ਪਾਕਿਸਤਾਨ ‘ਚ ਇੱਕ ਪੁਲਿਸ ਵੈਨ ਵਿੱਚ ਹੋਏ ਧਮਾਕੇ ‘ਚ 9 ਪੁਲਿਸ ਮੁਲਾਜਮਾਂ ਦੀ ਮੌਤ ਅਤੇ 15 ਜਖ਼ਮੀ

ਬਲੋਚਿਸਤਾਨ, 06 ਮਾਰਚ : ਪਾਕਿਸਤਾਨ ਵਿੱਚ ਬਲੋਚਿਸਤਾਨ ਨੇੜੇ ਜਿਲ੍ਹਾ ਬੋਲਾਨ ‘ਚ ਇੱਕ ਪੁਲਿਸ ਵੈਨ ਵਿੱਚ ਹੋਏ ਧਮਾਕੇ ‘ਚ 9 ਪੁਲਿਸ ਮੁਲਾਜਮਾਂ ਦੀ ਮੌਤ ਅਤੇ 15 ਦੇ ਜਖ਼ਮੀ ਹੋ ਜਾਣ ਦੀ ਖ਼ਬਰ ਹੈ। ਪੁਲਿਸ ਵੱਲੋਂ ਇਸ ਹਮਲੇ ਨੂੰ ਫਿਦਾਇਨ ਹਮਲਾ ਦੱਸਿਆ ਜਾ ਰਿਹਾ ਹੈ, ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਘਟਨਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਕਾਚੀ ਦੇ ਸੀਨੀਅਰ ਪੁਲਸ ਕਪਤਾਨ (ਐਸਐਸਪੀ) ਮਹਿਮੂਦ ਨੋਟਜ਼ਈ ਨੇ ਕਿਹਾ ਕਿ ਸ਼ੁਰੂਆਤੀ ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਇਹ ਆਤਮਘਾਤੀ ਹਮਲਾ ਸੀ। ਹਾਲਾਂਕਿ ਇਹ ਕਿਸ ਤਰ੍ਹਾਂ ਦਾ ਧਮਾਕਾ ਸੀ, ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਉਨ੍ਹਾਂ ਦੱਸਿਆ ਕਿ ਬੰਬ ਨਿਰੋਧਕ ਦਸਤਾ ਮੌਕੇ 'ਤੇ ਪਹੁੰਚ ਗਿਆ ਹੈ ਅਤੇ ਧਮਾਕੇ ਤੋਂ ਬਾਅਦ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ। ਨੋਟਜ਼ਈ ਨੇ ਦੱਸਿਆ ਕਿ ਬੰਬ ਹਮਲੇ 'ਚ ਬਲੋਚਿਸਤਾਨ ਕਾਂਸਟੇਬੁਲਰੀ ਦੇ ਘੱਟੋ-ਘੱਟ 9 ਜਵਾਨ ਮਾਰੇ ਗਏ ਅਤੇ 13 ਜ਼ਖਮੀ ਹੋ ਗਏ। ਅਜੇ ਤੱਕ ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।