ਮਾਲਵਾ

ਸ਼ੰਭੂ ਬਾਰਡਰ ਨੂੰ ਅਗਲਾ ਕਾਫਲਾ 22 ਨੂੰ ਹੋਵੇਗਾ ਰਵਾਨਾ, ਪਿੰਡਾਂ ਸ਼ਹਿਰਾਂ 'ਚ ਕੀਤਾ ਜਾਵੇਗਾ ਭਾਜਪਾ ਦਾ ਡਟਵਾਂ ਵਿਰੋਧ  
ਮੁੱਲਾਪੁਰ ਦਾਖਾ 18 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) : ਦਸਮੇਸ਼ ਕਿਸਾਨ- ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਇੱਕ ਅਹਿਮ ਮੀਟਿੰਗ ਅੱਜ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ 10 ਫਰਵਰੀ ਤੋਂ ਰੋਜ਼ਾਨਾ ਲਗਾਤਾਰ ਚੱਲ ਰਹੇ ਲੰਗਰਾਂ ਅਤੇ ਸ਼ੰਭੂ ਬਾਰਡਰ ਤੇ ਮੁੱਢ ਤੋਂ ਮੌਜੂਦ ਪੱਕੇ ਯੋਧਿਆਂ ਬਾਰੇ ਅਤੇ ਹਫਤਾਵਾਰੀ ਰਵਾਨਾ ਹੋ ਰਹੇ ਲੜੀਵਾਰ ਕਾਫਲਿਆਂ ਬਾਰੇ, ਮੌਜੂਦਾ ਚੋਣ ਮੁਹਿੰਮ ਦੌਰਾਨ ਸਾਂਝੇ ਫੋਰਮ ਦੇ ਸਟੈਂਡ ਅਤੇ ਅਮਲਦਾਰੀ....
ਲੁਧਿਆਣਾ 'ਚ ਵੱਖ ਵੱਖ ਸੜਕ ਹਾਦਸਿਆਂ ਵਿੱਚ ਤਿੰਨ ਲੋਕਾਂ ਦੀ ਮੌਤ
ਲੁਧਿਆਣਾ, 18 ਅਪ੍ਰੈਲ : ਲੁਧਿਆਣਾ 'ਚ ਵੱਖ ਵੱਖ ਸੜਕ ਹਾਦਸਿਆਂ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਡੇਹਲੋਂ ਦੇ ਇਲਾਕੇ ਵਿੱਚ ਇੱਕ ਸਾਈਕਲ ਸਵਾਰ ਨੂੰ ਕਿਸੇ ਅਣਪਛਾਤੇ ਵਾਹਨ ਚਾਲਕ ਨੇ ਤੇਜ਼ ਰਫ਼ਤਾਰੀ ਨਾਲ ਫੇਟ ਮਾਰੀ, ਜਿਸ ਨਾਲ ਉਹ ਹੇਠਾਂ ਡਿੱਗ ਕੇ ਜ਼ਖ਼ਮੀ ਹੋ ਗਿਆ। ਇਲਾਜ ਲਈ ਸਿਵਲ ਹਸਪਤਾਲ ਲਿਜਾਂਦੇ ਹੋਏ ਰਾਹ ਵਿੱਚ ਉਸ ਦੀ ਮੌਤ ਹੋ ਗਈ। ਪੁਲੀਸ ਨੇ ਪਿੰਡ ਬੂਲ ਵਾਸੀ ਹਰਪਿੰਦਰ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਇਸੇ ਤਰ੍ਹਾਂ....
