ਮਾਲਵਾ

ਭਾਸ਼ਾ ਵਿਭਾਗ ਪੰਜਾਬੀਅਤ ਅਤੇ ਪੰਜਾਬ ਦੀ ਰੂਹ : ਹਰਜੋਤ ਬੈਂਸ
ਅਮੀਰ ਵਿਰਾਸਤ ਅਤੇ ਸੱਭਿਆਚਾਰ ਨੂੰ ਸੰਭਾਲਣ ਲਈ ਸਹਿਤਕਾਰ, ਕਵੀ, ਢਾਡੀ, ਲੇਖਕ ਨਿਭਾ ਰਹੇ ਹਨ ਵੱਡੀ ਭੂਮਿਕਾ- ਭਾਸ਼ਾ ਮੰਤਰੀ ਪੰਜਾਬੀ ਗਾਇਕੀ ਦੀ ਪਰੰਪਰਾਗਤ ਤੇ ਸੁਰਮਈ ਸ਼ਾਮ ਵਿਰਾਸਤ-ਏ-ਖਾਲਸਾ ਦੇ ਆਡੀਟੋਰੀਅਮ ਵਿੱਚ ਆਯੋਜਿਤ ਸ੍ਰੀ ਅਨੰਦਪੁਰ ਸਾਹਿਬ 25 ਨਵੰਬਰ : ਸਾਡੇ ਅਮੀਰ ਸੱਭਿਆਚਾਰ ਤੇ ਵਿਰਸੇ ਨੂੰ ਸੰਭਾਲਣ ਵਿੱਚ ਸਾਡੇ ਕਵੀਆਂ, ਲੇਖਕਾਂ, ਸਾਹਿਤਕਾਰਾ ਤੇ ਢਾਡੀਆਂ ਨੇ ਵਡਮੁੱਲਾ ਯੋਗਦਾਨ ਪਾਇਆ ਹੈ। ਪੰਜਾਬ ਦਾ ਭਾਸ਼ਾ ਵਿਭਾਗ ਪੰਜਾਬੀਅਤ ਦੀ ਰੂਹ ਹੈ, ਜਿਸ ਨੇ ਇਨ੍ਹਾਂ ਸਾਰੇ ਫਨਕਾਰਾ ਨੂੰ ਇੱਕ ਲੜੀ....
ਧਰਤੀ ਹੇਠਲਾ ਪਾਣੀ ਬਚਾਉਣ ਲਈ ਨਹਿਰਾਂ ਦੇ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਇਸ ਨੂੰ ਹਰ ਖੇਤ ਅਤੇ ਟੇਲਾਂ ਤੱਕ ਪੁੱਜਦਾ ਕੀਤਾ ਜਾਵੇ : ਜੌੜਾਮਾਜਰਾ
ਚੇਤਨ ਸਿੰਘ ਜੌੜਾਮਾਜਰਾ ਨੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨਾਲ ਪਲੇਠੀ ਬੈਠਕ ਫੀਲਡ ‘ਚ ਜਾਣ ਅਧਿਕਾਰੀ, ਹਰ ਮਹੀਨੇ ਹੋਵੇਗੀ ਜਾਇਜ਼ਾ ਮੀਟਿੰਗ : ਜੌੜਾਮਾਜਰਾ ਪਟਿਆਲਾ, 25 ਨਵੰਬਰ : ਪੰਜਾਬ ਦੇ ਜਲ ਸਰੋਤ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਜਲ ਸਰੋਤ ਵਿਭਾਗ ਦੇ ਪਟਿਆਲਾ ਜ਼ਿਲ੍ਹੇ ਨਾਲ ਜੁੜੇ ਡਰੇਨੇਜ ਤੇ ਸਿੰਚਾਈ ਵਿਭਾਗਾਂ ਦੇ ਸਮੂਹ ਅਧਿਕਾਰੀਆਂ ਨਾਲ ਪਲੇਠੀ ਜਾਇਜ਼ਾ ਬੈਠਕ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ‘ਇਮਾਨਦਾਰੀ ਨਾਲ ਕੰਮ ਕਰੋ’ ਵਾਲਾ ਸਪੱਸ਼ਟ ਸੁਨੇਹਾ ਦਿੱਤਾ। ਇਸ ਮੌਕੇ ਉਨ੍ਹਾਂ ਦੇ....
ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ  ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ : ਡਾ. ਬਲਜੀਤ ਕੌਰ
ਕਿਹਾ, ਲੋੜਵੰਦਾਂ ਨੂੰ ਨਿੱਜੀ ਪਖਾਨੇ ਬਣਾਉਣ ਲਈ ਦਿੱਤੀ ਜਾ ਰਹੀ ਹੈ 2 ਕਰੋੜ 22 ਲੱਖ 66 ਹਜ਼ਾਰ ਰੁਪਏ ਦੀ ਰਾਸ਼ੀ ਮਲੋਟ, 24 ਨਵੰਬਰ : ਪੰਜਾਬ ਸਰਕਾਰ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਪੂਰਾ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਜਿਸ ਤਹਿਤ ਮਲੋਟ ਦੇ 4516 ਲੋੜਵੰਦ ਪਰਿਵਾਰਾਂ ਨੂੰ ਨਿੱਜੀ ਪਖਾਨੇ ਬਣਾਉਣ ਲਈ 2 ਕਰੋੜ 22 ਲੱਖ 66 ਹਜਾਰ 257 ਰੁਪਏ ਦੀ ਰਾਸ਼ੀ ਦਾ ਭੁਗਤਾਨ ਕੀਤਾ ਜਾਵੇਗਾ, ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਡਾਕਟਰ ਬਲਜੀਤ ਕੌਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ....
ਰਾਮਗੜ੍ਹ, ਖੁੱਡੀ ਕਲਾਂ ਅਤੇ ਦੀਵਾਨਾ ਪਿੰਡਾਂ ਵਿਖੇ ਸਥਿਤ ਵੈੱਲਨੈਸ ਕੇਂਦਰ ਹੋਣਗੇ ਅਪਗ੍ਰੇਡ, ਡਿਪਟੀ ਕਮਿਸ਼ਨਰ 
ਬਰਨਾਲਾ, 24 ਨਵੰਬਰ : ਪਿੰਡ ਰਾਮਗੜ੍ਹ, ਖੁੱਡੀ ਕਲਾਂ ਅਤੇ ਦੀਵਾਨਾ ਵਿਖੇ ਸਥਿਤ ਵੈੱਲਨੈਸ ਕੇਂਦਰਾਂ ਨੂੰ ਅਪਗ੍ਰੇਡ ਕੀਤਾ ਜਾਣਾ ਹੈ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸੁਵਿਧਾਵਾਂ ਦਿੱਤੀਆਂ ਜਾ ਸਕਣ। ਇਹ ਜਾਣਕਾਰੀ ਸ਼੍ਰੀਮਤੀ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਬਰਨਾਲਾ ਨੇ ਅੱਜ ਇਸ ਸਬੰਧੀ ਬੁਲਾਈ ਗਈ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ਉੱਤੇ 10 ਲੱਖ ਰੁਪਏ ਪ੍ਰਤੀ ਕੇਂਦਰ ਦੇ ਹਿਸਾਬ ਨਾਲ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ਦੀ....
ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਅਤੇ ਲੋਕਾਂ ਦਾ ਸਹਿਯੋਗ ਜਰੂਰੀ : ਸਿਵਲ ਸਰਨਨ ਬਰਨਾਲਾ
ਜ਼ਿਲ੍ਹਾ ਬਰਨਾਲਾ ਵਿੱਚ ਅਨਾਊਂਸਮੈਂਟ ਕਰਵਾ ਕੇ ਕੀਤਾ ਜਾ ਰਿਹਾ ਡੇਂਗੂ ਤੋਂ ਬਚਾਅ ਲਈ ਜਾਗਰੂਕ ਬਰਨਾਲਾ, 24 ਨਵੰਬਰ : ਮਾਨਯੋਗ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡੇਂਗੂ ਬਿਮਾਰੀ ਦੀ ਰੋਕਥਾਮ ਲਈ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ “ਹਰ ਸ਼ੁਕਰਵਾਰ-ਡੇਂਗੂ ਤੇ ਵਾਰ’’ ਤਹਿਤ ਸਿਹਤ ਵਿਭਾਗ ਬਰਨਾਲਾ ਵੱਲੋਂ ਧਾਰਮਿਕ ਸਥਾਨਾਂ ਅਤੇ ਈ ਰਿਕਸਾ ਰਾਹੀਂ ਅਨਾਊਂਸਮੈਂਟ ਕਰਵਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ....
ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ 
ਕੇਂਦਰ ਸਰਕਾਰ ਦੀਆਂ ਸਕੀਮਾਂ ਬਾਰੇ ਪਿੰਡ ਪੱਧਰ ਉੱਤੇ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ ਬਰਨਾਲਾ, 24 ਨਵੰਬਰ : ਸ਼੍ਰੀਮਤੀ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਬਰਨਾਲਾ ਨੇ ਅੱਜ ਜ਼ਿਲ੍ਹਾ ਬਰਨਾਲਾ ‘ਚ ਸ਼ੁਰੂ ਹੋ ਰਹੀ ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਿਸ ਤਹਿਤ 2 ਵਿਸ਼ੇਸ਼ ਵੈਨਾਂ ਰਾਹੀਂ ਅਗਲੇ ਇੱਕ ਮਹੀਨੇ ਤੱਕ ਜ਼ਿਲ੍ਹਾ ਬਰਨਾਲਾ ਦੇ ਸਾਰੇ ਪਿੰਡਾਂ ‘ਚ ਲੋਕਾਂ ਨੂੰ ਭਾਰਤ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਜਿਹੜੇ ਵੀ ਪਿੰਡਾਂ ‘ਚ....
67ਵੀਆਂ ਪੰਜਾਬ ਰਾਜ ਸਕੂਲ ਖੇਡਾਂ ਕਬੱਡੀ ਨੈਸ਼ਨਲ ਸਟਾਇਲ ਅੰਡਰ 14 ਸਾਲ ਲੜਕੀਆਂ ਸ਼ਾਨੋ–ਸ਼ੌਕਤ ਨਾਲ ਸ਼ੁਰੂ
ਬਰਨਾਲਾ ਨੇ ਅੰਮ੍ਰਿਤਸਰ ਤੇ ਫਾਜ਼ਿਲਕਾ ਨੇ ਮੋਗਾ ਨੂੰ ਹਰਾਇਆ ਬਰਨਾਲਾ, 24 ਨਵੰਬਰ : 67ਵੀਆਂ ਪੰਜਾਬ ਰਾਜ ਸਕੂਲ ਖੇਡਾਂ ਕਬੱਡੀ ਨੈਸ਼ਨਲ ਸਟਾਇਲ ਅੰਡਰ 14 ਸਾਲ ਲੜਕੀਆਂ ਅੱਜ ਇੱਥੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਵਿੱਚ ਸ਼ਾਨੋ–ਸ਼ੌਕਤ ਨਾਲ ਆਰੰਭ ਹੋ ਗਈਆਂ ਹਨ। ਇਹਨਾਂ ਖੇਡਾਂ ਦਾ ਉਦਘਾਟਨ ਕਰਨ ਲਈ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਡਾ. ਬਰਜਿੰਦਰਪਾਲ ਸਿੰਘ, ਉੱਪ ਜਿਲ੍ਹਾ ਸਿੱਖਿਆ ਅਫਸਰ (ਐਲੀ.) ਵਸੰਧਰਾ ਕਪਿਲਾ, ਸਾਬਕਾ ਜਿੱਲ੍ਹਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਅਤੇ ਡੀ.ਐਸ.ਓ. ਬਰਨਾਲਾ....
ਜ਼ਿਲ੍ਹਾ ਉਦਯੋਗ ਕੇਂਦਰ, ਫਰੀਦਕੋਟ ਵੱਲੋਂ ਪੀ.ਐਮ.ਐਫ.ਐਮ.ਈ. ਸਬੰਧੀ ਅਵੇਅਰਨੈਂਸ ਸੈਮੀਨਾਰ ਲਗਾਇਆ ਗਿਆ
ਫ਼ਰੀਦਕੋਟ 24 ਨਵੰਬਰ : ਸਥਾਨਕ ਹੰਸ ਰਾਜ ਇੰਸਟੀਚਿਊਟ ਕੋਟਕਪੂਰਾ ਰੋਡ,ਬਾਜਾਖਾਨਾ, ਜ਼ਿਲ੍ਹਾ ਫਰੀਦਕੋਟ ਵਿਖੇ ਸਰਕਾਰ ਵੱਲੋਂ ਚਲਾਈ ਜਾ ਰਹੀ ਸਕੀਮ ਪੀ.ਐਮ.ਐਫ.ਐਮ.ਈ.(ਪ੍ਰਧਾਨ ਮੰਤਰੀ ਫੌਰਮਾਲੇਸ਼ਨ ਆਫ ਮਾਈਕਰੋ ਫੂਡ ਪ੍ਰੋਸੈਸਿੰਗ ਇੰਟਰਪ੍ਰਾਈਜ਼ਜ ਸਕੀਮ) ਅਨੁਸਾਰ ਵਿਦਿਆਰਥੀਆਂ ਲਈ ਅਵੇਅਰਨੈਂਸ ਦਾ ਕੈਂਪ ਲਗਾਇਆ ਗਿਆ। ਇਸ ਸੈਮੀਨਾਰ ਦਾ ਆਯੋਜਨ ਜ਼ਿਲ੍ਹਾ ਉਦਯੋਗ ਕੇਂਦਰ ਫਰੀਦਕੋਟ ਵੱਲੋਂ ਕੀਤਾ ਗਿਆ। ਇਸ ਵਿੱਚ ਜ਼ਿਲ੍ਹਾ ਉਦਯੋਗ ਕੇਂਦਰ, ਐਨ.ਆਰ.ਐਲ.ਐਮ. ਦੇ ਸ਼੍ਰੀ ਜਗਮੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ ਡਾ....
