ਮਾਲਵਾ

ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਸਹਿਕਾਰੀ ਸਭਾਵਾਂ ਨੂੰ ਪਰਾਲੀ ਪ੍ਰਬੰਧਨ ਲਈ ਕਿਸਾਨਾਂ ਦੀ ਮਦਦ ਕਰਨ ਦੀ ਹਦਾਇਤ
ਫਾਜਿ਼ਲਕਾ, 14 ਅਕਤੂਬਰ : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਜਿ਼ਲ੍ਹੇ ਦੀਆਂ ਸਹਿਕਾਰੀ ਸਭਾਵਾਂ ਅਤੇ ਇਕ ਸਮੂਹ ਵਜੋਂ ਸਬਸਿਡੀ ਤੇ ਖੇਤੀ ਸੰਦ ਲੈਣ ਵਾਲੇ ਸੈਂਟਰਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਪਰਾਲੀ ਪ੍ਰਬੰਧਨ ਲਈ ਜਿਆਦਾ ਤੋਂ ਜਿਆਦਾ ਕਿਸਾਨਾਂ ਨੂੰ ਖੇਤੀ ਸੰਦ ਮੁਹਈਆ ਕਰਵਾਏ ਜਾਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਹਿਕਾਰੀ ਸਭਾਵਾਂ, ਪੰਚਾਇਤਾਂ ਅਤੇ ਕਸਟਮ ਹਾਇਰਿੰਗ ਸੈਂਟਰਾਂ ਨੂੰ ਸਰਕਾਰ ਵੱਲੋਂ 80 ਫੀਸਦੀ ਤੱਕ ਸਬਸਿਡੀ ਤੇ ਸੰਦ ਮੁਹਈਆ ਕਰਵਾਏ ਗਏ ਹਨ। ਇਸ ਲਈ ਇਹ ਕਿਸਾਨਾਂ....
ਵਿਧਾਇਕ ਅਤੇ ਡੀਸੀ ਨੇ ਮੇਰਾ ਘਰ ਮੇਰਾ ਨਾਮ ਸਕੀਮ ਤਹਿਤ ਵਸਨੀਕਾਂ ਨੂੰ ਜਾਇਦਾਦ ਦੇ ਅਧਿਕਾਰ ਦੇਣ ਦਾ ਦਿੱਤਾ ਭਰੋਸਾ
ਅਧਿਕਾਰੀਆਂ ਨੂੰ ਸਕੀਮ ਅਧੀਨ ਚੱਲ ਰਹੀ ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਨਿਰਦੇਸ਼, ਪਿੰਡ ਡਾਬਾ ਅਤੇ ਲੋਹਾਰਾ ਦੇ ਲੋਕਾਂ ਨਾਲ ਗੱਲਬਾਤ ਲੁਧਿਆਣਾ, 14 ਅਕਤੂਬਰ : ਹਲਕਾ ਲੁਧਿਆਣਾ ਦੱਖਣੀ ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਅਤੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਅੱਜ ਪਿੰਡ ਡਾਬਾ ਅਤੇ ਲੋਹਾਰਾ ਦੇ ਵਸਨੀਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਜਲਦੀ ਹੀ ਮੇਰਾ ਘਰ ਮੇਰਾ ਨਾਮ ਸਕੀਮ ਤਹਿਤ ਜਾਇਦਾਦ ਦੇ ਅਧਿਕਾਰ ਮਿਲ ਜਾਣਗੇ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਸਕੀਮ ਨੂੰ ਪੂਰੀ....