ਭਾਜਪਾ ਉਮੀਦਵਾਰ ਹੰਸਰਾਜ ਹੰਸ ਖਿਲਾਫ ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ, ਪੁਲੀਸ ਨੇ ਕਿਸਾਨਾਂ ਨੂੰ ਕੀਤਾ ਗ੍ਰਿਫ਼ਤਾਰ 
ਬਾਘਾ ਪੁਰਾਣਾ, 18 ਅਪ੍ਰੈਲ : ਅੱਜ ਮੋਗਾ ਦੇ ਕਸਬਾ ਬਾਘਾ ਪੁਰਾਣਾ ਵਿਖੇ ਕਿਰਤੀ ਕਿਸਾਨ ਯੂਨੀਅਨ ਨਾਲ ਜੁੜੇ ਕਿਸਾਨਾਂ ਨੇ ਭਾਜਪਾ ਦੇ ਫਰੀਦਕੋਟ ਲੋਕ ਸਭਾ ਸੀਟ ਦੇ ਉਮੀਦਵਾਰ ਅਤੇ ਪ੍ਰਸਿੱਧ ਸੂਫੀ ਗਾਇਕ ਹੰਸਰਾਜ ਹੰਸ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ। ਪੁਲੀਸ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਲੋਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ। ਵਿਰੋਧ....
ਇਹ ਲੜਾਈ ਦੇਸ਼ ਵਿੱਚ ਲੋਕਤੰਤਰ ਬਚਾਉਣ ਦੀ ਲੜਾਈ ਹੈ, ਦੇਸ਼ ’ਚ ਇਕ ਤਾਨਾਸ਼ਾਹ ਪੈਂਦਾ ਹੋ ਗਿਆ ਹੈ : ਭਗਵੰਤ ਮਾਨ
ਜ਼ੀਰਕਪੁਰ, 18 ਅਪ੍ਰੈਲ : ਆਮ ਆਦਮੀ ਪਾਰਟੀ ਵੱਲੋਂ ਅੱਜ ‘ਮਿਸ਼ਨ ਆਪ’ 13-0 ਦੀ ਸ਼ੁਰੂਆਤ ਕੀਤੀ ਗਈ। ਇਸ ਦੀ ਸ਼ੁਰੂਆਤ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੋਲਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਉਤੇ ਤਿੱਖਾ ਹਮਲਾ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਲੜਾਈ ਦੇਸ਼ ਵਿੱਚ ਲੋਕਤੰਤਰ ਬਚਾਉਣ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇਕ ਅਜਿਹਾ ਤਾਨਾਸ਼ਾਹ ਪੈਦਾ ਹੋ ਗਿਆ ਹੈ, ਜਦੋਂ ਚਾਹੁੰਦਾ ਕਿਸੇ ਲੀਡਰ ਨੂੰ ਅੰਦਰ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਮੈਂ ਕੱਲ੍ਹ ਹੀ ਕਈ ਦਿਨ ਹੋਰ ਥਾਵਾਂ ਉਤੇ....
ਰੂਪਨਗਰ 'ਚ ਘਰ ਦਾ ਲੈਂਟਰ ਚੁੱਕ ਰਹੇ ਮਜ਼ਦੂਰ ਲੈਂਟਰ ਹੇਠਾਂ ਦੱਬੇ 5 ਮਜ਼ਦੂਰ, ਬਚਾਅ ਕਾਰਜ ਜਾਰੀ
ਰੂਪਨਗਰ, 18 ਅਪ੍ਰੈਲ : ਰੂਪਨਗਰ ਦੀ ਪ੍ਰੀਤ ਕਾਲੋਨੀ 'ਚ ਇੱਕ ਘਰ ਦਾ ਲੈਂਟਰ ਚੁੱਕਣ 'ਚ ਲੱਗੇ ਮਜ਼ਦੂਰ ਲੈਂਟਰ ਹੇਠਾਂ ਦੱਬ ਗਏ। ਦੱਸਿਆ ਜਾ ਰਿਹਾ ਕਿ ਇਹ ਘਰ ਦੋ ਮੰਜ਼ਿਲਾਂ ਸੀ, ਜਿਸ ਦੀ ਕਿ ਆਧੁਨਿਕ ਤਕਨੀਕ ਨਾਲ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਇਸ ਹਾਦਸੇ ਤੋਂ ਬਾਅਦ ਤੁਰੰਤ ਜੇਸੀਬੀ ਮਸ਼ੀਨ ਬੁਲਾਈ ਗਈ ਅਤੇ ਲੈਂਟਰ ਹੇਠਾਂ ਦੱਬੇ ਮਜ਼ਦੂਰਾਂ ਨੂੰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚ ਗਿਆ ਤੇ ਨਾਲ ਹੀ ਬਚਾਅ ਕਾਰਜ ਲਈ ਆਈਟੀਬੀਪੀ ਤੇ ਐੱਨਡੀਆਰਐੱਫ....
