ਮਾਲਵਾ

ਸੂਬਾ ਸਰਕਾਰ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਕਾਰਨ ਪੰਜਾਬ ਅੱਜ ਹਰੇਕ ਖ਼ੇਤਰ ਵਿੱਚ ਦੇਸ਼ ਭਰ ਵਿੱਚੋਂ ਮੋਹਰੀ ਬਣ ਕੇ ਉੱਭਰ ਰਿਹਾ ਹੈ : ਮੁੱਖ ਮੰਤਰੀ ਮਾਨ 
ਮੁੱਖ ਮੰਤਰੀ ਨੇ ਵੱਖ-ਵੱਖ ਖੇਤਰਾਂ ਵਿੱਚ ਸੂਬਾ ਸਰਕਾਰ ਦੀਆਂ ਉਪਲਬਧੀਆਂ ਪੜਾਅਵਾਰ ਗਿਣਾਈਆਂ ਆਮ ਆਦਮੀ ਸਰਕਾਰ ਦੇ 18 ਮਹੀਨਿਆਂ ਦੇ ਕਾਰਜਕਾਲ ਨੇ ਪਿਛਲੀਆਂ ਸਰਕਾਰਾਂ ਦੀਆਂ ਹੁਣ ਤੱਕ ਦੀਆਂ ‘ਅਖੌਤੀ ਪ੍ਰਾਪਤੀਆਂ’ ਨੂੰ ਫਿੱਕਾ ਪਾਇਆ ਲੁਧਿਆਣਾ, 1 ਨਵੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਆਖਿਆ ਕਿ ਸੂਬਾ ਸਰਕਾਰ ਨੇ ਆਪਣੇ 18 ਮਹੀਨਿਆਂ ਦੇ ਕਾਰਜਕਾਲ ਵਿੱਚ ਕਈ ਲੋਕ-ਪੱਖੀ ਅਤੇ ਵਿਕਾਸ ਮੁਖੀ ਫੈਸਲੇ ਲਏ ਹਨ। ‘ਮੈਂ ਪੰਜਾਬ ਬੋਲਦਾ ਹਾਂ’ ਬਹਿਸ ਦੌਰਾਨ ਇਕੱਠ ਨੂੰ ਸੰਬੋਧਨ....
ਬੁੱਧੀਜੀਵੀਆਂ, ਸਾਹਿਤਕਾਰਾਂ ਤੇ ਉਦਯੋਗਪਤੀਆਂ ਨੇ ਬਹਿਸ ਦੇ ਕਦਮ ਨੂੰ ਸਮੂਹਿਕ ਸੂਝ-ਬੂਝ ਵੱਲ ਵੱਡੀ ਪੁਲਾਂਘ ਦੱਸਿਆ
ਸੰਜੀਦਾ ਬਹਿਸ-ਮੁਬਾਹਿਸੇ ਦੀ ਖੜੋਤ ਟੁੱਟਣ ਦਾ ਸਬੱਬ ਬਣਿਆ ‘ਮੈਂ ਪੰਜਾਬ ਬੋਲਦਾ ਹਾਂ’ ਉਪਰਾਲਾ ਲੁਧਿਆਣਾ, 1 ਨਵੰਬਰ : ਪੰਜਾਬ ਦੇ ਬੁੱਧੀਜੀਵੀਆਂ, ਸਾਹਿਤਕਾਰਾਂ, ਉਦਯੋਗਪਤੀਆਂ ਤੇ ਹੋਰ ਧਿਰਾਂ ਨੇ ਐਸ.ਵਾਈ.ਐਲ. ਦੇ ਸੰਜੀਦਾ ਮਸਲੇ ਉਤੇ ‘ਮੈਂ ਪੰਜਾਬ ਬੋਲਦਾ ਹਾਂ’ ਦੇ ਬੈਨਰ ਹੇਠ ਕਰਵਾਈ ਬਹਿਸ ਨੂੰ ਸਮੂਹਿਕ ਸੂਝ-ਬੂਝ (ਕੁਲੈਕਟਿਵ ਵਿਜ਼ਡਮ) ਬਣਾਉਣ ਵੱਲ ਵੱਡਾ ਕਦਮ ਦੱਸਿਆ, ਜਿਸ ਨਾਲ ਇਸ ਮਸਲੇ ਉਤੇ ਸੰਜੀਦਾ ਬਹਿਸ ਦੇ ਇਕ ਨਵੇਂ ਦੌਰ ਦੀ ਸ਼ੁਰੂਆਤ ਹੋਈ ਹੈ। ਇੱਥੇ ਬੁੱਧਵਾਰ ਨੂੰ ਇਸ ਬਹਿਸ ਦੌਰਾਨ ਗੀਤਕਾਰ....
