ਅੰਤਰ-ਰਾਸ਼ਟਰੀ

'ਆਰਡਰ ਆਫ ਕੈਨੇਡਾ' 'ਚ ਭਾਰਤੀ ਮੂਲ ਦੀਆਂ 3 ਸ਼ਖ਼ਸੀਅਤਾਂ ਸ਼ਾਮਿਲ
ਕੈਨੇਡਾ ਦੀ ਗਵਰਨਰ ਜਨਰਲ ਮੈਰੀ ਸਾਈਮਨ ਵਲੋਂ ਦੇਸ਼ ਦੇ ਸਰਵੋਤਮ ਸਨਮਾਨ 'ਆਰਡਰ ਆਫ ਕੈਨੇਡਾ' ਪ੍ਰਦਾਨ ਕਰਨ ਲਈ ਬੀਤੇ ਕੱਲ੍ਹ• ਨਵੀਂ ਸੂਚੀ ਜਾਰੀ ਕੀਤੀ ਗਈ, ਜਿਸ ਵਿਚ 135 ਵਿਅਕਤੀਆਂ ਦੇ ਨਾਂਅ ਹਨ ਅਤੇ ਉਨ੍ਹਾਂ ਵਿਚ 3 ਭਾਰਤੀ ਮੂਲ ਦੀਆਂ ਸ਼ਖ਼ਸੀਅਤਾਂ, ਕੈਲਗਰੀ ਤੋਂ ਨਵਜੀਤ ਸਿੰਘ ਢਿੱਲੋਂ, ਮਿਸੀਸਾਗਾ ਤੋਂ ਡਾ. ਵਾਈਕੁੰਤਮ ਅਈਅਰ ਲਕਸ਼ਮਨਨ, ਅਤੇ ਓਟਾਵਾ ਇਲਾਕੇ ਤੋਂ ਡਾ. ਪ੍ਰਦੀਪ ਮਰਚੈਂਟ ਸ਼ਾਮਿਲ ਹਨ | ਡਾ. ਪ੍ਰਦੀਪ ਮੁੰਬਈ ਤੋਂ ਐਮ.ਬੀ.ਬੀ.ਐਸ. ਦੀ ਡਿਗਰੀ ਪਾਸ ਕਰਕੇ 1984 ਵਿਚ ਕੈਨੇਡਾ ਗਏ ਸਨ ਜਿੱਥੇ....
ਜਸਰਾਜ ਸਿੰਘ ਹੱਲਣ ਨੂੰ ਦੂਜੀ ਵਾਰ ਸ਼ੈਡੋ ਮੰਤਰੀ ਬਣਾਇਆ
ਪੂਰਨ ਗੁਰਸਿੱਖ ਅੰਮਿ੍ਤਧਾਰੀ ਜਸਰਾਜ ਸਿੰਘ ਹੱਲਣ ਸੰਸਦ ਮੈਂਬਰ ਕੈਲਗਰੀ ਫਾਰੈਸਟ ਲਾਅਨ ਨੂੰ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰਿਨ ਓ. ਟੂਲ ਵਲੋਂ ਦੂਜੀ ਵਾਰ ਇਮੀਗ੍ਰੇਸ਼ਨ, ਰਿਫਿਊਜ਼ੀ ਅਤੇ ਸਿਟੀਜ਼ਨਸ਼ਿਪ ਸ਼ੈਡੋ ਮੰਤਰੀ ਬਣਾਇਆ ਗਿਆ ਹੈ | ਉਨ੍ਹਾਂ ਦੀ ਇਸ ਨਿਯੁਕਤੀ 'ਤੇ ਪੰਜਾਬੀ ਭਾਈਚਾਰੇ ਵਲੋਂ ਬੜਾ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ | ਇਸ ਸਮੇਂ ਜਸਰਾਜ ਸਿੰਘ ਹੱਲਣ ਨੇ ਕਿਹਾ ਕਿ ਉਹ ਭਾਈਚਾਰੇ ਨੂੰ ਆ ਰਹੀਆ ਮੁਸ਼ਕਲਾਂ ਤੋਂ ਜਾਣੂੰ ਹਨ | ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਗੇ | ਇਥੇ ਗੱਲ....
