ਮਾਲਵਾ

ਪੜ੍ਹਾਈ ਤੇ ਅਕਲ ਦਾ ਹੈ ਨਹੁੰ-ਮਾਸ ਦਾ ਰਿਸ਼ਤਾ : ਸਪੀਕਰ ਸੰਧਵਾਂ
ਕਿਹਾ ਅਕਲ ਨਾਲ ਵਸੀਲੇ ਪੈਦਾ ਹੋ ਸਕਦੇ ਹਨ ਪਰ ਵਸੀਲਿਆਂ ਨਾਲ ਅਕਲ ਪੈਦਾ ਨਹੀਂ ਹੋ ਸਕਦੀ 40 ਲੱਖ ਰੁਪਏ ਦੀ ਲਾਗਤ ਨਾਲ ਜ਼ਿਲ੍ਹਾ ਲਾਇਬ੍ਰੇਰੀ ਦਾ ਕੀਤਾ ਉਦਘਾਟਨ ਫ਼ਰੀਦਕੋਟ 02 ਫ਼ਰਵਰੀ : ਪੜ੍ਹਾਈ ਤੇ ਅਕਲ ਦਾ ਨਹੁੰ-ਮਾਸ ਦਾ ਰਿਸ਼ਤਾ ਹੈ। ਪੜ੍ਹਾਈ ਕਰਨ ਨਾਲ ਅਕਲ ਆ ਜਾਂਦੀ ਹੈ ਅਤੇ ਅਕਲ ਨਾਲ ਵਸੀਲੇ ਪੈਦਾ ਕੀਤੇ ਜਾਂਦੇ ਹਨ ਪਰ ਵਸੀਲਿਆਂ ਨਾਲ ਅਕਲ ਪੈਂਦਾ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਐਮ.ਐਲ.ਏ. ਫ਼ਰੀਦਕੋਟ ਸ....
18.81 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਪੁਲ ਲੋਕਾਂ ਲਈ ਹੋਵੇਗਾ ਸਹਾਈ ਸਿੱਧ- ਐਮ.ਐਲ.ਏ ਸੇਖੋਂ
ਫ਼ਰੀਦਕੋਟ 02 ਫ਼ਰਵਰੀ : ਪੰਜਾਬ ਸਰਕਾਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ ਤਾਂ ਜੋ ਆਮ ਲੋਕਾਂ ਨੂੰ ਵਿਕਾਸ ਦਾ ਲਾਭ ਮਿਲ ਸਕੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਐਮ.ਐਲ.ਏ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਤਲਵੰਡੀ ਰੋਡ ਅਤੇ ਕੋਟਕਪੂਰਾ ਰੋਡ ਤੇ ਪੈਂਦੀਆਂ ਨਹਿਰਾਂ ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ ਤੇ ਨਵੇਂ ਬਣਨ ਵਾਲੇ ਪੁਲ ਦੇ ਕੰਮ ਨੂੰ ਸ਼ੁਰੂ ਕਰਵਾਉਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਇਸ ਪੁਲ ਦੀ ਉਸਾਰੀ 18.81 ਕਰੋੜ ਦੀ ਲਾਗਤ ਨਾਲ ਕੀਤੀ ਜਾ ਰਹੀ ਹੈ।....
ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਜੈਤੋ ਵਿਖੇ ਪੀ.ਐਮ.ਐਫ.ਐਮ.ਈ. ਸਬੰਧੀ ਅਵੇਅਰਨੈਂਸ ਸੈਮੀਨਾਰ ਲਗਾਇਆ ਗਿਆ
ਫ਼ਰੀਦਕੋਟ, 02 ਫ਼ਰਵਰੀ : ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਜੈਤੋ, ਸਰਕਾਰ ਵੱਲੋਂ ਚਲਾਈ ਜਾ ਰਹੀ ਸਕੀਮ ਪੀ.ਐਮ.ਐਫ.ਐਮ.ਈ.( ਪ੍ਰਧਾਨ ਮੰਤਰੀ ਫੋਰਮਾਲੇਸ਼ਨ ਆਫ ਮਾਈਕਰੋ ਫੂਡ ਪਰੋਸੈਸਿੰਗ ਇੰਟਰਪ੍ਰਾਇਜਜ ਸਕੀਮ) ਅਨੁਸਾਰ ਵਿਦਿਆਰਥੀਆਂ ਲਈ ਅਵੇਅਰਨੈਂਸ ਦਾ ਕੈਂਪ ਲਗਾਇਆ ਗਿਆ। ਇਸ ਸੈਮੀਨਾਰ ਦਾ ਆਯੋਜਨ ਜ਼ਿਲ੍ਹਾ ਉਦਯੋਗ ਕੇਂਦਰ ਫਰੀਦਕੋਟ ਵੱਲੋਂ ਕੀਤਾ ਗਿਆ। ਇਸ ਵਿੱਚ ਇੰਸਟੀਚਿਊਟ ਦੇ ਸਟਾਫ, 130 ਤੋਂ ਵੱਧ ਵਿਦਿਆਰਥੀਆਂ ਤੋਂ ਇਲਾਵਾ ਉਹਨਾਂ ਦੇ ਮਾਤਾ ਪਿਤਾ ਵੱਲੋਂ ਵੀ ਭਾਗ ਲਿਆ ਗਿਆ। ਇਸ ਸਬੰਧੀ ਹੋਰ ਜਾਣਕਾਰੀ....
ਜ਼ਿਲ੍ਹਾ ਫ਼ਾਜ਼ਿਲਕਾ ਦੇ 17 ਵਿਦਿਆਰਥੀਆਂ ਦਾ ਪੰਜਾਬ ਰਾਜ ਭਵਨ ਵਿਖੇ ਹੋਇਆ ਸਨਮਾਨ
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਨਮਾਨ ਰਾਸ਼ੀ ਅਤੇ ਸਰਟੀਫਿਕੇਟ ਦੇ ਕੇ ਕੀਤਾ ਸਨਮਾਨਤ ਫਾਜਿਲਕਾ 2 ਫਰਵਰੀ : ਜ਼ਿਲ੍ਹਾ ਫ਼ਾਜ਼ਿਲਕਾ ਦੇ ਹੋਣਹਾਰ ਵਿਦਿਆਰਥੀਆਂ ਵੱਲੋਂ ਆਪਣੀ ਕਾਬਲੀਅਤ ਦੇ ਅਧਾਰ ਤੇ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰੀਆਂ ਜਾ ਰਹੀਆਂ ਹਨ।ਇਸ ਸਿਲਸਿਲੇ ਨੂੰ ਅੱਗੇ ਵਧਾਉਂਦਿਆਂ ਜ਼ਿਲ੍ਹਾ ਫ਼ਾਜ਼ਿਲਕਾ ਦੇ 17 ਹੋਣਹਾਰ ਵਿਦਿਆਰਥੀ ਜਿਹਨਾਂ ਨੇ ਸਾਲ 2022-2023 ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅੱਠਵੀਂ ਜਮਾਤ ਦੀ ਮੈਰਿਟ ਸੁੱਚੀ ਵਿੱਚ ਪਹਿਲੇ 150 ਅਤੇ ਦਸਵੀਂ ਦੀ ਮੈਰਿਟ ਸੂਚੀ ਵਿਚ....
ਪੁਲਿਸ ਵਿਭਾਗ ਵੱਲੋਂ ਕਰਵਾਏ ਓਪਨ ਇਨਵੀਟੇਸ਼ਨਲ ਟੂਰਨਾਮੈਂਟ ਤਹਿਤ ਹੋਈਆਂ ਖੇਡਾ ਦੇ ਨਤੀਜਿਆਂ ਦਾ ਐਲਾਨ
ਜੇਤੂ ਖਿਡਾਰੀਆਂ ਨੂੰ ਕੀਤਾ ਗਿਆ ਸਨਮਾਨਿਤ ਫਾਜ਼ਿਲਕਾ 2 ਫਰਵਰੀ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਸ਼੍ਰੀ. ਗੌਰਵ ਯਾਦਵ ਵੱਲੋਂ ਨਸ਼ਿਆਂ ਖਿਲਾਫ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਲੜੀ ਤਹਿਤ ਐਸਐਸਪੀ ਸ. ਮਨਜੀਤ ਸਿੰਘ ਢੇਸੀ ਦੀ ਅਗਵਾਈ ਹੇਠ ਜ਼ਿਲ੍ਹਾ ਫਾਜ਼ਿਲਕਾ ਦੀ ਤਹਿਸੀਲ ਅਬੋਹਰ ਦੇ ਕ੍ਰਿਕਟ ਸਟੇਡੀਅਮ ਵਿੱਚ ਮੁਕੰਮਲ ਹੋਏ 2 ਦਿਨਾ ਓਪਨ ਇਨਵੀਟੇਸ਼ਨਲ ਟੂਰਨਾਮੈਂਟ ਦੌਰਾਨ ਵੱਖ-ਵੱਖ ਖੇਡਾਂ ਦੇ ਨਤੀਜੇ ਐਲਾਨੇ ਗਏ। ਖੇਡਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ....
