news

Jagga Chopra

Articles by this Author

ਟੈਕਸਾਸ ‘ਚ ਬੱਸ ਸਟਾਪ ਤੇ ਖੜ੍ਹੇ 7 ਲੋਕਾਂ ਨੂੰ ਐਸ.ਯੂ.ਵੀ. ਕਾਰ ਨੇ ਮਾਰੀ ਟੱਕਰ, ਮੌਤ

ਟੈਕਸਾਸ, 08 ਮਈ : ਅਮਰੀਕਾ ਦੇ ਟੈਕਸਾਸ ‘ਚ ਇੱਕ ਐਸ.ਯੂ.ਵੀ. ਕਾਰ ਨੇ ਸਿਟੀ ਬੱਸ ਸਟਾਪ ਦੇ ਖੜ੍ਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ 6 ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾਂ ਬ੍ਰਾਊਨਸਵਿਲੇ, ਟੈਕਸਾਸ ਵਿੱਚ ਇੱਕ ਪ੍ਰਵਾਸੀ ਸ਼ੈਲਟਰ ਹੋਮ ਦੇ ਬਾਹਰ ਇੱਕ ਬੱਸ ਸਟਾਪ ਤੇ ਵਾਪਰੀ, ਮ੍ਰਿਤਕਾਂ ਵਿੱਚ ਕੁੱਝ

ਹਨੂੰਮਾਨਗੜ੍ਹ ‘ਚ ਮਿਗ-21 ਲੜਾਕੂ ਜਹਾਜ਼ ਹਾਦਸਾਗ੍ਰਸਤ, 3 ਔਰਤਾਂ ਦੀ ਮੌਤ 

ਹਨੂੰਮਾਨਗੜ੍ਹ, 08 ਮਈ : ਰਾਜਸਥਾਨ ਦੇ ਹਨੂੰਮਾਨਗੜ੍ਹ ‘ਚ ਮਿਗ-21 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਕੇ ਬਹਿਲੋਲ ਨਗਰ ਇਲਾਕੇ ‘ਚ ਇੱਕ ਘਰ ਦੇ ਡਿੱਗਣ ਕਾਰਨ 3 ਔਰਤਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਜਹਾਜ਼ ਦਾ ਪਾਇਲਟ ਸੁਰੱਖਿਅਤ ਹੈ।ਮ੍ਰਿਤਕਾਂ ਦੀ ਪਹਿਚਾਣ ਬੰਤੋ (60), ਬਸ਼ੋਕੌਰ (45) ਅਤੇ ਲੀਲਾ ਦੇਵੀ (55) ਵਜੋਂ ਹੋਈ ਹੈ।ਮਿਗ-21 ਲੜਾਕੂ

ਪੇਰੂ 'ਚ ਸੋਨੇ ਦੀ ਖਾਨ 'ਚ ਅੱਗ ਲੱਗਣ ਕਾਰਨ 27 ਮਜ਼ਦੂਰਾਂ ਦੀ ਮੌਤ 

ਪੇਰੂ, 08 ਮਈ : ਦਖਣੀ ਪੇਰੂ 'ਚ ਸੋਨੇ ਦੀ ਖਾਨ 'ਚ ਅੱਗ ਲੱਗਣ ਕਾਰਨ 27 ਮਜ਼ਦੂਰਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਇਹ ਹਾਦਸਾ ਅਰੇਕਿਪਾ ਖੇਤਰ ਵਿਚ ਲਾ ਐਸਪੇਰਾਂਜ਼ਾ 1 ਖਾਨ ਦੇ ਅੰਦਰ ਵਾਪਰਿਆ। ਇਸ ਸਬੰਧੀ ਅਧਿਕਾਰੀਆਂ, ਪੁਲਿਸ ਅਤੇ ਸਰਕਾਰੀ ਵਕੀਲ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਕਿ ਅੱਗ ਖਾਨ ਦੇ ਅੰਦਰ ਸ਼ਾਰਟ ਸਰਕਟ ਕਾਰਨ ਲੱਗੀ ਸੀ। ਸਰਕਾਰੀ ਵਕੀਲ ਗਿਯੋਵਨੀ ਮਾਟੋਸ

