news

Jagga Chopra

Articles by this Author

ਜਾਰਜੀਆ ਦੇ ਡਗਲਸ ਵਿਲੇ ਵਿੱਚ ਹੋਈ ਗੋਲੀਬਾਰੀ ਵਿੱਚ ਦੋ ਬੱਚਿਆਂ ਦੀ ਮੌਤ, 6 ਜ਼ਖਮੀ

ਅਟਲਾਂਟਾ, 06 ਮਾਰਚ : ਰਾਜਧਾਨੀ ਅਟਲਾਂਟਾ ਤੋਂ 20 ਮੀਲ ਜਾਰਜੀਆ ਦੇ ਡਗਲਸ ਵਿਲੇ ਵਿੱਚ ਹੋਈ ਗੋਲੀਬਾਰੀ ਵਿੱਚ ਦੋ ਬੱਚਿਆਂ ਦੀ ਮੌਤ, 6 ਹੋਰ ਜ਼ਖਮੀ ਹੋ ਗਏ।। ਘਟਨਾ 'ਚ ਹੋਰ 6 ਦੇ ਜ਼ਖਮੀ ਹੋਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਡਗਲਸ ਵਿਲੇ ਸਥਿਤ ਰਿਹਾਇਸ਼ 'ਤੇ ਹੋਈ ਹਾਊਸ ਪਾਰਟੀ 'ਚ 100 ਤੋਂ ਵੱਧ ਲੋਕ ਸ਼ਾਮਲ ਹੋਏ। ਇਸ ਦੌਰਾਨ ਅਚਾਨਕ ਹੋਈ ਗੋਲੀਬਾਰੀ

ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੇ ਕੈਨੇਡੀਅਨ ਚੋਣਾਂ 'ਚ ਚੀਨੀ ਦਖਲਅੰਦਾਜ਼ੀ ਦੇ ਦੋਸ਼ਾਂ ਨੂੰ ਕੀਤਾ ਖਾਰਜ

ਓਟਾਵਾ, 06 ਮਾਰਚ : ਕੈਨੇਡੀਅਨ ਚੋਣਾਂ 'ਚ ਚੀਨੀ ਦਖਲਅੰਦਾਜ਼ੀ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਕੈਨੇਡਾ ਵਿਚ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੇ ਕਿਹਾ ਕਿ ਇਹ ਕੋਈ ਅਜਿਹਾ ਫੈਸਲਾ ਨਹੀਂ ਹੈ ਜੋ ਉਹ ਹੁਣੇ ਲੈ ਰਹੇ ਹਨ। ਐਨਡੀਪੀ ਆਗੂ ਨੇ ਕੋਰਸ ਐਂਟਰਟੇਨਮੈਂਟ ਰੇਡੀਓ ਨੈਟਵਰਕ ਦੇ "ਦਿ ਰੌਏ ਗ੍ਰੀਨ ਸ਼ੋਅ" ਦੌਰਾਨ ਦੱਸਿਆ ਕਿ ਉਹ ਨਿਊ ਡੈਮੋਕਰੇਟਸ

ਅਮਰੀਕਾ ਦੇ ਮੈਸਾਚਿਉਸੇਟਸ ਸੂਬੇ ਦੀ ਜ਼ਿਲ੍ਹਾ ਅਦਾਲਤ ਦੀ ਪਹਿਲੀ ਭਾਰਤੀ ਮੂਲ ਦੀ ਮਹਿਲਾ ਤੇਜਲ ਮਹਿਤਾ ਨੇ ਜੱਜ ਵਜੋਂ ਚੁੱਕੀ ਸਹੁੰ

