ਮਾਲਵਾ

ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ, ਬਰਨਾਲਾ ਵੱਲੋਂ ਜਿਲ੍ਹਾ ਜੇਲ੍ਹ, ਬਰਨਾਲਾ ਦਾ ਦੌਰਾ
ਬਰਨਾਲਾ, 30 ਨਵੰਬਰ : ਸ਼੍ਰੀ ਬੀ.ਬੀ.ਐੱਸ. ਤੇਜ਼ੀ, ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ—ਸਹਿਤ—ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਵੱਲੋ੍ਹਂ ਜਿਲ੍ਹਾ ਜੇਲ੍ਹ, ਬਰਨਾਲਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸ਼੍ਰੀ ਗੁਰਬੀਰ ਸਿੰਘ, ਮਾਨਯੋਗ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਅਤੇ ਸ਼੍ਰੀ ਕੁਲਵਿੰਦਰ ਸਿੰਘ, ਜੇਲ੍ਹ ਸੁਪਰਡੰਟ ਹਾਜ਼ਰ ਸਨ। ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਨੇ ਜੇਲ੍ਹ....
ਸਿਹਤ ਵਿਭਾਗ ਵੱਲੋਂ ਵਿਕਸਤ ਭਾਰਤ ਸੰਕਲਪ ਯਾਤਰਾ ਤਹਿਤ ਜਾਗਰੂਕਤਾ ਵੈਨ ਦੀ ਸ਼ੁਰੂਆਤ
ਲੋਕਾਂ ਦੀ ਮੁਫ਼ਤ ਸਿਹਤ ਜਾਂਚ ਕੀਤੀ ਪੰਚਾਇਤ, ਡਾਕ ਤੇ ਪੈਟਰੋਲੀਅਮ ਵਿਭਾਗ ਵੱਲੋਂ ਸਰਕਾਰੀ ਯੋਜਨਾਵਾਂ ਬਾਰੇ ਕੀਤਾ ਜਾਗਰੂਕ ਮਾਨਸਾ 30 ਨਵੰਬਰ : ਸਿਵਲ ਸਰਜਨ ਡਾ. ਰਣਜੀਤ ਰਾਏ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਦੀਪ ਸ਼ਰਮਾ ਦੀ ਅਗਵਾਈ ਵਿੱਚ ਵਿਕਸਤ ਭਾਰਤ ਸੰਕਲਪ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਜਿਸ ਤਹਿਤ ਪਿੰਡ ਭੁਪਾਲ ਕਲਾਂ, ਭੁਪਾਲ ਖ਼ੁਰਦ, ਬੁਰਜ ਹਰੀ ਅਤੇ ਬੁਰਜ ਢਿੱਲਵਾਂ ਵਿਖੇ ਸਿਹਤ ਵਿਭਾਗ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਆਯੂਸ਼ਮਾਨ ਭਾਰਤ ਸਕੀਮ ਬਾਰੇ ਲੋਕਾਂ ਨੂੰ....
ਵਧੀਕ ਡਿਪਟੀ ਕਮਿਸ਼ਨਰ ਨੇ ਝੰਡਾ ਦਿਵਸ ਸਬੰਧੀ ਜਾਗਰੂਕਤਾ ਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਮਾਨਸਾ ਤੋ ਕੀਤਾ ਰਵਾਨਾ
ਪਿੰਡ ਰੱਲਾ ਵਿਖੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਗਰਮ ਸ਼ਾਲ, ਸਨਮਾਨ ਚਿੰਨ੍ਹ ਅਤੇ ਫੁੱਲਾਂ ਦੇ ਹਾਰ ਪਾਕੇ ਕੀਤਾ ਸਨਮਾਨਿਤ ਮਾਨਸਾ, 30 ਨਵੰਬਰ : ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਵਿੰਦਰ ਸਿੰਘ ਨੇ ਹਥਿਆਰਬੰਦ ਸੈਨਾ ਝੰਡਾ ਦਿਵਸ ਨੂੰ ਸਮਰਪਿਤ ਜਾਗਰੂਕਤਾ ਸਾਈਕਲ ਰੈਲੀ ਨੂੰ ਮਾਨਸਾ ਤੋ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਲੈਫ਼ ਕਰਨਲ ਗੁਰਚਰਨ ਸਿੰਘ ਸ਼ੇਖੋਂ (ਰਿਟਾ:), ਉਪ—ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ, ਮਾਨਸਾ, ਕਮਾਂਡਰ ਬਲਜਿੰਦਰ ਵਿਰਕ (ਰਿਟਾ:), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ....
ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ ਲਈ 02 ਅਤੇ 03 ਦਸੰਬਰ ਨੂੰ ਪੋਲਿੰਗ ਸਟੇਸ਼ਨਾਂ ’ਤੇ ਲੱਗਣਗੇ ਸਪੈਸ਼ਲ ਕੈਂਪ
ਵੋਟਰ ਸੂਚੀ ਵਿੱਚ ਆਪਣਾ ਨਾਮ ਸ਼ਾਮਲ ਕਰਵਾਉਣ/ਕਟਵਾਉਣ ਜਾਂ ਕਿਸੇ ਤਰ੍ਹਾਂ ਦੀ ਸੋਧ ਕਰਨ ਲਈ ਸਬੰਧਤ ਫਾਰਮ ਭਰ ਕੇ ਜਮ੍ਹਾਂ ਕਰਵਾਉਣ ਵੋਟਰ-ਜ਼ਿਲ੍ਹਾ ਚੋਣ ਅਫ਼ਸਰ ਮਾਨਸਾ, 30 ਨਵੰਬਰ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਯੋਗਤਾ ਮਿਤੀ 01 ਜਨਵਰੀ 2024 ਦੇ ਆਧਾਰ ’ਤੇ ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ 09 ਦਸੰਬਰ 2023 ਤੱਕ ਕੀਤੀ ਜਾਣੀ ਹੈ। ਇਸ ਸਬੰਧੀ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਨਿਯੁਕਤ ਕੀਤੇ ਗਏ ਬੂਥ ਲੈਵਲ ਅਫਸਰਾ ਵੱਲੋਂ 02 ਦਸੰਬਰ ਦਿਨ ਸ਼ਨੀਵਾਰ 03 ਦਸੰਬਰ ਦਿਨ ਐਤਵਾਰ ਨੂੰ ਆਪਣੇ-ਆਪਣੇ....
ਅਰਾਈਆਂ ਵਾਲਾ ਕਲਾਂ ਵਿਖੇ ਆਨਲਾਈਨ ਮਾਧਿਅਮ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੱਚਿਆਂ ਦੇ ਰੂ-ਬ-ਰੂ ਹੋਏ
ਭਾਰਤ ਸੰਕਲਪ ਵਿਕਾਸ ਯਾਤਰਾ ਤਹਿਤ ਪ੍ਰੋਗਰਾਮ ਨੂੰ ਮਿਲਿਆ ਹੁੰਗਾਰਾ ਫ਼ਰੀਦਕੋਟ, 30 ਨਵੰਬਰ : ਅੱਜ ਪਿੰਡ ਅਰਾਈਆਂਵਾਲਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਨਲਾਈਨ ਮਾਧਿਅਮ ਰਾਹੀਂ ਇਸ ਸਕੂਲ ਦੇ ਬੱਚਿਆਂ, ਪਿੰਡ ਵਾਸੀ, ਸਮੂਹ ਵਿਭਾਗਾਂ ਦੇ ਨੁਮਾਇੰਦੇ ਅਤੇ ਸਥਾਨਕ ਲੀਡਰਾਂ ਨਾਲ ਰੂ-ਬ-ਰੂ ਹੋਏ। ਦਿੱਲੀ ਤੋਂ ਪ੍ਰਸਾਰਿਤ ਇਸ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਬੱਚਿਆਂ ਨੂੰ ਵਿਕਾਸ ਭਾਰਤ ਸੰਕਲਪ ਯਾਤਰਾ ਦੇ ਮਹੱਤਵ ਅਤੇ ਉਪਯੋਗਤਾ ਦੇ ਸੰਦਰਭ ਵਿੱਚ ਜਾਣਕਾਰੀ ਮੁਹਈਆ ਕੀਤੀ ਗਈ। ਇਸ ਉਪਰੰਤ ਜਿਨਾਂ ਸੂਬਿਆਂ ਵਿੱਚ....