ਚੰਨੀ ਨੇ ਹਾਰ ਦੇ ਡਰੋਂ ਆਪ ਤੇ ਬੂਥ ਕੈਪਚਰਿੰਗ ਦਾ ਇਲਜਾਮ ਲਗਾਇਆ ਹੈ : ਕੈਬਨਿਟ ਮੰਤਰੀ ਅਮਨ ਅਰੋੜਾ  

ਜਲੰਧਰ, 08 ਮਈ : ‘ਆਪ’ ਉਮੀਦਵਾਰ ਲਈ ਜਲੰਧਰ ਵਿਖੇ ਚੋਣ ਪ੍ਰਚਾਰ ਕਰਨ ਪਹੁੰਚੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸਾਬਕਾ ਸੀਐੱਮ ਚੰਨੀ ਨੂੰ ਲੰਬੇ ਹੱਥੀ ਲਿਆ। ਉਨਾਂ ਨੇ ਕਿਹਾ ਕਿ ਚੰਨੀ ਨੇ ਹਾਰ ਦੇ ਡਰੋਂ ਆਪ ਤੇ ਬੂਥ ਕੈਪਚਰਿੰਗ ਦਾ ਇਲਜਾਮ ਲਗਾਇਆ ਹੈ। ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਬੂਥ ਕੈਪਚਰਿੰਗ ਵਰਗੇ ਘਟੀਆ ਕੰਮ ਨਹੀਂ ਕਰਦੇ। ਅਰੋੜਾ ਨੇ ਕਿਹਾ ਕਿ ਕਾਂਗਰਸ ਨੂੰ

ਵਿਸ਼ਵ ਰੈਡ ਕਰਾਸ ਦਿਵਸ ਮੌਕੇ ਰੈਡ ਕਰਾਸ ਸੁਸਾਇਟੀ ਦੇ ਸੰਸਥਾਪਕ ਜੀਨ ਹੈਨਰੀ ਡੁਨਟ ਨੂੰ ਯਾਦ ਕੀਤਾ ਗਿਆ

ਨਵਾਂ ਸ਼ਹਿਰ, 08 ਮਈ : ਵਿਸ਼ਵ ਰੈਡ ਕਰਾਸ ਦਿਵਸ ਮੌਕੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਇੱਕ ਸੰਖੇਪ ਸਮਾਗਮ ਕਰਕੇ, ਰੈਡ ਕਰਾਸ ਸੁਸਾਇਟੀ ਦੇ ਜਨਮਦਾਤਾ ਜੀਨ ਹੈਨਰੀ ਡੁਨਟ ਨੂੰ ਯਾਦ ਕੀਤਾ ਗਿਆ। ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੇ ਇਸ ਮੌਕੇ ਆਖਿਆ ਕਿ ਵਿਸ਼ਵ ਰੈਡ ਕਰਾਸ ਦਿਵਸ ਇਸ ਦੇ ਸੰਸਥਾਪਕ ਜੀਨ ਹੈਨਰੀ

ਵਿਸ਼ਵ ਥੈਲੇਸੀਮੀਆ ਦਿਵਸ ਮੌਕੇ ਲਗਾਏ ਕੈਂਪ ਦੌਰਾਨ ਐਸ.ਡੀ.ਐਮ. ਸੰਗਰੂਰ ਤੇ ਸਿਵਲ ਸਰਜਨ ਨੇ ਖ਼ੁਦ ਖ਼ੂਨਦਾਨ ਕਰਕੇ ਲੋਕਾਂ ਨੂੰ ਕੀਤਾ ਪ੍ਰੇਰਿਤ

ਸੰਗਰੂਰ, 08 ਮਈ : ਵਿਸ਼ਵ ਰੈਡ ਕਰਾਸ ਤੇ ਵਿਸ਼ਵ ਥੈਲੇਸੀਮੀਆ ਦਿਵਸ ਦੇ ਮੌਕੇ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਯੋਗ ਅਗਵਾਈ ‘ਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਆਡੀਟੋਰੀਅਮ ‘ਚ ਖ਼ੂਨਦਾਨ ਕੈਂਪ ਅਤੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਐਸ.ਡੀ.ਐਮ. ਸੰਗਰੂਰ ਨਵਰੀਤ ਕੌਰ ਸੇਖੋਂ ਤੇ ਸਿਵਲ

