news

Jagga Chopra

Articles by this Author

ਸਾਬਕਾ ਮੰਤਰੀ ਸਵ. ਬਸੰਤ ਸਿੰਘ ਖਾਲਸਾ ਦੀ ਨਿੱਘੀ ਯਾਦ ਵਿੱਚ ਅੱਖਾਂ ਦੀਆਂ ਬੀਮਾਰੀਆਂ ਦਾ ਮੁਫ਼ਤ ਅਪ੍ਰੇਸ਼ਨ ਅਤੇ ਜਾਂਚ ਕੈਂਪ ਲਗਾਇਆ ਗਿਆ।

ਲੁਧਿਆਣਾ, 06 ਮਾਰਚ (ਰਘਵੀਰ ਸਿੰਘ ਜੱਗਾ ) : ਸਾਬਕਾ ਮੰਤਰੀ ਸਵਰਗੀ ਬਸੰਤ ਸਿੰਘ ਖਾਲਸਾ ਅਤੇ ਬੀਬੀ ਬਲਵੀਰ ਕੌਰ ਦੀ ਨਿੱਘੀ ਯਾਦ ਵਿੱਚ ਸਵ : ਸੁਖਦੇਵ ਸਿੰਘ ਜਵੰਦਾ ਯਾਦਗਾਰੀ ਟਰੱਸਟ ਪਿੰਡ ਬੱਸੀਆਂ ਦੇ ਸਹਿਯੋਗ ਨਾਲ ਗੁਰੂਦੁਆਰਾ ਭਗਤ ਰਵਿਦਾਸ ਪਿੰਡ ਬਰਮੀ ਵਿਖੇ ਅੱਖਾਂ ਦੀਆਂ ਬੀਮਾਰੀਆਂ ਦਾ ਮੁਫ਼ਤ ਅਪ੍ਰੇਸ਼ਨ ਅਤੇ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਬਿਕਰਮਜੀਤ ਸਿੰਘ

ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰੀ ਕੋਠੀ ਬੱਸੀਆਂ ਦੀ ਪੁਰਾਣੀ ਸ਼ਾਨ ਨੂੰ ਬਹਾਲ ਕਰਨ ਲਈ ਸੁਹਿਰਦ ਯਤਨ ਕੀਤੇ ਜਾਣਗੇ : ਡੀਸੀ ਮਲਿਕ
  • ਡੀਸੀ ਮਲਿਕ ਨੇ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬੱਸੀਆਂ ਦਾ ਕੀਤਾ ਦੌਰਾ
  • ਫੰਡਾਂ ਲਈ ਮਾਮਲਾ ਪੰਜਾਬ ਸਰਕਾਰ ਕੋਲ ਉਠਾਵਾਂਗੇ।

ਲੁਧਿਆਣਾ), 06 ਮਾਰਚ (ਰਘਵੀਰ ਸਿੰਘ ਜੱਗਾ ) : ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬੱਸੀਆਂ ਵਿਚ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵੱਲੋਂ ਦੌਰਾ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਸੀ ਸੁਰਭੀ ਮਲਿਕ ਨੇ ਕਿਹਾ ਕਿ

ਆਈ.ਪੀ.ਐਸ. ਪ੍ਰੋਬੇਸ਼ਨਰੀ ਅਧਿਕਾਰੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ

ਚੰਡੀਗੜ, 06 ਮਾਰਚ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕਾਡਰ ਦੇ 2021 ਬੈਚ ਦੇ ਤਿੰਨ ਭਾਰਤੀ ਪੁਲਿਸ ਸੇਵਾਵਾਂ (ਆਈ.ਪੀ.ਐਸ.) ਪ੍ਰੋਬੇਸ਼ਨਰੀ ਅਫਸਰਾਂ, ਜਿਨਾਂ ਨੇ ਹਾਲ ਹੀ ਵਿੱਚ ਆਪਣੀ ਮੁੱਢਲੀ ਸਿਖਲਾਈ ਪੂਰੀ ਕੀਤੀ ਹੈ , ਦੇ ਨਵੇਂ ਬੈਚ ਨਾਲ ਪਲੇਠੀ ਮੀਟਿੰਗ ਕੀਤੀ। ਪ੍ਰੋਬੇਸ਼ਨਰੀ ਅਧਿਕਾਰੀ ਜਿਨਾਂ ਵਿੱਚ ਆਕਰਸ਼ੀ ਜੈਨ,  ਜਯੰਤ ਪੁਰੀ  ਅਤੇ ਡਾਕਟਰ ਵਿਨੀਤ ਅਹਲਾਵਤ

