ਵਿਰੋਧੀ ਧਿਰਾਂ ਨੇ ‘ਮੈਂ ਪੰਜਾਬ ਬੋਲਦਾ ਹੈ’ ਦੀ ਡਿਬੇਟ ’ਚੋ ਕਿਉਂ ਕੀਤਾ ਕਿਨਾਰਾ

  • ਜਿਹੜੇ ਕਹਿੰਦੇ ਸੀ ਲੜਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਗਏ - ਸੇਖੋਂ, ਬੱਲ

ਮੁੱਲਾਂਪੁਰ ਦਾਖਾ 01 ਨਵੰਬਰ (ਸਤਵਿੰਦਰ ਸਿੰਘ ਗਿੱਲ) : ਅੱਜ ਪੰਜਾਬ ਦਿਵਸ ’ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਐੱਸ.ਵਾਈ.ਐਲ ਮੁੱਦੇ ਸਮੇਤ ਹੋਰ ਮੁੱਦਿਆ ਉਪਰ ਡਿਬੇਟ ਕਰਨ ਲਈ 15-20 ਦਿਨ ਪਹਿਲਾ ਸਿਆਸੀ ਪਾਰਟੀਆਂ ਦੇ ਨੁਮਾਇੰਦਿਆ ਜਿਨ੍ਹਾਂ ਵਿੱਚ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੂੰ ‘ ਮੈਂ ਪੰਜਾਬ ਬੋਲਦਾ ਹੈ ’ ਦੀ ਡਿਬੇਟ ਲਈ ਸੱਦਾ ਪੱਤਰ ਭੇਜਿਆ ਗਿਆ ਸੀ, ਪਰ ਸਿਆਸੀ ਪਾਰਟੀਆਂ ਦੇ ਆਗੂ ਨਿੱਜੀ ਟੀ.ਵੀ ਚੈੱਨਲਾ ਉੱੁਪਰ ਸਿਆਸੀ ਗੁੱਭਗਭਾਟ ਕੱਢਦੇ ਰਹੇ, ਇਨ੍ਹਾਂ ਵਿੱਚੋਂ ਨਿਸਚਿਤ ਥਾਂ ’ਤੇ ਕੋਈ ਵੀ ਨਾ ਬਹੁੜਿਆ, ਜਿਸ ਤੋਂ ਸਾਫ ਹੋ ਗਿਆ ਕਿ ਜਿਹੜੇ ਕਹਿੰਦੇ ਸੀ ਲੜਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਗਏ। ਉਕਤ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਦੇ ਬਲਾਕ ਪ੍ਰ੍ਰਧਾਨ ਵਰਿੰਦਰ ਸਿੰਘ ਸੇਖੋਂ ਅਤੇ ਆਪ ਦੇ ਸੀਨੀਅਰ ਆਗੂ ਬੇਅੰਤ ਸਿੰਘ ਬੱਲ ਬਾਸੀਆ ਬੇਟ ਨੇ ਇਸ ਪੱਤਰਕਾਰ ਨਾਲ ਸ਼ਾਂਝੇ ਕੀਤੇ। ਉਕਤ ਆਗੂਆਂ ਨੇ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜਿੱਥੇ ਇਨ੍ਹਾਂ ਲੋਕਾਂ ਨੂੰ ਉਡੀਕ ਰਹੇ ਸਨ ਉੱਥੇ ਹੀ ਪੰਜਾਬ ਵਾਸੀ ਵੀ ਇਨ੍ਹਾਂ ਇੰਤਦਾਰ ਕਰ ਰਹੇ ਸਨ। ਇਨ੍ਹਾਂ ਲੋਕਾਂ ਲਈ ਰੱਖੀਆਂ ਕੁਰਸੀਆ ਸੁੰਨੀਆਂ ਪਈਆਂ ਰਹੀਆਂ। ਪੰਜਾਬ ਦੇ ਮੁੱਖ ਮੰਤਰੀ ਨੇ ਇਨ੍ਹਾਂ ਦੇ ਕੱਚੇ ਚਿੱਠੇ ਫਰੋਲਣੇ ਤੇ ਲੋਕਾਂ ਵਿੱਚ ਇਨ੍ਹਾਂ ਦੁਆਰਾ ਕੀਤੇ ਕਾਲੇ ਕਾਰਨਾਮੇ ਦੇ ਕਿਤਾਬਚੇ ਵੀ ਵੰਡੇ।