ਵਿਧਾਇਕ ਛੀਨਾ ਵਲੋਂ ਵਾਰਡ ਨੰਬਰ 32 'ਚ ਸੜਕਾਂ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ
ਡਾਬਾ ਰੋਡ, ਬੀ.ਐਮ.ਸੀ..ਨਗਰ, ਮੱਕੜ ਕਲੋਨੀ ਦੇ ਨਾਲ ਲੱਗਦੇ ਇਲਾਕਿਆਂ 'ਚ ਬਣਾਈਆਂ ਜਾ ਰਹੀਆਂ ਸੜਕਾਂ ਲੁਧਿਆਣਾ, 14 ਅਕਤੂਬਰ : ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵਲੋਂ ਵਾਰਡ ਨੰਬਰ 32 (ਪੁਰਾਣਾ 30) ਵਿਖੇ ਸੜਕਾਂ ਦੇ ਨਿਰਮਾਣ ਕਾਰਜ ਦਾ ਅੱਜ ਉਦਘਾਟਨ ਕੀਤਾ। ਵਿਧਾਇਕ ਛੀਨਾ ਨੇ ਕਿਹਾ ਕਿ ਹਲਕੇ ਵਿੱਚ ਲਗਾਤਾਰ ਵਿਕਾਸ ਕਾਰਜ ਜਾਰੀ ਹਨ ਜਿਸਦੇ ਤਹਿਤ ਵਾਰਡ ਨੰਬਰ 32 (ਪੁਰਾਣਾ 30) ਅਧੀਨ ਪੀ.ਐਸ.ਪੀ.ਸੀ.ਐਲ. ਦਫ਼ਤਰ ਗਲੀ ਨੰਬਰ 1, ਡਾਬਾ ਰੋਡ, ਬੀ.ਐਮ.ਸੀ..ਨਗਰ....
ਇੱਕ ਰੋਜ਼ਾ ਵਾਤਾਵਰਨ ਸੰਭਾਲ ਲੀਡਰਸ਼ਿਪ ਵਿਕਾਸ ਅਤੇ ਸਮਰੱਥਾ ਵਧਾਓ ਵਰਕਸ਼ਾਪ 
ਪਟਿਆਲਾ, 14 ਅਕਤੂਬਰ : ਅੱਜ ਖੇਤੀ ਵਿਰਾਸਤ ਮਿਸ਼ਨ, ਕੇ, ਕੇ ਬਿਰਲਾ ਮੈਮੇਰੀਅਲ ਸੋਸਾਇਟੀ ਅਤੇ ਸੋਸੋ਼ਲੌਜੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਸਾਇੰਸ ਆਡੀਟੋਰੀਅਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਭੂਮੀ ਪ੍ਰੋਜੈਕਟ ਤਹਿਤ ਵਾਤਾਵਰਨ ਲੀਡਰਸ਼ਿਪ ਡਿਵੈਲਪਮੈਂਟ ਅਤੇ ਕਪੈਸਿਟੀ ਬਿਲਡਿੰਗ ਵਰਕਸ਼ਾਪ ਕਰਵਾਈ ਗਈ। ਜਿਸ ਵਿੱਚ ਖੇਤੀ ਵਿਰਾਸਤ ਮਿਸ਼ਨ ਤੇ ਡਾਇਰੈਕਟਰ ਓਮੇਂਦਰ ਦੱਤ ,ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਇੰਜੀਨੀਅਰ ਰਵੀ ਪਾਲ, ਡਾ ਹਰਵਿੰਦਰ ਸਿੰਘ ਭੱਟੀ, ਡਾ ਓਕਾਂਰ ਸਿੰਘ....
ਨਗਰ ਕੌਂਸਲ ਦੀਆ  ਚੌਣਾ 'ਚ 13 ਵਾਰਡਾ 'ਚ ਜਿੱਤ  ਪ੍ਰਾਪਤ ਕਰਾਗੇ - ਬੱਸਣ 
ਮੁੱਲਾਂਪੁਰ ਦਾਖਾ 14 ਅਕਤੂਬਰ (ਸਤਵਿੰਦਰ ਸਿੰਘ ਗਿੱਲ) : ਅੱਜ ਆਮ ਆਦਮੀ ਪਾਰਟੀ ਦੇ ਦਫਤਰ ਮੰਡੀ ਮੁੱਲ਼ਾਂਪੁਰ ਦੇ ਵਿੱਚ ਸੀਨੀਅਰ ਆਪ ਆਗੂ ਬਲਵਿੰਦਰ ਸਿੰਘ ਬੱਸਣ ਦੀ ਅਗਵਾਈ ਦੇ ਵਿੱਚ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਨਗਰ ਨਿਗਮ ਚੋਣਾਂ ਤੇ ਨਗਰ ਕੌਸਲ ਦੀਆਂ ਚੋਣਾ ਦੇ ਸਬੰਧ ਵਿੱਚ ਵਿਚਾਰ ਵਿਟਾਦਰਾਂ ਕੀਤਾ ਗਿਆ ਜਿਸ ਦੇ ਵਿੱਚ ਬੋਲਦਿਆਂ ਬਲਵਿੰਦਰ ਸਿੰਘ ਬੱਸਣ ਨੇ ਆਖਿਆ ਕਿ ਨਗਰ ਕੌਸਲ ਦੇ ਮੁੱਲਾਂਪੁਰ ਦੇ 13 ਵਾਰਡਾਂ ਦੇ ਵਿੱਚ ਜਿੱਤ ਪ੍ਰਾਪਤ ਕਰਾਗੇ ਤੇ ਹਰੇਕ ਵਾਰਡ ਦੇ ਵਿੱਚ ਸਾਫ ਸੁਥਰੇ ਉਮੀਦਵਾਰ....