ਜ਼ਿਲ੍ਹੇ ’ਚ 40 ਥਾਂਵਾਂ ’ਤੇ ਖੁਲ੍ਹਣਗੀਆਂ ਮਾਡਲ ਫ਼ੇਅਰ ਪ੍ਰਾਈਸ ਸ਼ਾਪਸ 
ਡੀ ਸੀ ਆਸ਼ਿਕਾ ਜੈਨ ਵੱਲੋਂ ਦੁਕਾਨਾਂ ਖੋਲ੍ਹਣ ਦੀ ਪ੍ਰਗਤੀ ਦਾ ਮੁਲਾਂਕਣ ਅਧਿਕਾਰੀਆਂ ਨੂੰ ਦੁਕਾਨਾਂ ਜਲਦ ਤਿਆਰ ਕਰਕੇ ਮਾਰਕਫ਼ੈਡ ਨੂੰ ਸੌਂਪਣ ਲਈ ਕਿਹਾ ਐੱਸ ਏ ਐੱਸ ਨਗਰ, 1 ਨਵੰਬਰ : ਜ਼ਿਲ੍ਹੇ ’ਚ ਉਨ੍ਹਾਂ ਪਿੰਡਾਂ ਜਿੱਥੇ ਰਾਸ਼ਨ ਡਿੱਪੂ ਨਹੀਂ ਹਨ, ਵਿਖੇ ਮਾਡਲ ਫ਼ੇਅਰ ਪ੍ਰਾਈਸ ਸ਼ਾਪਸ (ਰਾਸ਼ਨ ਦੀ ਦੁਕਾਨ) ਖੋਲ੍ਹਣ ਦੀ ਪ੍ਰਕਿਰਿਆ ਜੰਗੀ ਪੱਧਰ ’ਤੇ ਚੱਲ ਰਹੀ ਹੈ, ਜਿਸ ਤਹਿਤ 40 ਦੁਕਾਨਾਂ ਸਥਾਪਿਤ ਕੀਤੀਆਂ ਜਾਣਗੀਆਂ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਅੱਜ ਮਾਡਲ ਫ਼ੇਰ ਪ੍ਰਾਈਸ ਸ਼ਾਪਸ ਦੀ....