ਕੈਨੇਡਾ 'ਚ ਦਸਤਾਰ ਨਾਲ ਜਾਨ ਬਚਾਉਣ ਵਾਲੇੇ 5 ਪੰਜਾਬੀਆਂ ਨੂੰ ਬਹਾਦਰੀ ਸਨਮਾਨ
ਰਾਇਲ ਕੈਨੇਡੀਅਨ ਪੁਲਿਸ ਨੇ ਸਰੀ ਨਿਵਾਸੀ 5 ਪੰਜਾਬੀ ਨੌਜਵਾਨਾਂ ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਅਰਵਿੰਦਰਜੀਤ ਸਿੰਘ, ਕੁਲਜਿੰਦਰ ਸਿੰਘ ਤੇ ਅਜੇ ਕੁਮਾਰ ਦਾ ਕਮਿਊਨਿਟੀ ਲੀਡਰਜ਼ ਐਵਾਰਡ ਨਾਲ ਸਨਮਾਨ ਕੀਤਾ ਹੈ | ਇਹ ਸਨਮਾਨ ਉਨ੍ਹਾਂ ਨੂੰ 20 ਸਾਲ ਦੇ 2 ਨੌਜਵਾਨਾਂ ਦੀ ਜਾਨ ਬਚਾਉਣ ਬਦਲੇ ਦਿੱਤਾ ਹੈ | ਇਨ੍ਹਾਂ ਪੰਜਾਂ ਨੌਜਵਾਨਾਂ ਨੂੰ ਕੈਨੇਡਾ ਪੁਲਿਸ ਦੇ ਵਿਸ਼ੇਸ਼ ਸਰਟੀਫ਼ਿਕੇਟ ਤੇ ਯੂਨੀਕ ਟੋਕਨ ਨਾਲ ਸਨਮਾਨਿਤ ਕੀਤਾ ਗਿਆ ਹੈ | ਘਟਨਾ ਬੀਤੀ 11 ਅਕਤੂਬਰ ਦੀ ਹੈ, ਜਦੋਂ ਮੈਪਲ ਰਿੱਜ ਦੇ ਗੋਲਡਨ ਈਅਰਜ਼....
ਨਿਊਯਾਰਕ 'ਚ ਕੁਦਰਤ ਦੀ ਕਰੋਪੀ
ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ 'ਚ ਈਡਾ ਤੂਫਾਨ ਦੀ ਵਜਾ ਨਾਲ ਮੋਹਲੇਧਾਰ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਨਿਊਯਾਰਕ ਸ਼ਹਿਰ 'ਚ ਮੀਹ ਤੇ ਹੜ੍ਹਾਂ ਦੀ ਲਪੇਟ 'ਚ ਆਉਣ ਨਾਲ ਕਰੀਬ 41 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਕਈ ਲੋਕ ਆਪਣੀਆਂ ਬੇਸਮੈਂਟਾਂ 'ਚ ਹੀ ਮਾਰੇ ਗਏ। ਰਿਕਾਰਡ ਬਾਰਸ਼ ਦੇ ਹੁੰਦਿਆਂ ਨਿਊਯਾਰਕ ਸ਼ਹਿਰ 'ਚ ਭਾਰੀ ਹੜ੍ਹਾਂ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਹਾਲਾਤ ਇਹ ਹਨ ਕਿ ਗਲੀਆਂ ਤੇ ਸੜਕਾਂ ਨਹਿਰਾਂ ਦਾ ਰੂਪ ਧਾਰ ਗਈਆਂ ਹਨ। ਮੌਸਮ 'ਚ ਆਈ ਤਬਦੀਲੀ ਮਗਰੋਂ LaGuardia and JFK....