ਫੂਡ ਸੇਫ਼ਟੀ ਟੀਮ ਵੱਲੋਂ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਹਲਵਾਈਆਂ ਦੀਆਂ ਵਰਕਸ਼ਾਪਾਂ ਅਤੇ ਦੁਕਾਨਾਂ ਦੀ ਕੀਤੀ ਚੈਕਿੰਗ
ਖੋਏ ਨਾਲ ਬਣੀਆਂ ਮਠਿਆਈਆਂ ਅਤੇ ਰੰਗਦਾਰ ਮਠਿਆਈਆਂ ਦੇ ਭਰੇ 6 ਸੈਂਪਲ ਬੈਸਟ ਬਿਫੋਰ ਮਿਤੀ ਨਾ ਲਿਖਣ ਸਬੰਧੀ ਦੋ ਹਲਵਾਈਆਂ ਨੂੰ ਨੋਟਿਸ ਜਾਰੀ- ਸੰਦੌੜ 14 ਅਕਤੂਬਰ : ਫੂਡ ਸੇਫ਼ਟੀ ਟੀਮ ਮਲੇਰਕੋਟਲਾ ਵੱਲੋਂ ਕਮਿਸ਼ਨਰ ਫੂਡ ਸੇਫ਼ਟੀ ਪੰਜਾਬ ਸ੍ਰੀ ਅਭਿਨਵ ਤ੍ਰਿਖਾ ਅਤੇ ਡਿਪਟੀ ਕਮਿਸ਼ਨਰ ਮਲੇਰਕੋਟਲਾ ਡਾ. ਪੱਲਵੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਦੀ ਟੀਮ ਵੱਲੋਂ ਹਲਵਾਈਆਂ ਦੀਆਂ ਦੁਕਾਨਾਂ ਅਤੇ ਵਰਕਸ਼ਾਪਾਂ ਦੀ ਚੈਕਿੰਗ ਕੀਤੀ ਸਹਾਇਕ ਕਮਿਸ਼ਨਰ ਫੂਡ ਸੇਫ਼ਟੀ....
ਰਾਜ ਪੱਧਰੀ ਖੇਡਾਂ ਦੇ ਤੀਜੇ ਦਿਨ ਖਿਡਾਰੀਆਂ ਨੇ ਦਿਖਾਏ ਆਪਣੀ ਖੇਡ ਪ੍ਰਤਿਭਾ ਦੇ ਜੌਹਰ
ਖੇਡਾਂ ਨਸ਼ਿਆਂ ਤੋ ਦੂਰ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਵਿੱਚ ਵਰਦਾਨ ਸਾਬਤ ਹੋਣਗੀਆਂ- ਸੁਰਿੰਦਰ ਕੌਰ ਮਾਲੇਰਕੋਟਲਾ 14 ਅਕਤੂਬਰ : ਖੇਡਾਂ ਵਤਨ ਪੰਜਾਬ ਦੀਆਂ 2023 ਸੀਜ਼ਨ-2 ਤਹਿਤ ਤੀਜੇ ਦਿਨ ਦੀਆਂ ਖੇਡਾਂ ਵਿੱਚ ਵੱਖ ਵੱਖ ਉਮਰ ਵਰਗ ਅੰਡਰ 21 ਉਮਰ ਗਰੁੱਪ ਵਾਲੀਬਾਲ ਸ਼ੂਟਿੰਗ (ਪੱਕੀ), ਅੰਡਰ 21 ਉਮਰ ਗਰੁੱਪ ਵਾਲੀਬਾਲ ਸ਼ੂਟਿੰਗ (ਕੱਚੀ), 21 ਤੋਂ 30 ਉਮਰ ਵਰਗ ਵਾਲੀਬਾਲ ਸ਼ੂਟਿੰਗ (ਪੱਕੀ), 21 ਤੋਂ 30 ਉਮਰ ਵਰਗ ਵਾਲੀਬਾਲ ਸ਼ੂਟਿੰਗ (ਕੱਚੀ) ਦੇ ਖਿਡਾਰੀਆਂ ਨੇ ਵਾਲੀਬਾਲ ਸ਼ੂਟਿੰਗ ਦੇ ਮੁਕਾਬਲਿਆਂ ਵਿੱਚ....
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ 'ਚ ਚੱਲ ਰਹੀ ਝੋਨੇ ਦੀ ਖ਼ਰੀਦ ਸਬੰਧੀ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਕੀਤੀ ਵਰਚੂਅਲ ਮੀਟਿੰਗ 
ਮਾਲੇਰਕੋਟਲਾ ਜ਼ਿਲ੍ਹੇ ਦੀਆਂ 46 ਮੰਡੀਆਂ ਵਿੱਚੋਂ 30 ਮੰਡੀਆਂ ਵਿੱਚ ਹੋਈ ਝੋਨੇ ਦੀ ਆਮਦ -ਡਿਪਟੀ ਕਮਿਸ਼ਨਰ ਮਾਲੇਰਕੋਟਲਾ ਜ਼ਿਲ੍ਹੇ ਦੀਆਂ ਮੰਡੀਆਂ 'ਚ ਝੋਨੇ ਦੀ ਆਮਦ 11788 ਮੀਟ੍ਰਿਕ ਟਨ ਹੋਈ : ਡਾ ਪੱਲਵੀ ਪਰਾਲੀ ਪ੍ਰਬੰਧਨ ਲਈ ਵਿਭਾਗ ਕਿਸਾਨਾਂ ਨਾਲ ਸਿੱਧਾ ਸੰਪਰਕ ਰੱਖਣ : ਡਿਪਟੀ ਕਮਿਸ਼ਨਰ ਮਾਲੇਰਕੋਟਲਾ 14 ਅਕਤੂਬਰ : ਮਾਲੇਰਕੋਟਲਾ ਜ਼ਿਲ੍ਹੇ ਵਿੱਚ ਝੋਨੇ ਦੀ ਆਮਦ ਅੰਦਰ ਹੁਣ ਕਾਫ਼ੀ ਤੇਜ਼ੀ ਆ ਗਈ ਹੈ। ਮਾਲੇਰਕੋਟਲਾ ਜ਼ਿਲ੍ਹੇ ਦੀਆਂ 46 ਮੰਡੀਆਂ ਵਿੱਚੋਂ 30 ਮੰਡੀਆਂ ਵਿੱਚ 11,788 ਮੀਟ੍ਰਿਕ ਟਨ ਝੋਨੇ ਦੀ ਆਮਦ....
ਪਰਾਲੀ ਦਾ ਬਿਨ੍ਹਾਂ ਅੱਗ ਲਗਾਏ ਗੱਠਾਂ ਬਣਾਕੇ ਯੋਗ ਪ੍ਰਬੰਧਨ ਕਰਨ ਵਾਲੇ ਕਿਸਾਨ ਦੇ ਖੇਤ 'ਚ ਜਾ ਕੇ ਐਸ.ਡੀ.ਐਮ. ਨੇ ਕੀਤੀ ਹੋਸਲ ਅਫ਼ਜਾਈ
ਕਿਸਾਨ ਪਰਾਲੀ ਪ੍ਰਬੰਧਨ ਲਈ ਇੰਨ ਸੀਟੂ ਅਤੇ ਐਕਸ ਸੀਟੂ ਤਕਨੀਕਾਂ ਅਪਣਾਉਣ: ਸੁਰਿੰਦਰ ਕੌਰ ਅਮਰਗੜ੍ਹ,14 ਅਕਤੂਬਰ : ਡਿਪਟੀ ਕਮਿਸ਼ਨਰ ਮਾਲੇਰਕੋਟਲਾ ਡਾ ਪੱਲਵੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ.ਡੀ.ਐਮ. ਅਮਰਗੜ੍ਹ ਸ੍ਰੀਮਤੀ ਸੁਰਿੰਦਰ ਕੌਰ ਵੱਲੋਂ ਅਮਰਗੜ੍ਹ ਸਬ ਡਵੀਜਨ ਦੇ ਪਿੰਡ ਤੋਲੇਵਾਲ ਵਿਖੇ ਕਿਸਾਨ ਬਹਾਦਰ ਸਿੰਘ ਪੁੱਤਰ ਮੁਕੰਦ ਸਿੰਘ ਵਾਸੀ ਪਿੰਡ ਤੋਲੇਵਾਲ ਦਾ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਗੱਠਾਂ ਬਣਾਕੇ ਯੋਗ ਪ੍ਰਬੰਧਨ ਕਰਨ ਵਾਲੇ ਕਿਸਾਨ ਦੇ ਖੇਤ 'ਚ ਜਾ ਕੇ ਉਸ ਦੀ ਹੋਸਲਾਂ ਅਫਜਾਈ ਕੀਤੀ ।....
