ਜਾਰਜੀਆ ਦੇ ਡਗਲਸ ਵਿਲੇ ਵਿੱਚ ਹੋਈ ਗੋਲੀਬਾਰੀ ਵਿੱਚ ਦੋ ਬੱਚਿਆਂ ਦੀ ਮੌਤ, 6 ਜ਼ਖਮੀ

ਅਟਲਾਂਟਾ, 06 ਮਾਰਚ : ਰਾਜਧਾਨੀ ਅਟਲਾਂਟਾ ਤੋਂ 20 ਮੀਲ ਜਾਰਜੀਆ ਦੇ ਡਗਲਸ ਵਿਲੇ ਵਿੱਚ ਹੋਈ ਗੋਲੀਬਾਰੀ ਵਿੱਚ ਦੋ ਬੱਚਿਆਂ ਦੀ ਮੌਤ, 6 ਹੋਰ ਜ਼ਖਮੀ ਹੋ ਗਏ।। ਘਟਨਾ 'ਚ ਹੋਰ 6 ਦੇ ਜ਼ਖਮੀ ਹੋਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਡਗਲਸ ਵਿਲੇ ਸਥਿਤ ਰਿਹਾਇਸ਼ 'ਤੇ ਹੋਈ ਹਾਊਸ ਪਾਰਟੀ 'ਚ 100 ਤੋਂ ਵੱਧ ਲੋਕ ਸ਼ਾਮਲ ਹੋਏ। ਇਸ ਦੌਰਾਨ ਅਚਾਨਕ ਹੋਈ ਗੋਲੀਬਾਰੀ ਵਿੱਚ ਦੋ ਮਾਸੂਮਾਂ ਦੀ ਮੌਤ ਹੋ ਗਈ। ਹਾਲਾਂਕਿ ਇਸ ਮਾਮਲੇ 'ਚ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਾਊਸ ਪਾਰਟੀ 'ਚ ਕੀ ਹੋਇਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇੱਕ ਤੋਂ ਵੱਧ ਵਿਅਕਤੀਆਂ ਨੇ ਗੋਲੀਬਾਰੀ ਕੀਤੀ ਜਾਂ ਨਹੀਂ। ਡਗਲਸ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਅਧਿਕਾਰੀ ਟ੍ਰੇਂਟ ਵਿਲਸਨ ਨੇ ਮੀਡੀਆ ਨੂੰ ਦੱਸਿਆ ਕਿ ਸ਼ਨੀਵਾਰ ਰਾਤ 10:30 ਵਜੇ ਤੋਂ 11:30 ਵਜੇ ਦਰਮਿਆਨ ਗੋਲੀਬਾਰੀ ਕੀਤੀ ਗਈ। ਸ਼ੂਟਿੰਗ ਕਿਵੇਂ ਹੋਈ? ਇਸ ਦਾ ਜ਼ਿੰਮੇਵਾਰ ਕੌਣ ਹੈ? ਇਸ ਦੀ ਜਾਂਚ ਚੱਲ ਰਹੀ ਹੈ। ਟਰੈਂਟ ਵਿਲਸਨ ਨੇ ਮਾਰੇ ਗਏ ਦੋ ਮਾਸੂਮਾ ਦੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਇਹ ਕਿਹਾ ਕਿ ਉਹ 18 ਸਾਲ ਤੋਂ ਘੱਟ ਉਮਰ ਦੇ ਸਨ। ਦੱਸ ਦੇਈਏ ਕਿ ਡਗਲਸ ਵਿਲੇ ਜਾਰਜੀਆ ਦੀ ਰਾਜਧਾਨੀ ਅਟਲਾਂਟਾ ਤੋਂ 20 ਮੀਲ (32 ਕਿਲੋਮੀਟਰ) ਪੱਛਮ ਵਿੱਚ ਹੈ। ਡਗਲਸ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਇੱਕ ਬਿਆਨ ਸਾਂਝਾ ਕੀਤਾ ਕਿ ਅਸੀਂ ਜਾਣਦੇ ਹਾਂ ਕਿ 100 ਤੋਂ ਵੱਧ ਨਾਬਾਲਿਗ ਇੱਕ ਘਰੇਲੂ ਪਾਰਟੀ ਵਿੱਚ ਸ਼ਾਮਲ ਹੋਏ ਸਨ।