'Zwigato' ਦੀ ਵਿਸ਼ੇਸ਼ ਡਿਲੀਵਰੀ ਦਾ ਆਨੰਦ ਮਾਣੋ 17 ਮਾਰਚ ਨੂੰ ਸਿਨੇਮਾ ਘਰਾਂ 'ਚ

ਚੰਡੀਗੜ੍ਹ, 06 ਮਾਰਚ : ਅਪਲੌਜ਼ ਐਂਟਰਟੇਨਮੈਂਟ ਅਤੇ ਨੰਦਿਤਾ ਦਾਸ ਇਨੀਸ਼ੀਏਟਿਵਜ਼ ਦੁਆਰਾ ਨਿਰਮਿਤ ਕਪਿਲ ਸ਼ਰਮਾ ਦੀ ਫਿਲਮ 'Zwigato'  ਦਾ ਟ੍ਰੇਲਰ ਆ ਚੁਕਿਆ ਹੈ ਅਤੇ ਇਹ ਤੁਹਾਨੂੰ ਇੱਕ ਭਾਵਨਾਤਮਕ ਰੋਲਰਕੋਸਟਰ ਰਾਈਡ 'ਤੇ ਲੈ ਜਾਣ ਦਾ ਵਾਅਦਾ ਕਰਦਾ ਹੈ। ਇਹ ਇੱਕ ਸਾਬਕਾ ਫੈਕਟਰੀ ਫਲੋਰ ਮੈਨੇਜਰ ਦੀ ਕਹਾਣੀ ਹੈ ਜੋ ਮਹਾਂਮਾਰੀ ਦੇ ਦੌਰਾਨ ਆਪਣੀ ਨੌਕਰੀ ਗੁਆ ਬੈਠਦਾ ਹੈ, ਅਤੇ

ਲੋਕਾਂ ਤੱਕ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣਾ ਸਰਕਾਰ ਦੀ ਮੁੱਖ ਤਰਜ਼ੀਹ ਹੈ : ਕੈਬਨਿਟ ਮੰਤਰੀ ਜਿੰਪਾ

ਹੁਸ਼ਿਆਰਪੁਰ, 06 ਮਾਰਚ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਲੋਕਾਂ ਤੱਕ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁੱਖ ਤਰਜ਼ੀਹ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਹਰ ਪਿੰਡ ਤੱਕ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਹ ਪਿੰਡ ਅੱਜੋਵਾਲ ਵਿਖੇ 20

ਗਤਕਾ ਵਿਖਾਵਾ ਹੋਲਾ ਮਹੱਲਾ ਦਾ ਅਨਿੱਖੜਵਾਂ ਅੰਗ : ਕੈਬਨਿਟ ਮੰਤਰੀ ਹਰਜੋਤ ਬੈਂਸ

ਸ੍ਰੀ ਅਨੰਦਪੁਰ ਸਾਹਿਬ , 06 ਮਾਰਚ : ਜਿਲ੍ਹਾ ਪ੍ਰਸਾਸ਼ਨ ਵੱਲੋਂ ਹੋਲਾ ਮਹੱਲਾ ਮੌਕੇ ਦੇਸ਼ਾਂ ਵਿਦੇਸ਼ਾਂ ਤੋ ਪਹੁੰਚ ਰਹੀਆਂ ਸੰਗਤਾਂ ਲਈ ਹਰ ਤਰਾਂ ਦੀਆਂ ਸੇਵਾਵਾਂ ਤੋ ਲੈ ਕੇ ਸਿੱਖੀ ਵਿਰਾਸਤ ਦਾ ਪ੍ਰਤੀਕ ਗਤਕਾ ਦੇ ਪ੍ਰਦਰਸ਼ਨ ਕੀਤੇ ਗਏ। ਇਸ ਵਿਸ਼ੇਸ ਮੌਕੇ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਪੰਜਾਬ ਨੇ ਕਿਹਾ ਕਿ ਸੂਬੇ ਦੇ

ਕੇਂਦਰੀ ਰਾਜ ਮੰਤਰੀ ਵਲੋਂ ਵਿਕਾਸ ਅਤੇ ਲੋਕ ਭਲਾਈ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ
  • ਡਿਪਟੀ ਕਮਿਸ਼ਨਰ ਵਲੋਂ ਅਧਿਕਾਰੀਆਂ ਨੂੰ ਵਿਕਾਸ ਕੰਮਾਂ ਦੀ ਨਿੱਜੀ ਤੌਰ ਤੇ ਨਿਗਰਾਨੀ ਕਰਨ ਦੇ ਹੁਕਮ

