news

Jagga Chopra

Articles by this Author

ਰਾਜਿੰਦਰਾ ਹਸਪਤਾਲ ਦੇ ਥੈਲਾਸੀਮਕ ਵਾਰਡ ’ਚ ਮਨਾਇਆ ਵਿਸ਼ਵ ਥੈਲਾਸੀਮੀਆ ਦਿਵਸ

ਪਟਿਆਲਾ, 08 ਮਈ : ਥੈਲਾਸੀਮੀਆ ਪੀੜਤ ਵਿਅਕਤੀਆਂ ਦੀ ਸਹਾਇਤਾ ਲਈ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਪਟਿਆਲਾ ਥੈਲਾਸੀਮਕ ਚਿਲਡਰਨ ਵੈੱਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਰਾਜਿੰਦਰਾ ਹਸਪਤਾਲ ਦੇ ਥੈਲਾਸੀਮਕ ਵਾਰਡ ਵਿੱਚ ਮਨਾਏ ਗਏ ਵਿਸ਼ਵ ਥੈਲਾਸੀਮੀਆ ਦਿਵਸ ਵਿੱਚ ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਸ਼ਿਰਕਤ ਕਰਕੇ ਥੈਲਾਸੀਮਕ ਬੱਚਿਆਂ ਦਾ ਹਾਲਚਾਲ ਪੁੱਛਿਆ ਅਤੇ ਉਹਨਾਂ ਦੀ ਸਿਹਤਯਾਬੀ

ਵਿਸ਼ਵ ਰੈੱਡ ਕਰਾਸ ਦਿਵਸ ਮੌਕੇ 60 ਦਿਵਿਆਂਗਜਨਾਂ ਨੂੰ ਮੋਟਰਾਈਜ਼ ਟਰਾਈ ਸਾਇਕਲ ਪ੍ਰਦਾਨ

ਰੂਪਨਗਰ, 08 ਮਈ : ਵਿਸ਼ਵ ਰੈੱਡ ਕਰਾਸ ਦਿਵਸ ਮੌਕੇ 25 ਲੱਖ ਰੁਪਏ ਦੇ ਲਾਗਤ ਨਾਲ 60 ਲੋੜਵੰਦ ਦਿਵਿਆਂਗ ਵਿਅਕਤੀਆਂ ਨੂੰ ਮੋਟਰਾਈਜ ਟਰਾਈ-ਸਾਇਕਲ ਪ੍ਰਦਾਨ ਕੀਤੀਆਂ ਗਈਆਂ। ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਤੇ ਜ਼ਿਲ੍ਹਾ ਰੈੱਡ ਕਰਾਸ ਰੂਪਨਗਰ ਵਲੋਂ ਕਰਵਾਏ ਗਏ ਲੋਕ ਭਲਾਈ ਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸੰਬੋਧਨ ਕਰਦਿਆਂ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਮਾਨਵਤਾ ਦੀ ਸੇਵਾ ਵਿੱਚ

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਮਨਾਇਆ ਵਿਸ਼ਵ ਰੈੱਡ ਕਰਾਸ ਦਿਵਸ

ਹੁਸ਼ਿਆਰਪੁਰ, 08 ਮਈ : ਸਹਾਇਕ ਕਮਿਸ਼ਨਰ-ਕਮ-ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਿਓਮ ਭਾਰਦਵਾਜ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਕੋਮਲ ਮਿੱਤਲ ਦੀ ਅਗਵਾਈ ਹੇਠ ਵਿਸ਼ਵ ਰੈਡ ਕਰਾਸ ਦਿਵਸ ਮਨਾਇਆ ਗਿਆ। ਇਸ ਮੌਕੇ ਰੈੱਡ ਕਰਾਸ ਸੁਸਾਇਟੀ ਦੇ ਸੰਸਥਾਪਕ ਸਰ ਜੀਨ ਹੈਨਰੀ ਡਿਓਨਾ ਅਤੇ ਭਾਈ ਘਨੱ੍ਹਈਆ ਜੀ

ਰੂਸ, ਇਥੋਪੀਆ ਦੀਆਂ ਯੂਨੀਵਰਸਿਟੀਆਂ ਅਤੇ ਐਲਪੀਯੂ ਵਲੋਂ ਕੰਪਿਊਟਿੰਗ ਸਾਇੰਸਜ਼ 'ਤੇ ਸਾਂਝੀ ਅੰਤਰਰਾਸ਼ਟਰੀ ਕਾਨਫਰੰਸ ਆਯੋਜਿਤ

