਰੋਲ ਮਾਡਲ ਬਣਾਉਣ ਦੇ ਹਰਜੋਤ ਬੈਂਸ ਦੇ ਸੁਪਨਿਆ ਨੂੰ ਪਿਆ ਬੂਰ ਨਗਰ ਦੇ ਵਿਕਾਸ ਲਈ ਕੋਂਸਲਰਾਂ ਨੇ ਰਲ ਮਿਲ ਕੇ ਲਿਆ ਲੋਕਪੱਖੀ ਫੈਸਲਾ-ਹਰਜੀਤ ਸਿੰਘ ਜੀਤਾ ਨਗਰ ਕੋਂਸਲ ਵਿੱਚ ਭਰਵੇ ਤੇ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਵੱਡੀ ਗਿਣਤੀ ਪਤਵੰਤਿਆਂ ਨੇ ਕੀਤੀ ਸ਼ਿਰਕਤ ਸ੍ਰੀ ਅਨੰਦਪੁਰ ਸਾਹਿਬ 13 ਅਗਸਤ : ਹਰਜੋਤ....