ਅਰਾਈਆਂ ਵਾਲਾ ਕਲਾਂ ਵਿਖੇ ਆਨਲਾਈਨ ਮਾਧਿਅਮ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੱਚਿਆਂ ਦੇ ਰੂ-ਬ-ਰੂ ਹੋਏ

  • ਭਾਰਤ ਸੰਕਲਪ ਵਿਕਾਸ ਯਾਤਰਾ ਤਹਿਤ ਪ੍ਰੋਗਰਾਮ ਨੂੰ ਮਿਲਿਆ ਹੁੰਗਾਰਾ

ਫ਼ਰੀਦਕੋਟ, 30 ਨਵੰਬਰ : ਅੱਜ ਪਿੰਡ ਅਰਾਈਆਂਵਾਲਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਨਲਾਈਨ ਮਾਧਿਅਮ ਰਾਹੀਂ ਇਸ ਸਕੂਲ ਦੇ ਬੱਚਿਆਂ, ਪਿੰਡ ਵਾਸੀ, ਸਮੂਹ ਵਿਭਾਗਾਂ ਦੇ ਨੁਮਾਇੰਦੇ ਅਤੇ ਸਥਾਨਕ ਲੀਡਰਾਂ ਨਾਲ ਰੂ-ਬ-ਰੂ ਹੋਏ। ਦਿੱਲੀ ਤੋਂ ਪ੍ਰਸਾਰਿਤ ਇਸ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਬੱਚਿਆਂ ਨੂੰ ਵਿਕਾਸ ਭਾਰਤ ਸੰਕਲਪ ਯਾਤਰਾ ਦੇ ਮਹੱਤਵ ਅਤੇ ਉਪਯੋਗਤਾ ਦੇ ਸੰਦਰਭ ਵਿੱਚ ਜਾਣਕਾਰੀ ਮੁਹਈਆ ਕੀਤੀ ਗਈ। ਇਸ ਉਪਰੰਤ ਜਿਨਾਂ ਸੂਬਿਆਂ ਵਿੱਚ ਬੱਚਿਆਂ ਤੇ ਨੌਜਵਾਨਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਸਵਾਲ ਪੁੱਛੇ ਗਏ ਉਸ ਦਾ ਵੀ ਸਿੱਧਾ ਪ੍ਰਸਾਰਨ ਅਰਾਈਆਂ ਵਾਲਾ ਪਿੰਡ ਦੇ ਵਸਨੀਕਾਂ ਅਤੇ ਬੱਚਿਆਂ ਨੂੰ ਦਿਖਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਯਾਤਰਾ ਦੀ ਸਫਲਤਾ ਦੀ ਕਾਮਨਾ ਕਰਦਿਆਂ ਬੱਚਿਆਂ ਨੂੰ ਇਸ ਨਾਲ ਆਮ ਲੋਕਾਂ ਅਤੇ ਖਾਸ ਕਰ ਨੌਜਵਾਨ ਵਰਗ ਨੂੰ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਲਗਾਏ ਭਲਾਈ ਕੈਂਪਾਂ ਬਾਰੇ ਜਰੂਰ ਚਾਨਣਾ ਹੋਇਆ ਹੋਵੇਗਾ। ਉਹਨਾਂ ਦੱਸਿਆ ਕਿ ਇਸ ਯਾਤਰਾ ਦਾ ਮੁੱਖ ਮੰਤਵ ਜਿੱਥੇ ਹਰ ਬੰਦੇ ਨੂੰ ਸਰਕਾਰੀ ਸਕੀਮਾਂ ਬਾਰੇ ਜਾਣੂ ਕਰਵਾ ਕੇ ਉਹਨਾਂ ਦੀ ਜਾਣਕਾਰੀ ਵਿੱਚ ਇਜਾਫਾ ਕਰਨਾ ਹੈ ਉੱਥੇ ਨਾਲ ਹੀ ਮੌਕੇ ਤੇ ਲੋੜਵੰਦਾਂ ਨੂੰ ਫਾਰਮ ਭਰਵਾ ਕੇ ਲੋੜ ਮੁਤਾਬਿਕ ਉਹਨਾਂ ਨਾਲ ਸਬੰਧਤ ਯੋਜਨਾ ਦਾ ਬਣਦਾ ਲਾਭ ਵੀ ਦੇਣਾ ਹੈ। ਇਸ ਮੌਕੇ ਬੀ.ਜੀ.ਪੀ ਆਗੂ ਗੌਰਵ ਕੱਕੜ,ਨੋਡਲ ਅਫਸਰ ਵੀਰਪਾਲ ਕੌਰ, ਅੰਗਰੇਜ ਕੌਰ, ਜਸਪ੍ਰੀਤ ਕੌਰ ਪ੍ਰਧਾਨ ਮੰਤਰੀ ਆਵਾਸ ਯੋਜਨਾ, ਗੁਰਿੰਦਰ ਸਿੰਘ ਸੋਢੀ ਨੋਡਲ ਅਫਸਰ, ਕਿਰਨਦੀਪ ਕੌਰ ਸਰਪੰਚ, ਜੱਗਾ ਸਿੰਘ ਮੈਂਬਰ, ਕੁਲਵੰਤ ਕੌਰ, ਅੰਗਰੇਜ ਕੌਰ, ਨੱਥਾ ਸਿੰਘ ਗੁਰਦਾਸ ਸਿੰਘ, ਸੁਰਿੰਦਰ ਕੌਰ, ਬਲਜਿੰਦਰ ਕੌਰ, ਕੁਲਦੀਪ ਕੌਰ, ਮੁੱਖ ਅਧਿਆਪਕਾ ਅਨੂਪਾ, ਰਮਨਦੀਪ ਕੌਰ, ਹਾਜ਼ਰ ਸਨ।