ਡਿਪਟੀ ਕਮਿਸ਼ਨਰ ਫਰੀਦਕੋਟ ਨੇ ਜ਼ਿਲ੍ਹੇ ਵਿੱਚ ਚੱਲ ਰਹੀਆਂ ਸਕੀਮਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਜਾਰੀ ਕੀਤੇ
ਫ਼ਰੀਦਕੋਟ 30 ਨਵੰਬਰ : ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਅੱਜ ਏ.ਡੀ.ਸੀ (ਡੀ) ਅਤੇ ਮਿਊਸੀਪਲ ਕੌਂਸਿਲ ਨਾਲ ਸੰਬੰਧਿਤ ਜ਼ਿਲ੍ਹੇ ਵਿੱਚ ਚੱਲ ਰਹੀਆਂ ਵਿਕਾਸ ਸਕੀਮਾਂ ਦਾ ਜਾਇਜ਼ਾ ਲਿਆ ਅਤੇ ਉਹਨਾਂ ਵਿੱਚ ਤੇਜ਼ੀ ਲਿਆਉਂਦੇ ਹੁਕਮ ਜਾਰੀ ਕੀਤੇ। ਮੀਟਿੰਗ ਦੌਰਾਨ ਗੱਲਬਾਤ ਕਰਦੇ ਡਿਪਟੀ ਕਮਿਸ਼ਨਰ ਨੇ ਜਿੱਥੇ ਮਗਨਰੇਗਾ ਤਹਿਤ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਉੱਥੇ ਨਾਲ ਹੀ ਸੋਲਿਡ ਅਤੇ ਲੀਕੁਇਡ ਮੈਨੇਜਮੈਂਟ (ਕੂੜੇ ਦੇ ਪ੍ਰਬੰਧਨ) ਸਬੰਧੀ ਜਾਇਜਾ ਲਿਆ ਅਤੇ ਸ਼ਹਿਰ ਵਿੱਚ ਵਾਜਿਬ ਰੇਟਾਂ ਤੇ ਸ਼ੁਰੂ ਕੀਤੀਆਂ....
ਪਿੰਡ ਢਿੱਲਵਾਂ ਵਿਖੇ ਬਣੇਗਾ ਆਂਗਣਵਾੜੀ ਸੈਂਟਰ
ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨੇ ਰੱਖਿਆ ਨੀਂਹ ਪੱਥਰ ਫ਼ਰੀਦਕੋਟ 30 ਨਵੰਬਰ : ਹਲਕਾ ਕੋਟਕਪੂਰਾ ਦੇ ਪਿੰਡ ਢਿੱਲਵਾਂ ਵਿਖੇ ਜਲਦ ਹੀ ਆਂਗਨਵਾੜੀ ਸੈਂਟਰ ਹੋਣ ਵਿੱਚ ਆ ਜਾਵੇਗਾ ਜੋ ਕਿ ਪਿੰਡ ਦੇ ਛੋਟੇ ਬੱਚਿਆਂ ਦੀ ਪੜ੍ਹਾਈ ਪੋਸ਼ਣ ਤੇ ਦੇਖਭਾਲ ਕਰਨ ਵਿੱਚ ਸਹਾਈ ਸਿੱਧ ਹੋਵੇਗਾ ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਚੇਅਰਮੈਨ ਯੋਜਨਾ ਬੋਰਡ ਸ. ਸੁਖਜੀਤ ਸਿੰਘ ਢਿੱਲਵਾਂ ਨੇ ਇਸ ਆਂਗਨਵਾੜੀ ਸੈਂਟਰ ਦਾ ਨੀਹ ਪੱਥਰ ਰੱਖਣ ਉਪਰੰਤ ਕੀਤਾ। ਢਿਲਵਾਂ ਨੇ ਦੱਸਿਆ ਕਿ ਇਸ ਸੈਂਟਰ ਦੇ ਮੁਕੰਮਲ ਹੋ ਜਾਣ ਤੇ ਜਿੱਥੇ ਛੋਟੇ....