ਜ਼ਿਲ੍ਹਾ ਪ੍ਰਸ਼ਾਸਨ ਸਖ਼ਤ, ਪਰਾਲੀ ਨੂੰ ਅੱਗ ਲਾਉਣ ਵਾਲੇ 8 ਹੋਰ ਕਿਸਾਨਾਂ ਵਿਰੁੱਧ ਕਾਨੂੰਨੀ ਕਾਰਵਾਈ
ਪਹਿਲਾਂ ਅੱਗ ਲਾਉਣ ਵਾਲੇ 15 ਕਿਸਾਨਾਂ ਸਮੇਤ ਕੁਲ 23 ਵਿਰੁੱਧ ਹੋਵੇਗੀ ਕਾਰਵਾਈ ਪਰਾਲੀ ਫੂਕਣ ਵਾਲਿਆਂ ਦੇ ਅਸਲਾ ਲਾਇਸੈਂਸ ਨਾ ਬਨਣਗੇ ਨਵੇਂ, ਨਾ ਰਿਨੀਊ ਹੋਣਗੇ ਤੇ ਬਣੇ ਹੋਏ ਰੱਦ ਹੋਣਗੇ-ਡੀ.ਸੀ. ਪਟਿਆਲਾ, 14 ਅਕਤੂਬਰ : ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਨੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਣ ਵਿਰੁੱਧ ਸਖ਼ਤ ਰੁਖ ਅਖ਼ਤਿਆਰ ਕਰ ਲਿਆ ਹੈ। ਜਿੱਥੇ ਪਹਿਲਾਂ ਹੀ 15 ਜਣਿਆਂ ਦੇ ਪਰਾਲੀ ਨੂੰ ਅੱਗ ਲਾਉਣ ਵਾਲਿਆਂ ਦੇ ਚਲਾਨ ਕੱਟੇ ਗਏ ਸਨ, ਉਥੇ ਹੀ ਹੁਣ 8 ਹੋਰਾਂ ਸਮੇਤ ਕੁਲ 23 ਕਿਸਾਨਾਂ ਵਿਰੁੱਧ ਕਾਨੂੰਨੀ ਕਾਰਵਾਈ....
ਪਰਾਲੀ ਫੂਕਣ ਤੋਂ ਬਿਨ੍ਹਾਂ ਰਾਜਲਾ ਦੇ ਅਗਾਂਹਵਧੂ ਕਿਸਾਨ ਨੇ ਮਟਰ ਬੀਜੇ, ਹੋਰਨਾਂ ਕਿਸਾਨਾਂ ਨੂੰ ਵੀ ਅੱਗ ਨਾ ਲਾਉਣ ਦੀ ਕੀਤੀ ਅਪੀਲ
ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਬਦਨਪੁਰ 'ਚ ਲੱਗਿਆ ਪਲਾਂਟ ਪਰਾਲੀ ਸਾੜਨ ਤੋਂ ਦਿਵਾਏਗਾ ਰਾਹਤ ਸਮਾਣਾ, 14 ਅਕਤੂਬਰ : ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਗੱਠਾਂ ਬਣਾ ਕੇ ਸੰਭਾਲਣ ਵਾਲੇ ਸਮਾਣਾ ਦੇ ਪਿੰਡ ਰਾਜਲਾ ਦੇ ਅਗਾਂਹਵਧੂ ਕਿਸਾਨ ਬਲਬੀਰ ਸਿੰਘ ਨੇ ਮਟਰ ਕੇਰਨ ਵਾਲੀ ਮਸ਼ੀਨ ਨਾਲ ਮਟਰਾਂ ਦੀ ਬਿਜਾਈ ਕੀਤੀ ਹੈ। ਇਸ ਕਿਸਾਨ ਨੇ ਕਿਹਾ ਹੈ ਕਿ ਉਸਨੇ ਪਰਾਲੀ ਤੇ ਨਾੜ ਦੀਆਂ ਗੱਠਾਂ ਬਣਾ ਕੇ ਪਰਾਲੀ ਨੂੰ ਬਿਨ੍ਹਾਂ ਅੱਗ ਲਾਏ ਸੰਭਾਲਿਆ ਹੈ, ਜਿਸ ਨਾਲ ਉਸਨੂੰ ਲਾਭ ਹੀ ਲਾਭ ਹੋਇਆ ਹੈ।....
