ਅੰਤਰ-ਰਾਸ਼ਟਰੀ

ਪੰਜਾਬੀ ਪਰਿਵਾਰ ਦੇ ਕਤਲ ਦੀ ਹੋਵੇ ਉੱਚ ਪੱਧਰੀ ਜਾਂਚ :ਮਾਨ
ਚੰਡੀਗੜ੍ਹ : ਪਿਛਲੇ ਦਿਨੀਂ ਅਮਰੀਕਾ ਵਿੱਚ ਅਗਵਾਹ ਹੋਏ ਪਰਿਵਾਰ ਸਮੇਤ 8 ਮਹੀਨੇ ਦੇ ਬੱਚੀ ਦੀ ਕਤਲ ਖ਼ਬਰ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉਨ੍ਹਾਂ @drsjiashankar ਨੂੰ ਟਵੀਟ ਕਰਕੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਕੈਲੀਫੋਰਨੀਆ ਦੇ ਸੈਰਿਫ ਨੇ ਕਿਹਾ ਕਿ ਅਗਵਾ ਕੀਤਾ ਗਿਆ ਪੰਜਾਬੀ ਪਰਿਵਾਰ ਇੱਕ ਬਾਗ ਵਿੱਚ ਮ੍ਰਿਤਕ ਮਿਲਿਆ ਹੈ। ਪਰਿਵਾਰ ਵਿੱਚ ਇੱਕ ਬੱਚਾ ਮਾਤਾ ਪਿਤਾ ਅਤੇ ਇੱਕ ਚਾਚਾ ਸ਼ਾਮਲ ਹਨ। ਮਰਸਡ ਕਾਉਂਟੀ ਵਿੱਚ ਅਗਵਾ ਕੀਤੇ ਗਏ....
ਅਮਰੀਕਾ 'ਚ ਅਗਵਾਹ ਹੋਏ ਪਰਿਵਾਰ ਦਾ ਬੇਰਹਿਮੀ ਨਾਲ ਕਤਲ
ਅਮਰੀਕਾ : ਪਿਛਲੇ ਦਿਨੀਂ ਅਗਵਾਹ ਹੋਏ ਪਰਿਵਾਰ ਬਾਰੇ ਬਹੁਤ ਮੰਦਭਾਗੀ ਖ਼ਬਰ ਆ ਰਹੀ ਹੈ ਕਿ ਅਮਰੀਕਾ ਚ ਕੈਲੀਫੋਰਨੀਆ ਵਿਖੇ ਰਹਿ ਰਹੇ ਪੰਜਾਬੀ ਮੂਲ ਦੇ ਪਰਿਵਾਰ ਦੇ ਚਾਰ ਜੀਅ ਜਿਨ੍ਹਾਂ ਨੂੰ ਦੋ ਦਿਨ ਪਹਿਲਾਂ ਅਗਵਾ ਕੀਤਾ ਗਿਆ ਸੀ ਦਾ ਬੇਰਹਿਮੀ ਨਾਲ ਕਤਲ ਹੋਣ ਦੀ ਸੂਚਨਾ ਮਿਲੀ ਹੈ । ਮ੍ਰਿਤਕਾਂ ਵਿੱਚ ਦੋ ਭਰਾ ਅਤੇ ਇਕ ਪਤਨੀ ਤੋਂ ਇਲਾਵਾ ਇਹ ਉਨ੍ਹਾਂ ਦੀ ਅੱਠ ਮਹੀਨਿਆਂ ਦੀ ਬੱਚੀ ਵੀ ਹੈ । ਮਿਸਤਰ ਕਾਊਂਟੀ ਪੁਲੀਸ ਨੇ ਇਕ ਫਾਰਮ ਹਾਊਸ ਤੋਂ ਫਾਰਮ ਵਰਕਰ ਸੂਚਨਾ ਮਿਲਣ ਤੋਂ ਬਾਅਦ ਚਾਰੇ ਲਾਸ਼ਾਂ ਨੂੰ ਬਰਾਮਦ ਕਰ....