ਫਰੀਦਕੋਟ ਦੇ ਬਰਜਿੰਦਰਾ ਕਾਲਜ ਵਿਖੇ ਚੱਲ ਰਹੀ ਆਪਦਾ ਮਿੱਤਰ ਟ੍ਰੇਨਿੰਗ ਦੋਰਾਨ ਦਿੱਤੀ ਫਾਇਰ ਟੀਮ ਨੇ ਪਰੈਕਟੀਕਲ ਜਾਣਕਾਰੀ 
ਫਰੀਦਕੋਟ 30 ਨਵੰਬਰ : ਭਾਰਤ ਸਰਕਾਰ- ਐਨ.ਡੀ.ਐਮ.ਏ, ਐਸ.ਡੀ.ਐਮ.ਏ, ਡੀ.ਡੀ.ਐਮ.ਏ ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਵੱਲੋਂ ਦੇਸ਼ ਭਰ ਵਿੱਚ ਕਿਸੇ ਵੀ ਕਿਸਮ ਦੀ ਕੁਦਰਤੀ ਆਫਤ ਦੌਰਾਨ ਰਾਹਤ ਪ੍ਰਦਾਨ ਕਰਨ ਲਈ ਆਪਦਾ ਮਿੱਤਰ ਯੋਜਨਾ ਸ਼ੁਰੂ ਕੀਤੀ ਗਈ ਹੈ| ਇਸੇ ਸਕੀਮ ਤਹਿਤ ਫਰੀਦਕੋਟ ਵਿਖੇ 12 ਰੋਜਾ ਸਿਖਲਾਈ ਕੈਂਪ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ ਪਬਲਿਕ ਐਡਮਿਨਿਸਟਰੇਸ਼ਨ ਚੰਡੀਗੜ੍ਹ ਵੱਲੋਂ ਬਰਜਿੰਦਰਾ ਕਾਲਜ ਵਿਖੇ ਆਯੋਜਿਤ ਕੀਤਾ ਗਿਆ ਹੈ।| ਇਹ ਟਰੇਨਿੰਗ....
ਸਪੀਕਰ ਸੰਧਵਾਂ ਨੇ 11 ਕੇ.ਵੀ ਯੂ.ਪੀ.ਐਸ ਫੀਡਰ ਦੇ ਬਰੇਕਰ ਦਾ ਕੀਤਾ ਉਦਘਾਟਨ
ਫ਼ਰੀਦਕੋਟ 30 ਨਵੰਬਰ : ਸਪੀਕਰ ਪੰਜਾਬ ਵਿਧਾਨ ਸਭਾ ਸ: ਕੁਲਤਾਰ ਸਿੰਘ ਸੰਧਵਾਂ ਨੇ ਅੱਜ 66 ਕੇ.ਵੀ. ਬਿਜਲੀ ਘਰ ਮੌੜ ਵਿਖੇ ਪਿੰਡ ਵਾੜਾ ਦਰਾਕਾ ਅਤੇ ਠਾੜਾ ਮੌੜ ਨੂੰ 11 ਕੇਵੀ ਕੋਠੇ ਵੜਿੰਗ ਯੂ.ਪੀ.ਐਸ ਫੀਡਰ ਤੋਂ ਵੱਖਰਾ ਕਰਕੇ ਨਵੇਂ ਉਸਾਰੇ ਗਏ 11 ਕੇਵੀ ਕੋਠੇ ਮਾਨਾ ਸਿੰਘ ਵਾਲੇ ਯੂਪੀਐਸ ਫੀਡਰ ਦੇ ਬਰੇਕਰ ਦਾ ਉਦਘਾਟਨ ਕੀਤਾ । ਸਪੀਕਰ ਸੰਧਵਾਂ ਦੇ ਯਤਨਾਂ ਸਦਕਾ ਪਿੰਡ ਵਾੜਾ ਦਰਾਕਾ ਅਤੇ ਪਿੰਡ ਠਾੜਾ ਦੇ ਨਿਵਾਸੀਆਂ ਦੀ ਲੰਮੇ ਸਮੇਂ ਤੋਂ ਵੱਖਰਾ ਫੀਡਰ ਖਿੱਚ ਕੇ ਸ਼ਹਿਰੀ ਸਪਲਾਈ ਦੇਣ ਦੀ ਮੰਗ ਨੂੰ ਪੂਰਾ....