ਬੱਚੀ ਦਿਲਰੋਜ਼ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲੀ ਔਰਤ ਨੂੰ ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ 
ਲੁਧਿਆਣਾ, 18 ਅਪ੍ਰੈਲ : ਦਿਲਰੋਜ਼ ਕੌਰ ਦੇ ਬੇਰਹਿਮੀ ਨਾਲ ਕਤਲ ਕੇਸ ਵਿੱਚ ਕਾਤਲ ਨੀਲਮ ਨੂੰ ਲੈ ਕੇ ਅੱਜ ਅਦਾਲਤ ਦਾ ਵੱਡਾ ਫੈਸਲਾ ਆਇਆ ਹੈ। ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਨਵੰਬਰ 2021 ਵਿੱਚ ਤਿੰਨ ਸਾਲਾ ਬੱਚੀ ਦਿਲਰੋਜ਼ ਕੌਰ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲੀ ਇੱਕ ਔਰਤ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਔਰਤ ਨੀਲਮ ਨੂੰ ਅਦਾਲਤ ਨੇ ਬੀਤੇ ਸ਼ੁੱਕਰਵਾਰ ਨੂੰ ਦੋਸ਼ੀ ਪਾਇਆ ਸੀ, ਜਿਸ ਤੋਂ ਬਾਅਦ ਅਦਾਲਤ ਨੇ ਸੋਮਵਾਰ ਨੂੰ ਆਪਣਾ ਫੈਸਲਾ ਸੁਣਾਉਣ ਲਈ ਕਿਹਾ ਸੀ। ਸੋਮਵਾਰ ਨੂੰ ਅਦਾਲਤ ਨੇ....
ਮਾਨ ਕੋਲ ਆਪਣੀ ਵੋਟ ਨਹੀਂ ਹੈ, ਦੂਜੀ ਪਾਰਟੀ ਦੇ ਨਾਰਾਜ਼ ਲੋਕ ਉਹਨਾਂ ਨੂੰ ਵੋਟ ਦਿੰਦੇ ਹਨ : ਸੁਖਪਾਲ ਖਹਿਰਾ
ਸੰਗਰੂਰ, 18 ਅਪ੍ਰੈਲ : ਸੰਗਰੂਰ ਲੋਕਸਭਾ ਸੀਟ ਤੇ ਕਾਂਗਰਸ ਨੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਰੁੱਸਿਆਂ ਨੂੰ ਮਨਾਉਣ ਦੇ ਨਾਲ ਨਾਲ ਪ੍ਰਚਾਰ ਵੀ ਕਰ ਰਹੇ ਹਨ। ਵੀਰਵਾਰ ਨੂੰ ਸਾਫ ਹੋ ਗਿਆ ਕੀ ਸੁਖਪਾਲ ਖਹਿਰਾ, ਦਲਬੀਰ ਗੋਲਡੀ ਅਤੇ ਵਿਜੇਇੰਦਰ ਸਿੰਗਲਾ ਇੱਕੋ ਮੰਚ ‘ਤੇ ਇਕੱਠੇ ਚੋਣ ਪ੍ਰਚਾਰ ਕਰਨਗੇ। ਜਦੋਂ ਸੰਗਰੂਰ ਵਿਖੇ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਿਹਾਇਸ ਦੀ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਹੋਈ। ਉੱਥੇ ਖਹਿਰਾ ਨੇ ਕਿਹਾ ਕਿ ਸੰਗਰੂਰ ਦੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਕਈ....