ਰੈਜ਼ੀਡੈਂਟ-21 ਵੀਜ਼ੇ-ਠਾਹ-ਠਾਹ ਜਾਰੀ, 1 ਲੱਖ ਤੋਂ ਟੱਪੇ
ਨਿਊਜ਼ੀਲੈਂਡ : ਇਮੀਗ੍ਰੇਸ਼ਨ ਨਿਊਜ਼ੀਲੈਂਡ ‘2021 ਰੈਜ਼ੀਡੈਂਟ ਵੀਜ਼ਾ’ ਸ਼੍ਰੇਣੀ ਤਹਿਤ 1 ਦਸੰਬਰ ਤੋਂ 2021 ਤੋਂ ਅਰਜ਼ੀਆਂ ਲੈਣੀਆਂ ਸ਼ੁਰੂ ਕੀਤੀਆਂ ਸਨ ਅਤੇ ਪਹਿਲਾ ਵੀਜ਼ਾ 6 ਦਸੰਬਰ ਨੂੰ ਲਾ ਕੇ ਰੈਜ਼ੀਡੈਂਟ ਵੀਜ਼ਿਆਂ ਦੀਆਂ ਮੋਹਰਾਂ ਦੀ ਸ਼ਿਆਹੀ ਭਰ ਕੇ ਸਾਹਮਣੇ ਰੱਖ ਲਈਆਂ ਸਨ ਤੇ ਠਾਹ-ਠਾਹ ਜਾਰੀ ਹੈ। 04 ਅਕਤੂਬਰ 2022 ਤੱਕ ਜਾਰੀ ਅੰਕੜਿਆਂ ਅਨੁਸਾਰ ਹੁਣ ਤੱਕ ਕੁੱਲ 106,065 ਅਰਜ਼ੀਆਂ ਪ੍ਰਾਪਤ ਕੀਤੀਆਂ ਗਈਆਂ ਹਨ ਜਿਨ੍ਹਾਂ ਦੇ ਵਿਚੋਂ 57,489 ਅਰਜ਼ੀਆਂ ਪਾਸ ਕਰ ਦਿੱਤੀਆਂ ਗਈਆਂ ਹਨ ਅਤੇ 106,524 ਤੋਂ ਵੱਧ ਲੋਕ....
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਜ ਮੈਂਬਰੀ ਵਫ਼ਦ ਮੰਡਲ ਅਟਾਰੀ ਬਾਰਡਰ ਰਸਤੇ ਪਾਕਿਸਤਾਨ ਰਵਾਨਾ ਹੋਇਆ
ਅੰਮ੍ਰਿਤਸਰ : ਪਾਕਿਸਤਾਨ ਸਥਿਤ ਸ੍ਰੀ ਪੰਜਾ ਸਾਹਿਬ ਗੁਰਦੁਆਰਾ ਦਾ ਸ਼ਤਾਬਦੀ ਸਮਾਗਮ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪੱਧਰ 'ਤੇ ਤਿਆਰੀਆਂ 'ਚ ਜੁਟ ਗਈ ਹੈ। ਇਸੇ ਲੜੀ 'ਚ ਪਾਕਿਸਤਾਨ ਸਥਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਕਫ਼ ਬੋਰਡ ਦੇ ਨਾਲ ਵਿਚਾਰ-ਵਟਾਂਦਰਾ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਜ ਮੈਂਬਰੀ ਵਫ਼ਦ ਮੰਡਲ ਅਟਾਰੀ ਬਾਰਡਰ ਰਸਤੇ ਪਾਕਿਸਤਾਨ ਰਵਾਨਾ ਹੋਇਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ 'ਚ ਐੱਸਜੀਸੀਪੀ ਮੈਂਬਰ ਭਾਈ....
ਮਿਆਂਮਾਰ 'ਚ ਨੌਕਰੀ ਦੇ ਫਰਜ਼ੀ ਰੈਕੇਟ 'ਚ ਫਸੇ ਕਰੀਬ 45 ਭਾਰਤੀਆਂ ਨੂੰ ਬਚਾਇਆ
ਨਵੀਂ ਦਿੱਲੀ : ਮਿਆਂਮਾਰ 'ਚ ਨੌਕਰੀ ਦੇ ਫਰਜ਼ੀ ਰੈਕੇਟ 'ਚ ਫਸੇ ਕਰੀਬ 45 ਭਾਰਤੀਆਂ ਨੂੰ ਬਚਾਇਆ ਗਿਆ ਹੈ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵਿੱਟਰ 'ਤੇ ਦਿੱਤੀ। ਅਰਿੰਦਮ ਨੇ ਟਵਿੱਟਰ 'ਤੇ ਮਿਆਂਮਾਰ ਅਤੇ ਥਾਈਲੈਂਡ 'ਚ ਭਾਰਤੀ ਦੂਤਘਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ 32 ਭਾਰਤੀਆਂ ਨੂੰ ਬਚਾਉਣ ਤੋਂ ਬਾਅਦ ਅੱਜ 13 ਹੋਰ ਭਾਰਤੀ ਨਾਗਰਿਕਾਂ ਨੂੰ ਬਚਾ ਲਿਆ ਗਿਆ ਹੈ। ਸਾਰੇ ਭਾਰਤੀ ਨਾਗਰਿਕ ਸੁਰੱਖਿਅਤ ਤਾਮਿਲਨਾਡੂ ਪਹੁੰਚ ਗਏ ਹਨ। ਅਰਿੰਦਮ ਨੇ ਇਹ ਵੀ ਕਿਹਾ ਕਿ ਕੁਝ ਹੋਰ....