ਡਿਪਟੀ ਕਮਿਸ਼ਨਰ ਨੇ ਬੇਟੀ ਬਚਾਓ ਬੇਟੀ ਪੜਾਓ  ਤਹਿਤ ਕਰਵਾਏ ਪ੍ਰੋਗਰਾਮ ਵਿਚ ਕੀਤੀ ਸ਼ਿਰਕਤ
ਬੇਟੀਆਂ ਬਿਨਾਂ ਸੰਸਾਰ ਵਿਚ ਕੁਝ ਵੀ ਸੰਭਵ ਨਹੀਂ, ਬਸ ਲੋੜ ਹੈ ਲੜਕੀਆਂ ਨੂੰ ਪ੍ਰਵਾਜ ਦੇਣ ਦੀ—ਡਿਪਟੀ ਕਮਿਸ਼ਨਰ ਸਰਕਾਰੀ ਸਕੂਲ ਕੋੜਿਆਂ ਵਾਲੀ ਵਿਖੇ ਜ਼ਿਲ੍ਹਾ ਪੱਧਰੀ ਮੁਕਾਬਲੇ ਤਹਿਤ ਕਰਵਾਇਆ ਪ੍ਰੋਗਰਾਮ ਫਾਜ਼ਿਲਕਾ, 2 ਫਰਵਰੀ : ਸਿਖਿਆ ਵਿਭਾਗ ਵੱਲੋਂ ਬੇਟੀ ਬਚਾਓ ਬੇਟੀ ਪੜਾਓ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋੜਿਆਂ ਵਾਲੀ ਵਿਖੇ ਭਾਸ਼ਣ ਤੇ ਪੋਸਟਰ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਤਹਿਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਪ੍ਰੋਗਰਾਮ....
ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਕੌਮੀ ਸੜਕ ਸੁਰੱਖਿਆ ਮੁਹਿੰਮ ਤਹਿਤ ਅਧਿਕਾਰੀਆਂ ਨਾਲ ਹੋਈ ਬੈਠਕ
ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਕੌਮੀ ਸੜਕ ਸੁਰੱਖਿਆ ਮੁਹਿੰਮ ਬਾਰੇ ਕੀਤਾ ਜਾਵੇ ਜਾਗਰੂਕ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਕੀਤੀ ਅਪੀਲ ਫਾਜ਼ਿਲਕਾ, 2 ਫਰਵਰੀ : ਟ੍ਰੈਫਿਕ ਨਿਯਮਾਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੌਮੀ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ ਤਾਂ ਜੋ ਸੜਕੀ ਹਾਦਸਿਆਂ ਨੂੰ ਰੋਕਿਆ ਜਾ ਸਕੇ। ਇਸੇ ਤਹਿਤ ਕੌਮੀ ਸੜਕ ਸੁਰੱਖਿਆ ਮਹੀਨਾ ਮੁਹਿੰਮ ਨੂੰ ਸਫਲ ਬਣਾਉਣ ਲਈ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਵੱਖ....
ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਸਿਵਲ ਹਸਪਤਾਲ ਦਾ ਦੌਰਾ ਕਰ ਸਿਹਤ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਸਿਵਲ ਹਸਪਤਾਲਾਂ ਵਿਖੇ ਹੀ ਦਵਾਈਆਂ ਦੀ ਉਪਲਬਧਤਾ ਬਣਾਈ ਜਾਵੇ ਯਕੀਨੀ—ਡਿਪਟੀ ਕਮਿਸ਼ਨਰ ਹਸਪਤਾਲ ਵਿਖੇ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਲੋਕਾਂ ਤੋਂ ਜਾਣਿਆ, ਪ੍ਰਗਟਾਈ ਸੰਤੁਸ਼ਟੀ ਫਾਜ਼ਿਲਕਾ, 2 ਫਰਵਰੀ : ਸਿਵਲ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿਖੇ ਹੀ ਮਰੀਜਾਂ ਨੂੰ ਦਵਾਈਆਂ ਦੇ ਨਾਲ—ਨਾਲ ਹੋਰ ਵੱਖ—ਵੱਖ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਤਹਿਤ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਸਿਵਲ ਹਸਪਤਾਲ ਫਾਜ਼ਿਲਕਾ ਦਾ ਦੌਰਾ ਕਰਕੇ ਜਿਥੇ ਅਧਿਕਾਰੀਆ ਨਾਲ ਮੀਟਿੰਗ ਕੀਤੀ ਉਥੇ ਉਨਾਂ ਵੱਖ....
ਖੂਨ ਦੀ ਕਮੀ ਨਾਲ ਬੱਚਿਆਂ ਵਿੱਚ ਆਉਂਦਾ ਹੈ ਚਿੜਚਿੜਾਪਨ : ਡਾ. ਐਰਿਕ ਐਡੀਸਨ
2 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਖੁਆਈਆਂ ਜਾਣਗੀਆਂ ਪੇਟ ਦੇ ਕੀੜੇ ਮਾਰਨ ਲਈ ਗੋਲੀਆਂ ਫਾਜ਼ਿਲਕਾ, 2 ਫਰਵਰੀ : ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕਰਵਾ ਕੇ ਸਿਹਤਮੰਦ ਬਣਾਉਣ ਸਬੰਧੀ ਸਿਹਤ ਵਿਭਾਗ ਵਲੋਂ 5 ਫਰਵਰੀ ਨੂੰ ਰਾਸ਼ਟਰੀ ਡੀ ਵਾਰਮਿੰਗ ਦਿਨ ਮਨਾਇਆ ਜਾਏਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੀਐਚਸੀ ਜੰਡਵਾਲਾ ਭੀਮੇਸ਼ਾਹ ਦੇ ਸੀਨੀਅਰ ਮੈਡੀਕਲ ਅਫਸਰ (ਵਾਧੂ ਕਾਰਜਭਾਰ) ਡਾ. ਐਰਿਕ ਐਡੀਸਨ ਨੇ ਅੱਜ ਸਟਾਫ ਦੀ ਟ੍ਰੇਨਿੰਗ ਦੌਰਾਨ ਕੀਤਾ। ਜਾਣਕਾਰੀ ਦਿੰਦੇ ਐਸਐਮਓ ਡਾ. ਐਰਿਕ ਨੇ ਦੱਸਿਆ ਕਿ....
ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਲਈ ਸਰਕਾਰ ਤੁਹਾਡੇ ਦੁਆਰ ਤਹਿਤ 6 ਫਰਵਰੀ ਤੋਂ ਲੱਗਣਗੇ ਕੈਂਪ
ਸਰਕਾਰ ਪਹੁੰਚੇਗੀ ਪਿੰਡਾਂ ਵਿਚ, ਲੋਕਾਂ ਦੇ ਮੌਕੇ *ਤੇ ਮਸਲੇ ਕੀਤੇ ਜਾਣਗੇ ਹੱਲ-ਨਰਿੰਦਰ ਪਾਲ ਸਿੰਘ ਸਵਨਾ ਕੈਂਪ ’ਚ ਪ੍ਰਾਪਤ ਦਰਖਾਸਤਾਂ ਦਾ ਪਹਿਲ ਦੇ ਆਧਾਰ ’ਤੇ ਕੀਤਾ ਜਾਵੇ ਨਿਪਟਾਰਾ: ਡਿਪਟੀ ਕਮਿਸ਼ਨਰ ਵੱਖ ਵੱਖ ਵਿਭਾਗੀ ਅਧਿਕਾਰੀ ਨੂੰ ਦਿੱਤੀਆਂ ਹਦਾਇਤਾਂ ਫਾਜ਼ਿਲਕਾ 2 ਫਰਵਰੀ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਬਰੂਹਾਂ *ਤੇ ਪਹੁੰਚ ਕੇ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਕੈਂਪਾਂ ਦੀ ਸ਼ੁਰੂਆਤ ਕੀਤੀ ਜਾ....