ਐੱਸ ਏ ਐੱਸ ਨਗਰ ’ਚ ਮਿੱਥੇ ਟੀਚੇ ਦੇ ਮੁਕਾਬਲੇ 115 ਫ਼ੀਸਦੀ ਝੋਨੇ ਦੀ ਮੰਡੀਆਂ ’ਚੋਂ ਖਰੀਦ-ਡੀ ਸੀ ਆਸ਼ਿਕਾ ਜੈਨ
ਹੁਣ ਤੱਕ ਕੀਤੀ ਖਰੀਦ ਬਦਲੇ 428 ਕਰੋੜ ਰੁਪਏ ਤੋਂ ਵਧੇਰੇ ਦੀ ਅਦਾਇਗੀ ਖਰੀਦ ਕੀਤੇ ਝੋਨੇ ’ਚੋਂ 94 ਫ਼ੀਸਦੀ ਦੀ ਲਿਫ਼ਟਿੰਗ ਕੀਤੀ ਗਈ ਬਾਹਰਲੇ ਰਾਜਾਂ ’ਚੋਂ ਝੋਨੇ ਦੀ ਆਮਦ ਦੇ ਖਦਸ਼ੇ ਨੂੰ ਰੋਕਣ ਲਈ 11 ਆਰਜ਼ੀ ਮੰਡੀਆਂ/ਫੜ੍ਹ 2 ਨਵੰਬਰ ਸ਼ਾਮ ਤੋਂ ਬੰਦ ਕੀਤੇ ਜਾਣਗੇ ਐਸ ਡੀ ਐਮਜ਼ ਨੂੰ ਸ਼ੈਲਰਾਂ ਦਾ ਨਿਰੀਖਣ ਕਰਕੇ ਸਟੋਰ ਕੀਤੀ ਫ਼ਸਲ ਅਤੇ ਸਟਾਕ ਦਾ ਮਿਲਾਣ ਕਰਨ ਦੇ ਆਦੇਸ਼ ਐੱਸ ਏ ਐੱਸ ਨਗਰ, 1 ਨਵੰਬਰ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੀਆਂ ਮੰਡੀਆਂ ’ਚੋਂ ਮੰਗਲਵਾਰ ਸ਼ਾਮ ਤੱਕ 1,96,628 ਮੀਟਿ੍ਰਕ ਟਨ ਝੋਨਾ....
ਬਿਲਡਿੰਗ ਕਮੇਟੀ ਦੀ ਮੀਟਿੰਗ ’ਚ ਡੇਰਾਬੱਸੀ ਵਿਖੇ ਜੁਡੀਸ਼ੀਅਲ ਕੰਪਲੈਕਸ ਅਤੇ ਮੋਹਾਲੀ ਵਿਖੇ ਜੁਡੀਸ਼ੀਅਲ, ਪੁਲਿਸ ਤੇ ਸਿਵਲ ਰਿਹਾਇਸ਼ਾਂ ਦੀ ਪ੍ਰਗਤੀ ਵਿਚਾਰੀ ਗਈ
ਐੱਸ ਏ ਐੱਸ ਨਗਰ, 1 ਨਵੰਬਰ : ਜ਼ਿਲ੍ਹਾ ਪੱਧਰੀ ਬਿਲਡਿੰਗ ਕਮੇਟੀ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ’ਚ ਅੱਜ ਇੱਥੇ ਹੋਈ ਮੀਟਿੰਗ ’ਚ ਡੇਰਾਬੱਸੀ ਦੇ ਜੁਡੀਸ਼ੀਅਲ ਕੰਪਲੈਕਸ ਅਤੇ ਮੋਹਾਲੀ ਵਿਖੇ ਜੁਡੀਸ਼ੀਅਲ, ਪੁਲਿਸ ਅਤੇ ਸਿਵਲ ਰਿਹਾਇਸ਼ਾਂ ਦੀ ਪ੍ਰਗਤੀ ਵਿਚਾਰੀ ਗਈ। ਕਮੇਟੀ ਦੀ ਮੀਟਿੰਗ ’ਚ ਗਮਾਡਾ ਦੇ ਮੁੱਖ ਪ੍ਰਸ਼ਾਸਕ ਰਾਜੀਵ ਕੁਮਾਰ ਗੁਪਤਾ, ਐਸ ਐਸ ਪੀ ਡਾ. ਸੰਦੀਪ ਗਰਗ, ਏ ਡੀ ਸੀ (ਜ) ਵਿਰਾਜ ਐਸ ਤਿੜਕੇ, ਏ ਡੀ ਸੀ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਏ ਸੀ ਏ ਪੁੱਡਾ ਦਮਨਦੀਪ ਕੌਰ, ਐਸ....
