ਚੀਨ ’ਚ ਕੋਰੋਨਾ ਬੇਕਾਬੂ, ਲੋਕਾਂ ਨੇ ਰਾਸ਼ਟਰਪਤੀ ਜਿਨਪਿੰਡ ਦਾ ਮੰਗਿਆ ਅਸਤੀਫਾ

ਬੀਜਿੰਗ, 23 ਦਸੰਬਰ : ਚੀਨ ‘ਚ ਵਧਦੇ ਕੋਰੋਨਾ ਇਨਫੈਕਸ਼ਨ ਕਾਰਨ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ। ਇੱਥੇ ਵੱਡੀ ਗਿਣਤੀ ਵਿੱਚ ਕੋਰੋਨਾ ਦੇ ਮਰੀਜ਼ ਆ ਰਹੇ ਹਨ, ਜਿਸ ਕਾਰਨ ਪੂਰੇ ਦੇਸ਼ ਦੀ ਸਿਹਤ ਪ੍ਰਣਾਲੀ ਢਹਿ-ਢੇਰੀ ਹੋ ਗਈ ਹੈ। ਦੇਸ਼ ਵਿੱਚ ਦਵਾਈਆਂ ਅਤੇ ਡਾਕਟਰਾਂ ਦੀ ਘਾਟ ਦਾ ਵੀ ਦੇਸ਼ ਵਿਆਪੀ ਸੰਕਟ ਪੈਦਾ ਹੋ ਗਿਆ ਹੈ। ਅਜਿਹੇ ‘ਚ ਸਰਕਾਰ ਨੇ ਦੇਸ਼ ਭਰ ‘ਚ ਮੈਡੀਕਲ ਸਪਲਾਈ ਦਾ ਉਤਪਾਦਨ ਵਧਾਉਣ ਦੀ ਮੰਗ ਕੀਤੀ ਹੈ। ਚੀਨੀ ਲੋਕਾਂ ਵਲੋਂ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਸਤੀਫੇ ਦੀ ਮੰਗ ਕੀਤੀ ਹੈ । ਇਹ ਪਹਿਲੀ ਵਾਰ ਨਹੀਂ ਹੈ ਜਦੋਂ ਜਿਨਪਿੰਗ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਵੀ ਚੀਨ ਦੇ ਲੋਕ ਕਈ ਮੁੱਦਿਆਂ ‘ਤੇ ਸ਼ੀ ਜਿਨਪਿੰਗ ਖਿਲਾਫ ਸੜਕਾਂ ‘ਤੇ ਉਤਰ ਚੁੱਕੇ ਹਨ। ਹੁਣ ਲੋਕ ਸ਼ੀ ਜਿਨਪਿੰਗ ਦੇ ਸਖਤ ਕੋਵਿਡ ਉਪਾਵਾਂ ਦੇ ਵਿਰੋਧ ਵਿੱਚ ਉਸਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਹਾਲਾਤ ਇਹ ਬਣ ਗਏ ਹਨ ਕਿ ਚੀਨ ਵਿੱਚ ਲੋਕ ਬੁਨਿਆਦੀ ਦਵਾਈਆਂ ਅਤੇ ਟੈਸਟ ਕਿੱਟਾਂ ਲਈ ਵੀ ਸੰਘਰਸ਼ ਕਰ ਰਹੇ ਹਨ। ਚੀਨ ਦੇ ਵੱਡੇ ਸ਼ਹਿਰਾਂ ਵਿੱਚ ਫਾਰਮਾਸਿਸਟਾਂ ਨੂੰ ਵੀ ਦਵਾਈਆਂ ਦੀ ਵੱਡੀ ਖਪਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ, ਇੱਥੇ ਹਲਕੇ ਲੱਛਣਾਂ ਵਾਲੇ ਲੋਕਾਂ ਨੂੰ ਘਰ ਰਹਿਣ ਅਤੇ ਆਪਣਾ ਇਲਾਜ ਕਰਨ ਦੀ ਅਪੀਲ ਕੀਤੀ ਗਈ ਹੈ। ਅਜਿਹੇ ‘ਚ ਆਈਬਿਊਪਰੋਫੇਨ ਤੋਂ ਲੈ ਕੇ ਰੈਪਿਡ ਐਂਟੀਜੇਨ ਟੈਸਟ ਕਿੱਟ ਦੀ ਮੰਗ ਵਧ ਗਈ ਹੈ। ਹਸਪਤਾਲ ਸੰਕਰਮਿਤ ਮਰੀਜ਼ਾਂ ਨਾਲ ਭਰੇ ਹੋਏ ਹਨ ਅਤੇ ਦਿਨ ਪ੍ਰਤੀ ਦਿਨ ਨਵੇਂ ਕੇਸ ਵਧ ਰਹੇ ਹਨ। ਇੱਕ ਅੰਕੜੇ ਦੇ ਅਨੁਸਾਰ, ਇਸ ਸਮੇਂ ਚੀਨ ਵਿੱਚ 54 ਲੱਖ ਤੋਂ ਵੱਧ ਕੋਰੋਨਾ ਮਰੀਜ਼ ਹਨ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਜਦੋਂ ਤੋਂ ਚੀਨ ਨੇ ਆਪਣੀ ਜ਼ੀਰੋ ਕੋਵਿਡ ਪਾਲਿਸੀ ਨੂੰ ਵਾਪਸ ਲਿਆ ਹੈ, ਉਦੋਂ ਤੋਂ ਉਸ ਵੱਲੋਂ ਹਸਪਤਾਲ ‘ਚ ਦਾਖਲ ਨਵੇਂ ਮਰੀਜ਼ਾਂ ਦਾ ਕੋਈ ਡਾਟਾ ਨਹੀਂ ਭੇਜਿਆ ਗਿਆ ਹੈ।