ਲੁਧਿਆਣਾ ਵਿੱਚ ਬੱਸ ਦੀਆਂ ਹੋਈਆਂ ਬਰੇਕਾਂ ਫੇਲ੍ਹ, ਇਕ ਵਿਅਕਤੀ ਨੂੰ ਕੁਚਲਿਆ
ਲੁਧਿਆਣਾ, 17 ਅਪ੍ਰੈਲ : ਲੁਧਿਆਣਾ ਵਿੱਚ ਦੇਰ ਰਾਤ ਬੱਸ ਸਟੈਂਡ ਪੁਲ ਤੋਂ ਉਤਰਦੇ ਸਮੇਂ ਸਰਕਾਰੀ ਬੱਸ (ਪਨਬੱਸ) ਦੀਆਂ ਬਰੇਕਾਂ ਫੇਲ੍ਹ ਹੋ ਗਈਆਂ। ਜਿਸ ਤੋਂ ਬਾਅਦ ਇਕ ਵਿਅਕਤੀ ਨੂੰ ਬੱਸ ਨੇ ਕੁਚਲ ਦਿੱਤਾ। ਖੂਨ ਨਾਲ ਲੱਥਪੱਥ ਵਿਅਕਤੀ ਨੂੰ ਦੇਖ ਕੇ ਲੋਕਾਂ ਨੇ ਕਾਫੀ ਰੌਲਾ ਪਾਇਆ। ਜ਼ਖ਼ਮੀ ਨੂੰ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖਮੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਬੱਸ ਡਰਾਈਵਰ ਨੂੰ ਲੋਕਾਂ ਨੇ ਕਾਬੂ ਕਰ ਲਿਆ, ਜਦਕਿ ਕੰਡਕਟਰ ਫਰਾਰ ਹੋ ਗਿਆ। ਬੱਸ ਦੀ ਲਪੇਟ ਵਿੱਚ ਆਏ ਵਿਅਕਤੀ....
'ਆਪ' ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਫਿਰ ਹੋਇਆ ਬੇਨਕਾਬ : ਪ੍ਰਤਾਪ ਸਿੰਘ ਬਾਜਵਾ 
ਭੁੱਚੋ ਮੰਡੀ, 17 ਅਪ੍ਰੈਲ : ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਭੁੱਚੋ ਮੰਡੀ ਤੋਂ ਵਿਧਾਇਕ ਜਗਸੀਰ ਸਿੰਘ ਨੂੰ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਵਿਰੁੱਧ ਟਿੱਪਣੀਆਂ ਕਰਨ ਦੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ 'ਆਪ' ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਇਕ ਵਾਰ ਫਿਰ ਬੇਨਕਾਬ ਹੋ ਗਿਆ ਹੈ। ਭੁੱਚੋ ਮੰਡੀ ਤੋਂ 'ਆਪ' ਵਿਧਾਇਕ ਨੇ ਸੂਬੇ ਦੀ ਮਾੜੀ ਹਾਲਤ ਲਈ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਬਾਜਵਾ....
ਜੰਮੂ ਵਿਖੇ ਡਿਊਟੀ ਦੌਰਾਨ ਅਗਨੀਵੀਰ ਸੁਖਵਿੰਦਰ ਸਿੰਘ ਦੀ ਮੌਤ 
ਬਰਨਾਲਾ, 17 ਅਪ੍ਰੈਲ : ਬਰਨਾਲਾ ਦੇ ਪਿੰਡ ਮਹਿਤਾ ਦੇ ਅਗਨੀਵੀਰ ਸੁਖਵਿੰਦਰ ਸਿੰਘ (22) ਦੀ ਜੰਮੂ ਵਿਖੇ ਡਿਊਟੀ ਦੌਰਾਨ ਮੌਤ ਹੋ ਗਈ। ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਅਗਨੀਵੀਰ 1 ਸਾਲ 9 ਮਹੀਨੇ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ। ਅਗਨੀਵੀਰ ਸਿਪਾਹੀ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਉਸਦੇ ਜੱਦੀ ਪਿੰਡ ਮਹਿਤਾ ਵਿਖੇ ਪਹੁੰਚੀ।ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੀ ਮੌਕੇ ’ਤੇ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ....