ਡਿਪਟੀ ਕਮਿਸ਼ਨਰ ਨੇ 16 ਅਕਤੂਬਰ ਨੂੰ ਲੱਗਣ ਵਾਲੇ ਆਧਾਰ ਕਾਰਡ ਇੰਨਰੋਲਮੇਂਟ/ ਅਪਡੇਸ਼ਨ ਕੈਂਪਾਂ ਦਾ ਸ਼ਡਿਊਲ ਕੀਤਾ ਜਾਰੀ
ਵੱਧ ਤੋਂ ਵੱਧ ਲੋਕਾਂ ਨੂੰ ਕੈਂਪਾਂ ਦਾ ਲਾਹਾ ਲੈਣ ਦੀ ਕੀਤੀ ਅਪੀਲ ਮੋਗਾ 14 ਅਕਤੂਬਰ : ਆਧਾਰ ਕਾਰਡ ਹਰ ਇੱਕ ਵਿਅਕਤੀ ਦਾ ਇੱਕ ਅਹਿਮ ਦਸਤਾਵੇਜ਼ ਹੈ ਜਿਸ ਰਾਹੀਂ ਹੀ ਸਾਰੀਆਂ ਸਰਕਾਰੀ ਗੈਰ ਸਰਕਾਰੀ ਸਕੀਮਾਂ ਦਾ ਲਾਹਾ ਵਿਅਕਤੀ ਨੂੰ ਮਿਲਦਾ ਹੈ। ਆਮ ਤੌਰ ਤੇ ਵੇਖਣ ਵਿੱਚ ਆਉਂਦਾ ਹੈ ਕਿ ਬਹੁਤ ਸਾਰੇ ਵਿਅਕਤੀਆਂ ਵੱਲੋਂ ਆਪਣੇ ਆਧਾਰ ਕਾਰਡਾਂ ਨੂੰ ਅਪਡੇਟ ਨਹੀਂ ਕਰਵਾਇਆ ਜਾਂਦਾ ਜਿਸ ਨਾਲ ਉਹਨਾਂ ਨੂੰ ਸਰਕਾਰੀ ਸਕੀਮਾਂ ਦਾ ਲਾਹਾ ਲੈਣ ਵਿੱਚ ਮੁਸ਼ਕਿਲ ਪੇਸ਼ ਆ ਜਾਂਦੀ ਹੈ ਇਸ ਲਈ ਹਰੇਕ ਵਿਅਕਤੀ ਨੂੰ ਆਪਣਾ ਆਧਾਰ....