ਰੰਗਾਂ-ਰੰਗ ਪ੍ਰੋਗਰਾਮ ਨਾਲ  ਵਿਕਸਿਤ ਭਾਰਤ ਸੰਕਲਪ ਵੈਨ ਪਿੰਡ ਟਹਿਣਾ ਤੋਂ ਹੋਈ ਰਵਾਨਾ 
ਸੰਯੁਕਤ ਸਕੱਤਰ ਡਾ.ਦੁੱਗਲ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਹਾਜ਼ਰੀ ਵਿੱਚ ਵੈਨ ਹੋਈ ਰਵਾਨਾ ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਸਕੀਮਾਂ ਦਾ 100 ਫੀਸਦੀ ਲਾਭ ਯਕੀਨੀ ਬਣਾਇਆ ਜਾਵੇਗਾ ਫਰੀਦਕੋਟ 24 ਨਵੰਬਰ : ਅੱਜ ਪਿੰਡ ਟਹਿਣਾ ਵਿਖੇ ਵਿਕਸਿਤ ਭਾਰਤ ਸੰਕਲਪ ਮਿਸ਼ਨ ਤਹਿਤ ਭਾਰਤ ਸਰਕਾਰ ਦੀਆਂ ਯੋਜਨਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੀਆਂ ਵੈਨਾਂ ਨੂੰ ਅੱਜ ਸੰਯੁਕਤ ਸਕੱਤਰ ਡਾ. ਅਮਰਪ੍ਰੀਤ ਦੁਗਲ ਅਤੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੀ ਹਾਜ਼ਰੀ ਵਿੱਚ ਪਿੰਡ ਵਾਸੀਆਂ ਦੇ ਭਰਵੇਂ ਇਕੱਠ....
ਲੋਕਪਾਲ ਫਰੀਦਕੋਟ ਨੇ ਮਗਨਰੇਗਾ ਮਜ਼ਦੂਰਾਂ ਦੀ ਹਾਜ਼ਰੀ ਚੈਕ ਕਰਦੇ ਹੋਏ ਮਜ਼ਦੂਰਾਂ ਦੀਆਂ ਸਮੱਸਿਆਵਾਂ ਸੁਣੀਆਂ
ਫ਼ਰੀਦਕੋਟ 24 ਨਵੰਬਰ : ਲੋਕਪਾਲ ਰਣਬੀਰ ਸਿੰਘ ਬਤਾਨ ਨੇ ਪਿੰਡ ਵਿਸ਼ਨਿੰਦੀ, ਬਾਜਾਖਾਨਾ, ਪਿੰਡ ਮੱਲਾ, ਕੋਠੇ ਹਰੀਸ਼ ਸਿੰਘ ਦਾ ਦੌਰਾ ਕੀਤਾ। ਉਨ੍ਹਾਂ ਵਰਕਰਾਂ ਦੀ ਹਾਜ਼ਰੀ ਚੈਕ ਕੀਤੀ ਅਤੇ ਵਰਕਰਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਵੀ ਹਾਸਿਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਮਗਨਰੇਗਾ ਤਹਿਤ ਸਾਰੇ ਲੋਕਾਂ ਦੇ ਹਿੱਤਾਂ ਨੂੰ ਸੁਰੱਖਿਅਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮਗਨਰੇਗਾ ਸਾਰੇ ਲੋਕਾਂ ਨੂੰ 100 ਦਿਨ ਦਾ ਕੰਮ ਯਕੀਨੀ ਬਣਾਉਂਦਾ ਹੈ। ਮਜ਼ਦੂਰਾਂ ਨੂੰ ਲੋੜ ਅਨੁਸਾਰ ਕੰਮ....
ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪੀ.ਆਰ ਓ ਮਨਪ੍ਰੀਤ ਸਿੰਘ ਧਾਲੀਵਾਲ ਦੇ ਭਰਾ ਦੇ ਵਿਆਹ ਸਮਾਗਮ ਮੌਕੇ ਲਗਾਈ ਗਈ ਕਿਤਾਬਾਂ ਦੀ ਸਟਾਲ
ਫਰੀਦਕੋਟ 24 ਨਵੰਬਰ : ਅਜੋਕੇ ਯੁੱਗ ਵਿੱਚ ਵਿਆਹ ਭਾਵੇਂ ਨਵੇਂ ਰੀਤੀ-ਰਿਵਾਜਾਂ ਦੇ ਅਨੁਸਾਰ ਪੈਲਿਸਾਂ ਵਿੱਚ ਹੋ ਰਹੇ ਹਨ ,ਪਰ ਉੱਥੇ ਹੀ ਇੱਕ ਨਿਵੇਕਲੀ ਪਹਿਲ ਮਾਣਯੋਗ ਸਪੀਕਰ ਸਾਹਿਬ ਦੇ ਪੀ.ਆਰ .ਓ ਮਨਪ੍ਰੀਤ ਸਿੰਘ ਮਣੀ ਧਾਲੀਵਾਲ ਦੇ ਭਰਾ ਦੇ ਵਿਆਹ ਸਮਾਗਮ ਚ ਓਹਨਾਂ ਦੇ ਘਰ ਚ ਹੀ ਆਯੋਜਿਤ ਪ੍ਰੋਗਰਾਮ ਦੌਰਾਨ ਲਗਾਈਆ ਵੱਖ ਵੱਖ ਸਟਾਲਾ ਦੇ ਨਾਲ ਨਾਲ ਕਿਤਾਬਾਂ ਦੀ ਲਗਾਈ ਗਈ ਸਟਾਲ ਵਿਸ਼ੇਸ਼ ਖਿੱਚ ਦਾ ਕਾਰਨ ਬਣੀ ਰਹੀ । ਖਾਸ ਕਰ ਵਿਆਹ ਚ ਸ਼ਿਰਕਤ ਕਰਨ ਆਏ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਨੇ ਕਿਤਾਬਾਂ....
ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰ ਵਿੱਚ ਸਫਾਈ ਵਿਵਸਥਾ ਦੀ ਜਾਂਚ ਲਈ ਔਚਕ ਨਿਰੀਖਣ
ਫਾਜਿਲਕਾ 24 ਨਵੰਬਰ : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਸ਼ੁਕਰਵਾਰ ਦੀ ਸਵੇਰ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਦਾ ਦੌਰਾ ਕਰਕੇ ਇੱਥੇ ਸਫਾਈ ਵਿਵਸਥਾ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਜੇਲ ਰੋਡ, ਰੇਲਵੇ ਸਟੇਸ਼ਨ ਰੋਡ, ਅੰਡਰ ਬ੍ਰਿਜ, ਫਾਜ਼ਿਲਕਾ ਫਿਰੋਜ਼ਪੁਰ ਰੋਡ ਆਦਿ ਥਾਵਾਂ ਤੇ ਖੁਦ ਜਾ ਕੇ ਸਫਾਈ ਵਿਵਸਥਾ ਦੀ ਪੜਤਾਲ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ ਦੇ ਸਟਾਫ ਨੂੰ ਸਖਤ ਹਦਾਇਤ ਕੀਤੀ ਕਿ ਸਫਾਈ ਵਿਵਸਥਾ ਨੂੰ ਹੋਰ ਦਰੁਸਤ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ....
ਡਿਪਟੀ ਕਮਿਸ਼ਨਰ ਵੱਲੋਂ ਸਕੂਲ ਵਾਹਨਾਂ ਦੀ ਆਪਣੀ ਹਾਜਰੀ ਵਿਚ ਕਰਵਾਈ ਗਈ ਚੈਕਿੰਗ
ਵਿਦਿਆਰਥੀਆਂ ਦੀ ਸੁਰੱਖਿਆ ਨਾਲ ਕਿਸੇ ਨੂੰ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਉਲੰਘਣਾ ਕਰਨ ਵਾਲਿਆਂ ਖਿਲਾਫ ਮੌਕੇ ਤੇ ਕਾਰਵਾਈ ਫਾਜ਼ਿਲਕਾ, 24 ਨਵੰਬਰ : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਵੱਲੋਂ ਅੱਜ ਸਵੇਰੇ ਬਾਲ ਸੁਰੱਖਿਆ ਦਫ਼ਤਰ ਦੀ ਟੀਮ ਨੂੰ ਨਾਲ ਲੈਕੇ ਸ਼ਹਿਰ ਵਿਚ ਸਕੂਲ ਵਾਹਨਾਂ ਦੀ ਆਪਣੀ ਹਾਜਰੀ ਵਿਚ ਚੈਕਿੰਗ ਕਰਵਾਈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਹੈ। ਸੁੱਕਰਵਾਰ ਦੀ ਸਵੇਰ ਡਿਪਟੀ....