ਕਪੂਰਥਲਾ, 06 ਮਾਰਚ : ਕੇਂਦਰੀ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਨੇ ਅੱਜ ਇੱਥੇ ਕੇਂਦਰ ਸਰਕਾਰ ਵਲੋਂ ਸਪੌਂਸਰਡ ਵਿਕਾਸ ਅਤੇ ਲੋਕ ਭਲਾਈ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਅਧਿਕਾਰੀ ਵਿਕਾਸ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਯਕੀਨੀ ਬਣਾਉਣ ਦੇ ਨਾਲ

ਬੰਗਲਾਦੇਸ਼ ਵਿੱਚ ਰੋਹਿੰਗਿਆ ਸ਼ਰਨਾਰਥੀਆਂ ਲਈ ਬਣਾਏ ਗਏ ਸ਼ਰਨਾਰਥੀ ਕੈਂਪ ਵਿਚ ਲੱਗੀ ਭਿਆਨਕ ਅੱਗ

ਬੰਗਲਾਦੇਸ਼, 06 ਮਾਰਚ : ਬੰਗਲਾਦੇਸ਼ ਵਿੱਚ ਰੋਹਿੰਗਿਆ ਸ਼ਰਨਾਰਥੀਆਂ ਲਈ ਬਣਾਏ ਗਏ ਸ਼ਰਨਾਰਥੀ ਕੈਂਪ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ 2 ਹਜ਼ਾਰ ਤੋਂ ਵੱਧ ਸ਼ੈਲਟਰ ਹੋਮ ਸੜ ਕੇ ਸੁਆਹ ਹੋ ਗਏ। ਗਨੀਮਤ ਹੈ ਕਿ ਇਸ ਘਟਨਾ ਦੌਰਾਨ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ । ਹਾਲਾਂਕਿ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਅੱਗ ਲੱਗਣ ਦੇ ਕਾਰਨ ਸਾਹਮਣੇ ਨਹੀਂ ਆਏ।

ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਇੱਕ ਪੰਜਾਬੀ ਨੌਜਵਾਨ ਲਾਪਤਾ

ਟੋਰਾਂਟੋਂ, 06 ਮਾਰਚ (ਭੁਪਿੰਦਰ ਸਿੰਘ ਠੁੱਲੀਵਾਲ) : ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਇੱਕ ਪੰਜਾਬੀ ਨੌਜਵਾਨ ਦੀ ਲਾਪਤਾ ਹੋ ਜਾਣ ਦੀ ਖ਼ਬਰ ਹੈ। 22 ਡਵੀਜ਼ਨਲ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨ ਪਾਰਸ਼ ਜੋਸ਼ੀ (23) ਪੜ੍ਹਾਈ ਕਰਨ ਲਈ ਕੈਨੇਡਾ ਆਇਆ ਸੀ, ਜੋ ਬਰੈਂਪਟਨ ਤੋਂ ਲਾਪਤਾ ਹੈ। ਲਾਪਤਾ ਨੌਜਵਾਨ ਪਾਰਸ਼ ਜੋਸ਼ੀ ਨੂੰ ਆਖ਼ਰੀਵਾਰ 23

ਪਾਕਿਸਤਾਨ ‘ਚ ਇੱਕ ਪੁਲਿਸ ਵੈਨ ਵਿੱਚ ਹੋਏ ਧਮਾਕੇ ‘ਚ 9 ਪੁਲਿਸ ਮੁਲਾਜਮਾਂ ਦੀ ਮੌਤ ਅਤੇ 15 ਜਖ਼ਮੀ

ਬਲੋਚਿਸਤਾਨ, 06 ਮਾਰਚ : ਪਾਕਿਸਤਾਨ ਵਿੱਚ ਬਲੋਚਿਸਤਾਨ ਨੇੜੇ ਜਿਲ੍ਹਾ ਬੋਲਾਨ ‘ਚ ਇੱਕ ਪੁਲਿਸ ਵੈਨ ਵਿੱਚ ਹੋਏ ਧਮਾਕੇ ‘ਚ 9 ਪੁਲਿਸ ਮੁਲਾਜਮਾਂ ਦੀ ਮੌਤ ਅਤੇ 15 ਦੇ ਜਖ਼ਮੀ ਹੋ ਜਾਣ ਦੀ ਖ਼ਬਰ ਹੈ। ਪੁਲਿਸ ਵੱਲੋਂ ਇਸ ਹਮਲੇ ਨੂੰ ਫਿਦਾਇਨ ਹਮਲਾ ਦੱਸਿਆ ਜਾ ਰਿਹਾ ਹੈ, ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਘਟਨਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਕਾਚੀ ਦੇ ਸੀਨੀਅਰ ਪੁਲਸ