ਵਿਸ਼ਵ ਮਹਾਮਾਰੀ ਕੋਵਿਡ-19 ਦੇ ਸੰਕਟ ਦੌਰਾਨ ਗ਼ਰੀਬਾਂ ਅਤੇ ਲੋੜਵੰਦਾਂ ਲਈ ਭਾਰਤ ਦੀ ਸਹਾਇਤਾ ਵਿਲੱਖਣ : ਡੇਵਿਡ ਮਾਲਪਾਸ
ਵਾਸ਼ਿੰਗਟਨ, ਪੀਟੀਆਈ : ਵਿਸ਼ਵ ਬੈਂਕ ਦੇ ਚੇਅਰਮੈਨ ਡੇਵਿਡ ਮਾਲਪਾਸ ਨੇ ਕਿਹਾ ਕਿ ਵਿਸ਼ਵ ਮਹਾਮਾਰੀ ਕੋਵਿਡ-19 ਦੇ ਸੰਕਟ ਦੌਰਾਨ ਗ਼ਰੀਬਾਂ ਅਤੇ ਲੋੜਵੰਦਾਂ ਲਈ ਭਾਰਤ ਦੀ ਸਹਾਇਤਾ ਵਿਲੱਖਣ ਹੈ। ਦੂਜੇ ਦੇਸ਼ਾਂ ਨੂੰ ਵੀ ਭਾਰਤ ਵਾਂਗ ਵਿਆਪਕ ਸਬਸਿਡੀਆਂ ਦੇਣ ਦੀ ਬਜਾਏ ਸਿੱਧਾ ਨਕਦੀ ਟ੍ਰਾਂਸਫਰ ਕਰਨਾ ਚਾਹੀਦਾ ਹੈ। ਵਿਸ਼ਵ ਬੈਂਕ ਵੱਲੋਂ ਮਾਲਪਾਸ ਨੇ ਬੁੱਧਵਾਰ ਨੂੰ ਇੱਕ ਖੋਜ 'ਗ਼ਰੀਬੀ ਅਤੇ ਸਾਂਝੀ ਜਾਇਦਾਦ' ਰਿਪੋਰਟ ਜਾਰੀ ਕਰਦਿਆਂ ਕਿਹਾ ਕਿ ਕੋਵਿਡ -19 ਗ਼ਰੀਬੀ ਘਟਾਉਣ ਵਿੱਚ ਵਿਸ਼ਵਵਿਆਪੀ ਤਰੱਕੀ ਦੇ ਯੁੱਗ ਦੇ....
ਗਾਇਕ ਸਿੱਧੂ ਮੂਸੇਵਾਲਾ ਦਾ ਬਰੈਂਪਟਨ ਵਿਚ ਕੰਧ ਚਿੱਤਰ ਬਣਾਇਆ ਜਾਵੇਗਾ
ਕੈਨੇਡਾ : ਸਹਿਰ ਬਰੈਂਪਟਨ ਵਿਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕੰਧ ਚਿੱਤਰ ਬਣਾਇਆ ਜਾਵੇਗਾ। ਇਸ ਸਬੰਧੀ ਮਤਾ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਬਰੈਂਪਟਨ ਸਿਟੀ ਕੌਂਸਲ ਦੀ ਟੀਮ ਵਿਚ ਪੇਸ਼ ਕੀਤਾ ਜਿਸਨੂੰ ਪ੍ਰਵਾਨ ਕਰ ਲਿਆ ਗਿਆ। ਬਰੈਂਪਟਨ ਸਿਟੀ ਕੌਂਸਲ ਨੇ 12 ਫੁੱਟ ਗੁਣਾ 8 ਫੁੱਟ ਦਾ ਕੰਧ ਚਿੱਤਰ ਸ਼ੇਰੀਡਨ ਕਾਲਜ ਦੇ ਨੇੜੇ ਸ਼ੂਸਨ ਫੈਨਲ ਸਪੋਰਟਸ ਕੰਪਲੈਕਸ ਦੀ ਬਾਹਰੀ ਕੰਧ ’ਤੇ ਬਣਾਉਣ ਲਈ ਪ੍ਰਵਾਨਗੀ ਦਿੱਤੀ ਹੈ ਤੇ ਪਰਿਵਾਰ ਦੀ ਬੇਨਤੀ ਅਨੁਸਾਰ ਇਸਦੇ ਨਾਲ ਇਕ ਰੁੱਖ ਲਾਇਆ....