ਪ੍ਰਦਰਸ਼ਨੀ ਕੇਂਦਰਾਂ ਵਿਚ ਜਾ ਕੇ ਵੋਟਰ ਆਪਣੀ ਵੋਟ ਪਾਉਣ ਦੀ ਪ੍ਰਕਿਰਿਆ ਨੂੰ ਜਾਣ ਸਕਦਾ ਹੈ-ਡਿਪਟੀ ਕਮਿਸ਼ਨਰ
ਵੋਟਰਾਂ ਨੁੰ ਵੋਟਾਂ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਹਨ ਉਪਰਾਲੇ ਫਾਜਿਲਕਾ 30 ਨਵੰਬਰ : ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ ਫਾਜ਼ਿਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਨੂੰ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਮੁਹਿਮ ਤਹਿਤ ਜਿਲ੍ਹਾ ਪੱਧਰ ਅਤੇ ਵਿਧਾਨ ਸਭਾ ਚੋਣ ਹਲਕਾ ਪੱਧਰ ਤੇ ਈ.ਵੀ.ਐਮ. ਪ੍ਰਦਰਸ਼ਨੀ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 1 ਦਸੰਬਰ 2023 ਤੋਂ ਲੋਕ ਸਭਾ ਚੋਣਾਂ....
ਪੁਲਿਸ ਵਿਭਾਗ ਵੱਲੋਂ ਕਰਵਾਈ ਜਾ ਰਹੀ ਐਥੇਲੇਟਿਕਸ ਚੈਂਪੀਅਨਸਿ਼ਪ ਨੌਜਵਾਨਾਂ ਨੂੰ ਜੋੜੇਗੇ ਖੇਡਾਂ ਨਾਲ : ਢੇਸੀ
ਐਸਐਸਪੀ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ ਭਾਗ ਲੈਣ ਦਾ ਸੱਦਾ 2 ਦਸੰਬਰ ਨੂੰ ਫਾਜਿ਼ਲਕਾ ਵਿਖੇ ਪੁਲਿਸ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਫਾਜਿ਼ਲਕਾ, 30 ਨਵੰਬਰ : ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਪੁਲਿਸ ਵਿਭਾਗ ਵੱਲੋਂ ਸ੍ਰੀ ਗੌਰਵ ਯਾਦਵ ਆਈਪੀਐਸ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਫਾਜਿ਼ਲਕਾ ਵਿਚ 2 ਦਸੰਬਰ ਨੂੰ ਪਹਿਲੀ ਓਪਨ ਐਥੇਲੇਟਿਕਸ ਚੈਂਪੀਅਨਸਿ਼ਪ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਐਸ ਐਸ ਪੀ ਫਾਜਿ਼ਲਕਾ ਸ੍ਰੀ ਮਨਜੀਤ ਸਿੰਘ ਢੇਸੀ ਨੇ....