ਵਾਸ਼ਿੰਗਟਨ, 06 ਮਾਰਚ : ਅਮਰੀਕਾ ਦੇ ਮੈਸਾਚਿਉਸੇਟਸ ਸੂਬੇ ਦੀ ਜ਼ਿਲ੍ਹਾ ਅਦਾਲਤ ਦੀ ਪਹਿਲੀ ਭਾਰਤੀ ਮੂਲ ਦੀ ਮਹਿਲਾ ਤੇਜਲ ਮਹਿਤਾ ਨੇ ਜੱਜ ਵਜੋਂ ਸਹੁੰ ਚੁੱਕੀ ਹੈ। ਉਹ ਆਇਰ ਜ਼ਿਲ੍ਹਾ ਅਦਾਲਤ ਦੀ ਪਹਿਲੀ ਜੱਜ ਵਜੋਂ ਕੰਮ ਕਰੇਗੀ। ਮਹਿਤਾ ਭਾਰਤੀ-ਅਮਰੀਕੀ ਭਾਈਚਾਰੇ 'ਤੇ ਅਸਲ ਪ੍ਰਭਾਵ ਪਾਉਣ ਅਤੇ ਲੋਕਾਂ ਨਾਲ ਦਿਆਲਤਾ ਨਾਲ ਪੇਸ਼ ਆਉਣ ਦਾ ਵਾਅਦਾ ਕਰਕੇ ਸੁਰਖੀਆਂ ਵਿਚ ਆਈ ਸੀ। ਉਹ

ਕੋਟਕਪੁਰਾ ਗੋਲੀਕਾਂਡ ਮਾਮਲੇ ‘ਚ ਸਾਬਕਾ ਮੁੱਖ ਮੰਤਰੀ, ਪ੍ਰਧਾਨ ਬਾਦਲ, ਸੁਮੈਧ ਸੈਣੀ ਸਮੇਤ ਪੰਜ ਹੋਰਨਾਂ ਅਧਿਕਾਰੀਆਂ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਨੋਟਿਸ ਜਾਰੀ

ਫਰੀਦਕੋਟ, 06 ਮਾਰਚ : ਮਾਨਯੋਗ ਅਦਾਲਤ ਫਰੀਦਕੋਟ ਵੱਲੋਂ ਕੋਟਕਪੁਰਾ ਗੋਲੀਕਾਂਡ ਮਾਮਲੇ ‘ਚ ਪੇਸ਼ ਕੀਤੀ ਚਾਰਜਸ਼ੀਟ ਦੀ ਸੁਣਵਾਈ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਪੁਲਿਸ ਅਧਿਕਾਰੀ ਸੁਮੈਧ ਸਿੰਘ ਸੈਣੀ ਸਮੇਤ ਪੰਜ ਹੋਰਨਾਂ ਅਧਿਕਾਰੀਆਂ ਨੂੰ ਨੋਟਿਸ

ਉੜੀਸਾ ‘ਚ ਗੈਰ ਕਾਨੂੰਨੀ ਪਟਾਕਾ ਫੈਕਟਰੀ ‘ਚ ਧਮਾਕਾ ਹੋਣ ਦੇ ਕਾਰਨ ਚਾਰ ਲੋਕਾਂ ਦੀ ਮੌਤ, ਚਾਰ ਜਖ਼ਮੀ

ਭੁਵਨੇਸਵਰ, 06 ਮਾਰਚ : ਉੜੀਸਾ ਦੇ ਜਿਲ੍ਹਾ ਖੁਰਦਾ ‘ਚ ਇੱਕ ਗੈਰ ਕਾਨੂੰਨੀ ਪਟਾਕਾ ਫੈਕਟਰੀ ‘ਚ ਧਮਾਕਾ ਹੋਣ ਦੇ ਕਾਰਨ ਚਾਰ ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ, ਜਦੋਂ ਕਿ ਚਾਰ ਬੁਰੀ ਤਰ੍ਹਾਂ ਜਖ਼ਮੀ ਹੋ ਗਏ। ਪਿੰਡ ਭੁਸੰਦਪੁਰ ਨੇੜੇ ਵਾਪਰੀ ਇਹ ਘਟਨਾਂ ਉਸ ਸਮੇਂ ਵਾਪਰੀ ਜਦੋਂ ਡੋਲਾ ਤਿਉਹਾਰ ਹੋਣ ਕਰਕੇ ਪਟਾਕੇ ਬਣਾਏ ਜਾ ਰਹੇ ਸਨ, ਡੋਲਾ ਤਿਉਹਾਰ ਹੋਲੀ ਮੌਕੇ ਮਨਾਇਆ ਜਾਂਦਾ ਹੈ।