ਗੁਰੂ ਗ੍ਰੰਥ ਸਾਹਿਬ ਜੀ ਨਾਲ ਲੈ ਕੇ ਭਾਰਤ ਪਰਤਣ ਲਈ ਕਾਬੁਲ ਅਵਾਈ ਅੱਡੇ 'ਤੇ ਖੜ੍ਹੇ ਅਫ਼ਗ਼ਾਨ ਸਿੱਖ
46 ਅਫਗਾਨ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਮੈਂਬਰ ਜਲਦੀ ਹੀ ਅਫਗਾਨਿਸਤਾਨ ਤੋਂ ਵਾਪਸ ਆਉਣਗੇ। ਸਿੱਖ ਭਾਈਚਾਰੇ ਦੇ ਮੈਂਬਰ ਤਿੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਰਤ ਰਹੇ ਹਨ। ਯਾਤਰੀ ਕਾਬੁਲ ਹਵਾਈ ਅੱਡੇ ਦੇ ਅੰਦਰ ਸੁਰੱਖਿਅਤ ਪਹੁੰਚੇ ਹਨ। ਭਾਰਤ ਏਅਰ ਫੋਰਸ ਦੇ ਜਹਾਜ਼ ਰਾਹੀਂ ਵਾਪਸ ਆਉਣਗੇ। ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਰਾਹੀਂ ਕੁਝ ਭਾਰਤੀ ਨਾਗਰਿਕਾਂ ਦੇ ਨਾਲ 46 ਅਫਗਾਨ ਹਿੰਦੂਆਂ ਅਤੇ ਸਿੱਖਾਂ ਨੂੰ ਕੱਢਿਆ ਜਾ ਰਿਹਾ....
ਕੈਨੇਡਾ ਵੱਲੋਂ ਹਵਾਈ ਉਡਾਣਾਂ 'ਤੇ ਪਾਬੰਦੀ ਤੋਂ ਭਾਰਤ ਔਖਾ, ਲੱਖਾ ਨਾਗਰਿਕ ਤੇ ਵਿਦਿਆਰਥੀ ਫਸੇ
ਭਾਰਤ ਨੇ ਕੈਨੇਡੀਅਨ ਸਰਕਾਰ ਨੂੰ ਚਿੱਠੀ ਲਿਖ ਕੇ ਸਿੱਧੀਆਂ ਵਪਾਰਕ ਉਡਾਣਾਂ ਦੀ ਨਿਰੰਤਰ ਪਾਬੰਦੀ 'ਤੇ ਆਪਣੀ "ਨਿਰਾਸ਼ਾ" ਜ਼ਾਹਰ ਕੀਤੀ ਹੈ। ਅਸਲ ਵਿੱਚ ਇਹ ਪਾਬੰਦੀ 22 ਅਪ੍ਰੈਲ ਨੂੰ ਲਗਾਈ ਗਈ ਸੀ ਤੇ 21 ਅਗਸਤ ਨੂੰ ਖ਼ਤਮ ਹੋਣ ਵਾਲੀ ਸੀ, ਪਰ 9 ਅਗਸਤ ਨੂੰ ਟਰਾਂਸਪੋਰਟ ਕੈਨੇਡਾ ਨੇ ਐਲਾਨ ਕੀਤਾ ਕਿ ਪਾਬੰਦੀਆਂ ਨੂੰ ਅੱਗੇ ਵਧਾ ਕੇ 21 ਸਤੰਬਰ ਤੱਕ ਕਰ ਦਿੱਤਾ ਗਿਆ ਹੈ। ਇਸ ਦਾ ਕਾਰਨ ਭਾਰਤ ‘ਚ ਕੋਰੋਨਾ ਦੇ ਡੈਲਟਾ ਵੈਰੀਅੰਟ ਦਾ ਪ੍ਰਸਾਰ ਹੈ। ਕੂਟਨੀਤਕ ਸੰਚਾਰਾਂ ਵੱਲੋਂ ਗਲੋਬਲ ਅਫੇਅਰਜ਼ ਕੈਨੇਡਾ ਨੂੰ ਭਾਰਤ....