ਡਾਕਟਰੀ ਸਲਾਹ ਨਾਲ ਹੀ ਕਰੋ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ: ਡਾ. ਜਤਿੰਦਰ ਰਾਜ ਸਿੰਘ
ਫਾਜ਼ਿਲਕਾ, 24 ਨਵੰਬਰ : ਅੱਜ ਕਲ ਲੋਕਾਂ ਨੇ ਐਂਟੀਬਾਇਓਟਿਕ ਦਵਾਇਆ ਲੈਣ ਦਾ ਸ਼ੌਂਕ ਬਣਾ ਲਿਆ ਜੋ ਕਿ ਸ਼ਰੀਰ ਲਈ ਘਾਤਕ ਹੈ ਅਤੇ ਇਸ ਦਾ ਸ਼ਰੀਰ ਵਿਖੇ ਬੁਰਾ ਅਸਰ ਹੁੰਦਾ ਹੈ ਅਤੇ ਮਾਨਵ ਪ੍ਰਤੀਰੋਧਕ ਸਮਰਥਾ ਘੱਟ ਹੁੰਦੀ ਹੈ। ਇਸ ਲਈ ਲੋਕਾਂ ਨੂੰ ਜਾਗਰੂਕਤਾ ਦੀ ਜਰੂਰਤ ਹੈ ਇਸ ਲਈ 18 ਨਵੰਬਰ ਤੋਂ ਵਿਭਾਗ ਵਲੋ 24 ਨਵੰਬਰ ਤੱਕ ਜਾਗ੍ਰਿਤ ਹਫਤਾ ਮਨਾਇਆ ਜਾ ਰਿਹਾ ਹੈ। ਸਿਵਲ ਸਰਜਨ ਫਾਜਿਲਕਾ ਡਾ. ਕਵਿਤਾ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਸੀਐਚਸੀ ਖੂਈ ਖੇੜਾ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ....
ਸਿਹਤ ਵਿਭਾਗ ਵਲੋ ਸਿੱਧ ਸ਼੍ਰੀ ਹਨੂੰਮਾਨ ਮੰਦਿਰ ਫਾਜ਼ਿਲਕਾ ਵਿਖੇ 26 ਨਵੰਬਰ ਨੂੰ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ
ਫਾਜਿਲਾਕ 24 ਨਵੰਬਰ : ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਜਿਲਾ ਫਾਜ਼ਿਲਕਾ ਵਿਖੇ ਸਿਹਤ ਵਿਭਾਗ ਵਲੋ ਮਿਲੀ ਹਿਦਾਇਤਾਂ ਮੁਤਾਬਕ ਫਾਜ਼ਿਲਕਾ ਵਿਖੇ 26 ਨਵੰਬਰ ਨੂੰ ਸਿੱਧ ਸ਼੍ਰੀ ਹਨੂੰਮਾਨ ਮੰਦਿਰ ਵਿਖੇ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਸਿਹਤ ਵਿਭਾਗ ਦੇ ਡਾਕਟਰਾਂ ਵਲੋ ਸੇਵਾਵਾਂ ਦਿੱਤੀਆਂ ਜਾਣਗੀਆਂ। ਕੈਂਪ ਵਿੱਚ ਨਸ਼ੇ ਬਾਰੇ ਲੋਕ ਨੂੰ ਜਾਗਰੂਕ ਕਰਨ ਦੇ ਨਾਲ ਕਾਊਂਸਲਿੰਗ ਅਤੇ ਓ ਪੀ ਡੀ ਕੀਤੀ ਜਾਵੇਗੀ ਜਿਸ ਵਿਚ ਮਨੋਰੋਗ ਦੇ ਮਾਹਰ ਡਾਕਟਰ ਪ੍ਰਿੰਕਾਸ਼ੀ ਅਰੋੜਾ ਹਾਜਰ ਹੋਣਗੇ।....