ਗੁਰੂਹਰਸਹਾਏ ‘ਚ ਦੋ ਕਾਰਾਂ ਦੀ ਹੋਈ ਭਿਆਨਕ ਟੱਕਰ ਵਿੱਚ ਦੋ ਦੀ ਮੌਤ 
ਗੁਰੂਹਰਸਹਾਏ, 01 ਫਰਵਰੀ : ਗੁਰੂਹਰਸਹਾਏ ਦੇ ਝੰਡੂ ਵਾਲਾ ‘ਚ ਵਾਪਰੇ ਇੱਕ ਹਾਦਸੇ ਵਿੱਚ ਦੋ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਇਸ ਘਟਨਾਂ ਦੀ ਸੂਚਨਾਂ ਮਿਲਣ ਤੋਂ ਬਾਅਦ ਮੌਕੇ ਤੇ ਪੁੱਜੀ ਪੁਲਿਸ ਪਾਰਟੀ ਨੇ ਕਾਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਦੋ ਕਾਰਾਂ ਦੀ ਹੋਈ ਭਿਆਨਕ ਟੱਕਰ ‘ਚ ਇੱਕ ਔਰਤ ਅਤੇ ਇੱਕ ਮਾਸੂਮ ਬੱਚੀ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਇਕਬਾਲ ਸਿੰਘ ਪੁੱਤਰ ਹਰਦੀਪ....
ਸਿਮਰਨਜੀਤ ਸਿੰਘ ਮਾਨ ਨੂੰ ਪੁਲਿਸ ਨੇ ਕੀਤਾ ਘਰ ‘ਚ ਨਜਰਬੰਦ
ਫਤਿਹਗੜ੍ਹ ਸਾਹਿਬ, 1 ਫਰਵਰੀ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਫਤਿਹਗੜ੍ਹ ਸਾਹਿਬ ਦੀ ਪੁਲਿਸ ਵਲੋਂ ਘਰ ‘ਚ ਨਜਰਬੰਦ ਕੀਤਾ ਗਿਆ ਹੈ। ਫਤਿਹਗੜ੍ਹ ਸਾਹਿਬ ਦੇ ਪਿੰਡ ਕਿਲ੍ਹਾ ਹਰਨਾਮ ਸਿੰਘ ਨਗਰ ਵਿਖੇ ਪੁਲਿਸ ਫੋਰਸ ਵੱਡੀ ਗਿਣਤੀ ਵਿੱਚ ਤਾਇਨਾਤ ਹੈ। ਦੱਸਿਆ ਜਾ ਰਿਹਾ ਹੈ ਕਿ ਐਮ ਪੀ ਸਿਮਰਨਜੀਤ ਸਿੰਘ ਮਾਨ ਭਾਨਾ ਸਿੱਧੂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਧੂਰੀ ਵਿਖੇ ਦਿੱਤੇ ਧਰਨੇ ਵਿੱਚ ਜਾਣ ਵਾਲੇ ਸਨ ਪਰ, ਉਸ ਤੋਂ ਪਹਿਲਾਂ ਹੀ ਮਾਨ ਨੂੰ ਘਰ ਵਿਚ....
ਬਠਿੰਡਾ ਪੁਲਿਸ ਵਲੋਂ 1.78 ਕਰੋੜ ਰੁਪਏ ਦੀ ਡਰੱਗ ਮਨੀ ਕੀਤੀ ਬਰਾਮਦ , ਹੈਰੋਇਨ ਦੀ ਤਸਕਰੀ ਨਾਲ ਜੁੜੇ ਵਿਅਕਤੀ ਗ੍ਰਿਫ਼ਤਾਰ
ਬਠਿੰਡਾ, 30 ਜਨਵਰੀ : ਬਠਿੰਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ, ਜਿਸ ਤਹਿਤ 9 ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਇਕ ਕਰੋੜ 78 ਲੱਖ ਰੁਪਏ ਦੀ ਡਰੱਗ ਮਨੀ ਵੀ ਕਾਬੂ ਕੀਤੀ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਹੋਇਆ ਐਸਪੀਡੀ ਅਜੇ ਗਾਂਧੀ ਨੇ ਦੱਸਿਆ ਕਿ ਨਸ਼ਾ ਤਸਕਰੀ ਦਾ ਮੁੱਖ ਸਰਗਨਾ ਕੇਂਦਰ ਵੀਰ ਸਿੰਘ ਉਰਫ ਸਨੀ ਦਿਆਲ ਅਮਰੀਕਾ ਵਿੱਚ ਬੈਠ ਕੇ ਇੰਟਰਨੈਸ਼ਨਲ ਪੱਧਰ ਤੇ ਪੰਜਾਬ ਵਿੱਚ ਬਹੁਤ ਵੱਡਾ ਡਰੱਗ ਨੈਟਵਰਕ ਚਲਾ....
ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਦਸਵਾਂ ‘ਪੁਸਤਕ ਮੇਲਾ ਅਤੇ ਸਾਹਿਤ ਉਤਸਵ’ ਪੂਰੇ ਜਾਹੋ-ਜਲਾਲ ਨਾਲ ਆਰੰਭ
ਪੰਜਾਬ ਦੇ ਜ਼ਖ਼ਮੀ ਮਨ ਉੱਪਰ ਮਲ੍ਹਮ ਲਾਉਣ ਵਾਲੇ ਸ਼ਬਦ ਹੀ ਹਨ: ਸੁਰਜੀਤ ਪਾਤਰ ਮਨੁੱਖ ਲਈ ਵਰਚੂਅਲ ਵਿਹੜੇ ‘ਚੋਂ ਨਿਕਲ ਕੇ ਐਕਚੂਅਲ ਵਿਹੜੇ ਵਿੱਚ ਉਤਸਵ ਮਨਾਉਣੇ ਬੇਹੱਦ ਜਰੂਰੀ ਹਨ: ਸੁਰਜੀਤ ਪਾਤਰ ਪਟਿਆਲਾ, 30 ਜਨਵਰੀ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਦਸਵਾਂ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਅੱਜ ਯੂਨੀਵਰਸਿਟੀ ਦੇ ਵਿਹੜੇ ਵਿੱਚ ਵੱਡੀ ਗਿਣਤੀ ਵਿੱਚ ਹੁੰਮ-ਹੁੰਮਾ ਕੇ ਪੁੱਜੇ ਪਾਠਕਾਂ ਪੁਸਤਕ-ਪ੍ਰੇਮੀਆਂ, ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਦੇ ਵਿਦਿਆਰਥੀਆਂ, ਖੋਜਾਰਥੀਆਂ ਅਤੇ ਵਿਦਵਾਨਾਂ ਦੀ ਭਰਵੀਂ....
ਧੁੰਦ 'ਚ ਟਰੱਕ ਨਾਲ ਟਕਰਾਉਣ ਤੋਂ ਬਾਅਦ ਮਿੰਨੀ ਬੱਸ ਪਲਟੀ, ਦਰਜਨ ਤੋਂ ਵੱਧ ਸਵਾਰੀਆਂ
ਲਾਲੜੂ, 30 ਜਨਵਰੀ : ਪਿੰਡ ਜਿਊਲੀ ਨੇੜੇ ਮੰਗਲਵਾਰ ਸਵੇਰੇ ਧੁੰਦ ਕਾਰਨ ਇੱਕ ਮਿੰਨੀ ਬੱਸ ਟਰੱਕ ਨਾਲ ਆਹਮੋ-ਸਾਹਮਣੇ ਦੀ ਹੋਈ ਟੱਕਰ ਤੋਂ ਬਾਅਦ ਮਿੰਨੀ ਬੱਸ ਪਲਟ ਗਈ।ਹਾਦਸੇ 'ਚ ਮਿੰਨੀ ਬੱਸ ਦੀਆਂ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਦੋਵੇਂ ਵਾਹਨਾਂ ਦਾ ਕਾਫੀ ਨੁਕਸਾਨ ਹੋ ਗਿਆ। ਹੰਡੇਸਰਾ ਪੁਲਿਸ ਨੇ ਦੋਵੇਂ ਵਾਹਨਾਂ ਨੂੰ ਹਿਰਾਸਤ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਸਾਢੇ 10 ਵਜੇ ਪਿੰਡ ਜਿਊਲੀ ਨੇੜੇ ਵਾਪਰਿਆ। ਹਰ ਰੋਜ਼ ਦੀ ਤਰ੍ਹਾਂ ਬੱਸ....