ਕਾਬੁਲ 'ਚ ਹਾਹਾਕਾਰ ਦਰਮਿਆਨ ਅਟਕਿਆ ਭਾਰਤ ਦਾ ਨਿਕਾਸੀ ਮਿਸ਼ਨ, ਵਿਸ਼ੇਸ਼ ਉਡਾਣ ਦੀ ਉਡੀਕ ਅੱਜ ਪੂਰੀ ਹੋਣ ਦੀ ਉਮੀਦ
ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ 'ਤੇ ਤਾਲਿਬਾਨ ਦੇ ਕੰਟਰੋਲ ਮਗਰੋਂ ਹਫੜਾ-ਦਫੜੀ ਦਾ ਮਾਹੌਲ ਹੈ। ਇਸ ਦੇ ਨਾਲ ਹੀ ਅਫਗਾਨਿਸਤਾਨ ਦੀ ਧਰਤੀ 'ਤੇ ਫਸੇ ਭਾਰਤੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਨੂੰ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਫਗਾਨਿਸਤਾਨ ਨੂੰ ਭੇਜਿਆ ਗਿਆ ਭਾਰਤੀ ਹਵਾਈ ਫੌਜ ਦਾ ਜਹਾਜ਼ ਸ਼ੁੱਕਰਵਾਰ ਦੇਰ ਰਾਤ ਵੀ ਕਾਬੁਲ ਤੋਂ ਬਾਹਰ ਆ ਰਹੀ ਭੀੜ, ਵੱਖ-ਵੱਖ ਦੇਸ਼ਾਂ ਦੀਆਂ ਫੌਜੀ ਉਡਾਣਾਂ ਦੀ ਸ਼ੈਡਿਊਲਿੰਗ ਦੀ ਸਮੱਸਿਆ ਕਾਰਨ ਉਡਾਣ ਨਹੀਂ ਭਰ ਸਕਿਆ। ਅਜਿਹੇ ਸੰਕੇਤ ਹਨ ਕਿ ਭਾਰਤੀ....
ਸਾਊਦੀ ਅਰਬ ਦੇ ਇਤਿਹਾਸ ਵਿਚ ਪਹਿਲੀ ਵਾਰ ਮੱਕਾ ਮਸਜਿਦ 'ਚ ਦਿਖਾਈ ਦਿੱਤੀ ਮਹਿਲਾ ਸੁਰੱਖਿਆ ਕਰਮਚਾਰੀ
ਸਾਊਦੀ ਅਰਬ , ਜੋ ਔਰਤਾਂ ਦੇ ਮਾਮਲੇ ਵਿਚ ਆਪਣੇ ਅਕਸ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ , ਨੇ ਈਦ ਦੇ ਦਿਨ ਅਜਿਹਾ ਫੈਸਲਾ ਲਿਆ ਜੋ ਅੱਜ ਤੋਂ ਪਹਿਲਾਂ ਕਿਸੇ ਨੇ ਵੀ ਸੋਚਿਆ ਵੀ ਨਹੀਂ ਸੀ। ਦੱਸ ਦੇਈਏ ਕਿ ਸਾਊਦੀ ਅਰਬ ਦੇ ਇਤਿਹਾਸ ਵਿਚ ਪਹਿਲੀ ਵਾਰ ਪਵਿੱਤਰ ਮੱਕਾ ਮਸਜਿਦ ਵਿਚ ਈਦ ਦੀ ਨਮਾਜ਼ ਦੌਰਾਨ ਇਕ ਮਹਿਲਾ ਸੁਰੱਖਿਆ ਗਾਰਡ ਨੂੰ ਤਾਇਨਾਤ ਕੀਤਾ ਗਿਆ। ਇਸ ਸਾਲ ਹਜ਼ਾਰਾਂ ਲੋਕ ਹੱਜ ਲਈ ਆਏ ਹਨ। ਇਥੇ ਆਉਣ ' ਤੇ ਇਕ ਮਹਿਲਾ ਨੂੰ ਸੁਰੱਖਿਆ ਕਰਮਚਾਰੀ ਦੀ ਵਰਦੀ ਵਿਚ ਤਾਇਨਾਤ ਵੇਖਣਾ ਸਭ ਲਈ....