ਗੋਰਖ਼ਪੁਰ ਵਿਖੇ ਵਿਆਹ ‘ਚ ਰਸ-ਮਲਾਈ ਖਾਣ ਕਾਰਨ 100 ਤੋਂ ਵੱਧ ਮਹਿਮਾਨ ਬਿਮਾਰ ਹੋਏ, 40 ਨੂੰ ਹਸਪਤਾਲ ‘ਚ ਕਰਵਾਇਆ ਭਰਤੀ।

ਗੋਰਖ਼ਪੁਰ, 06 ਮਾਰਚ : ਬੀਤੇ ਕੱਲ੍ਹ ਗੋਰਖ਼ਪੁਰ ‘ਚ ਇੱਕ ਵਿਆਹ ‘ਚ ਰਸ-ਮਲਾਈ ਖਾਣ ਕਾਰਨ 100 ਤੋਂ ਵੱਧ ਮਹਿਮਾਨਾਂ ਦੇ ਬਿਮਾਰ ਹੋਣ ਜਾਣ ਦੀ ਖ਼ਬਰ ਹੈ, ਮਿਲੀ ਜਾਣਕਾਰੀ ਅਨੁਸਾਰ ਵਿਆਹ ‘ਚ ਸ਼ਾਮਿਲ ਹੋਏ ਮਹਿਮਾਨਾਂ ਨੇ ਜਦੋਂ ਰਸ-ਮਲਾਈ ਖਾਧੀ ਤਾਂ ਉਨ੍ਹਾਂ ਦੇ ਪੇਟ ਵਿੱਚ ਦਰਦ ਅਤੇ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ, 40 ਦੇ ਕਰੀਬ ਮਹਿਮਾਨਾਂ ਨੂੰ ਤਾਂ ਇਲਾਜ ਲਈ ਸੀਐਚਸੀ ਪਿਪਰਾਚ ਦੇ

ਈਡੀ ਨੇ 5.51 ਕਰੋੜ ਰੁਪਏ ਦੇ ਸੋਨੇ ਅਤੇ ਹੀਰਿਆਂ ਦੇ ਗਹਿਣੇ ਕੀਤੇ ਜ਼ਬਤ

ਨਾਗਪੁਰ, 06 ਮਾਰਚ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨਾਗਪੁਰ ਸ਼ਹਿਰ ਵਿੱਚ ਰੀਅਲ ਅਸਟੇਟ ਕਾਰੋਬਾਰੀਆਂ ਦੀਆਂ 17 ਜਾਇਦਾਦਾਂ 'ਤੇ ਛਾਪੇਮਾਰੀ ਕੀਤੀ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਕਜ ਮੇਹਦੀਆ ਅਤੇ ਹੋਰਾਂ ਦੇ ਨਿਵੇਸ਼ ਧੋਖਾਧੜੀ ਨਾਲ ਸਬੰਧਤ ਪੀਐਮਐਲਏ 2002 ਦੇ ਤਹਿਤ ਚੱਲ ਰਹੀ ਜਾਂਚ ਦੇ ਸਬੰਧ ਵਿੱਚ ਸ਼ੁੱਕਰਵਾਰ ਨੂੰ ਨਾਗਪੁਰ ਅਤੇ ਮੁੰਬਈ ਵਿੱਚ 17 ਟਿਕਾਣਿਆਂ 'ਤੇ

ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਧਮਕੀਆਂ ਮਿਲ ਰਹੀਆਂ ਹਨ, ਪਰ ਸਰਕਾਰ ਕੋਲ ਉਹਨਾਂ ਦੀ ਅਵਾਜ਼ ਸੁਣਨ ਲਈ ਸਮਾਂ ਨਹੀਂ ਹੈ : ਰਾਜਾ ਵੜਿੰਗ
  • ਰਾਜਾ ਵੜਿੰਗ ਪੰਜਾਬ ਵਿਚ ਵਾਪਰੀਆਂ ਵੱਖ-ਵੱਖ ਘਟਨਾਵਾਂ ਨਾਲ ਸਬੰਧਤ ਖ਼ਬਰਾਂ ਦੇ ਪ੍ਰਿੰਟ ਵਾਲੀ ਟੀ-ਸ਼ਰਟ ਪਾ ਕੇ ਵਿਧਾਨ ਸਭਾ ਪਹੁੰਚੇ

ਚੰਡੀਗੜ੍ਹ, 06 ਮਾਰਚ : ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਦੂਜਾ ਦਿਨ ਹੈ, ਇਸ ਦੌਰਾਨ ਸੈਸ਼ਨ ਵਿਚ ਪਹੁੰਚਣ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਚਰਚਾ ਦਾ ਵਿਸ਼ਾ ਰਹੇ ਕਿਉਂਕਿ ਉਹ ਅੱਜ ਪੰਜਾਬ ਵਿਚ ਵਾਪਰੀਆਂ ਵੱਖ

ਪ੍ਰਧਾਨ ਅਸ਼ਵਨੀ ਸ਼ਰਮਾਂ ਨੇ ਕਾਨੂੰਨ ਵਿਵਸਥਾ ’ਤੇ ਚਰਚਾ ਲਈ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਕੀਤੀ ਮੰਗ

ਚੰਡੀਗੜ੍ਹ, 06 ਮਾਰਚ : ਪੰਜਾਬ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਦੀ ਸਥਿਤੀ ਤੇ ਚਰਚਾ ਕਰਨ ਲਈ ਸਰਬ ਪਾਰਟੀ ਮੀਟਿੰਗ ਬੁਲਾਉਣ ਲਈ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾਂ ਨੇ ਮੰਗ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਿੱਠੀ ਲਿਖ ਕੇ ਪੰਜਾਬ ਦੀ ਸ਼ਾਂਤੀ ਨੂੰ ਕਾਇਮ ਰੱਖਣ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਪ੍ਰਧਾਨ ਸ਼ਰਮਾ ਨੇ ਲਿਖਿਆ, “ਮੈਂ ਇਸ

ਵਿਜੀਲੈਂਸ ਬਿਊਰੋ ਨੇ ਪਟਵਾਰੀ ਤੇ ਉਸ ਦੇ ਪ੍ਰਾਈਵੇਟ ਸਾਥੀ ਨੂੰ 2500 ਰੁਪਏ ਦੀ ਰਿਸ਼ਵਤ ਲੈਂਦਿਆਂ ਕੀਤਾ ਕਾਬੂ

ਚੰਡੀਗੜ੍ਹ, 06 ਮਾਰਚ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਆਰੰਭੀ ਮੁਹਿੰਮ ਤਹਿਤ ਸੋਮਵਾਰ ਨੂੰ ਭਵਾਨੀਗੜ੍ਹ, ਸੰਗਰੂਰ ਜ਼ਿਲ੍ਹੇ ਵਿੱਚ ਤਾਇਨਾਤ ਪਟਵਾਰੀ ਸੁਮਨਦੀਪ ਸਿੰਘ ਅਤੇ ਉਸ ਦੇ ਪ੍ਰਾਈਵੇਟ ਸਾਥੀ ਨਰਿੰਦਰਪਾਲ ਨੂੰ 2500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