ਸਿਰਫ਼ ਕਾਂਗਰਸ ਹੀ ਭਾਜਪਾ ਨੂੰ ਦਰਵਾਜ਼ਾ ਦਿਖਾਉਣ ਦੇ ਸਮਰੱਥ : ਰਾਜਾ ਵੜਿੰਗ
ਸੰਗਰੂਰ ਤੋਂ ਪੰਜਾਬ ਕਾਂਗਰਸ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਮੈਂ ਸੰਗਰੂਰ ਦੀ ਸੰਸਦ ਵਿੱਚ ਢੁੱਕਵੀਂ ਨੁਮਾਇੰਦਗੀ ਯਕੀਨੀ ਬਣਾਵਾਂਗਾ: ਸੁਖਪਾਲ ਖਹਿਰਾ ਸੰਗਰੂਰ, 17 ਅਪ੍ਰੈਲ : ਅੱਜ ਸੰਗਰੂਰ ਤੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦਾ ਉਦਘਾਟਨ ਕਾਂਗਰਸ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਦਲਵੀਰ ਸਿੰਘ ‘ਗੋਲਡੀ ਖੰਗੂੜਾ’ ਦੇ ਗ੍ਰਹਿ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ....
ਦਿੜਬਾ ਪੁਲਿਸ ਨੇ 6 ਕਿਲੋ ਅਫੀਮ ਸਮੇਤ ਦੋ ਵਿਅਕਤੀਆਂ ਨੂੰ ਕੀਤਾ ਕਾਬੂ 
ਦਿੜਬਾ, 16 ਅਪ੍ਰੈਲ : ਬੇਖੌਫ ਨਸ਼ਾ ਤਸਕਰ ਰਾਜਸਥਾਨ ਦਾ ਕਾਲਾ ਮਾਲ ਪੰਜਾਬ ਪਹੁੰਚਾਉਣ ਲਈ ਸਰਗਰਮ ਨਜ਼ਰ ਆ ਰਹੇ ਹਨ,ਪਰ ਦਿੜਬਾ ਪੁਲਿਸ ਨੇ ਇੱਕ ਡੱਬੇ ਵਿੱਚੋਂ 6 ਕਿਲੋ ਅਫੀਮ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਐਸ.ਐਚ.ਓ ਰਘਵੀਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਪੁਲਿਸ ਪਾਰਟੀ ਦਿੜਬਾ ਬੱਸ ਸਟੈਂਡ ‘ਤੇ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਓਮੇਸ਼ ਚੌਧਰੀ ਵਾਸੀ ਲਿਬੋੜੀ ਜ਼ਿਲ੍ਹਾ ਇੰਦੌਰ ਅਤੇ ਅਸ਼ੋਕ ਜ਼ਿਲ੍ਹਾ ਰਾਜਗੜ੍ਹ ਮੱਧ ਪ੍ਰਦੇਸ਼ ਦੋਵੇਂ....
ਬੀ.ਸੀ.ਐੱਮ. ਆਰੀਆ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਪੀ.ਏ.ਯੂ. ਦਾ ਦੌਰਾ
ਲੁਧਿਆਣਾ 16 ਅਪ੍ਰੈਲ : ਬੀ.ਸੀ.ਐੱਮ. ਆਰੀਆ ਇੰਟਰਨੈਸ਼ਨਲ ਸਕੂਲ, ਸ਼ਾਸ਼ਤਰੀ ਨਗਰ, ਲੁਧਿਆਣਾ ਦੇ ਛੋਟੇ ਵਿਦਿਆਰਥੀਆਂ ਵੱਲੋਂ 7 ਅਧਿਆਪਕਾਂ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਇੱਕ ਰੋਜ਼ਾ ਦੌਰਾ ਕੀਤਾ ਗਿਆ। ਜਿਸ ਵਿੱਚ ਨਰਸਰੀ ਐੱਲ ਕੇ ਜੀ ਅਤੇ ਯੂ ਕੇ ਜੀ ਦੇ ਕੁੱਲ 146 ਵਿਦਿਆਰਥੀ ਸ਼ਾਮਲ ਸਨ। ਡਾ. ਆਸ਼ੂ ਤੂਰ ਨੇ ਵਿਦਿਆਰਥੀਆਂ ਨੂੰ ਰਸਮੀ ਤੌਰ ਤੇ ਜੀ ਆਇਆ ਕਿਹਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਡਾ. ਆਸ਼ੂ ਤੂਰ ਅਤੇ ਸ਼੍ਰੀ ਵਰਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ....
ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਕੇ ਏ ਪੀ ਸਿਨਹਾ ਨੇ ਸਰਫੇਸ ਸੀਡਰ ਤਕਨੀਕ ਦੀ ਸਫਲਤਾ ਤੇ ਖੁਸ਼ੀ ਪ੍ਰਗਟਾਈ
ਲੁਧਿਆਣਾ 16 ਅਪ੍ਰੈਲ : ਵਿਸਾਖੀ ਦੀ ਪੂਰਬਲੀ ਸ਼ਾਮ ਨੂੰ ਇੱਕ ਮਹੱਤਵਪੂਰਨ ਖੇਤੀਬਾੜੀ ਸਮਾਰੋਹ ਦੌਰਾਨ ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਸ਼੍ਰੀ ਕੇ.ਏ.ਪੀ ਸਿਨਹਾ (ਆਈ.ਏ.ਐਸ.) ਨੇ ਸਮਰਾਲਾ ਬਲਾਕ ਦੇ ਪਿੰਡ ਬੌਂਦਲੀ ਅਤੇ ਪਪੜੌਦੀ ਦਾ ਅਹਿਮ ਦੌਰਾ ਕੀਤਾ। ਇਸ ਦੌਰੇ ਦਾ ਉਦੇਸ਼ ਸਰਫੇਸ ਸੀਡਰ ਮਸ਼ੀਨ ਦੀ ਵਰਤੋਂ ਕਰਕੇ ਬੀਜੀ ਗਈ ਕਣਕ ਦੀ ਫਸਲ ਦੀ ਕਾਰਗੁਜ਼ਾਰੀ ਨੂੰ ਵੇਖਣਾ ਸੀ। ਯਾਦ ਰਹੇ ਕਿ ਸਰਫੇਸ ਸੀਡਰ ਕਣਕ ਦੀ ਬਿਜਾਈ ਦੀ ਨਵੀਂ ਤਕਨੀਕ ਹੈ ਜੋ ਖੇਤਰ ਵਿੱਚ ਘੱਟ ਖਰਚੇ ਤੇ ਪਰਾਲੀ ਦੀ ਸੰਭਾਲ ਪੱਖੋਂ ਧਿਆਨ....
ਪੀ.ਏ.ਯੂ. ਦਾ ਸਵੀਮਿੰਗ ਪੂਲ ਕਰਮਚਾਰੀਆਂ, ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਖੁੱਲ੍ਹਿਆ
ਲੁਧਿਆਣਾ 16 ਅਪ੍ਰੈਲ : ਬੀਤੇ ਦਿਨੀਂ ਇਕ ਵਿਸ਼ੇਸ਼ ਸਮਾਰੋਹ ਦੌਰਾਨ ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਯੂਨੀਵਰਸਿਟੀ ਦੇ ਸਵੀਮਿੰਗ ਪੂਲ ਨੂੰ ਕਰਮਚਾਰੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਖੋਲ•ਣ ਦਾ ਉਦਘਾਟਨ ਕੀਤਾ| ਇਸ ਮੌਕੇ ਵਾਈਸ ਚਾਂਸਲਰ ਨੇ ਕਿਹਾ ਕਿ ਯੂਨੀਵਰਸਿਟੀ ਖੇਡਾਂ ਅਤੇ ਸਰੀਰਕ ਗਤੀਵਿਧੀਆਂ ਨੂੰ ਪ੍ਰਫੁੱਲਤ ਕਰਨ ਲਈ ਹਮੇਸ਼ਾਂ ਤਤਪਰ ਹੈ| ਇਸ ਪੂਲ ਦੀ ਸਾਂਭ-ਸੰਭਾਲ ਅਤੇ ਸਾਫ ਪਾਣੀ ਲਈ ਉਹਨਾਂ ਸੰਬੰਧਿਤ ਸਟਾਫ ਦੀ ਤਰੀਫ ਕਰਦਿਆਂ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਤੈਰਾਕੀ ਕਲਾ ਸਿੱਖਣ....