ਅਮਰੀਕਾ 'ਚ ਇੱਕ ਹੀ ਪਰਿਵਾਰ ਦੇ ਚਾਰ ਜੀਅ ਅਗਵਾ
ਅਮਰੀਕਾ : ਕੈਲੀਫੋਰਨੀਆ ਸ਼ਹਿਰ ਵਿੱਚ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਦੇ ਪਿੰਡ ਹਾਰਸੀ ਨਾਲ ਸਬੰਧ ਰੱਖਣ ਵਾਲੇ ਡਾਕਟਰ ਰਣਧੀਰ ਸਿੰਘ ਦੇ ਦੋ ਪੁੱਤਰ ਅਮਨਦੀਪ ਸਿੰਘ, ਜਸਦੀਪ ਸਿੰਘ ਤੇ ਨੂੰਹ ਜਸਲੀਨ ਕੌਰ ਤੇ ਪੋਤਰੀ ਅਰੂਹੀ ਜੋ ਕਿ ਆਠ ਸਾਲ ਦੀ ਹੈ ਨੂੰ ਉਨ੍ਹਾਂ ਦੇ ਦਫਤਰ ਤੋਂ ਕਿਸੀ ਅਗਿਆਤ ਵਿਅਕਤੀ ਵਲੋਂ ਅਗਵਾਹ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਇਕ ਵਿਅਕਤੀ ਜੋ ਕਿ ਨਾਕਾਪ ਪੋਸ਼ ਸੀ ਤੇ ਭਿਖਾਰੀ ਬਣ ਕੇ ਊਨਾ ਦੇ ਦਫਤਰ ਵਿੱਚ ਆਇਆ ਤੇ ਪਿਸਤੌਲ ਦੀ ਨੋਕ ਤੇ ਚਾਰੋ ਲੋਕ ਨੂੰ ਅਗਵਾਹ ਕਰ ਕੇ ਉਹਨਾਂ ਦੀ ਗੱਡੀ....
ਅਫਗਾਨਿਸਤਾਨ ਦੇ ਕਾਬੁਲ 'ਚ ਗੁਰਦੁਆਰਾ ਕਾਰਤੇ-ਪਰਵਾਨ ਇਲਾਕੇ 'ਚ ਬੰਬ ਧਮਾਕਾ
ਅਫਗਾਨਿਸਤਾਨ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਮੰਗਲਵਾਰ (4 ਅਕਤੂਬਰ) ਸਵੇਰੇ ਸਿੱਖ ਗੁਰਦੁਆਰਾ ਕਾਰਤੇ-ਪਰਵਾਨ (ਕਾਰਤੇ-ਏ-ਪਰਵਾਨ) ਇਲਾਕੇ 'ਚ ਬੰਬ ਧਮਾਕਾ ਹੋਣ ਦੀ ਖਬਰ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਜੂਨ ਮਹੀਨੇ ਵਿੱਚ ਵੀ ਗੁਰਦੁਆਰੇ ਵਿੱਚ ਕਈ ਧਮਾਕੇ ਹੋਏ ਸਨ। ਇਸ ਹਮਲੇ 'ਚ ਗਾਰਡ ਸਮੇਤ ਦੋ ਅਫਗਾਨ ਨਾਗਰਿਕ ਮਾਰੇ ਗਏ ਸਨ। ਇੱਥੇ ਰਹਿ ਰਹੇ ਸਿੱਖ ਭਾਈਚਾਰੇ ਦੇ ਨੇਤਾਵਾਂ ਦਾ ਅੰਦਾਜ਼ਾ ਹੈ ਕਿ ਤਾਲਿਬਾਨ ਸ਼ਾਸਿਤ ਦੇਸ਼ ਵਿੱਚ ਹੁਣ ਲਗਭਗ 100 ਸਿੱਖ ਰਹਿ ਗਏ ਹਨ, ਜ਼ਿਆਦਾਤਰ ਪੂਰਬੀ ਸ਼ਹਿਰ....
