ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਪਿੰਡ ਪਹੇੜੀ ਵਿਖੇ ਲਗਾਇਆ ਜਾਗਰੁਕਤਾ ਕੈਂਪ : ਮੁੱਖ ਖੇਤੀਬਾੜੀ ਅਫ਼ਸਰ 

ਫ਼ਤਹਿਗੜ੍ਹ ਸਾਹਿਬ, 14 ਅਕਤੂਬਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ  ਵੱਲੋਂ ਝੋਨੇ ਦੀ ਨਾੜ/ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਪਿੰਡ ਪਹੇੜੀ ਬਲਾਕ ਅਮਲੋਹ ਵਿਖੇ ਕੈਂਪ ਲਗਾਇਆ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ  ਸ੍ਰੀ ਰੰਗੀਲ ਸਿੰਘ, ਨੇ ਦੱਸਿਆ ਕਿ ਇਸ ਕੈ਼ਪ ਵਿੱਚ ਸ੍ਰੀ ਇਕਬਾਲਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ/ ਨਾੜ ਨੂੰ ਅੱਗ ਨਾ ਲਾਉਣ ਸਬੰਧੀ ਅਪੀਲ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਪਰਾਲੀ ਨੂੰ ਜਮੀਂਨ ਵਿੱਚ ਰਲਾਉਣ ਨਾਲ ਜਮੀਂਨ ਦੇ ਲਘੂ ਤੱਤ ਬਰਕਰਾਰ ਰਹਿੰਦੇ ਹਨ ਅਤੇ ਜਮੀਂਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ।ਇਸ ਨਾਲ ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰਹਿੰਦੀ ਹੈ।ਸ੍ਰੀ ਰਮਨਦੀਪ ਸਿੰਘ, ਖੇਤੀਬਾੜੀ ਉੱਪਨਿਰੀਖਕ, ਅਮਲੋਹ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਤਕਨੀਕੀ ਜਾਣਕਾਰੀ ਦਿੱਤੀ ਗਈ ਕਿ ਕਿਵੇਂ ਉਹ ਬੇਲਰ ਚਲਾ ਕੇ ਪਰਾਲੀ ਦੀਆਂ ਗੱਠਾਂ ਬਣਾ ਸਕਦੇ ਹਨ, ਕੰਬਾਇਨ ਪਿੱਛੇ ਸਟਰਾਅ ਮੈਨੈਜਮੈਂਟ ਸਿਸਟਮ ਲਗਾ ਕੇ  ਹੈਪੀ ਸੀਡਰ ਨਾਲ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ। ਪਰਾਲੀ ਨੂੰ ਮਲਚ ਦੇ ਤੌਰ ਤੇ ਵਰਤ ਕੇ ਜਮੀਨ ਦੀ ਉਪਜਾਊ ਸ਼ਕਤੀ ਵਧਾਈ ਜਾ ਸਕਦੀ ਹੈ। ਇਸ ਮੌਕੇ  ਸ੍ਰੀ ਨਵਪ੍ਰੀਤ ਸਿੰਘ, ਏ.ਟੀ.ਐਮ ਨੇ ਕਿਸਾਨਾਂ ਨੂੰ ਖੇਤੀਬਾੜੀ ਮਸ਼ੀਨਰੀ ਜਿਵੇਂ ਕਿ ਸੁਪਰ ਸੀਡਰ, ਸਮਾਰਟ ਸੀਡਰ, ਸਰਫੇਸ ਸੀਡਰ ਪੈਡੀ ਸਟਰਾਅ ਚੌਪਰ—ਕਮ—ਸ਼ਰੈਡਰ, ਮਲਚਰ, ਉਲਟਾਂਵਾ ਹੱਲ, ਹੈਪੀ ਸੀਡਰ, ਬੇਲਰ ਆਦਿ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਸਾਨਾਂ ਨੂੰ  ਝੋਨੇ ਦੀ ਪਰਾਲੀ/ ਨਾੜ ਨੂੰ ਅੱਗ ਲਾਉਣ ਤੇ ਹੋਣ ਵਾਲੇ ਨੁਕਸਾਨ ਬਾਰੇ ਦੱਸਿਆ ਜਿਵੇਂ ਕਿ ਜਮੀਂਨ ਅੰਦਰ ਕੁਦਰਤੀ ਤੱਤਾਂ ਦਾ ਖਾਤਮਾ ,ਪੰਛੀਆਂ ਅਤੇ ਜੀਵ ਜੰਤੂਆਂ ਦੀ ਮੌਤ ਅਤੇ ਇਨਸਾਨਾਂ ਅਤੇ ਪਸ਼ੂਆਂ ਵਿੱਚ ਫੈਲਣ ਵਾਲੀਆਂ ਵੱਖ— ਵੱਖ ਬਿਮਾਰੀਆਂ ਬਾਰੇ ਦੱਸਿਆ। ਉਨ੍ਹਾਂ ਨੇ  ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਵਢਾਈ ਸੁਪਰ ਐਸ.ਐਮ.ਐਸ ਵਾਲੀ ਕੰਬਾਇਨ ਤੋ ਹੀ ਕਰਵਾਈ ਜਾਵੇ।