ਅਮਰੀਕਾ ਦੇ ਐਨ ਆਰ ਆਈਜ਼ ਗੁੜੇ ਪਿੰਡ ਦੇ ਖੇਡ ਮੇਲੇ ਤੇ ਨੋਟਾਂ ਦਾ ਮੀਂਹ ਵਰ੍ਹਾਉਣਗੇ —ਪ੍ਰਧਾਨ ਸਰਬਜੀਤ ਸਿੰਘ,ਨਵੀਂ ਪੰਚ
ਕਿਹਾ—ਖੇਡ ਮੇਲੇ ਤੇ ਇਹਨਾ ਦਾ ਵੱਡਾ ਸਹਿਯੋਗ ਮੁੱਲਾਂਪੁਰ ਦਾਖਾ,29 ਨਵੰਬਰ (ਸਤਵਿੰਦਰ ਸਿੰਘ ) : ਸਵੱਦੀ ਕਲਾਂ ਦੇ ਲਾਗਲੇ ਪਿੰਡ ਗੁੜੇ ਚ ਦਿਨ ਐਂਤਵਾਰ 3 ਦਸੰਬਰ ਅਤੇ 4 ਦਸੰਬਰ ਦਿਨ ਸੋਮਵਾਰ ਨੂੰ ਕਰਵਾਏ ਜਾਣ ਵਾਲੇ ਕਬੱਡੀ ਖੇਡ ਮੇਲੇ ਨੂੰ ਨੇਪਰੇ ਚਾੜ੍ਹਨ ਵਾਸਤੇ ਪਿੰਡ ਦੇ ਵੱਡੀ ਗਿਣਤੀ ਐਨ ਆਰ ਆਈਜ਼ ਵੀਰਾਂ ਦਾ ਵੱਡਾ ਸਹਿਯੋਗ ਹੈ ਜਿਹਨਾਂ ਵਿੱਚ ਗੁਰਸੇਵਕ ਸਿੰਘ ਅਮਰੀਕਾ, ਵੀਰਦਵਿੰਦਰ ਸਿੰਘ ਅਮਰੀਕਾ,ਤੀਰਥ ਸਿੰਘ ਬੜੈਚ ਅਮਰੀਕਾ ਅਤੇ ਵਿੱਕੀ ਮਾਨ ਅਮਰੀਕਾ ਆਦਿ ਵੀਰਾਂ ਦੇ ਅਸੀਂ ਧੰਨਵਾਦੀ ਹਾਂ ਕਿਉਕਿ....
ਲਖਵਿੰਦਰ ਸਿੰਘ ਘਮਨੇਵਾਲ ਨੂੰ ਲੁਧਿਆਣਾ ਦਿਹਾਤੀ ਐਸ ਈ ਸੈੱਲ ਦਾ ਚੇਅਰਮੈਨ ਲਗਾਇਆ
ਘਮਨੇਵਾਲ ਬੇਹੱਦ ਮਿਹਨਤੀ ਆਗੂ : ਸੰਧੂ, ਵੈਦ ਮੁੱਲਾਂਪੁਰ ਦਾਖਾ, 29 ਨਵੰਬਰ (ਸਤਵਿੰਦਰ ਸਿੰਘ ਗਿੱਲ) : ਕਾਂਗਰਸ ਪਾਰਟੀ ਵਿੱਚ ਹਮੇਸ਼ਾਂ ਮਿਹਨਤੀ ਵਰਕਰਾਂ ਨੂੰ ਪੂਰਾ ਮਾਣ ਸਤਿਕਾਰ ਮਿਲਦਾ ਰਿਹਾ ਹੈ ਜਿਸ ਤੇ ਚਲਦਿਆਂ ਐਸ ਈ ਸੈੱਲ ਪੰਜਾਬ ਦੇ ਚੇਅਰਮੈਨ ਤੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕੈਪਟਨ ਸੰਦੀਪ ਸਿੰਘ ਸੰਧੂ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੇ ਇੰਚਾਰਜ ਹਲਕਾ ਦਾਖਾ ਦੀ ਸਿਫਾਰਸ਼ ਤੇ ਲਖਵਿੰਦਰ ਸਿੰਘ ਘਮਨੇਵਾਲ ਨੂੰ ਲੁਧਿਆਣਾ ਦਿਹਾਤੀ ਦਾ ਐਸ ਈ ਸੈੱਲ ਦਾ ਚੇਅਰਮੈਨ ਨਿਯੁਕਤ....