ਮੇਅਰ ਡੱਗ ਮੈਕੱਲਮ ਵੱਲੋਂ ਸਰੀ ਵਿਚ ਫਰੇਜ਼ਰ ਰਿਵਰ ਦੇ ਕੰਢੇ ਅਸਥਘਾਟ ਬਣਾਉਣ ਦਾ ਵਾਅਦਾ
ਕੈਨੇਡਾ : 15 ਅਕਤੂਬਰ ਨੂੰ ਹੋ ਰਹੀਆਂ ਸਿਟੀ ਕੌਂਸਲ ਦੀਆਂ ਚੋਣਾਂ ਵਿਚ ਪੰਜਾਬੀ ਭਾਈਚਾਰੇ ਦੇ ਦਿਲ ਜਿੱਤਣ ਲਈ ਸਰੀ ਦੇ ਮੇਅਰ ਡੱਗ ਮੈਕੱਲਮ ਨੇ ਸਾਊਥ ਏਸ਼ੀਅਨ ਅਤੇ ਵਿਸ਼ੇਸ਼ ਕਰਕੇ ਪੰਜਾਬੀ ਭਾਈਚਾਰੇ ਦੀ ਪਿਛਲੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਫਰੇਜ਼ਰ ਰਿਵਰ ਦੇ ਕੰਢੇ ਇਕ ਅਸਥਘਾਟ ਬਣਾਉਣ ਦਾ ਵਾਅਦਾ ਕੀਤਾ ਹੈ, ਜਿੱਥੇ ਭਾਰਤੀ ਸੰਸਕ੍ਰਿਤੀ ਅਨੁਸਾਰ ਸਵਰਗ ਸਿਧਾਰ ਜਾਣ ਵਾਲੇ ਵਿਅਕਤੀ ਦੀਆਂ ਅਸਥੀਆਂ ਜਲ-ਪ੍ਰਵਾਹ ਕੀਤੀਆਂ ਜਾ ਸਕਣਗੀਆਂ। ਇਸ ਸਬੰਧੀ ਸਰੀ ਸੇਫ ਕੋਲੀਜ਼ਨ ਵੱਲੋਂ ਜਾਰੀ....
ਆਸਟਰੇਲੀਆ,ਅਮਰੀਕਾ ਦੇ ਸ਼ਾਇਰਾਂ ਦੇ ਮਾਣ ਵਿਚ ਗ਼ਜ਼ਲ ਮੰਚ ਸਰੀ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ।
ਕੈਨੇਡਾ: ਗ਼ਜ਼ਲ ਮੰਚ ਸਰੀ ਵੱਲੋਂ ਆਸਟਰੇਲੀਆ ਅਤੇ ਅਮਰੀਕਾ ਤੋਂ ਆਏ ਸ਼ਾਇਰਾਂ ਦੇ ਮਾਣ ਵਿਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਮਹਿਮਾਨ ਸ਼ਾਇਰਾਂ ਨੂੰ ਜੀ ਆਖਦਿਆਂ ਮੰਚ ਦੇ ਸ਼ਾਇਰ ਰਾਜਵੰਤ ਰਾਜ ਨੇ ਗ਼ਜ਼ਲ ਮੰਚ ਸਰੀ ਦੀਆਂ ਸਰਗਰਮੀਆਂ ਬਾਰੇ ਕੁਝ ਸ਼ਬਦ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਗ਼ਜ਼ਲ ਮੰਚ ਵੱਲੋਂ ਰਵਾਇਤੀ ਮੀਟਿੰਗਾਂ ਦੀ ਬਜਾਏ ਸਾਲ ਵਿਚ ਇਕ ਵੱਡਾ ਸ਼ਾਇਰਾਨਾ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਵਿਚ ਉੱਘੇ ਸ਼ਾਇਰ ਆਪਣਾ ਕਲਾਮ ਪੇਸ਼ ਕਰਦੇ ਹਨ ਅਤੇ ਇਸ ਵਿਚ ਸ਼ਾਇਰੀ ਨਾਲ ਲਗਾਓ ਰੱਖਣ ਵਾਲੇ ਸਰੋਤੇ, ਪਾਠਕ ਵੀ ਵੱਡੀ....
