ਮਾਨ ਕੋਲ ਆਪਣੀ ਵੋਟ ਨਹੀਂ ਹੈ, ਦੂਜੀ ਪਾਰਟੀ ਦੇ ਨਾਰਾਜ਼ ਲੋਕ ਉਹਨਾਂ ਨੂੰ ਵੋਟ ਦਿੰਦੇ ਹਨ : ਸੁਖਪਾਲ ਖਹਿਰਾ

ਸੰਗਰੂਰ, 18 ਅਪ੍ਰੈਲ : ਸੰਗਰੂਰ ਲੋਕਸਭਾ ਸੀਟ ਤੇ ਕਾਂਗਰਸ ਨੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਰੁੱਸਿਆਂ ਨੂੰ ਮਨਾਉਣ ਦੇ ਨਾਲ ਨਾਲ ਪ੍ਰਚਾਰ ਵੀ ਕਰ ਰਹੇ ਹਨ। ਵੀਰਵਾਰ ਨੂੰ ਸਾਫ ਹੋ ਗਿਆ ਕੀ ਸੁਖਪਾਲ ਖਹਿਰਾ, ਦਲਬੀਰ ਗੋਲਡੀ ਅਤੇ ਵਿਜੇਇੰਦਰ ਸਿੰਗਲਾ ਇੱਕੋ ਮੰਚ ‘ਤੇ ਇਕੱਠੇ ਚੋਣ ਪ੍ਰਚਾਰ ਕਰਨਗੇ। ਜਦੋਂ ਸੰਗਰੂਰ ਵਿਖੇ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਿਹਾਇਸ ਦੀ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਹੋਈ। ਉੱਥੇ ਖਹਿਰਾ ਨੇ ਕਿਹਾ ਕਿ ਸੰਗਰੂਰ ਦੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਕਈ ਵੱਡੇ ਵਰਕਰ ਅਤੇ ਆਗੂ ਮੇਰੇ ਸੰਪਰਕ ਵਿੱਚ ਹਨ, ਹਰ ਕੋਈ ਮੇਰਾ ਸਮਰਥਨ ਕਰੇਗਾ। ਸੁਖਪਾਲ ਖਹਿਰਾ ਨੇ ਕਿਹਾ ਕਿ ਹੁਣ ਉਹ ਸੰਗਰੂਰ ਦੇ ਹਰ ਪਿੰਡ ਵਿਚ ਜਾ ਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਮਿਲਣਗੇ, ਕਣਕ ਦੇ ਸੀਜ਼ਨ ਤੋਂ ਬਾਅਦ ਪਿੰਡ-ਪਿੰਡ ਪ੍ਰਚਾਰ ਕਰਨਗੇ। ਖਹਿਰਾ ਨੇ ਸਿਆਸੀ ਟਿਪਣੀ ਕਰਦੇ ਹੋਏ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਕੋਲ ਆਪਣੀ ਵੋਟ ਨਹੀਂ ਹੈ, ਜਦੋਂ ਵੀ ਉਹ ਕਿਸੇ ਵੱਡੇ ਹਾਦਸੇ ਤੋਂ ਬਾਅਦ ਜਿੱਤਦਾ ਹੈ ਤਾਂ ਦੂਜੀ ਪਾਰਟੀ ਦੇ ਨਾਰਾਜ਼ ਲੋਕ ਉਹਨਾਂ ਨੂੰ ਵੋਟ ਦਿੰਦੇ ਹਨ। ਇਸ ਤੋਂ ਪਹਿਲਾਂ ਦਸ ਦਈਏ ਸੁਖਪਾਲ ਖਹਿਰਾ ਨੂੰ ਸੰਗਰੂਰ ਤੋਂ ਸੀਟ ਮਿਲਣ ਤੋਂ ਬਾਅਦ ਦਲਬੀਰ ਗੋਲਡੀ ਨਾਰਾਜ਼ ਦਸੇ ਜਾ ਰਹੇ ਸੀ, ਕੱਲ ਸੁਖਪਾਲ ਖਹਿਰਾ ਨੇ ਦਲਬੀਰ ਗੋਲਡੀ ਦੇ ਘਰ ਜਾ ਕੇ ਉਨ੍ਹਾਂ ਨੂੰ ਮਨਾਇਆ ਸੀ।