ਜਲੰਧਰ, 08 ਮਈ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ ) ਨੇ ਰੂਸ ਦੀ ਸਦਰਨ  ਫੈਡਰਲ ਯੂਨੀਵਰਸਿਟੀ (SFedU) ਅਤੇ ਇਥੋਪੀਆ ਦੀ ਮਿਜ਼ਾਨ ਟੇਪੀ ਯੂਨੀਵਰਸਿਟੀ  ਦੇ  ਸਹਿਯੋਗ  ਨਾਲ ਕੰਪਿਊਟਿੰਗ  ਵਿਗਿਆਨ  'ਤੇ 7ਵੀਂ ਅੰਤਰਰਾਸ਼ਟਰੀ ਕਾਨਫਰੰਸ (ICCS-2023) ਦਾ ਆਯੋਜਨ ਕੀਤਾ। ਇੱਥੇ, ਰੂਸ, ਮਲੇਸ਼ੀਆ, ਇਥੋਪੀਆ, ਦੱਖਣੀ ਕੋਰੀਆ, ਸ਼੍ਰੀਲੰਕਾ ਸਮੇਤ 21 ਦੇਸ਼ਾਂ ਦੇ ਕੰਪਿਊਟਿੰਗ

ਹਾਈ ਰਿਸਕ ਗਰਭਵਤੀਆਂ ਨੂੰ ਸਰਕਾਰੀ ਸੰਸਥਾਂ ਵਿਚ ਮਿਲੇਗੀ ਪੂਰਕ ਖੁਰਾਕ : ਸਿਵਲ ਸਰਜਨ
  • ਪ੍ਰਧਾਨ ਮੰਤਰੀ ਸੁਰਖਿਅਤ ਮਾਤ੍ਰਤਵ ਅਭਿਆਨ ਤਹਿਤ ਹਰ ਮਹੀਨੇ ਦੀ 9 ਅਤੇ 23 ਨੂੰ ਹੋਵੇਗੀ ਜਾਂਚ : ਡਾ. ਬਬੀਤਾ

ਫਾਜ਼ਿਲਕਾ, 08 ਮਈ : ਸਰਕਾਰੀ ਹਸਪਤਾਲ ਜਾਣ ਵਾਲੀ ਹਾਈ ਰੀਸਕ ਗਰਭਵਤੀ ਔਰਤਾਂ ਨੂੰ ਮੌਕੇ ਤੇ ਜਾਂਚ ਦੇ ਨਾਲ ਖੁਰਾਕ ਵੀ ਦਿੱਤੀ ਜਾਵੇਗੀ । ਸਿਹਤ ਵਿਭਾਗ ਵਲੋ ਜਾਰੀ ਨਵੇਂ ਆਦੇਸ਼ਾਂ ਮੁਤਾਬਿਕ ਹੁਣ ਪ੍ਰਧਾਨ ਮੰਤਰੀ ਸੁਰਖਿਅਤ ਮਾਤ੍ਰਤਵ ਅਭਿਆਨ ਤਹਿਤ ਹਰ ਮਹੀਨੇ ਦੀ 9

ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲ੍ਹੇ ਅੰਦਰ ਕਣਕ ਦੀ ਖਰੀਦ, ਚੁਕਾਈ ਦੇ ਅਦਾਇਗੀ ਨਿਰੰਤਰ ਜਾਰੀ ਹੈ : ਡਿਪਟੀ ਕਮਿਸ਼ਨਰ

ਗੁਰਦਾਸਪੁਰ, 8 ਮਈ : ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲ੍ਹੇ ਅੰਦਰ ਕਣਕ ਦੀ ਖਰੀਦ, ਚੁਕਾਈ ਦੇ ਅਦਾਇਗੀ ਨਿਰੰਤਰ ਜਾਰੀ ਹੈ। ਜ਼ਿਲੇ ਅੰਦਰ ਖਰੀਦ ਕੀਤੀ ਕਣਕ ਦੀ ਚੁਕਾਈ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਜ਼ਿਲ੍ਹਾ ਮੰਡੀ ਅਫਸਰ, ਕੁਲਜੀਤ ਸਿੰਘ ਨੇ ਜਾਣਕਾਰੀ ਨੇ ਦੱਸਿਆ ਕਿ ਜਿਲੇ ਅੰਦਰ ਕਿਸਾਨਾਂ ਦੇ ਖਾਤਿਅ ਵਿੱਚ 1200.46 ਕਰੋੜ ਰੁਪਏ ਦੀ

ਆਪ' ਨੇ ਬਿਕਰਮ ਮਜੀਠੀਆ 'ਤੇ ਲਾਏ ਗੰਭੀਰ ਦੋਸ਼, ਕਿਹਾ- ਦਿਆਲਪੁਰਾ 'ਚ ਇਨਸਾਫ਼ ਮੰਗ ਰਹੀਆਂ ਕੁੜੀਆਂ ਨੂੰ ਆਪਣੇ ਗੁੰਡਿਆਂ ਤੋਂ ਕੁੱਟਵਾਇਆ
  • ਇਹ ਘਟਨਾ ਇਸ ਗੱਲ ਦਾ ਸਬੂਤ ਹੈ ਕਿ ਅਕਾਲੀ ਦਲ ਹਾਰ ਤੋਂ ਡਰਿਆ ਹੋਇਆ ਹੈ, ਇਸੇ ਲਈ ਹੁਣ ਲੋਕਾਂ 'ਤੇ ਸਰੀਰਕ ਤਸ਼ੱਦਦ ਕਰ ਰਿਹਾ ਹੈ : ਚੀਮਾ
  • ਅਕਾਲੀ ਦਲ ਅਤੇ ਬਿਕਰਮ ਮਜੀਠੀਆ ਇਸ ਘਟਨਾ ਲਈ ਤੁਰੰਤ ਮੁਆਫੀ ਮੰਗਣ, ਨਹੀਂ ਤਾਂ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ : ਹਰਪਾਲ ਚੀਮਾ