ਕੈਨੇਡਾ 'ਚ ਸਿੱਖ ਮੋਟਰਸਾਈਕਲ ਸਵਾਰ ਕਰਨਗੇ 13 ਹਜ਼ਾਰ ਕਿੱਲੋਮੀਟਰ ਯਾਤਰਾ
ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਲਜੈਂਡਰੀ ਸਿੱਖ ਰਾਈਡਰਜ਼ ਮੋਟਰਸਾਈਕਲ ਕਲੱਬ ਦੇ ਮੈਂਬਰਾਂ ਵਲੋਂ ਐੱਜ ਕੈਨੇਡਾ ਯਾਤਰਾ ਸ਼ੁਰੂ ਕੀਤੀ ਗਈ | ਤਕਰੀਬਨ 13 ਹਜ਼ਾਰ ਕਿਲੋਮੀਟਰ ਲੰਬੀ ਇਹ ਮੋਟਰਸਾਈਕਲ ਯਾਤਰਾ ਅੱਜ ਬਿ੍ਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਦੀ ਜ਼ੀਰੋ ਲਾਈਨ ਤੋਂ ਅਰਦਾਸ ਕਰਨ ਉਪਰੰਤ ਸ਼ੁਰੂ ਹੋਈ | 21 ਦਿਨ ਦੀ ਇਹ ਯਾਤਰਾ ਮੌਂਟਰੀਅਲ ਹੁੰਦੀ ਹੋਈ ਪਿ੍ੰਸ ਐਡਵਰਡ ਆਈਲੈਂਡ ਪਹੁੰਚ ਕੇ ਵਾਪਸੀ ਉਪਰੰਤ ਸਰੀ ਪਹੁੰਚ ਕੇ ਸੰਪੰਨ ਹੋਵੇਗੀ | ਲਜੈਂਡਰ ਸਿੱਖ ਰਾਈਡਰਜ਼ ਦੇ ਪ੍ਰਮੁੱਖ ਮਲਕੀਤ....
ਪੰਜਾਬ ਦੀ ਧੀ ਮਨਦੀਪ ਕੌਰ ਨਿਊਜ਼ੀਲੈਂਡ ਵਿੱਚ ਬਣੀ ਪਹਿਲੀ ਭਾਰਤੀ ਮਹਿਲਾ ਪੁਲਿਸ ਕਮਿਸ਼ਨਰ
ਪੰਜਾਬ ਦੀ ਧੀ ਮਨਦੀਪ ਕੌਰ ਨਿਊਜ਼ੀਲੈਂਡ ਵਿੱਚ Wellington ਸ਼ਹਿਰ ਦੀ ਪੁਲਿਸ ਕਮਿਸ਼ਨਰ ( Senior Sergeant) ਬਣਨ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਕੇ ਪੰਜਾਬ ਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ । ਦਰਅਸਲ ਮਨਦੀਪ ਨੇ ਜਿੰਦਗੀ ਵਿੱਚ ਬਹੁਤ ਜ਼ਿਆਦਾ ਸੰਘਰਸ਼ ਕੀਤਾ ਹੈ . ਨਿਊਜ਼ੀਲੈਂਡ ਵਿੱਚ ਪਹਿਲਾਂ ਇੱਕ ਸੇਲਜ਼ਮੈਨ ਦੇ ਤੌਰ ਤੇ ਘਰ ਘਰ ਜਾ ਕੇ ਸਾਮਾਨ ਵੇਚਿਆ, ਟੈਕਸੀ ਚਲਾਈ ਤੇ ਫਿਰ ਨਿਊਜ਼ੀਲੈਂਡ ਪੁਲਿਸ ਵਿੱਚ ਆਮ ਸਿਪਾਹੀ ਦੇ ਤੌਰ ਤੇ ਭਰਤੀ ਹੋ ਕੇ ਆਪਣੀ ਮਿਹਨਤ ਤੇ ਇਮਾਨਦਾਰੀ ਨਾਲ ਡਿਊਟੀ ਨਿਭਾ ਕੇ ਨਿਊਜ਼ੀਲੈਂਡ....
