ਆਟੋ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਸ਼ਰਧਾਲੂਆਂ ਨਾਲ ਭਰਿਆ ਆਟੋ ਡਿੱਗਾ ਡਰੇਨ ‘ਚ, ਤਿੰਨ ਦੀ ਮੌਤ

ਪਾਤੜਾਂ, 13 ਅਗਸਤ :  ਨੇੜਲੇ ਪਿੰਡ ਖਾਨੇਵਾਲ ‘ਚ ਇੱਕ ਸ਼ਰਧਾਲੂਆਂ ਨਾਲ ਭਰਿਆਂ ਹੋਇਆ ਆਟੋ ਡਰੇਨ ਵਿੱਚ ਡਿੱਗ ਗਿਆ, ਜਿਸ ਕਾਰਨ 3 ਔਰਤਾਂ ਦੀ ਮੌਤ ਹੋ ਗਈ ਤੇ 8 ਦੇ ਜਖ਼ਮੀ ਹੋਣ ਦੀ ਖਬਰ ਹੈ। ਇਸ ਹਾਦਸੇ ਵਿੱਚ ਜਖ਼ਮੀ ਹੋਏ ਲੋਕਾਂ ਨੂੰ ਇਲਾਜ ਲਈ ਪਾਤੜਾਂ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਜੇਰੇ ਇਲਾਜ ਦੇਵੀ ਪਤਨੀ ਮਹਿੰਦਰ ਸਿੰਘ ਤੇ ਬਿਮਲਾ ਪਤਨੀ ਜਗਦੀਸ਼ ਰਾਮ ਨੇ ਦੱਸਿਆ ਕਿ ਉਹ ਜਾਖ਼ਲ (ਹਰਿਆਣਾ) ਤੋਂ ਇੱਕ ਆਟੋ ਕਿਰਾਏ ਤੇ ਕਰਕੇ ਸ੍ਰੀ ਖਾਟੂ ਸ਼ਿਆਮ ਮੰਦਰ ਪਾਤੜਾਂ ਨੂੰ ਆ ਰਹੇ ਸਨ ਕਿ ਪਿੰਡ ਖਾਨੇਵਾਲ ਦੇ ਨਜਦੀਕ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਦੇ ਆਟੋ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਆਟੋ ਡਰੇਨ ਵਿੱਚ ਡਿੱਗ ਗਿਆ। ਜਿਸ ਕਾਰਨ ਆਟੋ ਚਾਲਕ ਸਮੇਤ ਸਾਰੀਆਂ ਸਵਾਰੀਆਂ ਗੰਭੀਰ ਜਖ਼ਮੀ ਹੋ ਗਈਆਂ, ਜਦੋਂ ਕਿ ਤਿੰਨ ਔਰਤਾਂ ਦੀ ਮੌਤ ਹੋ ਗਈ, ਜਿੰਨ੍ਹਾਂ ਦੀ ਪਹਿਚਾਣ ਰੇਣੂੰ ਸ਼ਰਮਾਂ, ਕਮਲੇਸ਼ ਅਤੇ ਗੀਤਾ ਵਜੋਂ ਹੋਈ ਹੈ।