ਵਿਰੋਧੀ ਧਿਰਾਂ ਨੇ ‘ਮੈਂ ਪੰਜਾਬ ਬੋਲਦਾ ਹੈ’ ਦੀ ਡਿਬੇਟ ’ਚੋ ਕਿਉਂ ਕੀਤਾ ਕਿਨਾਰਾ
ਜਿਹੜੇ ਕਹਿੰਦੇ ਸੀ ਲੜਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਗਏ - ਸੇਖੋਂ, ਬੱਲ ਮੁੱਲਾਂਪੁਰ ਦਾਖਾ 01 ਨਵੰਬਰ (ਸਤਵਿੰਦਰ ਸਿੰਘ ਗਿੱਲ) : ਅੱਜ ਪੰਜਾਬ ਦਿਵਸ ’ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਐੱਸ.ਵਾਈ.ਐਲ ਮੁੱਦੇ ਸਮੇਤ ਹੋਰ ਮੁੱਦਿਆ ਉਪਰ ਡਿਬੇਟ ਕਰਨ ਲਈ 15-20 ਦਿਨ ਪਹਿਲਾ ਸਿਆਸੀ ਪਾਰਟੀਆਂ ਦੇ ਨੁਮਾਇੰਦਿਆ ਜਿਨ੍ਹਾਂ ਵਿੱਚ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ‘ ਮੈਂ....
ਸਬ ਡਵੀਜ਼ਨ ਅਮਰਗੜ੍ਹ ਵਿਖੇ ਸਿੰਚਾਈ ਵਾਲਾ ਨਹਿਰੀ ਪਾਣੀ 111 ਕਰੋੜ 34 ਲੱਖ ਰੁਪਏ ਦੀ ਲਾਗਤ ਨਾਲ ਪੱਕੇ ਅੰਡਰਗਰਾਊਂਡ ਪਾਈਪ ਲਾਇਨ ਅਤੇ ਪੱਕੇ ਖਾਲ ਦਾ ਨਿਰਮਾਣ ਕਰਕੇ ਕਿਸਾਨਾਂ ਦੀਆਂ ਟੇਲਾ ਤੱਕ ਪਹੁੰਚਾਇਆਂ ਜਾਵੇਗਾ ਨਹਿਰੀ ਪਾਣੀ
ਵਿਧਾਇਕ ਅਮਰਗੜ੍ਹ ਅਤੇ ਡਿਪਟੀ ਕਮਿਸ਼ਨਰ ਨੇ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਪਾਈ ਜਾਣ ਵਾਲੀ 05 ਕਿੱਲੋਮੀਟਰ ਨਹਿਰੀ ਸਿੰਚਾਈ ਲਈ ਅੰਡਰਗਰਾਊਂਡ ਪਾਈਪ ਲਾਇਨ ਦਾ ਰੱਖਿਆ ਨੀਂਹ ਪੱਥਰ ਰੰਗਲੇ ,ਖ਼ੁਸ਼ਹਾਲ ਪੰਜਾਬ ਦੀ ਖ਼ੁਸ਼ਹਾਲੀ ਲਈ ਅਹਿਮ ਭੂਮਿਕਾ ਅਦਾ ਕਰੇਗਾ ਨਹਿਰੀ ਪਾਣੀ- ਵਿਧਾਇਕ ਅਮਰਗੜ੍ਹ ਡਾ ਪੱਲਵੀ ਨੇ ਕਿਸਾਨ ਭਰਾਵਾਂ ਨੂੰ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾ ਕੇ ਇਸ ਦੇ ਯੋਗ ਪ੍ਰਬੰਧਨ ਲਈ ਕੀਤਾ ਪ੍ਰੇਰਿਤ ਅਮਰਗੜ੍ਹ, 01 ਨਵੰਬਰ : ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ....