ਅਮਰੀਕਾ ਦੀ ਬਲਿਊ-ਓਰੀਜਨ ਕੰਪਨੀ ਨੂੰ ਮਿਲੀ ਲਾਇਸੈਂਸ ਦੀ ਮਨਜ਼ੂਰੀ
ਅਮਰੀਕਾ ਦੇ ਹਵਾਬਾਜ਼ੀ ਪ੍ਰਸ਼ਾਸਨ (ਐਫ. ਏ. ਏ.) ਨੇ ਦੱਸਿਆ ਕਿ ਉਨ੍ਹਾਂ ਨੇ ਮਨੁੱਖ ਨੂੰ ਪੁਲਾੜ 'ਚ ਲੈ ਕੇ ਜਾਣ ਲਈ ਬਲਿਊ-ਓਰੀਜਨ ਕੰਪਨੀ ਨੂੰ ਲਾਇਸੈਂਸ ਦੀ ਮਨਜ਼ੂਰੀ ਦੇ ਦਿੱਤੀ ਹੈ | ਹੁਣ ਇਹ ਕੰਪਨੀ ਪੁਲਾੜ 'ਚ ਜਾਣ ਦੇ ਸ਼ੌਕੀਨਾਂ ਦਾ ਸੁਪਨਾ ਪੂਰਾ ਕਰੇਗੀ | ਜ਼ਿਕਰਯੋਗ ਹੈ ਕਿ ਬਲਿਊ-ਓਰੀਜਨ ਦੀ ਪਹਿਲੀ ਉਡਾਨ 'ਚ ਐਮਾਜ਼ਾਨ ਦੇ ਸਾਬਕਾ ਮੁੱਖ ਕਾਰਜਕਾਰੀ ਜ਼ੈੱਫ਼ ਬੇਜ਼ੋਸ 20 ਜੁਲਾਈ ਨੂੰ ਪੁਲਾੜ ਦੀ ਯਾਤਰਾ ਕਰਨਗੇ | (ਐਫ. ਏ. ਏ.) ਏਜੰਸੀ ਨੇ ਪੁਸ਼ਟੀ ਕੀਤੀ ਕਿ ਬਲਿਊ-ਓਰੀਜਨ ਮਨੁੱਖਾਂ ਨੂੰ ਪੁਲਾੜ 'ਚ....