ਆਪਣੇ ਪਿੰਡਾਂ ਨੂੰ ਪਰਾਲੀ ਫੂਕਣ ਦੀ ਲਾਹਨਤ ਤੋਂ ਬਚਾਉਣ ਲਈ ਅੱਗੇ ਆਈਆਂ ਪੰਚਾਇਤਾਂ
ਸਬਸਿਡੀ 'ਤੇ ਮਿਲੀਆਂ ਸਰਫੇਸ ਸੀਡਰ ਮਸ਼ੀਨਾਂ ਨਾਲ ਹੋਵੇਗੀ ਕਣਕ ਦੀ ਬਿਜਾਈ ਜ਼ਿਲ੍ਹੇ 'ਚ 200 ਤੋਂ ਵਧੇਰੇ ਸਰਫੇਸ ਸੀਡਰ ਮੁਹੱਈਆ ਕਰਵਾਏ ਜਾਣਗੇ-ਸਾਕਸ਼ੀ ਸਾਹਨੀ ਪਟਿਆਲਾ, 14 ਅਕਤੂਬਰ : ਪਟਿਆਲਾ ਜ਼ਿਲ੍ਹੇ ਦੀਆਂ 7 ਗ੍ਰਾਮ ਪੰਚਾਇਤਾਂ ਨੇ ਠਾਣ ਲਿਆ ਹੈ ਕਿ ਉਹ ਆਪਣੇ ਪਿੰਡਾਂ ਵਿੱਚ ਪਰਾਲੀ ਨਹੀਂ ਫੂਕਣ ਦੇਣਗੀਆਂ, ਇਸੇ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੇ ਖੇਤੀਬਾੜੀ ਵਿਭਾਗ ਦੇ ਉਦਮ ਸਦਕਾ ਇਨ੍ਹਾਂ ਪੰਚਾਇਤਾਂ ਨੇ ਸਬਸਿਡੀ 'ਤੇ ਸਰਫੇਸ ਸੀਡਰ ਖਰੀਦੇ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਇਹ....
ਡੇਂਗੂ ਬੁਖਾਰ ਤੋਂ ਬਚਾਅ ਲਈ ਹੋਟਲ, ਢਾਬੇ ਅਤੇ ਮੈਰਿਜ ਪੈਲੇਸਾਂ ‘ਚ ਮੱਛਰ ਦੀ ਪੈਦਾਇਸ਼ ਦੀ ਰੋਕਥਾਮ ਲਈ ਕੀਤੀ ਗਈ ਚੈਕਿੰਗ : ਸਿਵਲ ਸਰਜਨ ਬਰਨਾਲਾ
ਬਰਨਾਲਾ, 14 ਅਕਤੂਬਰ : ਮਾਨਯੋਗ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਡਿਪਟੀ ਕਮਿਸਨਰ ਬਰਨਾਲਾ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੇਂਗੂ ਬਿਮਾਰੀ ਦੀ ਰੋਕਥਾਮ ਲਈ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ “ਹਰ ਸ਼ੁਕਰਵਾਰ—ਡੇਂਗੂ ਤੇ ਵਾਰ’’ ਤਹਿਤ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਵਿਸ਼ੇਸ਼ ਮੁਹਿੰਮ ਤਹਿਤ ਮੈਰਿਜ ਪੈਲਸ, ਹੋਟਲ, ਰੈਸਟੋਰੈਂਟ ਅਤੇ ਹੋਰ ਫੂਡ ਪੁਆਇੰਟਸ ਵਿੱਚ ਮੱਛਰਾਂ ਦੀ ਪੈਦਾਇਸ਼ ਦੇ ਸਰੋਤਾਂ ਦੀ ਚੈਕਿੰਗ ਕੀਤੀ ਗਈ। ਇਸ ਸਬੰਧੀ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ....
ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਪਿੰਡ ਪਹੇੜੀ ਵਿਖੇ ਲਗਾਇਆ ਜਾਗਰੁਕਤਾ ਕੈਂਪ : ਮੁੱਖ ਖੇਤੀਬਾੜੀ ਅਫ਼ਸਰ 
ਫ਼ਤਹਿਗੜ੍ਹ ਸਾਹਿਬ, 14 ਅਕਤੂਬਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਝੋਨੇ ਦੀ ਨਾੜ/ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਪਿੰਡ ਪਹੇੜੀ ਬਲਾਕ ਅਮਲੋਹ ਵਿਖੇ ਕੈਂਪ ਲਗਾਇਆ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਸ੍ਰੀ ਰੰਗੀਲ ਸਿੰਘ, ਨੇ ਦੱਸਿਆ ਕਿ ਇਸ ਕੈ਼ਪ ਵਿੱਚ ਸ੍ਰੀ ਇਕਬਾਲਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ/ ਨਾੜ ਨੂੰ ਅੱਗ ਨਾ ਲਾਉਣ ਸਬੰਧੀ ਅਪੀਲ ਕੀਤੀ। ਉਨ੍ਹਾਂ ਨੇ....