ਅਮਰਗੜ੍ਹ ਸਬ ਡਵੀਜ਼ਨ ਦੇ ਪਿੰਡ ਅਲੀਪੁਰ ਵਿਖੇ ਜਨ ਸੁਣਵਾਈ ਕੈਂਪ ਦਾ ਆਯੋਜਨ
ਡਿਪਟੀ ਕਮਿਸ਼ਨਰ ਨੇ ਜਨ ਸੁਣਵਾਈ ਕੈਂਪ ਦੌਰਾਨ ਪਿੰਡ ਨਿਵਾਸੀਆਂ ਦੀਆਂ ਸਾਂਝੀਆਂ ਅਤੇ ਨਿੱਜੀ ਸਮੱਸਿਆਵਾਂ ਸੁਣੀਆਂ ਅਤੇ ਮੌਕੇ ਤੇ ਹੀ ਯੋਗ ਸਮੱਸਿਆਵਾਂ ਦਾ ਕੀਤਾ ਹੱਲ ਡਿਪਟੀ ਕਮਿਸ਼ਨਰ ਨੂੰ ਪਿੰਡ ਦੀ ਸਰਪੰਚ ਅਮਰਦੀਪ ਕੌਰ ਰਹਿਲ ਸਮੇਤ ਪੰਚਾਇਤ ਮੈਂਬਰਾਂ ਨੇ ਮੰਗ ਪੱਤਰ ਦਿੱਤਾ ਅਤੇ ਆਮ ਆਦਮੀ ਕਲੀਨਿਕ ਖੋਲ੍ਹਣ ਦੀ ਕੀਤੀ ਮੰਗ ਡਿਪਟੀ ਕਮਿਸ਼ਨਰ ਅਤੇ ਪਿੰਡ ਦੀ ਸਮੁੱਚੀ ਪੰਚਾਇਤ ਨੇ ਡੀ.ਡੀ.ਪੀ.ਓ ਪਰਮਜੀਤ ਸਿੰਘ ਦਾ ਸੇਵਾ ਮੁਕਤੀ ਤੇ ਕੀਤਾ ਵਿਸ਼ੇਸ ਸਨਮਾਨ ਅਮਰਗੜ੍ਹ, 01 ਨਵੰਬਰ : ਪੰਜਾਬ ਸਰਕਾਰ ਤੁਹਾਡੇ ਦੁਆਰ ’....
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਜ਼ਿਲ੍ਹੇ ਵਿੱਚ 11 ਹਜਾਰ 166 ਐਲ.ਪੀ.ਜੀ. (ਤਰਲ ਪੈਟਰੋਲੀਅਮ ਗੈਸ) ਕੁਨੈਕਸ਼ਨ ਜਾਰੀ : ਸਰਤਾਜ ਸਿੰਘ ਚੀਮਾ
ਵਿਅਕਤੀਗਤ ਸੁਰਖਿਆ ਲਈ ਐਲਪੀਜੀ ਕੁਨੈਕਸ਼ਨ ਦੀ ਲਾਜ਼ਮੀ ਜਾਂਚ ਹਰ ਪੰਜ ਸਾਲ ਬਾਅਦ ਕੀਤੀ ਜਾਣੀ ਲਾਜਮੀ-ਅਭਿਸੇਕ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ ਲਾਜਮੀ ਜਾਂਚ ਫੀਸ਼ ਲਈ 59.00 ਰੁਪਏ ਅਤੇ ਬਿਨ੍ਹਾਂ ਉੱਜਵਲਾ ਕੁਨੈਕਸ਼ਨ ਲਈ 236 ਰੁਪਏ ਨਿਧਾਰਿਤ ਮਾਲੇਰਕੋਟਲਾ 01 ਨਵੰਬਰ : ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (PMUY) ਇੱਕ ਸਮਾਜ ਭਲਾਈ ਪ੍ਰੋਗਰਾਮ ਹੈ ਜੋ ਸਰਕਾਰ ਦੁਆਰਾ ਸ਼ੁੱਧ ਰਸੋਈ ਨੂੰ ਉਤਸ਼ਾਹਿਤ ਕਰਨ ਅਤੇ ਅੰਦਰੂਨੀ ਹਵਾ ਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਦੀਆਂ....