ਹੈਮਿਲਟਨ ਏਅਰਪੋਰਟ ਉੱਪਰ ਪੰਜਾਬੀ ਨੌਜੁਆਨ ਉੱਤੇ ਹੋਇਆ ਨਸਲੀ ਹਮਲਾ ।
ਆਕਲੈਂਡ ਦੇ ਹੈਮਿਲਟਨ ਏਅਰਪੋਰਟ ਉੱਤੇ ਲੰਘੇ ਮੰਗਲਵਾਰ ਪੰਜਾਬੀ ਨੌਜੁਆਨ ਟੈਕਸੀ ਡਰਾਈਵਰ ਸੁਖਜੀਤ ਸਿੰਘ ਰੱਤੂ (29) ਉੱਤੇ ਨਸਲੀ ਹਮਲਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਿਕਰਯੋਗ ਹੈ ਕਿ ਜਦੋਂ ਉਹ ਏਅਰਪੋਰਟ ਦੇ ਬਾਹਰ ਆਪਣੀ ਟੈਕਸੀ ਵਿੱਚ ਬੈਠਾ ਗਾਹਕ ਦੀ ਉਡੀਕ ਕਰ ਰਿਹਾ ਸੀ ਤਾਂ ਅਚਾਨਕ ਇੱਕ ਵਿਅਕਤੀ ਨੇ ਉਸਦੇ ਕੋਲ ਆ ਕੇ ਉਸਦੀ ਟੇਕਸੀ ਦੀ ਟਾਕੀ ਖੋਲ੍ਹਕੇ ਉਸਦੇ ਮੂੰਹ ‘ਤੇ ਪੂਰੇ ਜੋਰ ਨਾਲ ਮੁੱਕਾ ਮਾਰਿਆ ਅਤੇ ਉਹ ਉਸਨੂੰ “ਓਹ ਫਕਿੰ ......” ਕਹਿਕੇ ਗੁੱਸੇ ਵਿੱਚ ਚਿਲਾਉਂਦਾ ਹੋਇਆ ਗਾਲ਼ਾਂ ਦੇਣ....
ਨਿਊਜ਼ੀਲੈਂਡ ‘ਚ 55 ਸਾਲਾਂ ਬਾਅਦ ਜੂਨ-ਜੁਲਾਈ ਦੇ ਮਹੀਨੇ ਹੋਈ ਬਰਫ਼ਬਾਰੀ
ਜਿੱਥੇ ਇਕ ਪਾਸੇ ਯੂਰਪੀਅਨ ਅਤੇ ਅਮਰੀਕੀ ਦੇਸ਼ ਰਿਕਾਰਡ ਤੋੜ ਗਰਮੀ ਨਾਲ ਜੂਝ ਰਹੇ ਹਨ। ਉਸੇ ਸਮੇਂ, 5 ਮਿਲੀਅਨ ਦੀ ਆਬਾਦੀ ਵਾਲਾ ਨਿਊਜ਼ੀਲੈਂਡ 55 ਸਾਲਾਂ ਦੀ ਰਿਕਾਰਡ ਸਰਦੀਆਂ ਦਾ ਸਾਹਮਣਾ ਕਰ ਰਿਹਾ ਹੈ। ਨਿਊਜ਼ੀਲੈਂਡ ਦੇ ਕਈ ਰਾਸ਼ਟਰੀ ਰਾਜਮਾਰਗ ਬਰਫ ਦੇ ਤੂਫਾਨ ਕਾਰਨ ਬੰਦ ਹਨ। ਹਰ ਰੋਜ਼ ਬਹੁਤ ਸਾਰੀਆਂ ਉਡਾਣਾਂ ਨੂੰ ਰੱਦ ਕਰਨਾ ਪੈਂਦਾ ਹੈ। ਮੌਸਮ ਵਿਭਾਗ ਅਨੁਸਾਰ ਆਮ ਤੌਰ ‘ਤੇ ਜੁਲਾਈ ਦੇ ਅਖੀਰ ਵਿਚ ਜਾਂ ਅਗਸਤ ਦੇ ਅਰੰਭ ਵਿਚ ਨਿਊਜ਼ੀਲੈਂਡ ਵਿਚ ਬਰਫਬਾਰੀ ਸ਼ੁਰੂ ਹੁੰਦੀ ਹੈ। ਪਰ ਆਰਕਟਿਕ ਧਮਾਕੇ ਦੇ ਕਾਰਨ....
ਕਨੇਡਾ ਦੇ ਬੀਸੀ ਸੂਬੇ ਦੇ ਪਿੰਡ ਉੱਤੇ ਆਇਆ ਕਹਿਰ !
