ਗੁਰੂ ਨਗਰੀ ਦਾ ਸਰਵਪੱਖੀ ਵਿਕਾਸ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਰਹੇਗੀ : ਹਰਜੋਤ ਬੈਂਸ

  • ਸ੍ਰੀ ਅਨੰਦਪੁਰ ਸਾਹਿਬ ਨੂੰ ਸੈਰ ਸਪਾਟਾ ਹੱਬ ਵੱਜੋ ਵਿਕਸਤ ਕੀਤਾ ਜਾਵੇਗਾ-ਕੈਬਨਿਟ ਮੰਤਰੀ
  • ਆਮ ਆਦਮੀ ਪਾਰਟੀ ਦਾ ਕੁਨਵਾ ਹੋਰ ਵੱਡਾ ਹੋਇਆਂ, ਰਲ ਮਿਲ ਕੇ ਵਿਕਾਸ ਕਰਨ ਦਾ ਕੀਤਾ ਵਾਅਦਾ
  • ਨਗਰ ਕੋਂਸਲ ਨੂੰ ਰੋਲ ਮਾਡਲ ਬਣਾਉਣ ਦੇ ਹਰਜੋਤ ਬੈਂਸ ਦੇ ਸੁਪਨਿਆ ਨੂੰ ਪਿਆ ਬੂਰ
  • ਨਗਰ ਦੇ ਵਿਕਾਸ ਲਈ ਕੋਂਸਲਰਾਂ ਨੇ ਰਲ ਮਿਲ ਕੇ ਲਿਆ ਲੋਕਪੱਖੀ ਫੈਸਲਾ-ਹਰਜੀਤ ਸਿੰਘ ਜੀਤਾ
  • ਨਗਰ ਕੋਂਸਲ ਵਿੱਚ ਭਰਵੇ ਤੇ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਵੱਡੀ ਗਿਣਤੀ ਪਤਵੰਤਿਆਂ ਨੇ ਕੀਤੀ ਸ਼ਿਰਕਤ

ਸ੍ਰੀ ਅਨੰਦਪੁਰ ਸਾਹਿਬ 13 ਅਗਸਤ : ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਕਿਹਾ ਹੈ ਕਿ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਸਰਵਪੱਖੀ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ। ਨਗਰ ਕੋਂਸਲ ਸ੍ਰੀ ਅਨੰਦਪੁਰ ਸਾਹਿਬ ਨੂੰ ਇੱਕ ਰੋਲ ਮਾਡਲ ਵੱਜੋਂ ਵਿਕਸਤ ਕੀਤਾ ਜਾਵੇਗਾ, ਜਿੱਥੋ ਸ਼ਹਿਰ ਵਾਸੀਆਂ ਨੂੰ ਨਮੂਨੇ ਦੀਆਂ ਸਹੂਲਤਾਂ ਮਿਲਣਗੀਆਂ। ਸਮੂਹ ਕੋਂਸਲਰਾਂ ਦੇ ਸਹਿਯੋਗ ਨਾਲ ਕੋਂਸਲ ਵੱਲੋਂ ਸ਼ਹਿਰ ਦਾ ਚਹੁਮੁੱਖੀ ਵਿਕਾਸ ਕਰਵਾਇਆ ਜਾਵੇਗਾ, ਜਿਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਨਗਰ ਕੋਂਸਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਇੱਕ ਭਰਵੇ ਤੇ ਪ੍ਰਭਾਵਸ਼ਾਲੀ ਸਮਾਰੋਹ ਮੌਕੇ ਬੋਲਦੇ ਹੋਏ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਅਸੀ ਰਲ-ਮਿਲ ਕੇ ਫੈਸਲੇ ਲੈ ਰਹੇ ਹਾਂ। ਕੋਸਲਰਾਂ ਨੇ ਆਮ ਆਦਮੀ ਪਰਾਟੀ ਵਿੱਚ ਸ਼ਾਮਿਲ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਲੋਕਪੱਖੀ ਫੈਸਲਿਆਂ ਤੇ ਮੋਹਰ ਲਗਾਈ ਹੈ। ਇਸ ਵਿੱਚ ਕਿਸੇ ਦਾ ਕੋਈ ਨਿੱਜੀ ਸਵਾਰਥ ਨਹੀ ਹੈ, ਸਗੋਂ ਇਤਿਹਾਸਕ ਤੇ ਪਵਿੱਤਰ ਨਗਰੀ ਦਾ ਵਿਕਾਸ ਕਰਨਾ ਹੀ ਮੁੱਖ ਟੀਚਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਜਿਕਰ ਕਰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਮੋਜੂਦਾ ਭਗਵੰਤ ਮਾਨ ਸਰਕਾਰ ਉਸੇ ਤਰਾਂ ਲੋਕਹਿੱਤ ਦੇ ਫੈਸਲੇ ਲੈ ਰਹੀ ਹੈ। ਲਗਭਗ ਸਵਾ ਸਾਲ ਪਹਿਲਾ 92 ਸੀਟਾਂ ਦਾ ਫਤਵਾ ਮਿਲਿਆ ਹੈ ਅਤੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ 58 ਪ੍ਰਤੀਸ਼ਤ ਵੋਟਰਾਂ ਨੇ ਮੇਰੇ ਤੇ ਭਰੋਸਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ 600 ਯੂਨਿਟ ਪ੍ਰਤੀ ਬਿੱਲ ਬਿਜਲੀ ਮਾਫ ਕੀਤੀ ਹੈ, ਭਲਕੇ 76 ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਸਾਡੇ ਹਲਕੇ ਵਿੱਚ 8 ਆਮ ਆਦਮੀ ਕਲੀਨਿਕ ਆਮ ਲੋਕਾਂ ਨੂੰ ਮੁਫਤ ਸਿਹਤ ਸਹੂਲਤਾਂ, ਦਵਾਈਆਂ ਤੇ ਟੈਸਟ ਦੀ ਸਹੂਲਤ ਦੇ ਰਹੇ ਹਨ। ਸਿੱਖਿਆ ਦੇ ਖੇਤਰ ਵਿਚ ਜਿਕਰਯੋਗ ਸੁਧਾਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਗੁਰੂ ਨਗਰੀ ਦੀ ਨੁਹਾਰ ਬਦਲ ਰਹੀ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ ਸੈਰ ਸਪਾਟਾ ਦੀਆਂ ਸੰਭਾਵਨਾਵਾਂ ਤਲਾਸ਼ ਕੀਤੀਆਂ ਜਾ ਰਹੀਆਂ ਹਨ, ਪੰਜ ਪਿਆਰਾ ਪਾਰਕ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣ ਗਿਆ ਹੈ। ਨੇਚਰ ਪਾਰਕ, ਭਾਈ ਜੈਤਾ ਜੀ ਯਾਦਗਾਰ, ਇੰਨਫੋਰਮੇਸ਼ਨ ਸੈਂਟਰ ਦਾ ਕੰਮ ਜਲਦੀ ਮੁਕੰਮਲ ਹੋ ਜਾਵੇਗਾ। ਸ੍ਰੀ ਗੁਰੂ ਤੇਗ ਬਹਾਦੁਰ ਮਿਊਜੀਅਮ ਨਵੀਨੀਕਰਨ ਉਪਰੰਤ ਲੋਕ ਅਰਪਣ ਕਰ ਦਿੱਤਾ ਹੈ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੀਆਂ ਸਰਕਾਰਾ ਦੇ ਲਗਾਏ ਟੋਲ ਪਲਾਜ਼ੇ ਖਤਮ ਕਰਵਾਏ ਜਾ ਰਹੇ ਹਨ। ਸਰਕਾਰ ਕਿਸਾਨਾ, ਵਪਾਰੀਆਂ, ਕਾਰੋਬਾਰੀਆਂ, ਮੁਲਾਜਮਾ ਦੇ ਪੱਖ ਵਿਚ ਫੈਸਲੇ ਲੈ ਰਹੀ ਹੈ। 29000 ਨਵੀਆਂ ਨੌਕਰੀਆਂ ਦਿੱਤੀਆਂ ਹਨ, 12700 ਅਧਿਆਪਕ ਰੈਗੂਲਰ ਕੀਤੇ ਹਨ ਅਤੇ ਇਹ ਪ੍ਰਕਿਰਿਆ ਲਗਾਤਾਰ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਨਗਰੀ ਨੂੰ ਸਵੱਛ ਰੱਖਣਾ ਅਤੇ ਇਸ ਦਾ ਸਰਵਪੱਖੀ ਵਿਕਾਸ ਕਰਵਾਉਣਾ ਸਾਡਾ ਟੀਚਾ ਹੈ। ਇਸ ਮੌਕੇ ਨਗਰ ਕੋਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ ਨੇ ਕਿਹਾ ਕਿ ਸਮੂਹ ਕੋਸਲਰਾਂ ਨੇ ਰਲ ਮਿਲ ਕੇ ਗੁਰੂ ਨਗਰੀ ਦੇ ਵਿਕਾਸ ਲਈ ਜੋ ਫੈਸਲਾ ਕੀਤਾ ਹੈ, ਉਸ ਨਾਲ ਜਲਦੀ ਹੀ ਨਗਰ ਵਿੱਚ ਵਿਕਾਸ ਦੀ ਲਹਿਰ ਚੱਲੇਗੀ। ਉਨ੍ਹਾਂ ਨੇ ਆਪਣੇ ਸਾਥੀ ਵੱਖ ਵੱਖ ਵਾਰਡਾਂ ਦੇ ਕੋਂਸਲਰ ਦਲਜੀਤ ਸਿੰਘ ਕੈਂਥ ਵਾਰਡ ਨੰ:6, ਕੋਂਸਲਰ ਬਿਕਰਮਜੀਤ ਸਿੰਘ ਵਾਰਡ ਨੰ:10, ਕੋਂਸਲਰ ਬਲਵੀਰ ਕੌਰ ਵਾਰਡ ਨੰ:11, ਕੋਂਸਲਰ ਰੀਟਾ ਵਾਰਡ ਨੰ: 12, ਕੋਂਸਲਰ ਮਨਪ੍ਰੀਤ ਕੌਰ ਅਰੋੜਾ ਵਾਰਡ ਨੰ:3, ਕੋਂਸਲਰ ਪ੍ਰਵੀਨ ਕੋਂਸ਼਼ਲ ਵਾਰਡ ਨੰ: 5, ਕੋਂਸਲਰ ਗੁਰਪ੍ਰੀਤ ਕੌਰ ਵਾਰਡ ਨੰ:7 ਸਮੇਤ ਪਤਵੰਤਿਆਂ ਦਾ ਵਿਸ਼ੇਸ ਧੰਨਵਾਦ ਕੀਤਾ, ਜ਼ਿਨ੍ਹਾਂ ਨੇ ਬੀਤੇ ਦਿਨ ਸ੍ਰੀ ਅਨੰਦਪੁਰ ਸਾਹਿਬ ਨਗਰ ਦੇ ਸਰਵਪੱਖੀ ਵਿਕਾਸ ਲਈ ਇਹ ਵੱਡਾ ਫੈਸਲਾ ਲਿਆ ਹੈ, ਜਿਸ ਨਾਲ ਅੱਜ ਇਹ ਪ੍ਰਭਾਵਸ਼ਾਲੀ ਸਮਾਰੋਹ ਕਰਕੇ ਵਿਕਾਸ ਦੀ ਰਫਤਾਰ ਨੂੰ ਗਤੀ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਭ ਨਾਲ ਰਲ ਕੇ ਵਿਕਾਸ ਦੇ ਕੰਮ ਕਰਵਾਏ ਜਾਣਗੇ ਅਤੇ ਨਗਰ ਕੋਂਸਲ ਨੂੰ ਨਮੂਨੇ ਦੀ ਨਗਰ ਕੋਂਸਲ ਬਣਾਇਆ ਜਾਵੇਗਾ, ਸਮੁੱਚੇ ਪੰਜਾਬ ਵਾਸੀਆਂ ਲਈ ਇਹ ਨਗਰ ਕੋਂਸਲ ਰੋਲ ਮਾਡਲ ਬਣੇਗੀ। ਇਸ ਮੌਕੇ ਡਾ.ਸੰਜੀਵ ਗੌਤਮ, ਚੇਅਰਮੈਨ ਜਿਲ੍ਹਾਂ ਯੋਜਨਾ ਕਮੇਟੀ ਹਰਮਿੰਦਰ ਸਿੰਘ ਢਾਹੇ, ਜਸਵੀਰ ਸਿੰਘ ਅਰੋੜਾ ਪ੍ਰਧਾਨ ਜਿਲ੍ਹਾ ਵਪਾਰ ਮੰਡਲ, ਦਵਿੰਦਰ ਸਿੰਘ ਸਿੰਦੂ ਬਲਾਕ ਪ੍ਰਧਾਨ, ਦੀਪਕ ਆਂਗਰਾ ਵਪਾਰ ਮੰਡਲ ਪ੍ਰਧਾਨ, ਸੱਮੀ ਬਰਾਰੀ ਯੂਥ ਆਗੂ, ਠੇਕੇਦਾਰ ਜਗਜੀਤ ਸਿੰਘ ਜੱਗੀ, ਹਰਤੇਗਵੀਰ ਸਿੰਘ ਤੇਗੀ, ਇੰ.ਜਸਪ੍ਰੀਤ ਸਿੰਘ ਜੇ.ਪੀ, ਅਨੁਰਥ ਸ਼ਰਮਾ, ਗੁਰਅਵਤਾਰਾ ਸਿੰਘ ਚੰਨ, ਕਮਿੱਕਰ ਸਿੰਘ ਡਾਢੀ ਚੇਅਰਮੈਨ ਮਾਰਕੀਟ ਕਮੇਟੀ, ਰਾਮ ਕੁਮਾਰ ਮੁਕਾਰੀ ਜਿਲ੍ਹਾ ਸਕੱਤਰ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਰੋਹਿਤ ਕਾਲੀਆ ਟਰੱਕ ਯੂਨੀਅਨ ਪ੍ਰਧਾਨ, ਜਸਪਾਲ ਸਿੰਘ ਢਾਹੇ, ਐਡਵੋਕੇਟ ਨੀਰਜ ਸ਼ਰਮਾ, ਸੋਹਣ ਸਿੰਘ ਬੈਂਸ, ਬਲਵਿੰਦਰ ਕੌਰ ਬੈਂਸ, ਰਕੇਸ਼ ਕੁਮਾਰ ਮਹਿਲਮਾ, ਗੁਰਮੀਤ ਸਿੰਘ ਢੇਰ ਬਲਾਕ ਪ੍ਰਧਾਨ, ਕੇਸਰ ਸੰਧੂ ਬਲਾਕ ਪ੍ਰਧਾਨ, ਪ੍ਰਿੰਸ ਉੱਪਲ ਸਕੱਤਰ ਸਪੋਰਟਸ ਵਿੰਗ,ਸਰਬਜੀਤ ਸਿੰਘ ਭਟੋਲੀ ਪ੍ਰਧਾਨ ਟਰੱਕ ਯੂਨੀਅਨ, ਜਸਵੀਰ ਰਾਣਾ, ਪੱਮੂ ਢਿੱਲੋਂ, ਜੁਝਾਰ ਸਿੰਘ ਆਸਪੁਰ, ਸੁਖਦੇਵ ਸਿੰਘ ਬੀਟੀ, ਸਤਵਿੰਦਰ ਸਿੰਘ ਵਿੱਕੀ ਤੋ ਇਲਾਵਾ ਇੰਦਰਜੀਤ ਸਿੰਘ ਅਰੋੜਾ, ਇੰਦਰਜੀਤ ਕੋਸ਼ਲ, ਇੰਦਰਜੀਤ ਸਿੰਘ ਰਾਜੂ, ਕਾਰਜ ਸਾਧਕ ਅਫਸਰ ਹਰਬਖਸ਼ ਸਿੰਘ, ਜਸਵਿੰਦਰ ਭੰਗਲਾ, ਮਨੁ ਪੂਰੀ ਅਤੇ ਨਗਰ ਦੇ ਸੈਕੜੇ ਪਤਵੰਤੇ, ਸਮਾਜ ਸੇਵੀ ਸੰਠਗਨਾਂ ਦੇ ਮੁਖੀ, ਧਾਰਮਿਕ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।