ਅਸੀਂ ਉਂਕਾਰ ਦੇ ਬੱਚੇ, ਅਸੀਂ ਊੜੇ ਦੇ ਜਾਏ ਹਾਂ, ਅਸੀਂ ਪੈਂਤੀ ਦਾ ਛੱਟਾ ਦੇਣ, ਇਸ ਧਰਤੀ 'ਤੇ ਆਏ ਹਾਂ : ਪਲਾਹੀ
ਕੈਨੇਡਾ : ਪੰਜਾਬ ਭਵਨ ਸਰੀ ਕੈਨੇਡਾ ਦੇ ਸੱਦੇ ਉਤੇ, ਸੁੱਖੀ ਬਾਠ ਦੀ ਅਗਵਾਈ ਵਿੱਚ ਦੋ ਦਿਨਾਂ ਸਲਾਨਾ ਸੰਮੇਲਨ-4 ਪਹਿਲੀ ਅਤੇ ਦੋ ਅਕਤੂਬਰ 2022 ਨੂੰ ਆਯੋਜਿਤ ਕੀਤਾ ਗਿਆ, ਜਿਸਦੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਡਾ: ਸਾਧੂ ਸਿੰਘ, ਸੁੱਖੀ ਬਾਠ, ਡਾ: ਸਤੀਸ਼ ਵਰਮਾ, ਡਾ: ਸਾਹਿਬ ਸਿੰਘ ਅਤੇ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਕੀਤੀ। ਸਮਾਗਮ 'ਚ ਉਦਘਾਟਨੀ ਸ਼ਬਦ ਬੋਲਦਿਆਂ ਡਾ: ਸਤੀਸ਼ ਵਰਮਾ ਨੇ ਪੰਜਾਬ ਭਵਨ ਦੇ ਉਦਮ ਨਾਲ ਕਰਵਾਏ ਜਾ ਰਹੇ ਪ੍ਰਵਹਿ ਸੰਚਾਰ ਦੀ ਗੱਲ ਕੀਤੀ। ਡਾ: ਸਾਧੂ ਸਿੰਘ ਨੇ ਆਰੰਭਕ....
ਹੋਣਹਾਰ ਵਿਦਿਆਰਥੀਆਂ ਨੂੰ ਬਸੰਤ ਮੋਟਰਜ਼ ਵੱਲੋਂ ਸਕਾਲਰਸ਼ਿਪ ਪ੍ਰਦਾਨ
ਕੈਨੇਡਾ: ਬਸੰਤ ਮੋਟਰਜ਼ ਵੱਲੋਂ ਆਪਣੀ 31ਵੀਂ ਵਰ੍ਹੇਗੰਢ ਮੌਕੇ ਹੋਣਹਾਰ ਸਕੂਲੀ ਵਿਦਿਆਰਥੀਆਂ ਨੂੰ 31,000 ਡਾਲਰ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ। ਬਸੰਤ ਮੋਟਰਜ਼ ਦੇ ਵਿਹੜੇ ਵਿਚ ਕਰਵਾਏ ਗਏ ਇਕ ਸਮਾਗਮ ਦੌਰਾਨ ਬਸੰਤ ਮੋਟਰਜ਼ ਦੇ ਪ੍ਰੈਜੀਡੈਂਟ ਬਲਦੇਵ ਸਿੰਘ ਬਾਠ ਨੇ ਆਏ ਮਹਿਮਾਨਾਂ ਅਤੇ ਉਚੇਰੀ ਵਿਦਿਆ ਲਈ ਵਜ਼ੀਫੇ ਪ੍ਰਾਪਤ ਕਰਨ ਵਾਲੇ ਬੱਚਿਆਂ ਦਾ ਸਵਾਗਤ ਕੀਤਾ। ਉਨ੍ਹਾਂ ਸਮਾਜ ਸੇਵਾ ਲਈ ਆਰੰਭੇ ਗਏ ਇਸ ਕਾਰਜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਹੋਣਹਾਰ ਬੱਚਿਆਂ ਦੀ ਚੋਣ ਵਿਦਿਅਕ ਮਾਹਿਰਾਂ ਦੀ....
ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਦੇ ਪ੍ਰਬੰਧਕਾਂ ਨੇ ਗੁਰੂ ਨਾਨਕ ਫੂਡ ਬੈਂਕ ਲਈ ਦਾਨ ਰਾਸ਼ੀ ਦਿੱਤੀ
ਕੈਨੇਡਾ : ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ ਗੁਰਦੁਆਰਾ ਨਾਨਕ ਨਿਵਾਸ, ਨੰਬਰ ਪੰਜ ਰੋਡ ਰਿਚਮੰਡ ਵੱਲੋਂ ਗੁਰੂ ਨਾਨਕ ਫੂਡ ਬੈਂਕ ਸਰੀ ਦੇ ਮਹਾਨ ਸੇਵਾ ਕਾਰਜ ਲਈ ਵੱਡੀ ਮਾਲੀ ਮਦਦ ਦਿੱਤੀ ਗਈ ਹੈ। ਗੁਰਦੁਆਰਾ ਕਮੇਟੀ ਦੇ ਚੇਅਰਪਰਸਨ ਬੀਬੀ ਕਸ਼ਮੀਰ ਕੌਰ ਜੌਹਲ, ਜਨਰਲ ਸਕੱਤਰ ਬਲਵੰਤ ਸਿੰਘ ਸੰਘੇੜਾ, ਪਰਮ ਬੈਂਸ,ਕਮਲ ਖਹਿਰਾ, ਸਤਵੰਤ ਕੌਰ ਜਰਮਾਨਾ ਅਤੇ ਨਿਰਮਲ ਕੌਰ ਸਿੱਧੂ ਵੱਲੋਂ ਗੁਰੂ ਨਾਨਕ ਫੂੜ ਬੈਂਕ ਦੇ ਮੁੱਖ ਸੇਵਾਦਾਰ ਜਤਿੰਦਰ ਜੇ ਮਿਨਹਾਸ ਨੂੰ ਦਾਨ ਰਾਸ਼ੀ ਦਾ ਚੈੱਕ ਸੌਂਪਿਆ। ਇਸ ਮੌਕੇ ਬੋਲਦਿਆਂ ਬਲਵੰਤ....
ਕੈਨੇਡਾ 'ਚ ਭਗਵਤ ਗੀਤਾ ਪਾਰਕ 'ਚ ਭੰਨਤੋੜ, ਮੇਅਰ ਪੈਟ੍ਰਿਕ ਬ੍ਰਾਊਨ ਨੇ ਘਟਨਾਵਾਂ ਦੀ ਨਿੰਦਾ ਕੀਤੀ
ਕੈਨੇਡਾ : ਕੈਨੇਡਾ 'ਚ ਭਗਵਤ ਗੀਤਾ ਪਾਰਕ 'ਚ ਭੰਨਤੋੜ ਦੀ ਘਟਨਾ ਹੋਈ ਤੇ ਸਥਾਨਕ ਅਧਿਕਾਰੀਆਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਉੱਥੇ ਹੀ ਮੇਅਰ ਨੇ ਵੀ ਘਟਨਾ ਦਾ ਜ਼ਿਕਰ ਕੀਤਾ ਹੈ ਤੇ ਟਵਿੱਟਰ 'ਤੇ ਇਸ ਦੀ ਪੁਸ਼ਟੀ ਕੀਤੀ ਹੈ। ਮੇਅਰ ਅਨੁਸਾਰ ਹਾਲ ਹੀ 'ਚ ਖੋਲ੍ਹੇ ਗਏ ਭਗਵਤ ਗੀਤਾ ਪਾਰਕ 'ਚ ਤੋੜਭੰਨ ਦੀ ਘਟਨਾ ਹੋਈ ਹੈ। ਕੁਝ ਦਿਨ ਪਹਿਲਾਂ ਹੀ ਭਾਰਤ ਵਿਰੋਧੀ ਕੁਝ ਤੱਤਾਂ ਨੇ ਟੋਰਾਂਟੋ ਦੇ ਸਵਾਮੀ ਨਾਰਾਇਣ ਮੰਦਰ 'ਚ ਵੀ ਭੰਨਤੋੜ ਕੀਤੀ ਸੀ। ਇਸ ਦੇ ਪਿੱਛੇ ਦਲੀਲ ਦਿੱਤੀ ਜਾ ਰਹੀ ਹੈ ਕਿ ਇਹ ਲੋਕ ਮੋਦੀ ਸਰਕਾਰ....