ਪੂਰੀ ਦੁਨੀਆਂ ਦੇ ਸੈਲਾਨੀਆਂ ਦਾ ਹਰਮਨ ਪਿਆਰਾ ਕਨੇਡਾ ਦਾ ਬ੍ਰਿਟਿਸ਼ ਕੋਲੰਬੀਆ ਸੂਬਾ ਲੰਘੇ ਬੀਤੇ ਹਫਤੇ ਅੱਤ ਦੀ ਗਰਮੀ ਅਤੇ ਉੱਚ ਤਾਪਮਾਨ ਕਾਰਨ ਲੱਗੀ ਅੱਗ ਦੇ ਕਹਿਰ ਨੇ ਆਪਣੀ ਲਪੇਟ ਲੈ ਲਿਆ ਹੈ । ਹਰਿਆਲੇ ਪਹਾੜਾਂ ਅਤੇ ਝੀਲਾਂ-ਚਸ਼ਮਿਆਂ ਨਾਲ ਪੂਰੇ ਵਿਸ਼ਵ ਵਿੱਚ ਸੈਲਾਨੀਆਂ ਦੇ ਹਰਮਨ ਪਿਆਰੇ ਜਾਣੇ ਜਾਂਦੇ ਇਸ ਇਲਾਕੇ ਦਾ ਪਿੰਡ ਲਿਟਨ ਪੂਰੇ ਕਨੇਡਾ ਦਾ ਸਭ ਤੋਂ ਗਰਮ ਸ਼ਹਿਰ ਹੋਣ ਕਾਰਨ ਚਰਚਾ ਵਿੱਚ ਰਿਹਾ, ਜਿਸਦਾ ਤਾਪਮਾਨ 49.5 ਡਿਗਰੀ ਸੈਲਸੀਅਸ ਤੱਕ ਰਿਕਾਰਡਤੋੜ ਰਿਹਾ ਜੋ ਕਿ ਕਨੇਡਾ ਦੇ ਇਤਿਹਾਸ ਵਿੱਚ....
Punjab Image
ਹੁਣ ਬਾਹਰਲੇ ਦੇਸ਼ਾਂ ਨੂੰ ਵੀ ਝੱਲਣੀ ਪੈ ਰਹੀ ਹੈ ਗਰਮੀ ਦੀ ਮਾਰ
ਬਰਫੀਲੇ ਤੂਫ਼ਾਨਾਂ ਦੀ ਮਾਰ ਚੱਲਣ ਵਾਲਾ ਕੈਨੇਡਾ ਅੱਜ ਅਤਿ ਦੀ ਗਰਮੀ ਦਾ ਸਾਹਮਣਾ ਕਰ ਰਿਹਾ ਹੈ ਜਿੱਥੇ ਪਾਰਾ 49 ਡਿੱਗਰੀ ਤੱਕ ਪਹੁੰਚ ਗਿਆ ਤੇ ਗਰਮੀ ਨਾਲ 100+ ਮੌਤਾਂ ਹੋ ਚੁਕੀਆਂ | ਖਾਸ ਕਰ ਬ੍ਰਿਟਿਸ਼ ਕੋਲੰਬੀਆ ਜਿੱਥੇ ਬਹੁਤੇ ਲੋਕਾਂ ਦੇ ਘਰਾਂ ਵਿੱਚ AC ਤਾਂ ਛੱਡੋ ਪੱਖੇ ਨਹੀਂ ਉੱਥੇ ਲੋਕ ਅੱਜ ਕੱਲ ਦਿਨ ਵੇਲੇ ਜਾਂ ਤਾਂ ਝੀਲਾ ਕੰਡੇ, ਪਾਰਕਾ ਵਿੱਚ ਜਾਂ ਫੁਹਾਰਿਆ ਦੇ ਨਾਲ ਕੱਟ ਰਹੇ ਹਨ | 10 ਡਾਲਰ ਵਿੱਚ ਵਿਕਣ ਵਾਲਾ ਟੇਬਲ ਪੱਖਾ 300 ਡਾਲਰ ਵਿੱਚ ਵੀ ਨਹੀਂ ਮਿਲ ਰਿਹਾ | ਸਰਕਾਰ ਨੇ ਵਾਰਨਿੰਗ ਜ਼ਾਰੀ....