ਡਿਪਟੀ ਕਮਿਸ਼ਨਰ ਵੱਲੋਂ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰਨ ਵਾਲਿਆਂ ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਲਾਇਬਰੇਰੀ ਅਤੇ ਕੰਪਿਊਟਰਾਂ ਦੀਆਂ ਸੇਵਾਵਾਂ ਲੈਣ ਦਾ ਸੱਦਾ

ਨਵਾਂਸ਼ਹਿਰ, 08 ਮਈ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਲਾਇਬਰੇਰੀ ਦਾ ਦੌਰਾ ਕਰਕੇ ਉੱਥੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੌਜੁਆਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕਰੀਅਰ ਪ੍ਰਤੀ ਉਤਸ਼ਾਹਿਤ ਕੀਤਾ। ਉਨ੍ਹਾਂ ਜ਼ਿਲ੍ਹੇ ਦੇ ਹੋਰਨਾਂ ਨੌਜੁਆਨਾਂ ਨੂੰ ਪੰਜਾਬ ਸਰਕਾਰ ਵੱਲਾਂ ਮੁਹੱਈਆ ਕਰਵਾਏ ਇਸ

ਮੋਗਾ ਪੁਲਿਸ ਵੱਲੋਂ 3 ਸਮੱਗਲਰ 5 ਕਿੱਲੋ ਅਫ਼ੀਮ ਸਮੇਤ ਗ੍ਰਿਫ਼ਤਾਰ

ਮੋਗਾ, 08 ਮਈ : ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ. ਪੰਜਾਬ ਵੱਲੋਂ ਨਸਿ਼ਆਂ ਅਤੇ ਨਸ਼ਾ ਤਸਕਰਾਂ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਜੇ ਇਲਨਚੇਲੀਅਨ ਦੀ ਯੋਗ ਅਗਵਾਈ ਹੇਠ ਮੋਗਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕਾਰਵਾਈਆਂ ਦੀ ਲਗਾਤਾਰਤਾ ਵਿੱਚ ਮੋਗਾ ਪੁਲਿਸ ਨੂੰ ਉਸ ਵੇਲੇ

ਜ਼ਿਲ੍ਹੇ ਦੀਆਂ ਮੰਡੀਆਂ 'ਚੋਂ ਕਣਕ ਦੀ ਲਿਫਟਿੰਗ 100 ਫੀਸਦੀ ਮੁਕੰਮਲ : ਡਿਪਟੀ ਕਮਿਸ਼ਨਰ ਸਾਹਨੀ

ਪਟਿਆਲਾ, 08 ਮਈ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਦੀਆਂ 51 ਮੰਡੀਆਂ ਵਿੱਚ 100 ਫ਼ੀਸਦੀ ਲਿਫਟਿੰਗ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਜਦਕਿ ਬਾਕੀ ਮੰਡੀਆਂ 'ਚ ਵੀ ਲਿਫਟਿੰਗ ਦਾ ਕੰਮ ਤੇਜੀ ਨਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪਾਤੜਾਂ ਸੈਂਟਰ ਦੀਆਂ 14 ਮੰਡੀਆਂ ਵਿੱਚੋਂ ਵੀ 100 ਫੀਸਦੀ ਕਣਕ ਦੀ ਲਿਫਟਿੰਗ

ਵਿਸ਼ਵ ਰੈੱਡ ਕਰਾਸ ਦਿਵਸ ਨੂੰ ਸਮਰਪਿਤ ਸਰਕਾਰੀ ਸਕੂਲ ਵਿਖੇ ਪੇਂਟਿੰਗ ਮੁਕਾਬਲੇ ਕਰਵਾਏ

ਰੂਪਨਗਰ, 08 ਮਈ : ਵਿਸ਼ਵ ਰੈੱਡ ਕਰਾਸ ਦਿਵਸ ਨੂੰ ਮੁੱਖ ਰੱਖਦਿਆਂ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸੰਦੇਸ਼ ਵਜੋਂ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸਕੂਲ ਵਿੱਚ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੀ.ਸੈ.) ਸ਼੍ਰੀ ਪ੍ਰੇਮ ਕੁਮਾਰ ਮਿੱਤਲ ਨੇ ਕਿਹਾ ਕਿ ਅੰਤਰਰਾਸ਼ਟਰੀ ਰੈਡ