ਜਲੰਧਰ, 8 ਮਈ : ਆਮ ਆਦਮੀ ਪਾਰਟੀ (ਆਪ) ਨੇ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ 'ਤੇ ਗੰਭੀਰ

ਪੰਜਾਬ ਪੁਲਿਸ ਨੇ ਕਟਾਰੂਚੱਕ ਮਾਮਲੇ ਵਿਚ ਬਣਾਈ ਤਿੰਨ ਮੈਂਬਰੀ ਐਸ.ਆਈ.ਟੀ

ਚੰਡੀਗੜ੍ਹ, 8 ਮਈ : ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਇਕ ਐਸ.ਸੀ. ਲੜਕੇ ਦਾ ਜਿਣਸੀ ਸੋਸ਼ਣ ਕਰਨ ਦੇ ਮਾਮਲੇ ਵਿਚ ਪੰਜਾਬ ਪੁਲਿਸ ਨੇ ਡੀਆਈਜੀ ਨਰਿੰਦਰ ਭਾਰਗਵ ਦੀ ਅਗਵਾਈ ਹੇਠ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਦਾ ਗਠਨ ਕੀਤਾ ਹੈ। ਨਰਿੰਦਰ ਭਾਰਗਵ ਤੋਂ ਇਲਾਵਾ ਇਸ ਟੀਮ ਵਿਚ ਦੋ ਐਸ ਐਸ ਪੀ ਸ਼ਾਮਲ ਕੀਤੇ ਗਏ ਹਨ ਜੋ ਸਾਰੇ ਮਾਮਲੇ ਦੀ ਜਾਂਚ

ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ ‘ਚ ਅੱਜ ਫਿਰ ਹੋਇਆ ਧਮਾਕਾ

ਅੰਮ੍ਰਿਤਸਰ, 8 ਮਈ : ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਨੇੜੇ ਵਿਰਾਸਤੀ ਮਾਰਗ ‘ਤੇ 32 ਘੰਟਿਆਂ ਬਾਅਦ ਮੁੜ ਧਮਾਕਾ ਹੋਇਆ ਹੈ। ਸਵੇਰ ਦਾ ਸਮਾਂ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਹ ਧਮਾਕਾ ਉਸੇ ਥਾਂ ਦੇ ਨੇੜੇ ਹੋਇਆ ਜਿੱਥੇ ਸ਼ਨੀਵਾਰ ਦੇਰ ਰਾਤ ਇਹ ਘਟਨਾ ਵਾਪਰੀ ਸੀ। ਹੁਣ ਤੱਕ ਪੁਲਿਸ ਪਹਿਲੇ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲਗਾ ਸਕੀ ਹੈ ਅਤੇ ਇਸ ਦੌਰਾਨ ਹੁਣ

ਰੋਪੜ ਦੇ ਸਤਲੁਜ ਦਰਿਆ ‘ਚ ਪਲਟੀ ਕਿਸ਼ਤੀ, ਦੋ ਲੋਕ ‘ਚ ਰੁੜੇ, 1 ਦੀ ਲਾਸ਼ ਮਿਲੀ

ਰੋਪੜ,8 ਮਈ : ਪੰਜਾਬ ਦੇ ਰੋਪੜ ਵਿੱਚ ਇੱਕ ਵੱਡਾ ਹਾਦਸਾ ਹੋ ਗਿਆ ਹੈ। ਇੱਥੋਂ ਦੇ ਸਤਲੁਜ ਦਰਿਆ ਵਿੱਚ ਇੱਕ ਕਿਸ਼ਤੀ ਪਲਟ ਗਈ ਜਿਸ ਕਾਰਨ ਦੋ ਲੋਕ ਪਾਣੀ ਵਿੱਚ ਰੁੜ ਗਏ। ਕਿਸ਼ਤੀ ਚਾਲਕ ਅਤੇ ਆਸਪਾਸ ਖੜ੍ਹੇ ਲੋਕਾਂ ਨੇ 4 ਲੋਕਾਂ ਨੂੰ ਬੜੀ ਮੁਸ਼ੱਕਤ ਨਾਲ ਬਚਾ ਲਿਆ। ਰੋਪੜ। ਪੰਜਾਬ ਦੇ ਜ਼ਿਲ੍ਹਾ ਰੂਪਨਗਰ ਦੇ ਪਿੰਡ ਚੌਂਤਾ ਦੇ ਨਾਲ ਲੱਗਦੇ ਸਤਲੁਜ ਦਰਿਆ ਵਿੱਚ ਬੀਤੀ ਸ਼ਾਮ ਕਰੀਬ 6 ਵਜੇ