ਯੂਨੀਵਰਸਿਟੀ ਦੇ ਮਾਹਰਾਂ ਨੇ ਪਿੰਡ ਅਜਰੌਰ ਤੇ ਖੇੜੀ ਰਣਵਾ 'ਚ ਸਰਫੇਸ ਸੀਡਰ ਸਬੰਧੀ ਕਿਸਾਨਾਂ ਨੂੰ ਦਿੱਤੀ ਟਰੇਨਿੰਗ
ਕਿਸਾਨ ਜੈ ਸਿੰਘ ਦੇ ਖੇਤਾਂ 'ਚ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕਰਕੇ ਮਾਹਰਾਂ ਨੇ ਕਿਸਾਨਾਂ ਨੂੰ ਨਵੀਂ ਤਕਨੀਕ ਤੋਂ ਜਾਣੂ ਕਰਵਾਇਆ -ਸਰਫੇਸ ਸੀਡਰ ਪਰਾਲੀ ਪ੍ਰਬੰਧਨ ਤੇ ਕਣਕ ਦੀ ਬਿਜਾਈ ਲਈ ਅਤਿ ਆਧੁਨਿਕ ਮਸ਼ੀਨਰੀ : ਡਾ. ਜਸਵੀਰ ਸਿੰਘ ਗਿੱਲ ਪਟਿਆਲਾ, 01 ਨਵੰਬਰ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਵੱਲੋਂ ਅੱਜ ਪਟਿਆਲਾ ਜ਼ਿਲ੍ਹੇ ਦੇ ਪਿੰਡ ਅਜਰੌਰ ਅਤੇ ਖੇੜੀ ਰਣਵਾ (ਬੇਹਰੂ) ਵਿਖੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਅਤੇ ਕਣਕ ਦੀ ਬਿਜਾਈ ਲਈ ਆਈ ਅਤਿ ਆਧੁਨਿਕ ਮਸ਼ੀਨਰੀ ਸਰਫੇਸ ਸੀਡਰ ਦਾ ਡੈਮੋ....
ਕੰਮ ਵਾਲੀ ਥਾਂ 'ਤੇ ਔਰਤਾਂ ਦਾ ਜਿਨਸੀ ਸ਼ੋਸ਼ਣ ਰੋਕਣ ਲਈ ਗਠਿਤ ਕੀਤੀਆਂ ਜਾਣ ਅੰਦਰੂਨੀ ਸ਼ਿਕਾਇਤ ਕਮੇਟੀਆਂ : ਡਿਪਟੀ ਕਮਿਸ਼ਨਰ
ਜਿਹੜੇ ਦਫ਼ਤਰਾਂ ਕਰਮਚਾਰੀਆਂ ਦੀ ਗਿਣਤੀ 10 ਜਾਂ ਇਸ ਤੋਂ ਵੱਧ ਹੈ, ਉਥੇ ਕਮੇਟੀ ਦਾ ਗਠਨ ਜਰੂਰੀ ਫ਼ਤਹਿਗੜ੍ਹ ਸਾਹਿਬ, 01 ਨਵੰਬਰ : ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਜਿਹੜੇ ਦਫ਼ਤਰਾਂ ਵਿੱਚ 10 ਜਾਂ ਇਸ ਤੋਂ ਵੱਧ ਕਰਮਚਾਰੀ ਜਾਂ ਕੰਮ ਕਾਜੀ ਵਿਅਕਤੀ ਕੰਮ ਕਰਦੇ ਹਨ, ਉਨ੍ਹਾਂ ਦਫ਼ਤਰਾਂ ਵਿੱਚ ਅੰਦਰੂਨੀ ਸ਼ਿਕਾਇਤ ਕਮੇਟੀਆਂ ਦਾ ਗਠਨ ਕਰਨਾ ਲਾਜ਼ਮੀ ਹੈ, ਇਸ ਲਈ ਸਮੂਹ ਅਧਿਕਾਰੀ ਆਪਣੇ ਦਫ਼ਤਰਾਂ ਤੇ ਸੰਸਥਾਵਾਂ ਵਿੱਚ ਇਨ੍ਹਾਂ....