ਲੁਧਿਆਣਾ ਪੁਲਿਸ ਨੇ 25 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਨੂੰ ਕੁਝ ਘੰਟਿਆਂ ਵਿੱਚ ਹੀ ਸੁਲਝਾਇਆ
ਲੁਧਿਆਣਾ 29 ਨਵੰਬਰ : ਲੁਧਿਆਣਾ ਪੁਲਿਸ ਨੇ ਬੀਤੇ ਦਿਨ ਹੋਈ 25 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਨੂੰ ਕੁਝ ਘੰਟਿਆਂ ਵਿੱਚ ਹੀ ਸੁਲਝਾ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਜਦੋਂ ਪੈਟਰੋਲ ਪੰਪ ਦੇ ਮੈਨੇਜਰ ਅਤੇ ਇੱਕ ਮੁਲਾਜ਼ਮ ਬੈਂਕ ਵਿੱਚ 25 ਲੱਖ ਰੁਪਏ ਜਮ੍ਹਾਂ ਕਰਵਾਉਣ ਜਾ ਰਹੇ ਸਨ ਤਾਂ ਰਸਤੇ ਵਿੱਚ ਬੈਂਕ ਨੇੜੇ ਉਨ੍ਹਾਂ ਕੋਲੋਂ 25 ਲੱਖ ਰੁਪਏ ਖੋਹ ਲਏ ਗਏ। ਇਸ ਮਾਮਲੇ ਵਿੱਚ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਕੁਝ ਹੀ ਸਮੇਂ....
ਬੀਬੀ ਮਾਣੂੰਕੇ ਨੇ ਵਿਧਾਨ ਸਭਾ 'ਚ ਚੁੱਕਿਆ ਮੰਦਬੁੱਧੀ ਬੱਚਿਆਂ ਨੂੰ ਪੈਨਸ਼ਨ ਲਗਾਉਣ ਦਾ ਮੁੱਦਾ
ਲਾਲਾ ਲਾਜਪਤ ਰਾਏ ਦੇ ਜੱਦੀ ਸ਼ਹਿਰ ਜਗਰਾਉਂ ਨੂੰ ਜ਼ਿਲ੍ਹਾ ਬਨਾਉਣ ਦੀ ਵੀ ਕੀਤੀ ਮੰਗ ਜਗਰਾਉਂ, 29 ਨਵੰਬਰ : ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸ਼ੈਸ਼ਨ ਦੌਰਾਨ ਜਨਮ ਤੋਂ ਹੀ ਪੈਦਾ ਹੁੰਦੇ ਮੰਦਬੁੱਧੀ ਬੱਚਿਆਂ ਦਾ ਮੁੱਦਾ ਚੁੱਕਿਆ। ਉਹਨਾਂ ਆਖਿਆ ਕਿ ਉਹ ਸਰਕਾਰ ਦਾ ਧਿਆਨ ਲੋਕ ਮਹੱਤਤਾ ਵਾਲੇ ਅਤੀ ਜ਼ਰੂਰੀ ਮਾਮਲੇ ਵੱਲ ਦਿਵਾਉਣਾ ਚਾਹੁੰਦੇ ਹਨ ਕਿ ਜੋ ਬੱਚੇ ਅਕਸਰ ਕੁਦਰਤੀ ਤੌਰਤੇ ਅੰਗਹੀਣ ਜਾਂ ਮੰਦਬੁੱਧੀ ਪੈਦਾ ਹੁੰਦੇ ਹਨ ਅਤੇ ਉਹ ਦਿਮਾਗੀ ਤੌਰਤੇ....