ਸਰਕਾਰੀ ਬਹੁਤਕਨੀਕੀ ਕਾਲਜ, ਬਡਬਰ ਵਿਖੇ ਉਦਯੋਗਿਕ ਪ੍ਰੇਰਨਾ ਮੁਹਿੰਮ ਤਹਿਤ ਵਰਕਸ਼ਾਪ ਕਰਵਾਈ 
ਬਰਨਾਲਾ, 1 ਨਵੰਬਰ : ਵਿਦਿਆਰਥੀਆਂ ਨੂੰ ਆਪਣਾ ਰੋਜ਼ਗਾਰ ਸ਼ੁਰੂ ਕਰਨ ਲਈ ਪ੍ਰੇਰਿਤ ਕਰਨ ਹਿੱਤ ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ, ਬਡਬਰ (ਬਰਨਾਲਾ) ਵਿਖੇ ਭਾਰਤ ਸਰਕਾਰ ਦੇ ਉਦਯੋਗ ਮੰਤਰਾਲੇ ਅਧੀਨ ਆਉਂਦੀ ਸੰਸਥਾ ਐਮ.ਐਸ.ਐਮ.ਈ—ਡਿਵੈਲਪਮੈਂਟ ਇੰਸਟੀਚਿਊਟ, ਲੁਧਿਆਣਾ ਵੱਲੋਂ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਕਾਲਜ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਅਤੇ ਆਈ.ਟੀ.ਆਈ.(ਲੜਕੇ), ਬਰਨਾਲਾ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਹ ਵਰਕਸ਼ਾਪ ਐਮ.ਐਸ.ਐਮ.ਈ. ਦੇ ਸਹਾਇਕ ਡਾਇਰੈਕਟਰ, ਸ੍ਰੀ....
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੀਆਂ ਵੋਟਰ ਸੂਚੀਆਂ ਦੀ ਤਿਆਰੀ ਸਬੰਧੀ ਸਬੰਧਤ ਪਟਵਾਰੀਆਂ/ਬੀ.ਐਲ.ਓਜ ਬਿਨੈਕਾਰ ਪਾਸੋਂ ਫਾਰਮ ਨਿੱਜੀ ਤੌਰ 'ਤੇ ਹੀ ਪ੍ਰਾਪਤ ਕੀਤੇ ਜਾਣ, ਉੱਪ ਮੰਡਲ ਮੈਜਿਸਟ੍ਰੇਟ ਬਰਨਾਲਾ 
ਬੰਡਲਾਂ ਦੇ ਰੂਪ ਵਿੱਚ ਬਿਲਕੁਲ ਪ੍ਰਾਪਤ ਨਾ ਕੀਤੇ ਜਾਣ ਬਰਨਾਲਾ, 1 ਨਵੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੀਆਂ ਵੋਟਰ ਸੂਚੀਆ ਦੀ ਤਿਆਰੀ ਸਬੰਧੀ ਸ਼੍ਰੀ ਗੋਪਾਲ ਸਿੰਘ ਰਿਟਰਨਿੰਗ ਅਫ਼ਸਰ ਬੋਰਡ ਚੋਣ ਹਲਕਾ-44-ਬਰਨਾਲਾ-ਕਮ-ਉੱਪ ਮੰਡਲ ਮੈਜਿਸਟਰੇਟ, ਬਰਨਾਲਾ ਨੇ ਇਸ ਸਬੰਧੀ ਬੁਲਾਈ ਗਈ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਦਿਆਂ ਸਬੰਧਤ ਪਟਵਾਰੀਆਂ/ਬੀ.ਐਲ.ਓਜ ਨੂੰ ਹਦਾਇਤ ਕੀਤੀ ਕਿ ਉਹ ਬਿਨੈਕਾਰ ਪਾਸੋਂ ਫਾਰਮ ਨਿੱਜੀ ਤੌਰ 'ਤੇ ਹੀ ਪ੍ਰਾਪਤ ਕਰਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ....
ਜ਼ਿਲ੍ਹਾ ਬਰਨਾਲਾ 'ਚ ਟਰੈਕਟਰਾਂ ਅਤੇ ਸਬੰਧਿਤ ਸੰਦਾਂ ਦੇ ਖਤਰਨਾਕ ਪ੍ਰਦਰਸ਼ਨ ਜਾਂ ਸਟੰਟ ਆਯੋਜਿਤ ਕਰਨ 'ਤੇ ਮੁਕੰਮਲ ਪਾਬੰਦੀ, ਜ਼ਿਲ੍ਹਾ ਮੈਜਿਸਟ੍ਰੇਟ
ਬਰਨਾਲਾ, 1 ਨਵੰਬਰ : ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰਮਤੀ ਪੂਨਮਦੀਪ ਕੌਰ ਵੱਲੋਂ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਟਰੈਕਟਰਾਂ ਅਤੇ ਸਬੰਧਿਤ ਸੰਦਾਂ ਦੇ ਖਤਰਨਾਕ ਪ੍ਰਦਰਸ਼ਨ ਜਾਂ ਸਟੰਟ ਨੂੰ ਅਯੋਜਿਤ ਕਰਨ 'ਤੇ ਜ਼ਿਲ੍ਹਾ ਬਰਨਾਲਾ 'ਚ ਮੁਕੰਮਲ ਪਾਬੰਦੀ ਲਗਾਈ ਗਈ ਹੈ। ਵਧੇਰੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਵਿੱਚ ਬੀਤੇ ਦਿਨੀਂ ਕੁਝ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਵਿਚ ਟਰੈਕਟਰਾਂ ਅਤੇ ਸਬੰਧਤ ਮੰਚਾਂ....
ਪਰਾਲੀ ਨੂੰ ਅੱਗ ਨਾ ਲਗਾ ਕੇ, ਯੋਗ ਪ੍ਰਬੰਧਨ ਕਰਨ ’ਚ ਵਾਤਾਵਰਣ ਦੇ ਰਾਖੇ ਕਿਸਾਨ ਕਰ ਰਹੇ ਨੇ ਮਿਸਾਲ ਕਾਇਮ : ਡਿਪਟੀ ਕਮਿਸ਼ਨਰ
ਮਸ਼ੀਨਰੀ ਸਬਸਿਡੀ ’ਤੇ ਲੈਣ ਦੇ ਬਾਵਜ਼ੂਦ ਵੀ ਪਰਾਲੀ ਨੂੰ ਅੱਗ ਲਾਉਣ ਵਾਲਿਆਂ ’ਤੇ ਹੋਵੇਗੀ ਸਖ਼ਤ ਕਾਰਵਾਈ ਬਰਨਾਲਾ, 1 ਨਵੰਬਰ : ਪਿਛਲੇ ਸਾਲਾਂ ਦੌਰਾਨ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦਾ ਯੋਗ ਪ੍ਰਬੰਧਨ ਕਰਨ ’ਚ ਪਹਿਲਕਦਮੀ ਕਰਨ ਵਾਲੇ ਕਿਸਾਨ ਮਿਸਾਲ ਪੈਦਾ ਕਰ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਨੇ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਨਾਲ ਜੁੜ ਕੇ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਜ਼ਿਲ੍ਹੇ ਦੇ....